LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਾਰਡਰ ਪਾਰ ਹੋਇਆ 'ਬਾਰਡਰ', ਪਰਿਵਾਰ ਸਮੇਤ ਹੋਈ ਵਤਨ ਵਾਪਸੀ

border in pak

ਅਟਾਰੀ : ਭਾਰਤ ਪਾਕਿਸਤਾਨ ਦੀ ਸਰਹੱਦ (India-Pakistan border) ਅਟਾਰੀ ਵਾਹਗਾ ਬਾਰਡਰ 'ਤੇ ਜਨਮਿਆ ਬੱਚਾ ਬਾਰਡਰ ਰਾਮ ਪਾਸਪੋਰਟ (Passport) ਬਣਨ ਅਤੇ ਵੀਜ਼ਾ ਲੱਗਣ ਤੋਂ ਬਾਅਦ ਪਰਿਵਾਰ ਨਾਲ ਪਾਕਿਸਤਾਨ ਰਵਾਨਾ (Departs Pakistan) ਹੋ ਗਿਆ। ਬਾਰਡਰ ਦੇ ਪਿਤਾ ਪਾਲਾ ਰਾਮ ਅਤੇ ਮਾਤਾ ਨਿੰਬੂ ਦੇਵੀ (Father Pala Ram and mother Nimbu Devi) ਨੇ ਭਾਰਤ ਵਿਚ ਮੁਸ਼ਕਿਲ ਵੇਲੇ ਉਨ੍ਹਾਂ ਦਾ ਸਾਥ ਦੇਣ ਵਾਲੇ ਨੇਕ ਦਿਲ ਇਨਸਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Also Read : ਜਨਰਲ ਨੂੰ ਆਖਰੀ ਸਲਾਮ : ਜਨਰਲ ਰਾਵਤ ਤੇ ਪਤਨੀ ਮਧੁਲਿਕਾ ਨੂੰ ਦੋਹਾਂ ਧੀਆਂ ਨੇ ਇਕੱਠਿਆਂ ਦਿੱਤੀ ਮੁੱਖਅਗਨੀ 

ਦੱਸਣਯੋਗ ਹੈ ਕਿ ਅਟਾਰੀ ਸਰਹੱਦ (Attic border) 'ਤੇ 2 ਦਸੰਬਰ ਨੂੰ ਜਨਮੇ ਬਾਰਡਰ (Border) ਕਾਰਣ ਉਸ ਦੇ ਮਾਤਾ-ਪਿਤਾ ਬਾਰਡਰ (Parent Border) ਪਾਰ ਨਹੀਂ ਜਾ ਸਕੇ ਸਨ ਕਿਉਂਕਿ ਪਾਕਿ ਰੇਂਜਰ (Pak Ranger) ਨੇ ਇਹ ਕਹਿ ਕੇ ਉਨ੍ਹਾਂ ਨੂੰ ਵਾਪਿਸ ਭੇਜ ਦਿੱਤਾ ਸੀ ਕਿ ਕਿਤੇ ਇਹ ਬੱਚਾ ਉਸ ਦੇ ਮਾਤਾ-ਪਿਤਾ ਭਾਰਤ ਤੋਂ ਚੋਰੀ ਕਰਕੇ ਨਾ ਲੈ ਕੇ ਆਏ ਹੋਣ। ਪਰਿਵਾਰਕ ਮੈਂਬਰਾਂ (Family members) ਨੇ ਬੱਚੇ ਦਾ ਨਾਂ ਬਾਰਡਰ ਰੱਖਿਆ ਸੀ। ਇਸ ਉਮੀਦ ਵਿਚ ਕਿ ਇਹ ਉਨ੍ਹਾਂ ਦੇ ਜੀਵਨ ਦਾ ਯਾਦਗਾਰ ਪਲ ਬਣੇਗਾ ਪਰ ਕਾਗਜ਼ ਦਾ ਇਕ ਟੁਕੜਾ ਨਾ ਹੋਣ ਕਾਰਣ ਇਹ ਪਰਿਵਾਰ ਆਪਣੇ ਵਤਨ ਨਹੀਂ ਜਾ ਸਕਿਆ ਸੀ।

Also Read : ਸਭ ਤੋਂ ਖਤਰਨਾਕ ਸੀਰੀਅਲ ਕਿਲਰ, 200 ਤੋਂ ਵਧੇਰੇ ਔਰਤਾਂ ਨੂੰ ਕਰ ਚੁੱਕਾ ਕਤਲ 
ਜ਼ਿਕਰਯੋਗ ਹੈ ਕਿ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਭਾਰਤ ਵਿਚ ਮੰਦਰਾਂ ਵਿਚ ਘੁੰਮਣ ਲਈ 99 ਲੋਕਾਂ ਦੇ ਨਾਲ ਆਏ ਸਨ ਪਰ ਬਾਅਦ ਵਿਚ ਲਾਕਡਾਊਨ ਲੱਗ ਗਿਆ ਅਤੇ ਉਹ ਭਾਰਤ ਵਿਚ ਹੀ ਫੱਸ ਗਏ। ਅਟਾਰੀ ਵਾਹਗਾ ਸਰਹੱਦ 'ਤੇ ਬਾਹਰ ਰਹਿੰਦੇ ਹੋਏ ਉਨ੍ਹਾਂ ਨੇ ਇਕ ਬੱਚੇ ਨੂੰ ਜਨਮ ਦਿੱਤਾ ਜਿਸ ਦਾ ਨਾਂ ਬਾਰਡਰ ਰੱਖਿਆ ਤਾਂ ਜੋ ਪਾਕਿਸਤਾਨ ਜਾ ਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਰਹੇ ਕਿ ਉਨ੍ਹਾਂ ਦਾ ਪੁੱਤਰ ਸਰਹੱਦ 'ਤੇ ਹੋਇਆ।

ਇੰਨੇ ਵਿਚ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਵਾਪਸ ਜਾਣ ਦੀ ਪਰਮਿਸ਼ਨ ਦਿੱਤੀ ਗਈ। ਜਿਵੇਂ ਹੀ ਉਹ ਬਾਕੀ ਲੋਕਾਂ ਦੇ ਨਾਲ ਵਾਪਸ ਜਾਣ ਲੱਗੇ ਉਸੇ ਵੇਲੇ ਪਾਕਿ ਰੇਂਜਰ ਨੇ ਬਾਰਡਰ ਦਾ ਵੀਜ਼ਾ ਮੰਗਿਆ ਪਰ ਉਨ੍ਹਾਂ ਕੋਲ ਕੁਝ ਨਹੀਂ ਸੀ। ਜਿਸ ਕਾਰਣ ਉਹ ਸਰਹੱਦ ਪਾਰ ਨਹੀਂ ਕਰ ਸਕੇ।

In The Market