LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨੀਰਵ ਮੋਦੀ 'ਤੇ ਭਾਰਤ ਸਰਕਾਰ ਦਾ ਐਕਸ਼ਨ! 250 ਕਰੋੜ ਰੁਪਏ ਦੀ ਜਾਇਦਾਦ ਜ਼ਬਤ

22july nirav

ਨਵੀਂ ਦਿੱਲੀ- ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਈਡੀ ਨੇ ਪੰਜਾਬ ਨੈਸ਼ਨਲ ਬੈਂਕ ਘੋਟਾਲਾ ਮਾਮਲੇ ਵਿਚ ਲੋੜੀਦੇਂ ਨੀਰਵ ਮੋਦੀ ਨਾਲ ਜੁੜੀ ਤਕਰੀਬਨ 250 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ ਹੈ। 

Also Read: Salman Khan ਨੇ ਮੁੰਬਈ ਪੁਲਿਸ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਅਸ+ਲਾ ਲਾਇਸੈਂਸ ਲਈ ਕੀਤਾ ਅਪਲਾਈ

ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੀਆਂ ਵਿਵਸਥਾਵਾਂ ਦੇ ਤਹਿਤ ਈਡੀ ਨੇ ਨੀਰਵ ਮੋਦੀ ਦੀ 253.62 ਕਰੋੜ ਰੁਪਏ ਦੀ ਜਾਇਦਾਦ, ਗਹਿਣੇ ਅਤੇ ਬੈਂਕ ਮਨੀ ਜ਼ਬਤ ਕਰ ਲਈ ਹੈ। ਨੀਰਵ ਮੋਦੀ ਦੀਆਂ ਕੰਪਨੀਆਂ ਵਿਰੁੱਧ ਇਹ ਕਾਰਵਾਈ ਭਾਰਤੀ ਦੰਡਾਵਲੀ (IPC) ਦੀਆਂ ਕਈ ਧਾਰਾਵਾਂ ਤਹਿਤ ਦਰਜ FIR ਦੇ ਆਧਾਰ 'ਤੇ ਕੀਤੀ ਗਈ ਹੈ। ਨੀਰਵ ਮੋਦੀ ਵਿਰੁੱਧ ਆਈਪੀਸੀ ਦੀ ਧਾਰਾ-420, ਧਾਰਾ-467, ਧਾਰਾ-471 ਅਤੇ ਧਾਰਾ-120-ਬੀ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।

ਨੀਰਵ ਮੋਦੀ ਬ੍ਰਿਟੇਨ ਦੀ ਜੇਲ 'ਚ ਹੈ ਬੰਦ
ਨੀਰਵ ਮੋਦੀ ਫਿਲਹਾਲ ਬ੍ਰਿਟੇਨ ਦੀ ਜੇਲ 'ਚ ਬੰਦ ਹੈ। ਭਾਰਤ ਸਰਕਾਰ ਲੰਬੇ ਸਮੇਂ ਤੋਂ ਨੀਰਵ ਮੋਦੀ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਸਬੰਧੀ ਚੱਲ ਰਹੀ ਕਾਨੂੰਨੀ ਲੜਾਈ ਵਿਚ ਹਾਰ ਗਏ। ਸੀਬੀਆਈ ਪੀਐੱਨਬੀ ਘੁਟਾਲੇ ਵਿਚ ਆਰਥਿਕ ਅਪਰਾਧਾਂ ਅਤੇ ਧੋਖਾਧੜੀ ਦੀ ਜਾਂਚ ਕਰ ਰਹੀ ਹੈ, ਜਦੋਂ ਕਿ ਈਡੀ ਇਸ ਮਾਮਲੇ ਵਿਚ ਮਨੀ ਲਾਂਡਰਿੰਗ ਦੇ ਕੋਣ ਤੋਂ ਜਾਂਚ ਕਰ ਰਹੀ ਹੈ।

Also Read: ਪੰਜਾਬ ਪੁਲਿਸ ਵਲੋਂ ਹੈੱਡ ਕਾਂਸਟੇਬਲਾਂ ਦੀ ਭਰਤੀ ਲਈ ਕਰਵਾਈ ਗਈ ਲਿਖਤੀ ਪ੍ਰੀਖਿਆ ਰੱਦ

2 ਅਰਬ ਡਾਲਰ ਦਾ PNB ਘੋਟਾਲਾ
ਪੀਐੱਨਬੀ ਘੁਟਾਲਾ ਮਾਮਲੇ ਵਿਚ ਨੀਰਵ ਮੋਦੀ ਨੂੰ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਇਹ ਘਪਲਾ 2 ਅਰਬ ਡਾਲਰ ਦਾ ਹੈ। ਜਦੋਂ 25 ਫਰਵਰੀ ਨੂੰ ਬ੍ਰਿਟੇਨ ਦੀ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਤਾਂ ਨੀਰਵ ਮੋਦੀ ਨੂੰ ਭਾਰਤ ਵਾਪਸ ਲਿਆਉਣ ਦਾ ਰਸਤਾ ਸਾਫ ਹੋ ਗਿਆ।

ਨੀਰਵ ਮੋਦੀ ਨੇ ਆਪਣੇ ਚਾਚਾ ਮੇਹੁਲ ਚੋਕਸੀ ਨਾਲ ਮਿਲ ਕੇ ਡਿਬੈਂਚਰਾਂ ਰਾਹੀਂ ਪੀਐੱਨਬੀ ਨਾਲ ਛੇੜਛਾੜ ਕੀਤੀ ਸੀ। ਨੀਰਵ ਮੋਦੀ ਗੀਤਾਜਲੀ ਦੇ ਨਾਮ ਨਾਲ ਹੀਰਿਆਂ ਦਾ ਕਾਰੋਬਾਰ ਕਰਦਾ ਰਿਹਾ ਹੈ। ਨੀਰਵ ਮੋਦੀ ਤੋਂ ਇਲਾਵਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ, ਆਈਪੀਐੱਲ ਦੇ ਸੰਸਥਾਪਕ ਲਲਿਤ ਮੋਦੀ ਵੀ ਇਸ ਸਮੇਂ ਬਰਤਾਨੀਆ ਵਿਚ ਹਨ। ਭਾਰਤ ਸਰਕਾਰ ਨੇ ਵੀ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਖਿਲਾਫ ਮਨੀ ਲਾਂਡਰਿੰਗ ਅਤੇ ਧੋਖਾਧੜੀ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ।

Also Read: ਲਹਿੰਦੇ ਪੰਜਾਬ 'ਚ ਮੂਸੇਵਾਲਾ ਦੀ ਦੀਵਾਨਗੀ, `ਵਾਰਿਸ ਸ਼ਾਹ ਐਵਾਰਡ` ਨਾਲ ਕੀਤਾ ਜਾਵੇਗਾ ਸਨਮਾਨਿਤ

In The Market