LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਲੈਕਸਾ ਦੀ ਵੈੱਬਸਾਈਟ ਕਰੇਗੀ ਅਮੇਜ਼ਨ, ਜਾਣੋਂ ਕੀ ਹੈ ਕਾਰਣ

amazon alexa

ਨਵੀਂ ਦਿੱਲੀ : ਅਮੇਜ਼ਨ ਨੇ ਦੱਸਿਆ ਹੈ ਕਿ ਉਹ ਛੇਤੀ ਹੀ ਅਲੈਕਸਾ ਡਾਟ ਕੌਮ (Alexa.com) ਨੂੰ ਬੰਦ ਕਰ ਦਿੱਤਾ ਜਾਵੇਗਾ। ਇਹ ਇਕ ਵੈੱਬਸਾਈਟ ਰੈਂਕਿੰਗ ਟੂਲ ਹੈ। ਜਿਸ ਨੂੰ ਕੰਪਨੀ ਪਿਛਲੇ 25 ਸਾਲਾਂ ਤੋਂ ਚਲਾ ਰਹੀ ਹੈ। ਕੰਪਨੀ ਇਸ ਤਹਿਤ ਸੀ.ਈ.ਓ. ਰਿਸਰਚ ਅਤੇ ਐਨਾਲਿਸਿਸ ਟੂਲਸ (Research and Analysis Tools) ਦਾ ਪੇਡ ਸਬਸਕ੍ਰਿਪਸ਼ਨ ਦਿੰਦੀ ਹੈ। ਅਗਲੇ ਸਾਲ ਦੀ ਸ਼ੁਰੂਆਤ ਤੋਂ ਕੰਪਨੀ ਵੈੱਬਸਾਈਟ ਦੇ ਸਟੈਟਿਕਸ ਅਤੇ ਰੈਂਕਿੰਗ ਦੀ ਸਹੂਲਤ ਪ੍ਰਦਾਨ ਕਰਨਾ ਬੰਦ ਕਰ ਦੇਵੇਗੀ। ਅਲੈਕਸਾ ਇੰਟਰਨੈਟ (Alexa Internet) ਦੀ ਸੇਵਾ ਬੰਦ ਕਰਕੇ ਇਸ ਦੇ ਸਰਵਿਸ ਏ.ਪੀ.ਆਈ. ਨੂੰ ਕਥਿਤ ਤੌਰ 'ਤੇ ਦਸੰਬਰ 2022 ਵਿਚ ਬੰਦ ਕੀਤਾ ਜਾਵੇਗਾ। Also Read: ਸੁਖਬੀਰ ਸਿੰਘ ਬਾਦਲ ਪਹੁੰਚੇ ਬਲਾਚੌਰ ਤੋਂ ਬੀਬੀ ਸੁਨੀਤਾ ਚੌਧਰੀ ਦੇ ਹੱਕ 'ਚ ਪ੍ਰਚਾਰ ਕਰਨ


ਇਸ ਸਰਵਿਸ ਨੂੰ ਬੰਦ ਕਰਨ ਤੋਂ ਪਹਿਲਾਂ ਅਮੇਜ਼ਨ ਆਪਣੇ ਯੂਜ਼ਰਸ ਨੂੰ ਅਲੈਕਸਾ ਡੇਟਾ ਕਲੈਕਟ ਕਰਨ ਦੀ ਸਹੂਲਤ ਪ੍ਰਦਾਨ ਕਰੇਗੀ। ਕੰਪਨੀ ਨੇ ਇਕ ਸਪੋਰਟ ਪੇਜ 'ਤੇ ਵੈੱਬ ਰੈਂਕਿੰਗ ਸਰਵਿਸ ਐਲਕਸਾ ਡਾਟ ਕਾਮ ਨੂੰ ਬੰਦ ਕਰਨ ਦੀ ਜਾਣਕਾਰੀ ਦਿੱਤੀ ਹੈ। ਇਹ ਸਰਵਿਸ ਮਈ 2022 ਤੱਕ ਬੰਦ ਹੋ ਜਾਵੇਗੀ। ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਦੋ ਦਹਾਕਿਆਂ ਤੱਕ ਡਿਜੀਟਲ ਆਡੀਅੰਸ ਖੋਜ, ਪਹੁੰਚ ਅਤੇ ਕਨਵਰਟ ਵਿਚ ਤੁਹਾਡੀ ਮਦਦ ਕਰਨ ਤੋਂ ਬਾਅਦ ਅਸੀਂ 1 ਮਈ 2022 ਨੂੰ ਅਲੈਕਸਾ ਡਾਟ ਕੌਮ ਨੂੰ ਰਿਟਾਇਰ ਕਰਨ ਦਾ ਮੁਸ਼ਕਿਲ ਫੈਸਲਾ ਕੀਤਾ ਹੈ। Also Read: ਬਾਰਡਰ ਪਾਰ ਹੋਇਆ 'ਬਾਰਡਰ', ਪਰਿਵਾਰ ਸਮੇਤ ਹੋਈ ਵਤਨ ਵਾਪਸੀ


ਅਲੈਕਸਾ ਇੰਟਰਨੈੱਟ ਨੇ 8 ਦਸੰਬਰ ਤੋਂ ਨਵੇਂ ਸਬਸਕ੍ਰਿਪਸ਼ਨ ਲੈਣਾ ਬੰਦ ਕਰ ਦਿੱਤਾ ਹੈ ਅਤੇ ਮੌਜੂਦਾ ਗਾਹਕਾਂ ਕੋਲ ਸੇਵਾ ਬੰਦ ਹੋਣ ਤੱਕ ਇਸ ਦਾ ਐਕਸੈਸ ਰਹੇਗਾ। ਦੱਸ ਦਈਏ ਕਿ ਅਮੇਜ਼ਨ ਨੇ ਐਲਕਸਾ ਇੰਟਰਨੈੱਟ ਦੀ ਸ਼ੁਰੂਆਤ 1996 ਵਿਚ ਕੀਤੀ ਸੀ। ਸੇਵਾ ਬੰਦ ਕਰਨ ਤੋਂ ਪਹਿਲਾਂ ਕੰਪਨੀ ਆਪਣੇ ਗਾਹਕਾਂ ਨੂੰ ਡੇਟਾ ਐਕਸਪੋਰਟ ਕਰਨ ਦੀ ਸਹੂਲਤ ਪ੍ਰਦਾਨ ਕਰੇਗੀ। ਉਥੇ ਹੀ ਬਲੀਪਿੰਗ ਕੰਪਿਊਟਰ ਦੀ ਰਿਪੋਰਟ ਮੁਤਾਬਕ ਸਰਵਿਸਿਜ਼ ਦਾ ਏ.ਪੀ.ਆਈ. ਦਸੰਬਰ 2022 ਤੱਕ ਬੰਦ ਹੋ ਜਾਵੇਗਾ।


ਹਾਲਾਂਕਿ ਕੰਪਨੀ ਨੇ ਆਪਣੀ ਸੇਵਾ ਬੰਦ ਕਰਨ ਦੇ ਫੈਸਲੇ ਦਾ ਕਾਰਣ ਨਹੀਂ ਦੱਸਿਆ ਹੈ। ਰਿਪੋਰਟਸ ਦੀ ਮੰਨੀਏ ਤਾਂ ਕੰਪਨੀ ਦੇ ਇਸ ਫੈਸਲੇ ਦੇ ਪਿੱਛੇ ਦਾ ਕਾਰਣ ਟ੍ਰੈਫਿਕ ਅਤੇ ਮਾਰਕੀਟਿੰਗ ਐਨਾਲਿਸਟ ਫਰਮ ਸੈਮਰਸ਼ ਦਾ ਡੇਟਾ ਹੈ, ਜਿਸ ਮੁਤਾਬਿਕ ਇਸ ਸਰਵਿਸ ਦਾ ਆਪਣਾ ਖੁਦ ਦਾ ਟ੍ਰੈਫਿਕ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਘਟਿਆ ਹੈ। ਅਲੈਕਸਾ ਇੰਟਰਨੈੱਟ ਦੇ ਆਪਣੇ ਫੇਸਬੁੱਕ ਅਤੇ ਟਵਿੱਟਰ ਅਕਾਉਂਟ 'ਤੇ ਇਹ ਅਪਡੇਟ ਅਜੇ ਨਹੀਂ ਦਿੱਤੀ ਹੈ। ਕੰਪਨੀ ਨੇ ਅਜੇ ਤੱਕ ਇਸ ਦੇ ਫੈਸਲੇ ਪਿੱਛੇ ਕੋਈ ਅਧਿਕਾਰਤ ਕਾਰਣ ਨਹੀਂ ਦੱਸਿਆ ਹੈ।

In The Market