LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਨਰਲ ਨੂੰ ਆਖਰੀ ਸਲਾਮ : ਜਨਰਲ ਰਾਵਤ ਤੇ ਪਤਨੀ ਮਧੁਲਿਕਾ ਨੂੰ ਦੋਹਾਂ ਧੀਆਂ ਨੇ ਇਕੱਠਿਆਂ ਦਿੱਤੀ ਮੁੱਖਅਗਨੀ 

222

ਨਵੀਂ ਦਿੱਲੀ : ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ (Chief of Defense Staff General Bipin Rawat) ਪਤਨੀ ਮਧੁਲਿਕਾ ਸਮੇਤ ਸਾਡੇ ਤੋਂ ਵਿਦਾ ਹੋ ਗਏ। ਦੋਵੇਂ ਵਿਆਹ ਦੀ ਵੇਦੀ ਤੋਂ ਚਿਤਾ ਤੱਕ ਇਕੱਠੇ ਰਹੇ। 36 ਸਾਲ ਪਹਿਲਾਂ ਦੋਹਾਂ ਨੇ ਅਗਨੀ ਦੇ ਸੱਤ ਫੇਰੇ ਲੈ ਕੇ ਸਾਥ ਨਿਭਾਉਣ ਦਾ ਵਚਨ ਦਿੱਤਾ ਸੀ, ਜਿਸ ਨੂੰ ਮੁਖਅਗਨੀ ਤੱਕ ਨਿਭਾਇਆ। ਦਿੱਲੀ ਦੇ ਆਰਮੀ ਕੈਂਟ (Delhi Army Kent) ਵਿਚ ਸ਼ੁੱਕਰਵਾਰ ਨੂੰ ਜਨਰਲ ਰਾਵਤ (General Rawat) ਅਤੇ ਉਨ੍ਹਾਂ ਦੀ ਪਤਨੀ ਦੇ ਪਾਰਥਿਵ ਸਰੀਰ ਨੂੰ ਇਕ ਹੀ ਚਿਤਾ 'ਤੇ ਅੰਤਿਮ ਵਿਦਾਈ ਦਿੱਤੀ ਗਈ। ਦੋਵੇਂ ਧੀਆਂ ਕ੍ਰਿਤਿਕਾ (Both daughters Kritika) ਅਤੇ ਤਾਰਿਣੀ ਨੇ ਇਕੱਠਿਆਂ ਮੁੱਖ ਅਗਨੀ ਦਿੱਤੀ।

Also Read : ਸਭ ਤੋਂ ਖਤਰਨਾਕ ਸੀਰੀਅਲ ਕਿਲਰ, 200 ਤੋਂ ਵਧੇਰੇ ਔਰਤਾਂ ਨੂੰ ਕਰ ਚੁੱਕਾ ਕਤਲ 

ਜਨਰਲ ਰਾਵਤ ਦੀ ਅੰਤਿਮ ਯਾਤਰਾ ਭਾਵੁਕ ਕਰ ਦੇਣ ਵਾਲੀਰਹੀ। ਫੌਜ ਦੇ ਕਿਸੇ ਸਰਵਉੱਚ ਅਫਸਰ ਦੀ ਅੰਤਿਮ ਯਾਤਰਾ ਲਈ ਸ਼ਾਇਦ ਹੀ ਦਿੱਲੀ ਵਿਚ ਕਦੇ ਅਜਿਹੀ ਭੀੜ ਹੋਈ ਹੋਵੇ। ਪੂਰੇ ਰਾਸਤੇ ਲੋਕਾਂ ਨੇ ਫੁੱਲ ਵਰ੍ਹਾਏ ਅਤੇ ਸ਼ਵ ਵਾਹਨ ਦੇ ਨਾਲ-ਨਾਲ ਤਿਰੰਗਾ ਲੈ ਕੇ ਦੌੜੇ। ਨਾਅਰੇ ਲਗਾਉਂਦੇ ਰਹੇ। ਜਨਰਲ ਬਿਪਿਨ ਰਾਵਤ ਅਮਰ ਰਹਿਣ। ਅੰਤਿਮ ਸੰਸਕਾਰ ਦੌਰਾਨ ਪੂਰਾ ਆਰਮੀ ਕੈਂਟ ਭਾਰਤ ਮਾਤਾ ਦੀ ਜੈਅ ਦੇ ਨਾਅਰਿਆਂ ਨਾਲ ਗੂੰਜਦਾ ਰਿਹਾ।

Also Read: ਏਅਰ ਏਸ਼ੀਆ ਦਾ ਜਹਾਜ਼ ਦੁਰਘਟਨਾਗ੍ਰਸਤ ਹੋਣ ਤੋਂ ਵਾਲ-ਵਾਲ ਬਚਿਆ, 110 ਯਾਤਰੀ ਸਨ ਸਵਾਰ

ਤਿੰਨੋ ਫੌਜ ਮੁਖੀਆਂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਨਰਲ ਰਾਵਤ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਇਸ ਦੌਰਾਨ 800 ਮਿਲਟਰੀ ਪਰਸਨਲ ਮੌਜੂਦ ਸਨ। ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀ ਤਾਮਿਲਨਾਡੂ ਦੇ ਕੁੰਨੂਰ ਵਿਚ 8 ਦਸੰਬਰ ਨੂੰ ਹੋਏ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਸੀ। ਇਸ ਹਾਦਸੇ ਵਿਚ ਕੁਲ 13 ਲੋਕਾਂ ਦੀ ਮੌਤ ਹੋਈ ਹੈ।

In The Market