LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Salman Khan ਨੇ ਮੁੰਬਈ ਪੁਲਿਸ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਅਸਲਾ ਲਾਇਸੈਂਸ ਲਈ ਕੀਤਾ ਅਪਲਾਈ

22july salman

ਮੁੰਬਈ- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਕਸਰ ਵੱਖ-ਵੱਖ ਕਾਰਨਾਂ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਕਦੇ ਸਲਮਾਨ ਖਾਨ ਆਪਣੀ ਪਰਸਨਲ ਲਾਈਫ ਅਤੇ ਕਦੇ ਪ੍ਰੋਫੈਸ਼ਨਲ ਲਾਈਫ ਕਾਰਨ ਸੁਰਖੀਆਂ ਬਟੋਰਦੇ ਹਨ। ਅਜਿਹੇ 'ਚ ਸਲਮਾਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਸਲਮਾਨ ਖਾਨ ਮੁੰਬਈ ਪੁਲਿਸ ਕਮਿਸ਼ਨਰ ਨੂੰ ਮਿਲਣ ਤੋਂ ਬਾਅਦ ਬਾਹਰ ਆਉਂਦੇ ਦਿਖਾਈ ਦੇ ਰਹੇ ਹਨ। ਪਾਪਰਾਜ਼ੀ ਸਲਮਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਉਹ ਕੁਝ ਵੀ ਜਵਾਬ ਨਹੀਂ ਦਿੰਦਾ ਅਤੇ ਸਿੱਧਾ ਆਪਣੀ ਕਾਰ 'ਚ ਬੈਠ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਨੇ ਅਸਲਾ ਲਾਇਸੈਂਸ ਲਈ ਮੁੰਬਈ ਪੁਲਿਸ ਕਮਿਸ਼ਨਰ ਨੂੰ ਅਰਜ਼ੀ ਦਿੱਤੀ ਹੈ।

Also Read: ਪੰਜਾਬ ਪੁਲਿਸ ਵਲੋਂ ਹੈੱਡ ਕਾਂਸਟੇਬਲਾਂ ਦੀ ਭਰਤੀ ਲਈ ਕਰਵਾਈ ਗਈ ਲਿਖਤੀ ਪ੍ਰੀਖਿਆ ਰੱਦ

 

ਪੁਲਿਸ ਕਮਿਸ਼ਨਰ ਨੂੰ ਕਿਉਂ ਮਿਲੇ ਸਲਮਾਨ ਖਾਨ?
ਇੰਡੀਆ ਟੂਡੇ ਦੀ ਇਕ ਰਿਪੋਰਟ ਮੁਤਾਬਕ ਸਲਮਾਨ ਖਾਨ ਨੇ ਅਸਲਾ ਲਾਇਸੈਂਸ ਲਈ ਅਰਜ਼ੀ ਦੇਣ ਲਈ ਮੁੰਬਈ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ। ਹਾਲਾਂਕਿ ਸਲਮਾਨ ਨੇ ਖੁਦ ਇਸ ਬਾਰੇ ਕੁਝ ਨਹੀਂ ਕਿਹਾ। ਵੀਡੀਓ 'ਚ ਸਲਮਾਨ ਖਾਨ ਲਾਲ ਰੰਗ ਦੀ ਟੀ-ਸ਼ਰਟ 'ਚ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਪੁਲਿਸ ਕਮਿਸ਼ਨਰ ਦਫਤਰ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਥੋੜਾ ਗੁੱਸੇ 'ਚ ਵੀ ਨਜ਼ਰ ਆ ਰਹੇ ਹਨ। ਸਲਮਾਨ ਖਾਨ ਨੇ ਨਾ ਤਾਂ ਕਿਸੇ ਨਾਲ ਫੋਟੋ ਕਲਿੱਕ ਕਰਵਾਈ ਅਤੇ ਨਾ ਹੀ ਪਾਪਰਾਜ਼ੀ ਦੇ ਕਿਸੇ ਸਵਾਲ ਦਾ ਜਵਾਬ ਦਿੱਤਾ। ਮੌਕੇ 'ਤੇ ਮੌਜੂਦ ਮੀਡੀਆ ਨੇ ਸਲਮਾਨ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹ ਪੁਲਿਸ ਕਮਿਸ਼ਨਰ ਨੂੰ ਕਿਉਂ ਮਿਲੇ? ਪਰ ਸਲਮਾਨ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਕਾਰ ਵਿੱਚ ਬੈਠ ਗਏ।

Also Read: ਲਹਿੰਦੇ ਪੰਜਾਬ 'ਚ ਮੂਸੇਵਾਲਾ ਦੀ ਦੀਵਾਨਗੀ, `ਵਾਰਿਸ ਸ਼ਾਹ ਐਵਾਰਡ` ਨਾਲ ਕੀਤਾ ਜਾਵੇਗਾ ਸਨਮਾਨਿਤ

ਸਲਮਾਨ ਨੂੰ ਮਿਲੀ ਸੀ ਧਮਕੀ ਭਰੀ ਚਿੱਠੀ
ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ ਮੈਂਬਰਾਂ ਨੇ ਅਭਿਨੇਤਾ ਸਲਮਾਨ ਖਾਨ ਅਤੇ ਉਸ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰੀ ਚਿੱਠੀ ਭੇਜੀ ਸੀ ਅਤੇ ਇਹ ਗੈਂਗਸਟਰ ਵਿਕਰਮ ਬਰਾੜ ਵੱਲੋਂ ਪਿਓ-ਪੁੱਤ ਨੂੰ ਡਰਾ-ਧਮਕਾ ਕੇ ਪੈਸੇ ਵਸੂਲਣ ਦੀ ਸਾਜ਼ਿਸ਼ ਦਾ ਹਿੱਸਾ ਸੀ। ਪੁਲਿਸ ਅਧਿਕਾਰੀਆਂ ਨੇ ਇਹ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗਰੋਹ ਦੇ ਇੱਕ ਕਥਿਤ ਮੈਂਬਰ ਮਹਾਕਾਲ ਉਰਫ਼ ਸਿਧੇਸ਼ ਕਾਂਬਲੇ ਨੂੰ ਪੁਣੇ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨੇ ਪੁੱਛਗਿੱਛ ਦੌਰਾਨ ਉਕਤ ਜਾਣਕਾਰੀ ਦਿੱਤੀ ਹੈ। ਇੰਡੀਆ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਨੇ ਕਿਹਾ ਕਿ ਧਮਕੀ ਪੱਤਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਦੁਆਰਾ ਇੱਕ ਪਬਲੀਸਿਟੀ ਸਟੰਟ ਸੀ। ਅਧਿਕਾਰੀਆਂ ਮੁਤਾਬਕ ਇਹ ਧਮਕੀ ਬਿਸ਼ਨੋਈ ਦੇ ਇਕ ਸਹਿਯੋਗੀ ਵਿਕਰਮ ਬਰਾੜ ਦੇ ਕਹਿਣ 'ਤੇ ਦਿੱਤੀ ਗਈ ਸੀ, ਜੋ ਇਸ ਸਮੇਂ ਕੈਨੇਡਾ 'ਚ ਹੈ।

In The Market