LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿ ਟਰੇਨ ਡਰਾਈਵਰ ਦਾ ਹਾਸੋਹੀਣਾ ਕਾਰਾ, ਦਹੀ ਖਾਣ ਲਈ ਦੁਕਾਨ ਸਾਹਮਣੇ ਰੋਕ ਦਿੱਤੀ 'Rail' (ਵੀਡੀਓ)

9d7

ਲਾਹੌਰ- ਪਾਕਿਸਤਾਨੀ (Pakistani) ਕਦੇ-ਕਦੇ ਆਪਣੀਆਂ ਹਾਸੋਹੀਣੀਆਂ ਹਰਕਤਾਂ ਕਰਕੇ ਸੁਰਖੀਆਂ ਵਿੱਚ ਆ ਜਾਂਦੇ ਹਨ। ਹੁਣ ਪਾਕਿਸਤਾਨ ਦੇ ਇੱਕ ਟਰੇਨ ਡਰਾਈਵਰ (Train driver) ਦੀ ਮੂਰਖਤਾ ਭਰੀ ਹਰਕਤ ਸਾਹਮਣੇ ਆਈ ਹੈ। ਪਾਕਿਸਤਾਨੀ ਟਰੇਨ ਡਰਾਈਵਰ ਦੀ ਇਹ ਹਰਕਤ ਸੋਸ਼ਲ ਮੀਡੀਆ (Social media) 'ਤੇ ਕਾਫੀ ਵਾਇਰਲ (Viral) ਹੋ ਰਹੀ ਹੈ। ਇਸ ਡਰਾਈਵਰ ਨੇ ਬਿਨਾਂ ਕਿਸੇ ਸਾਟਪੇਜ਼ ਦੇ ਟਰੇਨ ਨੂੰ ਰੋਕ ਲਿਆ। ਜਦੋਂ ਉਸ ਨੂੰ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਡਰਾਈਵਰ ਦਹੀਂ ਖਾਣਾ ਦਾ ਮਨ ਸੀ। ਲੋਕੋ ਪਾਇਲਟ ਨੇ ਦਹੀਂ ਖਰੀਦਣ ਲਈ ਰੇਲ ਗੱਡੀ ਰੋਕੀ ਸੀ।

Also Read:  ਬ੍ਰਿਟਿਸ਼ PM ਬੌਰਿਸ ਜਾਨਸਨ ਮੁੜ ਬਣੇ ਪਿਤਾ, ਘਰ ਆਈ 'ਨੰਨ੍ਹੀ ਪਰੀ'

ਇਸ ਘਟਨਾ ਦਾ ਵੀਡੀਓ ਟਵਿਟਰ 'ਤੇ ਖੂਬ ਦੇਖਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਲਾਹੌਰ 'ਚ ਚੱਲ ਰਹੀ ਇੰਟਰ-ਸਿਟੀ ਟਰੇਨ ਦੇ ਡਰਾਈਵਰ ਨੇ ਅਚਾਨਕ ਟਰੇਨ ਨੂੰ ਰੋਕ ਲਿਆ। ਟਰੇਨ 'ਚ ਸਫਰ ਕਰਨ ਵਾਲੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਟਰੇਨ ਨੂੰ ਬਿਨਾਂ ਕਿਸੇ ਸਟਾਪੇਜ ਦੇ ਕਿਉਂ ਰੋਕ ਦਿੱਤਾ ਗਿਆ। ਕਾਫੂ 'ਚ ਕਾਫੀ ਦੇਰ ਤੱਕ ਟਰੇਨ ਰੁਕੀ ਤਾਂ ਲੋਕਾਂ ਨੇ ਮਾਮਲੇ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟਰੇਨ ਰੋਕਣ ਦਾ ਕਾਰਨ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ।

Also Read: ਤੁਸੀਂ ਵੀ ਹੋ ਸਰੀਰ ਦਰਦ ਤੋਂ ਪਰੇਸ਼ਾਨ! ਇਨ੍ਹਾਂ ਘਰੇਲੂ ਨੁਸਖਿਆਂ ਨਾਲ ਛੂ-ਮੰਤਰ ਹੋ ਜਾਵੇਗਾ 'PAIN'

ਦਰਅਸਲ, ਇਸ ਟਰੇਨ ਨੂੰ ਚਲਾ ਰਹੇ ਡਰਾਈਵਰ ਨੂੰ ਅਚਾਨਕ ਦਹੀਂ ਖਾਣ ਦਾ ਮਨ ਹੋ ਗਿਆ। ਆਪਣੀ ਲਾਲਸਾ ਪੂਰੀ ਕਰਨ ਲਈ ਡਰਾਈਵਰ ਨੇ ਡੇਅਰੀ ਦੀ ਦੁਕਾਨ ਅੱਗੇ ਰੇਲ ਗੱਡੀ ਰੋਕ ਦਿੱਤੀ। ਡਰਾਈਵਰ ਦਾ ਸਹਾਇਕ ਹੇਠਾਂ ਉਤਰਿਆ, ਦਹੀਂ ਦਾ ਡੱਬਾ ਪੈਕ ਕੀਤਾ ਅਤੇ ਵਾਪਸ ਟਰੇਨ ਕੋਲ ਆ ਗਿਆ। ਡਰਾਈਵਰ ਨੇ ਦਹੀਂ ਖਾ ਕੇ ਹੀ ਟਰੇਨ ਸਟਾਰਟ ਕੀਤੀ। ਇਸ ਦਾ ਵੀਡੀਓ ਟਵਿੱਟਰ 'ਤੇ @nailatanveer ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਕਈ ਲੋਕ ਪੁੱਛ-ਗਿੱਛ ਲਈ ਟਰੇਨ ਦੇ ਅੱਗੇ ਖੜ੍ਹੇ ਨਜ਼ਰ ਆ ਰਹੇ ਹਨ।

Also Read: 6 ਕ੍ਰਿਕਟਰ ਜੋ ਵਿਆਹ ਤੋਂ ਪਹਿਲਾਂ ਹੀ ਬਣ ਗਏ ਪਿਤਾ, ਪੰਡਯਾ ਸਣੇ ਕਈ ਦਿੱਗਜ ਸਿਤਾਰੇ ਸ਼ਾਮਲ

ਇਸ ਘਟਨਾ ਦਾ ਵੀਡੀਓ ਵਾਇਰਲ ਹੁੰਦੇ ਹੀ ਪਾਕਿਸਤਾਨ ਦੇ ਰੇਲ ਮੰਤਰੀ ਨੂੰ ਵੀ ਇਸ ਦੀ ਜਾਣਕਾਰੀ ਮਿਲੀ। ਉਨ੍ਹਾਂ ਨੇ ਖ਼ਬਰ ਦੇ ਆਧਾਰ 'ਤੇ ਤੁਰੰਤ ਕਾਰਵਾਈ ਕੀਤੀ। ਟਰੇਨ ਦੇ ਡਰਾਈਵਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਰੇਲ ਮੰਤਰੀ ਨੇ ਕਿਹਾ ਕਿ ਪਬਲਿਕ ਟਰਾਂਸਪੋਰਟ ਜਨਤਾ ਦੀ ਸਹੂਲਤ ਲਈ ਹੈ। ਇਸ ਨੂੰ ਡਰਾਈਵਰ ਆਪਣੇ ਨਿੱਜੀ ਕੰਮ ਲਈ ਨਹੀਂ ਰੋਕ ਸਕਦਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਪਾਕਿਸਤਾਨ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।

 

In The Market