LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Russia Ukraine war: ਲੱਗਣ ਵਾਲਾ ਹੈ ਮਹਿੰਗਾਈ ਦਾ ਜ਼ੋਰਦਾਰ ਝਟਕਾ! ਕੱਚੇ ਤੇਲ ਦੇ ਫਿਰ ਵਧੇ ਰੇਟ

7m oil

ਨਵੀਂ ਦਿੱਲੀ- ਯੂਕਰੇਨ 'ਤੇ ਹਮਲੇ ਤੋਂ ਬਾਅਦ ਰੂਸ ਨੂੰ ਸਖ਼ਤ ਆਰਥਿਕ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਅਮਰੀਕਾ ਅਤੇ ਯੂਰਪੀ ਦੇਸ਼ ਵੀ ਰੂਸੀ ਤੇਲ ਅਤੇ ਗੈਸ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੇ ਹਨ। ਇਸ ਦੇ ਲਈ ਈਰਾਨ ਨੂੰ ਬਾਜ਼ਾਰ 'ਚ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਦਿਸ਼ਾ 'ਚ ਦੇਰੀ ਕਾਰਨ ਕੱਚੇ ਤੇਲ ਦੀ ਕੀਮਤ 'ਚ ਰਿਕਾਰਡ ਵਾਧਾ ਹੋਇਆ ਹੈ ਅਤੇ ਇਹ 14 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ।

Also Read: UP ’ਚ ਆਖਰੀ ਗੇੜ ਦੀ 54 ਸੀਟਾਂ ਲਈ ਵੋਟਿੰਗ ਜਾਰੀ

ਰਾਇਟਰਜ਼ ਦੀ ਇਕ ਰਿਪੋਰਟ ਮੁਤਾਬਕ ਬ੍ਰੈਂਟ ਕਰੂਡ ਹੁਣ 11.67 ਡਾਲਰ ਯਾਨੀ ਕਰੀਬ 10 ਫੀਸਦੀ ਵਧ ਕੇ 129.78 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ। ਇਹ 2008 ਤੋਂ ਬਾਅਦ ਕੱਚੇ ਤੇਲ ਦਾ ਸਭ ਤੋਂ ਉੱਚਾ ਪੱਧਰ ਹੈ। ਇਸੇ ਤਰ੍ਹਾਂ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂ.ਟੀ.ਆਈ.) ਵੀ 10.83 ਡਾਲਰ ਭਾਵ 9.4 ਫੀਸਦੀ ਵਧ ਕੇ 126.51 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ। ਫੀਸਦ ਦੇ ਰੂਪ ਵਿੱਚ ਕੱਚੇ ਤੇਲ ਦੇ ਇਨ੍ਹਾਂ ਦੋਵਾਂ ਰੂਪਾਂ ਵਿੱਚ ਮਈ 2020 ਤੋਂ ਬਾਅਦ ਇਹ ਇਕ ਦਿਨ ਵਿਚ ਸਭ ਤੋਂ ਵੱਡੀ ਬੜਤ ਹੈ। ਐਤਵਾਰ ਨੂੰ ਵਪਾਰ ਸ਼ੁਰੂ ਹੋਣ ਦੇ ਕੁਝ ਮਿੰਟਾਂ ਦੇ ਅੰਦਰ ਹੀ, ਕੱਚਾ ਤੇਲ ਅਤੇ ਵੈਸਟ ਟੈਕਸਾਸ ਇੰਟਰਮੀਡੀਏਟ ਦੋਵੇਂ ਜੁਲਾਈ 2008 ਤੋਂ ਆਪਣੇ ਉੱਚੇ ਪੱਧਰ 'ਤੇ ਪਹੁੰਚ ਗਏ। ਜੁਲਾਈ 2008 ਵਿੱਚ, ਬ੍ਰੈਂਟ ਕਰੂਡ $147.50 ਅਤੇ ਡਬਲਯੂਟੀਆਈ $147.27 ਪ੍ਰਤੀ ਬੈਰਲ 'ਤੇ ਪਹੁੰਚ ਗਿਆ ਸੀ।

ਰੂਸ ਅਤੇ ਚੀਨ ਨੇ ਕੀਤੀ ਇਹ ਮੰਗ
ਈਰਾਨ ਨੂੰ ਤੇਲ ਬਾਜ਼ਾਰ ਵਿਚ ਵਾਪਸ ਲਿਆਉਣ ਲਈ, ਅਮਰੀਕਾ ਅਤੇ ਪੱਛਮੀ ਦੇਸ਼ 2015 ਦੇ ਪ੍ਰਮਾਣੂ ਸਮਝੌਤੇ 'ਤੇ ਨਵੀਂ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਬਾਰੇ ਅਟਕਲਾਂ ਦੇ ਵਿਚਕਾਰ ਰੂਸ ਨੇ ਐਤਵਾਰ ਨੂੰ ਅਮਰੀਕਾ ਤੋਂ ਇਸ ਗੱਲ ਦੀ ਗਾਰੰਟੀ ਦੀ ਮੰਗ ਕੀਤੀ ਕਿ ਯੂਕਰੇਨ ਨੂੰ ਲੈ ਕੇ ਉਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਦਾ ਈਰਾਨ ਨਾਲ ਰੂਸ ਦੇ ਵਪਾਰ 'ਤੇ ਕੋਈ ਅਸਰ ਨਹੀਂ ਪਵੇਗਾ। ਸੂਤਰਾਂ ਮੁਤਾਬਕ ਚੀਨ ਨੇ ਨਵੀਆਂ ਮੰਗਾਂ ਵੀ ਲਗਾਈਆਂ ਹਨ। ਇਸ ਕਾਰਨ ਗੱਲਬਾਤ 'ਤੇ ਅਨਿਸ਼ਚਿਤਤਾ ਦੇ ਬੱਦਲ ਛਾ ਗਏ ਹਨ।

Also Read: ਸ਼੍ਰੀਨਗਰ ਦੇ ਲਾਲ ਚੌਕ 'ਚ ਗ੍ਰੇਨੇਡ ਹਮਲਾ, ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਬਣਾਇਆ ਨਿਸ਼ਾਨਾ, 10 ਜ਼ਖਮੀ

ਈਰਾਨ ਨਾਲ ਪ੍ਰਮਾਣੂ ਸਮਝੌਤਾ ਸੰਭਵ
ਰੂਸ ਦੀ ਮੰਗ 'ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਕਿਹਾ ਕਿ ਰੂਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਦਾ ਈਰਾਨ ਨਾਲ ਸੰਭਾਵਿਤ ਸਮਝੌਤੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਲਿੰਕੇਨ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਇਸਦੇ ਯੂਰਪੀ ਸਹਿਯੋਗੀ ਰੂਸੀ ਤੇਲ ਦੇ ਆਯਾਤ 'ਤੇ ਪਾਬੰਦੀ ਲਗਾਉਣ ਦੇ ਤਰੀਕਿਆਂ ਦੀ ਖੋਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਕਾਂਗਰਸ ਆਪਣੀ ਪਾਬੰਦੀ ਨੂੰ ਲੈ ਕੇ ਅੱਗੇ ਵਧ ਰਹੀ ਹੈ। ਬਲਿੰਕਨ ਦੇ ਬਿਆਨ ਅਤੇ ਈਰਾਨ ਨਾਲ ਗੱਲਬਾਤ ਨੂੰ ਲੈ ਕੇ ਅਨਿਸ਼ਚਿਤਤਾ ਨੇ ਕੱਚੇ ਤੇਲ ਨੂੰ ਚੜ੍ਹਨ ਦਾ ਮੌਕਾ ਦਿੱਤਾ।

200 ਡਾਲਰ ਤੱਕ ਜਾ ਸਕਦਾ ਹੈ ਕੱਚਾ ਤੇਲ
ਰੂਸ ਇਸ ਸਮੇਂ ਰੋਜ਼ਾਨਾ ਲਗਭਗ 7 ਮਿਲੀਅਨ ਬੈਰਲ ਤੇਲ ਦੀ ਸਪਲਾਈ ਕਰਦਾ ਹੈ। ਰਿਫਾਇੰਡ ਉਤਪਾਦਾਂ ਦੇ ਮਾਮਲੇ ਵਿੱਚ ਕੁੱਲ ਗਲੋਬਲ ਸਪਲਾਈ ਵਿੱਚ ਰੂਸ ਦੀ ਹਿੱਸੇਦਾਰੀ ਲਗਭਗ 7 ਪ੍ਰਤੀਸ਼ਤ ਹੈ। ਬੈਂਕ ਆਫ ਅਮਰੀਕਾ ਦੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਰੂਸ ਦੀ ਜ਼ਿਆਦਾਤਰ ਸਪਲਾਈ ਰੋਕ ਦਿੱਤੀ ਜਾਂਦੀ ਹੈ ਤਾਂ ਬਾਜ਼ਾਰ ਇਕ ਝਟਕੇ 'ਚ 5 ਮਿਲੀਅਨ ਬੈਰਲ ਘੱਟ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕੱਚੇ ਤੇਲ ਦੀ ਕੀਮਤ 200 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਈਰਾਨ ਨੂੰ ਰੂਸੀ ਸਪਲਾਈ ਲਈ ਮੁਆਵਜ਼ਾ ਦੇਣ ਵਿੱਚ ਕਈ ਮਹੀਨੇ ਲੱਗ ਸਕਦੇ ਹਨ।

Also Read: ਜੰਗ ਦਰਮਿਆਨ ਰੂਸ ਦਾ ਦਾਅਵਾ, ਯੂਕਰੇਨ ਬਣਾ ਰਿਹਾ ਸੀ 'Dirty Bomb'

ਭਾਰਤ ਨੂੰ ਹੋ ਸਕਦੀਆਂ ਹਨ ਇਹ ਸਮੱਸਿਆਵਾਂ
ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਵਰਗੇ ਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ, ਜੋ ਆਪਣੇ ਈਂਧਨ ਅਤੇ ਊਰਜਾ ਦੀਆਂ ਲੋੜਾਂ ਲਈ ਦਰਾਮਦ 'ਤੇ ਨਿਰਭਰ ਕਰਦੇ ਹਨ। ਭਾਰਤ ਇਸ ਸਮੇਂ ਆਪਣੀਆਂ ਲੋੜਾਂ ਦਾ ਲਗਭਗ 85 ਫੀਸਦੀ ਦਰਾਮਦ ਕਰਦਾ ਹੈ। ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਵਧਣ ਨਾਲ ਭਾਰਤ ਦਾ ਦਰਾਮਦ ਬਿੱਲ ਵੀ ਮੋਟਾ ਹੁੰਦਾ ਜਾਵੇਗਾ। ਇਸ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਤੇਜ਼ੀ ਨਾਲ ਗਿਰਾਵਟ ਦਾ ਖ਼ਤਰਾ ਹੈ। ਅਜਿਹੀ ਸਥਿਤੀ ਭਾਰਤ ਲਈ ਮੁਸੀਬਤ ਵਾਲੀ ਹੋਵੇਗੀ, ਜੋ ਪਹਿਲਾਂ ਹੀ ਵਿੱਤੀ ਘਾਟੇ ਦੇ ਮੋਰਚੇ 'ਤੇ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।

In The Market