LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Omicron ਦੇ ਖਤਰੇ ਕਾਰਨ ਸਰਕਾਰ ਦਾ ਵੱਡਾ ਫੈਸਲਾ, 31 ਜਨਵਰੀ ਤੱਕ ਵਧੀ ਅੰਤਰਰਾਸ਼ਟਰੀ ਉਡਾਣਾਂ 'ਤੇ ਰੋਕ

9d plane

ਨਵੀਂ ਦਿੱਲੀ- ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ (Omicron) ਕਾਰਨ ਮੁਸ਼ਕਲਾਂ ਵਧ ਰਹੀਆਂ ਹਨ। ਕਿਸੇ ਹੋਰ ਦੇਸ਼ ਦੀ ਯਾਤਰਾ ਕਰਨ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਨੂੰ 31 ਜਨਵਰੀ ਤੱਕ ਰਾਹਤ ਨਹੀਂ ਮਿਲੇਗੀ। ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ (International flights) 'ਤੇ ਪਾਬੰਦੀ (Restrictions) 31 ਜਨਵਰੀ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

Also Read: ਪੰਜਾਬ ਕੈਬਿਨੇਟ ਨੇ ਪਾਣੀ ਦੇ ਬਿੱਲਾਂ, ਸਫਾਈ ਸੇਵਕਾਂ ਤੇ ਸੀਵਰਮੈਨ ਦੀਆਂ ਸੇਵਾਵਾਂ ਸਣੇ ਲਏ ਕਈ ਅਹਿਮ ਫੈਸਲੇ

ਇਨ੍ਹਾਂ ਉਡਾਣਾਂ ਨੂੰ ਪਾਬੰਦੀ ਤੋਂ ਛੋਟ ਮਿਲੇਗੀ
ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਵੀਰਵਾਰ ਸ਼ਾਮ ਨੂੰ ਜਾਰੀ ਇੱਕ ਆਦੇਸ਼ ਵਿੱਚ ਇਹ ਜਾਣਕਾਰੀ ਦਿੱਤੀ। ਡੀਜੀਸੀਏ ਨੇ ਇਸ ਆਦੇਸ਼ ਵਿੱਚ ਕਿਹਾ ਕਿ ਸਾਰੀਆਂ ਸਡਿਊਲਡ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ 31 ਜਨਵਰੀ 2022 ਤੱਕ ਜਾਰੀ ਰਹੇਗੀ। ਡੀਜੀਸੀਏ ਨੇ ਆਦੇਸ਼ ਵਿੱਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀ ਆਲ-ਕਾਰਗੋ ਉਡਾਣਾਂ ਅਤੇ ਵਿਸ਼ੇਸ਼ ਪ੍ਰਵਾਨਿਤ ਉਡਾਣਾਂ ਲਈ ਨਹੀਂ ਹੈ।

Also Read: ਖੁਦ CM ਚੰਨੀ ਵੀ ਹਨ ਲੁਧਿਆਣੇ ਵਾਲੇ ਚੰਨੀ ਦੀ ਕਲਾ ਦੇ ਮੁਰੀਦ, ਕਰ ਰਿਹੈ ਕੁਦਰਤ ਦੀ ਸੇਵਾ

ਕੁਝ ਰੂਟਾਂ 'ਤੇ ਉਡਾਣਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ
ਡੀਜੀਸੀਏ ਨੇ ਕਿਹਾ ਕਿ ਕੋਵਿਡ-19 ਦੇ ਖਤਰੇ ਦੇ ਮੱਦੇਨਜ਼ਰ 26 ਨਵੰਬਰ 2021 ਨੂੰ ਜਾਰੀ ਸਰਕੂਲਰ ਵਿੱਚ ਕੁਝ ਬਦਲਾਅ ਕੀਤੇ ਗਏ ਹਨ। ਅਥਾਰਟੀ ਨੇ ਕਿਹਾ ਕਿ ਸ਼ਡਿਊਲਡ ਅੰਤਰਰਾਸ਼ਟਰੀ ਉਡਾਣਾਂ ਨੂੰ ਕੇਸ ਦੇ ਆਧਾਰ 'ਤੇ ਚੁਣੇ ਹੋਏ ਰੂਟਾਂ ਲਈ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੇ ਨਾਲ, ਸਾਰੇ ਏਅਰਪੋਰਟ ਆਪਰੇਟਰਾਂ ਨੂੰ ਭੇਜੇ ਗਏ ਇਸ ਆਦੇਸ਼ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਡੀਜੀਸੀਏ ਦਾ ਇਹ ਫੈਸਲਾ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਭਾਰਤ ਵਿੱਚ ਵੀ ਓਮੀਕ੍ਰੋਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦਾ ਇਹ ਰੂਪ ਟੀਕਾਕਰਨ ਵਾਲੇ ਲੋਕਾਂ ਨੂੰ ਵੀ ਸੰਕਰਮਿਤ ਕਰ ਸਕਦਾ ਹੈ। ਇਸ ਤੋਂ ਪਹਿਲਾਂ ਹਵਾਬਾਜ਼ੀ ਮੰਤਰਾਲੇ ਨੇ 15 ਨਵੰਬਰ ਨੂੰ ਕਿਹਾ ਸੀ ਕਿ 15 ਦਸੰਬਰ ਤੋਂ ਨਿਯਮਤ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਓਮੀਕ੍ਰੋਨ ਵੇਰੀਐਂਟ ਦੇ ਉਸ ਸਮੇਂ ਕੋਈ ਕੇਸ ਨਹੀਂ ਸਨ।

Also Read: ਇੱਕ ਹੋਰ ਹਾਦਸਾ! ਬਿਪਿਨ ਰਾਵਤ ਸਣੇ ਹੋਰਾਂ ਦੀਆਂ ਮ੍ਰਿਤਕ ਦੇਹਾਂ ਲਿਜਾ ਰਹੀ ਐਂਬੂਲੈਂਸ ਹੋਈ ਹਾਦਸਾਗ੍ਰਸਤ

ਕੋਰੋਨਾ ਮਹਾਮਾਰੀ ਕਾਰਨ 23 ਮਾਰਚ 2020 ਤੋਂ ਭਾਰਤ ਵਿੱਚ ਅੰਤਰਰਾਸ਼ਟਰੀ ਉਡਾਣਾਂ ਬੰਦ ਹਨ। ਬਾਅਦ ਵਿੱਚ, ਪਿਛਲੇ ਸਾਲ ਜੁਲਾਈ ਤੋਂ, ਲਗਭਗ 28 ਦੇਸ਼ਾਂ ਦੇ ਨਾਲ ਬਬਲ ਵਿਵਸਥਾ ਦੇ ਤਹਿਤ ਉਡਾਣਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਸਮੇਂ ਭਾਰਤ ਦਾ 32 ਦੇਸ਼ਾਂ ਨਾਲ ਬਬਲ ਪ੍ਰਬੰਧ ਹੈ।

In The Market