LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ-ਡੈਨਮਾਰਕ ਸਿਹਤ ਅਤੇ ਖੇਤੀਬਾੜੀ ਖੇਤਰਾਂ 'ਚ ਵਧਾਉਣਗੇ ਸਹਿਯੋਗ, ਸਾਂਝੀ ਗੱਲਬਾਤ 'ਚ ਲਿਆ ਫੈਸਲਾ

9o10

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦਿੱਲੀ ਦੇ ਰਾਸ਼ਟਰਪਤੀ ਭਵਨ ਵਿੱਚ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟ ਫਰੈਡਰਿਕਸਨ ਦਾ ਰਸਮੀ ਸਵਾਗਤ ਕੀਤਾ। ਹੁਣ ਦੋਵਾਂ ਨੇਤਾਵਾਂ ਵਿਚਕਾਰ ਦੁਵੱਲੀ ਗੱਲਬਾਤ ਹੋਈ ਹੈ। ਫਰੈਡਰਿਕਸਨ 9 ਤੋਂ 11 ਅਕਤੂਬਰ ਦੇ ਤਿੰਨ ਦਿਨਾਂ ਦੌਰੇ 'ਤੇ ਨਵੀਂ ਦਿੱਲੀ ਪਹੁੰਚੀ। ਵਿਦੇਸ਼ ਰਾਜ ਮੰਤਰੀ (ਐੱਮਓਐੱਸ) ਮੀਨਾਕਸ਼ੀ ਲੇਖੀ ਨੇ ਫਰੈਡਰਿਕਸਨ ਦਾ ਸਵਾਗਤ ਕੀਤਾ, ਜੋ ਭਾਰਤ ਦੀ ਆਪਣੀ ਪਹਿਲੀ ਰਾਜ ਯਾਤਰਾ 'ਤੇ ਹਨ।

Also Read: ਸ਼੍ਰੋਮਣੀ ਅਕਾਲੀ ਦੱਲ ਨੇ ਲਖੀਮਪੁਰ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਦਿੱਤੀ 5-5 ਲੱਖ ਰੁਪਏ ਦੀ ਵਿੱਤੀ ਮਦਦ

ਪੀਐੱਮ ਮੋਦੀ ਅਤੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟ ਫਰੈਡਰਿਕਸਨ ਦਰਮਿਆਨ ਦੁਵੱਲੀ ਗੱਲਬਾਤ ਤੋਂ ਬਾਅਦ ਸਮਝੌਤਿਆਂ 'ਤੇ ਚਰਚਾ ਹੋਈ। ਇਸ ਦੇ ਨਾਲ ਹੀ ਦੋਵਾਂ ਨੇਤਾਵਾਂ ਨੇ ਇਸ ਦੌਰਾਨ ਆਪਣਾ ਸੰਬੋਧਨ ਵੀ ਦਿੱਤਾ। ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ, 'ਅੱਜ ਦੀ ਬੈਠਕ ਸਾਡੀ ਪਹਿਲੀ ਆਹਮੋ-ਸਾਹਮਣੇ ਬੈਠਕ ਸੀ, ਪਰ ਕੋਰੋਨਾ ਦੇ ਦੌਰ ਵਿਚ ਵੀ ਭਾਰਤ ਅਤੇ ਡੈਨਮਾਰਕ ਦੇ ਵਿੱਚ ਸੰਪਰਕ ਅਤੇ ਸਹਿਯੋਗ ਦੀ ਰਫਤਾਰ ਬਰਕਰਾਰ ਹੈ।'

Also Read: ATM 'ਚ ਕੈਸ਼ ਨਾ ਹੋਣ 'ਤੇ ਬੈਂਕ ਨੂੰ ਠੁੱਕ ਸਕਦੈ ਭਾਰੀ ਜੁਰਮਾਨਾ

ਪੀਐੱਮ ਮੋਦੀ ਨੇ ਕਿਹਾ ਕਿ ਅੱਜ ਤੋਂ ਇੱਕ ਸਾਲ ਪਹਿਲਾਂ ਸਾਡੇ ਵਰਚੁਅਲ ਸੰਮੇਲਨ ਵਿੱਚ ਅਸੀਂ ਭਾਰਤ ਅਤੇ ਡੈਨਮਾਰਕ ਦੇ ਵਿੱਚ ਇੱਕ ਗ੍ਰੀਨ ਰਣਨੀਤਕ ਸਾਂਝੇਦਾਰੀ ਸਥਾਪਤ ਕਰਨ ਦਾ ਇਤਿਹਾਸਕ ਫੈਸਲਾ ਲਿਆ ਸੀ। ਇਹ ਸਾਡੇ ਦੋਵਾਂ ਦੇਸ਼ਾਂ ਦੀ ਦੂਰਦਰਸ਼ੀ ਸੋਚ ਅਤੇ ਵਾਤਾਵਰਣ ਪ੍ਰਤੀ ਸਨਮਾਨ ਦਾ ਪ੍ਰਤੀਕ ਹੈ।

ਇਸ ਦੇ ਨਾਲ ਹੀ ਪੀਐੱਮ ਫਰੈਡਰਿਕਸਨ ਨੇ ਕਿਹਾ, 'ਅੱਜ ਅਸੀਂ ਪਾਣੀ ਅਤੇ ਗ੍ਰੀਨ ਇੰਧਣ 'ਤੇ ਕੰਮ ਕਰਨ ਲਈ ਸਹਿਮਤ ਹੋਏ ਹਾਂ। ਅਸੀਂ ਸਿਹਤ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ਲਈ ਵੀ ਸਹਿਮਤ ਹੋਏ ਹਾਂ। ਸਾਡਾ ਗ੍ਰੀਨ ਸਹਿਯੋਗ ਬਹੁਤ ਹੀ ਉਤਸ਼ਾਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਦੋ ਲੋਕਤੰਤਰ ਹਾਂ ਜੋ ਨਿਯਮਾਂ ਦੇ ਅਧਾਰ ਉੱਤੇ ਅੰਤਰਰਾਸ਼ਟਰੀ ਵਿਵਸਥਾ ਵਿੱਚ ਵਿਸ਼ਵਾਸ ਰੱਖਦੇ ਹਾਂ। ਭਾਰਤ ਅਤੇ ਡੈਨਮਾਰਕ ਦਰਮਿਆਨ ਸਹਿਯੋਗ ਇਸ ਗੱਲ ਦੀ ਇੱਕ ਉੱਤਮ ਉਦਾਹਰਣ ਹੈ ਕਿ ਗ੍ਰੀਨ ਗ੍ਰੋਥ ਅਤੇ ਗ੍ਰੀਨ ਟ੍ਰਾਂਜ਼ਿਕਸ਼ਨ ਕਿਵੇਂ ਨਾਲ-ਨਾਲ ਚੱਲ ਸਕਦੇ ਹਨ।

Also Read: ਆਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਜਾਰੀ, ਕਿਸਾਨ ਮੋਰਚੇ ਨੇ ਕੀਤੇ ਵੱਡੇ ਐਲਾਨ

ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਡੈਨਮਾਰਕ ਦੀ ਮੁਹਾਰਤ ਅਤੇ ਤਕਨਾਲੋਜੀ ਉਸ ਪੈਮਾਨੇ ਅਤੇ ਗਤੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ ਜਿਸਦੇ ਨਾਲ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ। ਭਾਰਤ ਦੀ ਅਰਥ ਵਿਵਸਥਾ ਵਿੱਚ ਸੁਧਾਰ, ਖਾਸ ਕਰਕੇ ਨਿਰਮਾਣ ਖੇਤਰ ਵਿੱਚ ਚੁੱਕੇ ਗਏ ਕਦਮ, ਅਜਿਹੀਆਂ ਕੰਪਨੀਆਂ ਲਈ ਅਥਾਹ ਮੌਕੇ ਪੇਸ਼ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਅੱਜ ਇਹ ਵੀ ਫੈਸਲਾ ਕੀਤਾ ਹੈ ਕਿ ਅਸੀਂ ਆਪਣੇ ਸਹਿਯੋਗ ਦਾ ਦਾਇਰਾ ਵਧਾਉਂਦੇ ਰਹਾਂਗੇ।” ਅਸੀਂ ਸਿਹਤ ਦੇ ਖੇਤਰ ਵਿੱਚ ਇੱਕ ਨਵੀਂ ਸਾਂਝੇਦਾਰੀ ਸ਼ੁਰੂ ਕੀਤੀ ਹੈ। ਅਸੀਂ ਭਾਰਤ ਵਿੱਚ ਖੇਤੀ ਉਤਪਾਦਨ ਅਤੇ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਖੇਤੀਬਾੜੀ ਨਾਲ ਜੁੜੀ ਟੈਕਨਾਲੌਜੀ ਵਿੱਚ ਸਹਿਯੋਗ ਕਰਨ ਦਾ ਵੀ ਫੈਸਲਾ ਕੀਤਾ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਵੀ ਪ੍ਰਧਾਨ ਮੰਤਰੀ ਮੋਦੀ ਨਾਲ ਪੀਐੱਮ ਮੇਟ ਫਰੈਡਰਿਕਸਨ ਦੀ ਇਸ ਦੁਵੱਲੀ ਗੱਲਬਾਤ ਵਿੱਚ ਸ਼ਾਮਲ ਸਨ।

In The Market