LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਵਿਚ ਨਹੀਂ ਲੱਗੇਗਾ ਲਾਕਡਾਊਨ, ਹਰ ਸਥਿਤੀ ਨਾਲ ਲੜਣ ਲਈ ਹਾਂ ਤਿਆਰ : ਕੇਜਰੀਵਾਲ

11j kejriwal

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਦਿੱਲੀ ਦੇ ਲੋਕਾਂ (People of Delhi) ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਲਾਕਡਾਊਨ (Lockdown) ਨਹੀਂ ਲਗਾਉਣਗੇ ਅਤੇ ਉਨ੍ਹਾਂ ਦੀ ਸਰਕਾਰ ਕੋਰੋਨਾ ਦੀ ਹਰ ਸਥਿਤੀ ਨਾਲ ਲੜਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਕੇਜਰੀਵਾਲ ਨੇ ਸਿਹਤ ਮੰਤਰੀ ਸਤੇਂਦਰ ਜੈਨ (Health Minister Satender Jain) ਦੇ ਨਾਲ ਮੰਗਲਵਾਰ ਨੂੰ ਲੋਕ ਨਾਰਾਇਣ ਜੈ ਪ੍ਰਕਾਸ਼ (Lok Narayan Jai Prakash) (ਐੱਲ.ਐੱਨ.ਜੇ.ਪੀ.) ਹਸਪਤਾਲ ਦਾ ਦੌਰਾ ਕਰਕੇ ਕੋਰੋਨਾ ਸਬੰਧਿਤ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਮੁੱਖ ਮੰਤਰੀ (CM) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਲਾਕਡਾਉਨ ਨਹੀਂ ਲਗਾਵਾਂਗੇ। ਆਪ ਦੀ ਸਰਕਾਰ ਕੋਰੋਨਾ ਦੀ ਹਰ ਸਥਿਤੀ ਨਾਲ ਲੜਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਜੇਕਰ ਲੋੜ ਪਵੇਗੀ, ਤਾਂ ਅਸੀਂ 37 ਹਜ਼ਾਰ ਬੈੱਡ ਤੱਕ ਤਿਆਰ ਕਰਕੇ 10 ਤੋਂ 11 ਹਜ਼ਾਰ ਆਈ.ਸੀ.ਯੂ. ਬੈੱਡ ਤਿਆਰ ਕਰ ਸਕਦੇ ਹਨ। ਚੰਗੀ ਗੱਲ ਹੈ ਕਿ ਇਸ ਲਹਿਰ ਵਿਚ ਹਸਪਤਾਲਾਂ ਵਿਚ ਆਉਣ ਵਾਲੇ ਕੋਰੋਨਾ ਮਰੀਜ਼ ਬਹੁਤ ਘੱਟ ਹਨ ਪਰ ਫਿਰ ਵੀ ਵਾਇਰਸ ਤੋਂ ਬਚਣ ਅਤੇ ਆਪਣਾ ਧਿਆਨ ਰੱਖਣ। Also Read : IPL ਦਾ ਨਵਾਂ ਟਾਈਟਲ ਸਪਾਂਸਰ ਹੋਵੇਗਾ ਟਾਟਾ ਗਰੁੱਪ 


ਉਨ੍ਹਾਂ ਨੇ ਦੱਸਿਆ ਕਿ ਐੱਲ.ਐੱਨ.ਜੇ.ਪੀ. ਵਿਚ 136 ਕੋਰੋਨਾ ਮਰੀਜ਼ ਭਰਤੀ ਹਨ। ਇਨ੍ਹਾਂ ਵਿਚੋਂ ਸਿਰਫ 6 ਲੋਕ ਕੋਰੋਨਾ ਦੇ ਇਲਾਜ ਲਈ ਆਏ ਸਨ, ਜਦੋਂ ਕਿ 130 ਲੋਕ ਦੂਜੀਆਂ ਬੀਮਾਰੀਆਂ ਦੇ ਇਲਾਜ ਲਈ ਆਏ ਸਨ ਅਤੇ ਜਾਂਚ ਵਿਚ ਉਹ ਵੀ ਕੋਰੋਨਾ ਇਨਫੈਕਟਿਡ ਮਿਲੇ। ਉਥੇ ਹੀ ਅਪ੍ਰੈਲ ਵਿਚ ਆਈ ਲਹਿਰ ਵਿਚ ਜ਼ਿਆਦਾਤਰ ਲੋਕ ਕੋਰੋਨਾ ਦਾ ਹੀ ਇਲਾਜ ਕਰਵਾਉਣ ਲਈ ਆ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਅਸੀਂ ਬਹੁਤ ਹੀ ਮਜਬੂਰੀ ਵਿਚ ਪਾਬੰਦੀਆਂ ਲਗਾ ਰਹੇ ਹਾਂ। ਪਰ ਮੈਂ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਜਿੰਨਾ ਛੇਤੀ ਹੋ ਸਕੇਗਾ, ਅਸੀਂ ਪਾਬੰਦੀਆਂ ਨੂੰ ਹਟਾ ਦਿਆਂਗੇ ਅਤੇ ਘੱਟੋ-ਘੱਟ ਪਾਬੰਦੀਆਂ ਲਗਾਉਣ ਦੀ ਕੋਸ਼ਿਸ਼ ਕਰਾਂਗੇ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਨਾਲ ਸਬੰਧਿਤ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੈਂ ਅੱਜ ਐੱਲ.ਐੱਨ.ਜੇ.ਪੀ. ਹਸਪਤਾਲ ਦਾ ਦੌਰਾ ਕੀਤਾ। ਮੈਨੂੰ ਲੱਗਦਾ ਹੈ ਕਿ ਐੱਲ.ਐੱਨ.ਜੇ.ਪੀ. ਹਸਪਤਾਲ ਦੇਸ਼ ਦਾ ਨੰਬਰ ਵਨ ਹਸਪਤਾਲ ਹੈ। ਇਥੇ ਅਜੇ ਤੱਕ ਸਭ ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਦਾ ਇਲਾਜ ਹੋਇਆ ਹੈ। ਇਥੇ ਹੁਣ ਤੱਕ 22 ਹਜ਼ਾਰ ਕੋਰੋਨਾ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਹ ਦਿੱਲੀ ਵਿਚ ਸ਼ਾਇਦ ਇਕੱਲਾ ਹਸਪਤਾਲ ਹੈ, ਜਿਸ ਨੇ ਕਿਸੇ ਵੀ ਗਰਭਵਤੀ ਮਹਿਲਾ ਨੂੰ ਇਲਾਜ ਤੋਂ ਮਨਾਂ ਨਹੀਂ ਕੀਤਾ। ਇਥੇ ਹੁਣ ਤੱਕ ਤਕਰੀਬਨ 700 ਡਲੀਵਰੀ ਸਫਲਤਾ ਪੂਰਵਕ ਕਰਵਾਈ ਜਾ ਚੁੱਕੀ ਹੈ। Also Read : ਲੋਨ ਐਪਲੀਕੇਸ਼ਨ ਰਿਜੈਕਟ ਕਰਨ 'ਤੇ ਵਿਅਕਤੀ ਨੇ ਬੈਂਕ ਨੂੰ ਲਾ ਦਿੱਤੀ ਅੱਗ

ਐੱਲ.ਐੱਨ.ਜੇ.ਪੀ. ਹਸਪਤਾਲ ਵਿਚ ਇਸਤਰੀ ਰੋਗ ਦਾ ਵੀ ਪੂਰਾ ਇੰਤਜ਼ਾਮ ਹੈ ਅਤੇ ਕੋਰੋਨਾ ਵਾਇਰਸ ਗਾਇਨੀ ਮਦਰ ਦਾ ਵੀ ਇਥੇ ਪੂਰਾ ਇਲਾਜ ਹੈ ਅਤੇ ਨਿਊ ਨੇਟਲ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਕਿ ਕੋਰੋਨਾ ਨਾਲ ਸਬੰਧਿਤ ਜੋ ਮਾਂ, ਉਨ੍ਹਾਂ ਦੇ ਜੋ ਬੱਚੇ ਹੁੰਦੇ ਹਨ, ਉਨ੍ਹਾਂ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ। ਇਸ ਵੇਲੇ ਪੂਰੀ ਦਿੱਲੀ ਤੋਂ ਐੱਲ.ਐੱਨ.ਜੇ.ਪੀ. ਵਿਚ ਹੀ ਡਲੀਵਰੀ ਲਈ ਮਾਮਲੇ ਭੇਜੇ ਜਾ ਰਹੇ ਹਨ। ਦਿੱਲੀ ਤੋਂ ਬਾਹਰ ਵੀ ਡਲੀਵਰੀ ਦੇ ਬਹੁਤ ਸਾਰੇ ਕੇਸ ਆ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੀ ਲਹਿਰ ਦੇ ਮੁਕਾਬਲੇ ਇਹ ਲਹਿਰ ਬਹੁਤ ਹੀ ਹਲਕੀ ਹੈ। ਭਗਵਾਨ ਦਾ ਸ਼ੁਕਰ ਹੈ ਕਿ ਅਸੀਂ ਲੋਕ ਬਹੁਤ ਹੀ ਮਾਈਲਡ ਲਹਿਰ ਨਾਲ ਲੜ ਰਹੇ ਹਾਂ। ਅਪ੍ਰੈਲ ਵਿਚ ਜੋ ਲਹਿਰ ਆਈ ਸੀ, ਉਹ ਬਹੁਤ ਜ਼ਿਆਦਾ ਖਤਰਨਾਕ ਸੀ। ਇਸ ਵੇਲੇ ਕੋਰੋਨਾ ਦੇ 136 ਮਰੀਜ਼ ਐੱਲ.ਐੱਨ.ਜੇ.ਪੀ. ਵਿਚ ਦਾਖਲ ਹਨ। ਜਿੱਥੇ 136 ਵਿਚੋਂ 130 ਮਰੀਜ਼ ਅਜਿਹੇ ਹਨ, ਜਿਨ੍ਹਾਂ ਵਿਚ ਹਮਲਾਵਰ ਕੋਰੋਨਾ ਨਿਕਲਿਆ। ਉਹ ਕਿਸੇ ਹੋਰ ਬੀਮਾਰੀ ਦੇ ਇਲਾਜ ਲਈ ਆਏ ਸਨ, ਪਰ ਜਾਂਚ ਵਿਚ ਉਨ੍ਹਾਂ ਦੇ ਕੋਰੋਨਾ ਨਿਕਲਿਆ। ਜਦੋਂ ਅਪ੍ਰੈਲ ਵਿਚ ਕੋਰੋਨਾ ਦੀ ਲਹਿਰ ਆਈ ਸੀ, ਉਦੋਂ ਉਸ ਲਹਿਰ ਵਿਚ ਲੋਕ ਕੋਰੋਨਾ ਦਾ ਹੀ ਇਲਾਜ ਕਰਵਾਉਣ ਲਈ ਆ ਰਹੇ ਸਨ। ਲੋਕਾਂ ਦੀ ਆਕਸੀਜਨ ਹੇਠਾਂ ਜਾ ਰਹੀ ਸੀ ਅਤੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਤਕਲੀਫਾਂ ਹੋ ਰਹੀਆਂ ਸਨ। ਅਜਿਹੇ ਲੋਕਾਂ ਦੀ ਗਿਣਤੀ ਇਸ ਵਾਰ ਬਹੁਤ ਜ਼ਿਆਦਾ ਘੱਟ ਹੈ।

In The Market