LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ATM 'ਚ ਕੈਸ਼ ਨਾ ਹੋਣ 'ਤੇ ਬੈਂਕ ਨੂੰ ਠੁੱਕ ਸਕਦੈ ਭਾਰੀ ਜੁਰਮਾਨਾ

9o7

ਨਵੀਂ ਦਿੱਲੀ : ਅਕਸਰ ਹੀ ਸਾਨੂੰ ਏਟੀਐਮ ਵਿਚ ਕੈਸ਼ ਨਾ ਹੋਣ ਕਾਰਨ ਭਾਰੀ ਸਮੱਸਿਆ ਦਾ ਸਹਮਣਾ ਕਰਨਾ ਪੈਂਦਾ ਹੈ। ਪਰ ਹੁਣ ਅਜਿਹਾ ਹੋਣ ਉੱਤੇ ਸਬੰਧਿਤ ਬੈਂਕ ਨੂੰ ਭਾਰੀ ਜੁਰਮਾਨਾ ਲਾਇਆ ਜਾ ਸਕਦਾ ਹੈ। ਇਸ ਦੀ ਜਾਣਕਾਰੀ ਆਰਬੀਆਈ ਵਲੋਂ ਦਿੱਤੀ ਗਈ ਹੈ।

Also Read: ਮਹਾਰਾਸ਼ਟਰ: ਚੱਲਦੀ ਟ੍ਰੇਨ 'ਚ ਮਹਿਲਾ ਨਾਲ ਸਮੂਹਿਕ ਜ਼ਬਰ-ਜਨਾਹ, 4 ਗ੍ਰਿਫਤਾਰ

ਭਾਰਤੀ ਰਿਜ਼ਰਵ ਬੈਂਕ (RBI) ਦੇ ਡਿਪਟੀ ਗਵਰਨਰ ਟੀ ਰਬੀ ਸ਼ੰਕਰ ਨੇ ਕਿਹਾ ਹੈ ਕਿ ਆਰਬੀਆਈ ਏਟੀਐੱਮ (RBI ATM) 'ਚ ਸਮੇਂ ਸਿਰ ਨੋਟ ਨਾ ਪਾਉਣ 'ਤੇ ਬੈਂਕਾਂ ਨੂੰ ਸਜ਼ਾ ਦੇਣ ਦੀ ਆਪਣੀ ਯੋਜਨਾ ਦੀ ਸਮੀਖਿਆ ਕਰ ਰਿਹਾ ਹੈ। ਬੈਂਕਾਂ ਤੋਂ ਮਿਲੀ ਪ੍ਰਤੀਕਿਰਿਆ ਤੋਂ ਬਾਅਦ ਇਹ ਕਦਮ ਉਠਾਇਆ ਜਾ ਰਿਹਾ ਹੈ। ਆਰਬੀਆਈ ਨੇ ਇਸ ਸਾਲ ਅਗਸਤ ਵਿਚ ਕਿਹਾ ਸੀ ਕਿ ਉਹ ਏਟੀਐੱਮ 'ਚ ਸਮੇਂ ਸਿਰ ਨੋਟ ਪਾਉਣ 'ਚ ਅਸਫਲ ਰਹਿਣ ਲਈ ਬੈਂਕ ਨੂੰ ਜੁਰਮਾਨਾ ਲਗਾਏਗਾ। ਏਟੀਐੱਮ ਜ਼ਰੀਏ ਜਨਤਾ ਲਈ ਲੋੜੀਂਦੀ ਨਕਦੀ ਦੀ ਉਪਲਬਧ ਯਕੀਨੀ ਬਣਾਉਣ ਲਈ ਇਹ ਯੋਜਨਾ ਇਕ ਅਕਤੂਬਰ 2021 ਤੋਂ ਲਾਗੂ ਕੀਤੀ ਗਈ ਸੀ।

Also Read:  PSPCL ਵੱਲੋਂ 4 ਨਿੱਜੀ ਪਾਵਰ ਪਲਾਂਟਾਂ ਨਾਲ ਬਿਜਲੀ ਸਮਝੌਤੇ ਰੱਦ ਕਰਨ ਸਬੰਧੀ ਨੋਟਿਸ ਜਾਰੀ

ਉਨ੍ਹਾਂ ਕਿਹਾ ਕਿ ਸਾਨੂੰ ਵੱਖ-ਵੱਖ ਪ੍ਰਤੀਕਿਰਿਆਵਾਂ ਮਿਲੀਆਂ ਹਨ-ਕੁਝ ਪਾਜ਼ੇਟਿਵ ਤੇ ਕੁਝ ਵਿਚ ਚਿੰਤਾ ਪ੍ਰਗਟਾਈ ਗਈ ਹੈ। ਸਥਾਨ ਵਿਸ਼ੇਸ਼ ਸਬੰਧੀ ਕੁਝ ਮੁੱਦੇ ਹਨ। ਅਸੀਂ ਸਾਰੀਆਂ ਪ੍ਰਤੀਕਿਰਿਆਵਾਂ ਲੈ ਰਹੇ ਹਾਂ ਤੇ ਸਮੀਖਿਆ ਕਰ ਰਹੇ ਹਾਂ ਤੇ ਦੇਖਧਾ ਹਾਂ ਕਿ ਇਸ ਨੂੰ ਕਿਵੇਂ ਸਭ ਤੋਂ ਚੰਗੀ ਤਰ੍ਹਾਂ ਲਾਗੂ ਕੀਤਾ ਜਾ ਸਕਦਾ ਹੈ। ਏਟੀਐੱਮ ਖ਼ਾਲੀ ਰਹਿਣ 'ਤੇ ਜੁਰਮਾਨਾ ਲਗਾਉਣ ਪਿੱਛੇ ਵਿਚਾਰ ਇਹ ਯਕੀਨੀ ਬਣਾਉਂਦਾ ਹੈ ਕਿ ਸਾਰੇ ਏਟੀਐੱਮਜ਼ 'ਚ ਹਰ ਵੇਲੇ ਨਗਦੀ ਉਪਲਬਧ ਰਹੇ, ਖਾਸਕਰ ਦਿਹਾਤੀ ਤੇ ਛੋਟੇ ਸ਼ਹਿਰਾਂ 'ਚ। ਇਸ ਯੋਜਨਾ ਅਨੁਸਾਰ ਕਿਸੇ ਵੀ ਏਟੀਐੱਮ 'ਚ ਇਕ ਮਹੀਨੇ 'ਚ 10 ਘੰਟੇ ਤੋਂ ਜ਼ਿਆਦਾ ਸਮੇਂ ਤਕ ਕੈਸ਼ ਨਾ ਰਹਿਣ 'ਤੇ ਪ੍ਰਤੀ ਏਟੀਐੱਮ 10,000 ਰੁਪਏ ਦਾ ਜੁਰਮਾਨਾ ਲੱਗੇਗਾ।

Also Read: NCB ਪੰਚਨਾਮੇ 'ਚ ਖੁਲਾਸਾ, ਆਰਿਅਨ ਨੇ ਕਬੂਲੀ ਡਰੱਗਸ ਲਿਜਾਣ ਦੀ ਗੱਲ

In The Market