LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਜਾਰੀ, ਕਿਸਾਨ ਮੋਰਚੇ ਨੇ ਕੀਤੇ ਵੱਡੇ ਐਲਾਨ

9o8

ਲਖਨਊ: ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬਟੇ  ਤੇ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਮਾਮਲੇ ਵਿਚ ਦੋਸ਼ੀ ਆਸ਼ੀਸ਼ ਮਿਸ਼ਰਾ ਤੋਂ ਕ੍ਰਾਈਮ ਬ੍ਰਾਂਚ ਦੇ ਦਫਤਰ ਵਿਚ ਤਿੰਨ ਘੰਟੇ ਤੋਂ ਪੁੱਛਗਿੱਛ ਜਾਰੀ ਹੈ। ਦੱਸ ਦਈਏ ਕਿ ਆਸ਼ੀਸ਼ ਸਵੇਰੇ ਤਕਰੀਬਨ 10:40 ਵਜੇ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚ ਗਏ ਸਨ। ਕ੍ਰਾਈਮ ਬ੍ਰਾਂਚ ਦੇ ਸੀਨੀਅਰ ਅਧਿਕਾਰੀ ਤੇ ਸਪੈਸ਼ਲ ਸੈੱਲ ਇਨਵੈਸਟੀਗੇਸ਼ਨ ਟੀਮ ਪਹਿਲਾਂ ਤੋਂ ਹੀ ਉੱਥੇ ਮੌਜੂਦ ਸੀ।

Also Read: NCB ਪੰਚਨਾਮੇ 'ਚ ਖੁਲਾਸਾ, ਆਰਿਅਨ ਨੇ ਕਬੂਲੀ ਡਰੱਗਸ ਲਿਜਾਣ ਦੀ ਗੱਲ

ਆਸ਼ੀਸ਼ ਮਿਸ਼ਰਾ ਦੇ ਨਾਲ ਉਨ੍ਹਾਂ ਦੇ ਵਕੀਲ ਤੇ ਅਜੇ ਮਿਸ਼ਰਾ ਟੇਨੀ ਦੇ ਪ੍ਰਤੀਨਿਧ ਵੀ ਅੰਦਰ ਮੌਜੂਦ ਹਨ। ਆਸ਼ੀਸ਼ ਨਾਲ ਮੈਜਿਸਟ੍ਰੇਟ ਦੇ ਸਾਹਮਣੇ ਕਲਮਬੰਦ ਬਿਆਨ ਦਰਜ ਕੀਤਾ ਜਾ ਰਿਹਾ ਹੈ। ਕ੍ਰਾਈਮ ਬ੍ਰਾਂਚ ਦੇ ਦਫਤਰ ਵਿਚ ਐੱਸਡੀਐੱਮ ਸਦਰ ਵੀ ਮੌਜੂਦ ਹਨ। ਉਥੇ ਹੀ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਅਜੇ ਮਿਸ਼ਰਾ ਟੇਨੀ ਨੂੰ ਮੰਤਰੀ ਅਹੁਦੇ ਤੋਂ ਹਟਾਏ ਜਾਣ ਦੇ ਨਾਲ ਗ੍ਰਿਫਤਾਰ ਕਰਨ, ਆਸ਼ੀਸ਼ ਮਿਸ਼ਰਾ ਨੂੰ ਵੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

Also Read:  PSPCL ਵੱਲੋਂ 4 ਨਿੱਜੀ ਪਾਵਰ ਪਲਾਂਟਾਂ ਨਾਲ ਬਿਜਲੀ ਸਮਝੌਤੇ ਰੱਦ ਕਰਨ ਸਬੰਧੀ ਨੋਟਿਸ ਜਾਰੀ

ਐੱਸਕੇਐੱਮ ਨੇ ਇਸ ਘਟਨਾ ਨੂੰ ਲੈ ਕੇ ਅੱਗੇ ਦੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ। ਕਿਸਾਨ ਮੋਰਚੇ ਵਲੋਂ ਕਿਹਾ ਗਿਆ ਹੈ ਕਿ ਜੇਕਰ ਸਰਕਾਰ ਨੇ 11 ਅਕਤੂਬਰ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 12 ਅਕਤੂਬਰ ਨੂੰ ਲਖੀਮਪੁਰ ਤੋਂ ਸ਼ਹੀਦ ਕਿਸਾਨ ਕਲਸ਼ ਯਾਤਰਾ ਸ਼ੁਰੂ ਕੀਤੀ ਜਾਵੇਗੀ। 18 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਕਿਸਾਨ ਦਸ਼ਹਿਰੇ ਦੇ ਦਿਨ ਪੁਤਲਾ ਸਾੜਨਗੇ ਤੇ ਲਖਨਊ ਵਿਚ ਮਹਾਪੰਚਾਇਤ ਵੀ ਹੋਵੇਗੀ।

Also Read: ATM 'ਚ ਕੈਸ਼ ਨਾ ਹੋਣ 'ਤੇ ਬੈਂਕ ਨੂੰ ਠੁੱਕ ਸਕਦੈ ਭਾਰੀ ਜੁਰਮਾਨਾ

In The Market