LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੋਨ ਐਪਲੀਕੇਸ਼ਨ ਰਿਜੈਕਟ ਕਰਨ 'ਤੇ ਵਿਅਕਤੀ ਨੇ ਬੈਂਕ ਨੂੰ ਲਾ ਦਿੱਤੀ ਅੱਗ

11j loan application

ਬੈਂਗਲੁਰੂ : ਕਰਨਾਟਕ (Karnataka) ਦੇ ਹਾਵੇਰੀ ਜ਼ਿਲੇ (Haveri District) ਵਿਚ ਇਕ ਵਿਅਕਤੀ ਨੇ ਇਕ ਬੈਂਕ ਵਿਚ ਅੱਗ ਲਗਾ ਦਿੱਤੀ। ਬੈਂਕ ਨੇ ਉਸ ਦਾ ਲੋਨ ਰਿਜੈਕਟ (Reject the loan) ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ। ਮੁਲਜ਼ਮ ਦਾ ਨਾਂ ਵਸੀਮ ਹਜ਼ਰਤਸਾਬ (Wasim Hazrat Saab) ਮੁੱਲਾ ਹੈ ਅਤੇ ਉਹ ਰਤਿਹੱਲੀ ਦਾ ਰਹਿਣ ਵਾਲਾ ਹੈ। ਰਿਪੋਰਟ ਮੁਤਾਬਕ ਵਸੀਮ ਨੇ ਬੈਂਕ ਦੀ ਹੇਦੁਗੋਂਡਾ ਬ੍ਰਾਂਚ ਵਿਚ ਲੋਨ ਦੀ ਐਪਲੀਕੇਸ਼ਨ (Loan application) ਦਿੱਤੀ ਸੀ, ਪਰ ਉਸ ਦਾ ਸਿੱਬਿਲ ਸਕੋਰ (Sibyl score) ਘੱਟ ਹੋਣ ਦੀ ਵਜ੍ਹਾ ਨਾਲ ਉਸ ਦੀ ਐਪਲੀਕੇਸ਼ਨ ਰਿਜੈਕਟ (Reject application) ਹੋ ਗਈ। ਇਸ ਤੋਂ ਬਾਅਦ ਵਸੀਮ ਗੁੱਸੇ ਵਿਚ ਸ਼ਨੀਵਾਰ ਨੂੰ ਬੈਂਕ ਪਹੁੰਚਿਆ। ਉਸ ਨੇ ਬੈਂਕ ਤੋਂ ਧੂੰਆਂ ਉਠਦੇ ਦੇਖ ਕੇ ਪੁਲਿਸ ਅਤੇ ਫਾਇਰ ਬ੍ਰਿਗੇਡ (Fire brigade) ਨੂੰ ਸੂਚਨਾ ਦਿੱਤੀ। Also Read : ਪ੍ਰੈੱਸ ਕਾਨਫਰੰਸ ਦੌਰਾਨ ਭਾਵੁਕ ਹੋਏ ਬਿਕਰਮ ਮਜੀਠੀਆ (ਦੇਖੋ ਵੀਡੀਓ)


ਪੁਲਿਸ ਨੇ ਦੱਸਿਆ ਕਿ ਅੱਗ ਲੱਗਣ ਤੋਂ ਤਕਰੀਬਨ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੰਜ ਕੰਪਿਊਟਰ, ਪੰਖੇ, ਲਾਈਟ, ਪਾਸਬੁਕ ਪ੍ਰਿੰਟਰ, ਕੈਸ਼ ਕਾਉਂਟਿੰਗ ਮਸ਼ੀਨ, ਦਸਤਾਵੇਜ਼, ਸੀ.ਸੀ.ਟੀ.ਵੀ. ਸਮੇਤ ਕੈਸ਼ ਕਾਉਂਟਰਸ ਦਾ ਨੁਕਸਾਨ ਹੋਇਆ ਹੈ। ਪੁਲਿਸ ਨੇ ਮੁਲਜ਼ਮ ਵਸੀਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਖਿਲਾਫ ਕਗੀਨੇਲੀ ਪੁਲਿਸ ਸਟੇਸ਼ਨ ਵਿਚ ਕੇਸ ਰਜਿਸਟਰ ਕੀਤਾ ਗਿਆ। ਸਿਬਿਲ ਸਕੋਰ ਤਿੰਨ ਅੰਕਾਂ ਦਾ ਹੁੰਦਾ ਹੈ, ਜੋ ਤੁਹਾਡੀ ਕ੍ਰੈਡਿਟ ਹਿਸਟਰੀ ਅਤੇ ਰੇਟਿੰਗ ਦੱਸਦਾ ਹੈ। ਇਹ 300 ਤੋਂ 900 ਵਿਚਾਲੇ ਹੁੰਦਾ ਹੈ। ਜਿੰਨਾ ਜ਼ਿਆਦਾ ਤੁਹਾਡਾ ਕ੍ਰੈਡਿਟ ਸਕੋਰ ਹੋਵੇਗਾ, ਉਨੀ ਚੰਗੀ ਤੁਹਾਡੀ ਕ੍ਰੈਡਿਟ ਰੇਟਿੰਗ ਮੰਨੀ ਜਾਵੇਗੀ। ਜ਼ਿਆਦਾ ਕ੍ਰੈਡਿਟ ਸਕੋਰ ਦਾ ਮਤਲਬ ਹੈ ਕਿ ਤੁਹਾਨੂੰ ਲੋਨ ਆਸਾਨੀ ਨਾਲ ਮਿਲ ਸਕਦਾ ਹੈ।

In The Market