LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਏਅਰ ਏਸ਼ੀਆ ਦਾ ਜਹਾਜ਼ ਦੁਰਘਟਨਾਗ੍ਰਸਤ ਹੋਣ ਤੋਂ ਵਾਲ-ਵਾਲ ਬਚਿਆ, 110 ਯਾਤਰੀ ਸਨ ਸਵਾਰ

1019

ਰਾਂਚੀ : ਮੁੰਬਈ ਤੋਂ ਰਾਂਚੀ (Mumbai to Ranchi) ਜਾ ਰਹੀ ਏਅਰ ਏਸ਼ੀਆ ਦੀ ਫਲਾਈਟ (Air Asia flight) ਰਾਂਚੀ ਦੇ ਬਿਰਸਾ ਮੁੰਡਾ ਏਅਰਪੋਰਟ (Birsa Munda Airport) 'ਤੇ ਲੈਂਡਿੰਗ ਸਮੇਂ ਦੁਰਘਟਨਾਗ੍ਰਸਤ (Accidental landing) ਹੋਣ ਤੋਂ ਵਾਲ-ਵਾਲ ਬਚ ਗਈ। ਵੀਰਵਾਰ ਨੂੰ ਏਅਰ ਏਸ਼ੀਆ ਦੀ ਫਲਾਈਟ (Air Asia flight)  ਵਿਚ ਸਵਾਰ ਯਾਤਰੀਆਂ ਨੂੰ ਰਨਵੇ 'ਤੇ ਉਤਰਣ ਦੌਰਾਨ ਤੇਜ਼ ਝਟਕੇ ਲੱਗੇ, ਜਿਸ ਨਾਲ ਜਹਾਜ਼ ਵਿਚ ਬੈਠੇ ਯਾਤਰੀ ਚੀਕਣ ਲੱਗੇ।

Also Read: ਪਬਜੀ ਕਾਰਣ 7ਵੀਂ ਜਮਾਤ ਦਾ ਵਿਦਿਆਰਥੀ ਘਰੋਂ ਹੋਇਆ ਬਾਗੀ, ਮਾਂ ਦਾ ਫੋਨ ਲੈ ਭੱਜਿਆ 

ਯਾਤਰੀਆਂ ਨੇ ਦੱਸਿਆ ਕਿ ਅਚਾਨਕ ਲੱਗੀ ਬ੍ਰੇਕ ਕਾਰਣ ਤੇਜ਼ ਝਟਕਾ ਲੱਗਾ। ਇਸ ਕਾਰਣ ਜਹਾਜ਼ ਵਿਚ ਸਵਾਰ 110 ਯਾਤਰੀਆਂ ਦੇ ਸਾਹ ਸੁੱਕ ਗਏ। ਏਪ੍ਰਨ 'ਤੇ ਜਹਾਜ਼ ਨੂੰ ਲਿਆਉਣ ਤੋਂ ਬਾਅਦ ਜਹਾਜ਼ ਦੀ ਚੈਕਿੰਗ ਕੀਤੀ ਗਈ ਤਾਂ ਜਹਾਜ਼ ਦੇ ਲੈਂਡਿੰਗ ਗੀਅਰ ਵਿਚੋਂ ਆਈਲ ਲੀਕੇਜ ਪਾਇਆ ਗਿਆ। ਇਸ ਤੋਂ ਇਲਾਵਾ ਵੀ ਜਹਾਜ਼ ਵਿਚ ਕਈ ਤਕਨੀਕੀ ਖਰਾਬੀ ਦੀ ਗੱਲ ਸਾਹਮਣੇ ਆਈ।

Also Read: ਬਿਪਿਨ ਰਾਵਤ ਦੀ ਮ੍ਰਿਤਕ ਦੇਹ ਨੂੰ ਲਿਜਾਇਆ ਜਾ ਰਿਹੈ ਸ਼ਮਸ਼ਾਨਘਾਟ
ਇਸ ਕਾਰਣ ਜਹਾਜ਼ ਨੂੰ 6 ਘੰਟੇ ਤੱਕ ਗ੍ਰਾਉਂਡਿਡ ਕਰਨ ਦਾ ਫੈਸਲਾ ਲਿਆ ਗਿਆ। ਇਸ ਕਾਰਣ ਜਹਾਜ਼ ਨੇ ਸ਼ਾਮ 6 ਵਜੇ ਰਾਂਚੀ ਤੋਂ ਮੁੰਬਈ ਲਈ ਉਡਾਣ ਭਰੀ। ਇਸ ਮਾਮਲੇ ਵਿਚ ਏਅਰਪੋਰਟ ਦੇ ਅਫਸਰਾਂ ਨੇ ਦੱਸਿਆ ਕਿ ਹਾਰਡ ਲੈਂਡਿੰਗ ਦੀ ਜਾਂਚ ਰਿਪੋਰਟ ਦਫਤਰ ਅਤੇ ਡੀ.ਜੀ.ਸੀ.ਏ. ਨੂੰ ਭੇਜੀ ਜਾਵੇਗੀ। ਬੋਰਡਿੰਗ ਲਈ ਤਿਆਰ ਯਾਤਰੀਆਂ ਨੂੰ ਜਦੋਂ ਇਹ ਦੱਸਿਆ ਗਿਆ ਕਿ ਜਹਾਜ਼ ਵਿਚ ਤਕਨੀਕੀ ਖਰਾਬੀ ਦੀ ਵਜ੍ਹਾ ਨਾਲ ਮੁੰਬਈ ਲਈ ਉਡਾਣ ਨਹੀਂ ਭਰੇਗੀ। ਉਸ ਤੋਂ ਬਾਅਦ ਜਿਨ੍ਹਾਂ ਯਾਤਰੀਆਂ ਨੂੰ ਮੁੰਬਈ ਤੋਂ ਦੂਜੀ ਥਾਂ ਲਈ ਫਲਾਈਟ ਫੜੀ ਸੀ, ਉਨ੍ਹਾਂ ਲਈ ਮੁਸ਼ਕਲ ਖੜੀ ਹੋ ਗਈ। ਯਾਤਰੀਆਂ ਨੇ ਦੱਸਿਆ ਕਿ ਮੁੰਬਈ ਤੋਂ ਉਨ੍ਹਾਂ ਦੀ ਕਨੈਕਟਿੰਗ ਫਲਾਈਟ ਛੁੱਟ ਜਾਵੇਗੀ। ਬਾਅਦ ਵਿਚ ਏਅਰਲਾਈਨਜ਼ ਕੰਪਨੀ ਨੇ ਤਕਨੀਕੀ ਕਾਰਣਾਂ ਦਾ ਹਵਾਲਾ ਦੇ ਕੇ ਯਾਤਰੀਆਂ ਨੂੰ ਸ਼ਾਂਤ ਕਰਵਾਇਆ। ਕਈ ਯਾਤਰੀਆਂ ਨੇ ਆਪਣੀ ਯਾਤਰਾ ਕੈਂਸਲ ਵੀ ਕਰ ਦਿੱਤੀ।

In The Market