LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਸ ਸੂਬੇ 'ਚ 112 ਰੁਪਏ ਲਿਟਰ ਹੈ ਪੈਟਰੋਲ, ਜਾਣੋਂ ਆਪਣੇ ਸ਼ਹਿਰ ਦੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 

110

ਨਵੀਂ ਦਿੱਲੀ : ਤੇਲ ਕੰਪਨੀਆਂ (Oil companies) ਅੱਜ (ਸ਼ਨੀਵਾਰ,) 11 ਦਸੰਬਰ 2021 ਲਈ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀ ਹੈ। ਭਾਰਤੀ ਤੇਲ ਕੰਪਨੀਆਂ ਦੇ ਤਾਜ਼ਾ ਅਪਡੇਟ ਮੁਤਾਬਕ ਰਾਸ਼ਟਰੀ ਪੱਧਰ 'ਤੇ ਵਾਹਨ ਈਂਧਨ ਪੈਟਰੋਲ-ਡੀਜ਼ਲ ਦੇ ਰੇਟ (Petrol-diesel rates) ਸਥਿਰ ਹਨ। ਦੱਸ ਦਈਏ ਕਿ ਘਰੇਲੂ ਬਾਜ਼ਾਰ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਬੀਤੇ ਇਕ ਮਹੀਨੇ ਤੋਂ ਵਧੇਰੇ ਸਮੇਂ ਤੋਂ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।ਭਾਰਤੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (Indian Oil Corporation) ਦੇ ਲੇਟੈਸਟ ਅਪਡੇਟ ਮੁਤਾਬਕ ਦਿੱਲੀ ਵਿਚ 11 ਦਸੰਬਰ ਨੂੰ ਪੈਟਰੋਲ ਦੀ ਕੀਮਤ 95.14 ਰੁਪਏ ਅਤੇ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲਿਟਰ 'ਤੇ ਟਿਕਿਆ ਹੈ। ਮਹਾਨਗਰਾਂ ਦੀ ਗੱਲ ਕਰੀਏ ਤਾਂ ਦਿੱਲੀ ਵਿਚ ਸਭ ਤੋਂ ਸਸਤਾ ਅਤੇ ਮੁੰਬਈ ਵਿਚ ਸਭ ਤੋਂ ਮਹਿੰਗਾ ਪੈਟਰੋਲ-ਡੀਜ਼ਲ ਵਿਕ ਰਿਹਾ ਹੈ। Also Read : ਅਲੈਕਸਾ ਦੀ ਵੈੱਬਸਾਈਟ ਕਰੇਗੀ ਅਮੇਜ਼ਨ, ਜਾਣੋਂ ਕੀ ਹੈ ਕਾਰਣ

Petrol Price Hiked Around Rs 11 Since May 4. Check Fuel Rates Today


ਸੂਬਾ ਪੱਧਰ 'ਤੇ ਵਾਹਨ ਈਂਧਨ 'ਤੇ ਲੱਗਣ ਵਾਲੇ ਵੈਟ ਦੀ ਵਜ੍ਹਾ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸ਼ਹਿਰਾਂ ਵਿਚ ਵੱਖ-ਵੱਖ ਹੁੰਦੀਆਂ ਹਨ। ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿਚ ਪੈਟਰੋਲ ਸਭ ਤੋਂ ਮਹਿੰਗਾ ਹੋਣ ਦੇ ਨਾਲ 112 ਰੁਪਏ ਪ੍ਰਤੀ ਲਿਟਰ ਹੈ। ਜਦੋਂ ਕਿ ਪੋਰਟ ਬਲੇਅਰ ਵਿਚ ਪੈਟਰੋਤ 82.96 ਰੁਪਏ ਪ੍ਰਤੀ ਲਿਟਰ ਹੋਣ ਦੇ ਨਾਲ ਸਭ ਤੋਂ ਸਸਤਾ ਵਿਕ ਰਿਹਾ ਹੈ। ਜੇਕਰ ਡੀਜ਼ਲ ਦੀ ਗੱਲ ਕਰੀਏ ਤਾਂ ਪੋਰਟ ਬਲੇਅਰ ਵਿਚ 77.13 ਰੁਪਏ ਪ੍ਰਤੀ ਲਿਟਰ ਜਦੋਂ ਕਿ ਸ਼੍ਰੀਗੰਗਾਨਗਰ ਵਿਚ 95.26 ਰੁਪਏ ਪ੍ਰਤੀ ਲਿਟਰ ਹੈ। ਇਸ ਤੋਂ ਇਲਾਵਾ ਦਿੱਲੀ ਵਿਚ ਪੈਟਰੋਲ ਦੀ ਕੀਮਤ ਨੋਇਡਾ ਤੋਂ ਘੱਟ ਹੈ। ਉਥੇ ਹੀ ਡੀਜ਼ਲ ਵੀ ਨੋਇਡਾ ਦੇ ਮੁਕਾਬਲੇ ਦਿੱਲੀ ਵਿਚ ਵਿਕ ਰਿਹਾ ਹੈ Also Read: ਬਾਰਡਰ ਪਾਰ ਹੋਇਆ 'ਬਾਰਡਰ', ਪਰਿਵਾਰ ਸਮੇਤ ਹੋਈ ਵਤਨ ਵਾਪਸੀ

Petrol and Diesel Price Today in India: Petrol and Diesel Rate Today in  Delhi, Bangalore, Chennai, Mumbai, Hyderabad and More Cities | The  Financial Express

ਕੋਰੋਨਾ ਵਾਇਰਸ ਦੇ ਨਵੇਂ ਵੈਰੀਅੰਟ ਓਮੀਕ੍ਰੋਨ ਤੋਂ ਕੌਮਾਂਤਰੀ ਬਾਜ਼ਾਰ ਵਿਚ ਗਿਰਾਵਟ ਹੈ। ਕੱਚੇ ਤੇਲ ਦੀਆਂ ਕੀਮਤਾਂ 75 ਡਾਲਰ ਪ੍ਰਤੀ ਬੈਰਲ ਤੱਕ ਚੱਲ ਰਿਹਾ ਹੈ। ਕੌਮਾਂਤਰੀ ਬਾਜ਼ਾਰ ਵਿਚ ਕਰੂਡ ਆਇਲ ਦੀ ਕੀਮਤ ਦੇ ਆਧਾਰ 'ਤੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਰੋਜ਼ਾਨਾ ਅਪਡੇਟ ਕੀਤੀ ਜਾਂਦੀ ਹੈ। ਆਇਲ ਮਾਰਕੀਟਿੰਗ ਕੰਪਨੀਆਂ ਕੀਮਤਾਂ ਦੀ ਸਮੀਖਿਆ ਤੋਂ ਬਾਅਦ ਰੋਜ਼ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਤੈਅ ਕਰਦੀ ਹੈ। ਇੰਡੀਅਨ ਆਇਲ ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਤੇਲ ਕੰਪਨੀਆਂ ਹਰ ਦਿਨ ਸਵੇਰੇ ਵੱਖ-ਵੱਖ ਸ਼ਹਿਰਾਂ ਦੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਜਾਣਕਾਰੀ ਅਪਡੇਟ ਕਰਦੀ  ਹੈ।

In The Market