LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IPL ਦਾ ਨਵਾਂ ਟਾਈਟਲ ਸਪਾਂਸਰ ਹੋਵੇਗਾ ਟਾਟਾ ਗਰੁੱਪ 

11j ipl

ਨਵੀਂ ਦਿੱਲੀ: ਚੀਨ ਦੀ ਮੋਬਾਇਲ (China's mobile) ਫੋਨ ਨਿਰਮਾਤਾ ਕੰਪਨੀ ਵੀਵੋ (Company Vivo) ਹੁਣ ਆਈ.ਪੀ.ਐੱਲ ਦੀ ਟਾਈਟਲ ਸਪਾਂਸਰ (IPL title sponsor) ਨਹੀਂ ਰਹੇਗੀ। ਉਸ ਦੀ ਥਾਂ ਟਾਟਾ ਗਰੁੱਪ (Tata Group) ਨੂੰ ਆਈ.ਪੀ.ਐੱਲ. (IPL) ਦਾ ਨਵਾਂ ਟਾਈਟਲ ਸਪਾਂਸਰ (New title sponsor) ਬਣਾਇਆ ਗਿਆ ਹੈ। ਇਸ ਸਾਲ ਯਾਨੀ 2022 ਤੋਂ ਟੂਰਨਾਮੈਂਟ  (Tournament from 2022) ਹੁਣ ਟਾਟਾ ਆਈ.ਪੀ.ਐੱਲ. (Tata IPL) ਦੇ ਨਾਂ ਨਾਲ ਜਾਣਿਆ ਜਾਵੇਗਾ। ਪਿਛਲੇ ਸਾਲ ਚੀਨ ਅਤੇ ਭਾਰਤ ਵਿਚ ਤਣਾਅ ਵਿਚਾਲੇ ਵੀਵੋ ਤੋਂ ਟਾੀਟਲ ਰਾਈਟਸ  (Title rights from Vivo) ਟਰਾਂਸਫਰ ਨਹੀਂ ਹੋ ਸਕਿਆ ਸੀ। ਆਈ.ਪੀ.ਐੱਲ. ਚੇਅਰਮੈਨ ਬ੍ਰਿਜੇਸ਼ ਪਟੇਲ (IPL Chairman Brijesh Patel) ਨੇ ਨਿਊਜ਼ ਏਜੰਸੀ ਪੀ.ਟੀ.ਆਈ. (News agency PTI) ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਮੰਗਲਵਾਰ ਨੂੰ ਆਈ.ਪੀ.ਐੱਲ. ਗਵਰਨਿੰਗ ਕੌਂਸਲ (IPL Governing Council) ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। Also Read : ਲੋਨ ਐਪਲੀਕੇਸ਼ਨ ਰਿਜੈਕਟ ਕਰਨ 'ਤੇ ਵਿਅਕਤੀ ਨੇ ਬੈਂਕ ਨੂੰ ਲਾ ਦਿੱਤੀ ਅੱਗ

ਚੀਨੀ ਕੰਪਨੀ ਵੀਵੋ ਆਈ.ਪੀ.ਐੱਲ. ਦੀ ਟਾਈਟਲ ਸਪਾਂਸਰਸ਼ਿਪ ਲਈ ਬੀ.ਸੀ.ਸੀ.ਆਈ. ਨੂੰ ਹਰ ਸਾਲ 440 ਕਰੋੜ ਰੁਪਏ ਦਿੰਦੀ ਹੈ। ਪਿਛਲੇ ਸਾਲ ਭਾਰਤ-ਚੀਨ ਵਿਚਾਲੇ ਹੋਏ ਵਿਵਾਦ ਦੇ ਕਾਰਣ ਜਦੋਂ ਦੇਸ਼ ਵਿਚ ਵਿਰੋਧ ਹੋਇਆ, ਉਦੋਂ ਇਕ ਸਾਲ ਲਈ ਵੀਵੋ ਨੂੰ ਬ੍ਰੇਕ ਲੈਣੀ ਪਈ ਸੀ। ਇਸ ਤੋਂ ਪਹਿਲਾਂ ਆਈ.ਪੀ.ਐੱਲ. 2020 ਦੇ ਸੀਜ਼ਨ ਵਿਚ ਫੈਂਟੇਸੀ ਗੇਮਿੰਗ ਫਰਮ ਡ੍ਰੀਮ-11 ਟਾਈਟਲ ਸਪਾਂਸਰ ਰਹੀ ਸੀ। ਇਸ ਦੇ ਲਈ ਡ੍ਰੀਮ-11 ਨੇ ਬੀ.ਸੀ.ਸੀ.ਆਈ. ਨੂੰ 222 ਕਰੋੜ ਰੁਪਏ ਦਿੱਤੇ ਸਨ। ਇਹ ਕਾਨਟ੍ਰੈਕਟ 18 ਅਗਸਤ ਤੋਂ 31 ਦਸੰਬਰ 2020 ਤੱਕ ਲਈ ਸੀ। ਇਹ ਰਾਸ਼ੀ ਵੀਵੋ ਦੇ ਸਾਲਾਨਾ ਭੁਗਤਾਨ ਦੀ ਤਕਰੀਬਨ ਅੱਧੀ ਸੀ। ਵੀਵੋ ਦਾ ਆਈ.ਪੀ.ਐੱਲ. ਟਾਈਟਲ ਸਪਾਂਸਰਸ਼ਿਪ ਲਈ 2190 ਕਰੋੜ ਰੁਪਏ ਦੇ ਨਾਲ 5 ਸਾਲ ਲਈ ਕਾਨਟ੍ਰੈਕਟ ਹੋਇਆ ਸੀ। ਕੰਪਨੀ ਸਾਲਾਨਾ 440 ਕਰੋੜ ਰੁਪਏ ਦਿੰਦੀ ਸੀ। ਇਹ ਕਾਨਟ੍ਰੈਕਟ 2018 ਤੋਂ 2022 ਤੱਕ ਦਾ ਸੀ। Also Read : ਪ੍ਰੈੱਸ ਕਾਨਫਰੰਸ ਦੌਰਾਨ ਭਾਵੁਕ ਹੋਏ ਬਿਕਰਮ ਮਜੀਠੀਆ (ਦੇਖੋ ਵੀਡੀਓ)

IPL 2022 Sponsors Changed Tata Group To Replace Chinese Mobile Manufacturer  Vivo | IPL 2022 Sponsors Changed: आईपीएल को मिला नया स्पॉन्सर, Tata Group  ने चीनी कंपनी Vivo को किया रिप्लेस

ਪਹਿਲਾਂ ਖਬਰ ਸੀ ਕਿ ਵੀਵੋ ਦਾ ਕਾਨਟ੍ਰੈਕਟ 2023 ਤੱਕ ਲਈ ਵਧਾਇਆ ਜਾ ਸਕਦਾ ਹੈ, ਪਰ ਹੁਣ ਟਾਟਾ ਨੇ ਉਸ ਦੀ ਥਾਂ ਲੈ ਲਈ ਹੈ। ਆਈ.ਪੀ.ਐੱਲ ਦੇ ਸੈਂਟਰਲ ਸਪਾਂਸਰਸ਼ਿਪ ਵਿਚ ਦੇਸੀ ਕੰਪਨੀਆਂ ਦਾ ਹੀ ਬੋਲਬਾਲਾ ਹੈ। ਸੈਂਟਰਲ ਅਤੇ ਟਾਈਟਲ ਸਪਾਂਸਰਸ਼ਿਪ ਦੋਹਾਂ ਦੇ ਅਧਿਕਾਰ ਵੱਖ-ਵੱਖ ਹਨ। ਆਈ.ਪੀ.ਐੱਲ. ਵਿਚ ਸੈਂਟਰਲ ਸਪਾਂਸਰਸ਼ਿਪ ਦੇ ਤਹਿਤ ਜਰਸੀ ਦੇ ਅਧਿਕਾਰ ਨਹੀਂ ਆਉਂਦੇ ਹਨ। ਯਾਨੀ ਜਰਸੀ 'ਤੇ ਛਪੇ ਲੋਕਾਂ 'ਤੇ ਸਿਰਫ ਟਾਈਟਲ ਸਪਾਂਸਰਸ਼ਿਪ ਦਾ ਹੀ ਅਧਿਕਾਰ ਹੁੰਦਾ ਹੈ। ਨਾਲ ਹੀ ਕੰਪਨੀ ਨੂੰ ਆਪਣੀ ਬ੍ਰਾਂਡਿੰਗ ਲਈ ਮੈਚ ਤੋਂ ਬਾਅਦ ਦਾ ਪ੍ਰੈਜ਼ੇਂਟੇਸ਼ਨ ਏਰੀਆ, ਡਗ ਆਊਟ ਵਿਚ ਬੈਕਡ੍ਰਾਪ ਅਤੇ ਬਾਊਂਡਰੀ ਰੋਪ ਵਰਗੇ ਵਧੀਆ ਸਪੇਸ ਮਿਲਦੇ ਹਨ। ਟਾਈਟਲ ਸਪਾਂਸਰਸ਼ਿਪ ਲਈ ਸੈਂਟਰਲ ਕਾਨਟ੍ਰੈਕਟ ਤੋਂ ਜ਼ਿਆਦਾ ਪੈਸਾ ਦੇਣਾ ਹੁੰਦਾ ਹੈ।

In The Market