LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖੁਦ CM ਚੰਨੀ ਵੀ ਹਨ ਲੁਧਿਆਣੇ ਵਾਲੇ ਚੰਨੀ ਦੀ ਕਲਾ ਦੇ ਮੁਰੀਦ, ਕਰ ਰਿਹੈ ਕੁਦਰਤ ਦੀ ਸੇਵਾ

9 10

ਲੁਧਿਆਣਾ: ਵੱਖ ਵੱਖ ਸਮਾਜ ਸੇਵੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚੋਂ ਇੱਕ ਲੁਧਿਆਣਾ ਦਾ ਰਹਿਣ ਵਾਲਾ ਚਰਨਜੀਤ ਸਿੰਘ ਚੰਨੀ ਹੈ ਜੋ ਪੰਛੀਆਂ ਦੇ ਆਲ੍ਹਣੇ ਬਣਾਉਂਦਾ ਹੈ। ਉਸ ਦੇ ਬਣਾਏ ਆਲ੍ਹਣੇ ਸਿਰਫ ਲੁਧਿਆਣਾ ਜਾਂ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਲੋਕ ਪਸੰਦ ਕਰਦੇ ਹਨ। ਇੰਨਾ ਹੀ ਨਹੀਂ ਆਪਣੇ ਹੁਨਰ ਦੇ ਸਦਕਾ ਉਹ ਪੰਜਾਬ ਸਮੇਤ 5 ਵੱਖ-ਵੱਖ ਸੂਬਿਆਂ ਤੋਂ ਸਟੇਟ ਐਵਾਰਡ ਹਾਸਲ ਕਰ ਚੁੱਕਾ ਹੈ। 

Also Read: ਇੱਕ ਹੋਰ ਹਾਦਸਾ! ਬਿਪਿਨ ਰਾਵਤ ਸਣੇ ਹੋਰਾਂ ਦੀਆਂ ਮ੍ਰਿਤਕ ਦੇਹਾਂ ਲਿਜਾ ਰਹੀ ਐਂਬੂਲੈਂਸ ਹੋਈ ਹਾਦਸਾਗ੍ਰਸਤ

ਲੁਧਿਆਣਾ ਦੇ ਨੌਜਵਾਨ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਅਚਾਨਕ ਕਾਫੀ ਸਮਾਂ ਪਹਿਲਾਂ ਉਸ ਦੇ ਮਨ ਵਿੱਚ ਪੰਛੀਆਂ ਲਈ ਖਿਆਲ ਆਇਆ ਅਤੇ ਉਸ ਨੇ ਲੋਹੇ ਦੇ ਆਲ੍ਹਣੇ ਟੰਗੇ। ਪਰ ਗਰਮੀਆਂ ਵਿਚ ਉਹ ਕਾਰਗਰ ਸਾਬਤ ਨਹੀਂ ਹੋਏ। ਜਿਸ ਤੋਂ ਬਾਅਦ ਉਸ ਨੇ ਲੱਕੜ ਦੇ ਆਲ੍ਹਣੇ ਬਨਾਉਣ ਲਈ ਆਈਟੀਆਈ ਤੋਂ ਮੁਹਾਰਤ ਹਾਸਲ ਕੀਤੀ ਅਤੇ ਉਸਦਾ ਸ਼ੌਕ ਵਧਦਾ ਗਿਆ, ਜਿਸ ਤੋਂ ਬਾਅਦ ਉਹ ਵੱਖ-ਵੱਖ ਪੰਛੀਆਂ ਦਾ ਰਹਿਣ ਸਹਿਣ ਸਮਝ ਕੇ ਉਨ੍ਹਾਂ ਲਈ ਵੱਖਰੇ-ਵੱਖਰੇ ਤਰ੍ਹਾਂ ਦੇ ਆਲ੍ਹਣੇ ਬਣਾਉਣ ਲੱਗਾ। ਉਸ ਨੂੰ ਉਸੇ ਹੁਨਰ ਲਈ ਪੰਜਾਬ ਸਮੇਤ 5 ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਸਟੇਟ ਐਵਾਰਡ ਵੀ ਮਿਲੇ। ਇੰਨਾ ਹੀ ਨਹੀਂ ਉਸ ਦੇ ਕੰਮ ਨੂੰ ਵਿਦੇਸ਼ਾਂ ਵਿੱਚ ਵੀ ਸਰ੍ਹਾਇਆ ਗਿਆ। 

Also Read: ਹੈਲੀਕਾਪਟਰ ਕ੍ਰੈਸ਼: ਹਾਦਸੇ ਤੋਂ ਕੁਝ ਸੈਕਿੰਡ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ, ਮਿਲਿਆ ਬਲੈਕ ਬਾਕਸ

ਉਸ ਨੇ ਦੱਸਿਆ ਕਿ ਜਦੋਂ ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਮੰਤਰੀ ਹੁੰਦੇ ਸਨ ਉਦੋਂ ਉਹਨਾਂ ਨੂੰ ਮਿਲ ਚੁੱਕਾ ਹੈ। ਏਨਾ ਹੀ ਨਹੀਂ ਮੁੱਖ ਮੰਤਰੀ ਪੰਜਾਬ ਨੇ ਉਸਦੇ ਕੰਮ ਦੀ ਤਰੀਫ ਕੀਤੀ ਸੀ ਅਤੇ ਉਸ ਦੇ ਬਣਾਏ ਹੋਏ ਆਲਣੇ ਆਦਿ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਲੱਗੇ।

Also Read: ਪਾਕਿ ਟਰੇਨ ਡਰਾਈਵਰ ਦਾ ਹਾਸੋਹੀਣਾ ਕਾਰਾ, ਦਹੀ ਖਾਣ ਲਈ ਦੁਕਾਨ ਸਾਹਮਣੇ ਰੋਕ ਦਿੱਤੀ 'Rail' (ਵੀਡੀਓ)

In The Market