LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ੇਅਰ ਮਾਰਕੀਟ 'ਚ ਵੱਡੀ ਗਿਰਾਵਟ, 1400 ਅੰਕ ਡਿੱਗਿਆ ਸੈਂਸੈਕਸ

7m share

ਨਵੀਂ ਦਿੱਲੀ- ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਭਾਰੀ ਗਿਰਾਵਟ ਜਾਰੀ ਹੈ। ਭਾਰਤੀ ਬਾਜ਼ਾਰ ਵੀ ਗਿਰਾਵਟ ਦੇ ਇਸ ਰੁਝਾਨ ਤੋਂ ਅਛੂਤੇ ਨਹੀਂ ਹਨ ਅਤੇ ਲਗਾਤਾਰ ਘਾਟੇ ਦਾ ਸਾਹਮਣਾ ਕਰ ਰਹੇ ਹਨ। ਇਸ ਹਫਤੇ ਦੇ ਪਹਿਲੇ ਦਿਨ ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, BSE ਸੈਂਸੈਕਸ ਅਤੇ NSE ਨਿਫਟੀ ਇੱਕ ਹੋਰ ਵੱਡੀ ਗਿਰਾਵਟ ਵੱਲ ਵਧੇ। ਟਾਟਾ ਮੋਟਰਜ਼ ਦਾ ਸ਼ੇਅਰ ਅੱਜ 400 ਰੁਪਏ ਤੋਂ ਹੇਠਾਂ ਖੁੱਲ੍ਹਿਆ ਅਤੇ ਕਰੀਬ 5.5 ਫੀਸਦੀ ਡਿੱਗ ਕੇ 395 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।

Also Read: Russia Ukraine war: ਲੱਗਣ ਵਾਲਾ ਹੈ ਮਹਿੰਗਾਈ ਦਾ ਜ਼ੋਰਦਾਰ ਝਟਕਾ! ਕੱਚੇ ਤੇਲ ਦੇ ਫਿਰ ਵਧੇ ਰੇਟ

ਪਹਿਲਾਂ ਤੋਂ ਹੀ ਅਜਿਹਾ ਲੱਗ ਰਿਹਾ ਸੀ ਕਿ ਅੱਜ ਫਿਰ ਬਾਜ਼ਾਰ 'ਚ ਵੱਡੀ ਗਿਰਾਵਟ ਆਵੇਗੀ। ਪ੍ਰੀ-ਓਪਨ ਸੈਸ਼ਨ 'ਚ ਸੈਂਸੈਕਸ 1100 ਅੰਕਾਂ ਤੋਂ ਥੋੜਾ ਹੇਠਾਂ ਰਿਹਾ। ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਇਹ 1200 ਤੋਂ ਵੱਧ ਅੰਕ ਹੇਠਾਂ ਚਲਾ ਗਿਆ। ਕੁਝ ਹੀ ਮਿੰਟਾਂ 'ਚ ਇਸ ਦੀ ਗਿਰਾਵਟ ਕਰੀਬ 1,450 ਅੰਕਾਂ 'ਤੇ ਆ ਗਈ। ਬਾਅਦ ਵਿੱਚ ਇਸ ਵਿੱਚ ਮਾਮੂਲੀ ਸੁਧਾਰ ਹੋਇਆ ਅਤੇ ਸਵੇਰੇ 09:20 ਵਜੇ, ਸੈਂਸੈਕਸ ਲਗਭਗ 1,375 ਅੰਕ ਡਿੱਗ ਕੇ 53 ਹਜ਼ਾਰ ਅੰਕ ਤੋਂ ਘੱਟ ਹੋ ਗਿਆ ਸੀ। ਇਸੇ ਤਰ੍ਹਾਂ ਐਨਐਸਈ ਨਿਫਟੀ ਵੀ ਕਰੀਬ 400 ਅੰਕਾਂ ਦੀ ਗਿਰਾਵਟ ਨਾਲ 15,850 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ।

Also Read: UP ’ਚ ਆਖਰੀ ਗੇੜ ਦੀ 54 ਸੀਟਾਂ ਲਈ ਵੋਟਿੰਗ ਜਾਰੀ

ਇਸ ਤੋਂ ਪਹਿਲਾਂ ਪਿਛਲੇ ਹਫਤੇ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਘਰੇਲੂ ਬਾਜ਼ਾਰ 'ਚ ਵੀ ਗਿਰਾਵਟ ਦਰਜ ਕੀਤੀ ਗਈ ਸੀ। ਸ਼ੁੱਕਰਵਾਰ ਨੂੰ ਸੈਂਸੈਕਸ ਲਗਭਗ 769 ਅੰਕ (1.4 ਫੀਸਦੀ) ਡਿੱਗ ਕੇ 54,333 ਅੰਕ 'ਤੇ ਰਿਹਾ। ਨਿਫਟੀ ਵੀ 1.53 ਫੀਸਦੀ ਡਿੱਗ ਕੇ 16,245 'ਤੇ ਬੰਦ ਹੋਇਆ। ਵੀਰਵਾਰ ਨੂੰ ਦਿਨ ਦਾ ਕਾਰੋਬਾਰ ਖਤਮ ਹੋਣ ਤੋਂ ਬਾਅਦ ਸੈਂਸੈਕਸ 366.22 ਅੰਕ (0.66 ਫੀਸਦੀ) ਡਿੱਗ ਕੇ 55,102.68 ਅੰਕ 'ਤੇ ਬੰਦ ਹੋਇਆ। NSE ਦਾ ਨਿਫਟੀ ਵੀ 107.90 ਅੰਕ (0.65 ਫੀਸਦੀ) ਡਿੱਗ ਕੇ 16,498.05 'ਤੇ ਬੰਦ ਹੋਇਆ।

In The Market