LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤੁਸੀਂ ਵੀ ਹੋ ਸਰੀਰ ਦਰਦ ਤੋਂ ਪਰੇਸ਼ਾਨ! ਇਨ੍ਹਾਂ ਘਰੇਲੂ ਨੁਸਖਿਆਂ ਨਾਲ ਛੂ-ਮੰਤਰ ਹੋ ਜਾਵੇਗਾ 'PAIN'

9d5

ਨਵੀਂ ਦਿੱਲੀ- ਕੋਰੋਨਾ ਮਹਾਮਾਰੀ (Corona epidemic) ਦੌਰਾਨ ਹਰ ਕਿਸੇ ਉੱਤੇ ਕੰਮ ਦਾ ਬੋਝ ਪੈ ਗਿਆ ਹੈ। ਭਾਵੇਂ ਉਹ ਘਰੇਲੂ ਕੰਮ (Housework) ਹੋਵੇ ਜਾਂ ਦਫਤਰ ਦਾ ਕੰਮ। ਅਜਿਹੀ ਸਥਿਤੀ 'ਚ ਥਕਾਵਟ (Exhaustion) ਅਤੇ ਸਰੀਰ 'ਚ ਦਰਦ (Body Aches) ਹੋਣਾ ਇਕ ਆਮ ਸਮੱਸਿਆ ਹੈ, ਪਰ ਇਸ ਸਮੱਸਿਆ ਨੂੰ ਦੂਰ ਕਰਨ ਲਈ ਬਹੁਤ ਸਾਰੇ ਲੋਕ ਦਰਦ ਨਿਵਾਰਕ ਦਵਾਈਆਂ ਲੈਂਦੇ ਹਨ। ਜਿੰਨਾ ਚਿਰ ਉਨ੍ਹਾਂ ਦਾ ਅਸਰ ਰਹਿੰਦਾ ਹੈ, ਰਾਹਤ ਮਿਲਦੀ ਹੈ ਪਰ ਜਿਵੇਂ ਹੀ ਦਵਾਈਆਂ ਦਾ ਪ੍ਰਭਾਵ ਖਤਮ ਹੁੰਦਾ ਹੈ, ਦਰਦ ਦੁਬਾਰਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਇਨ੍ਹਾਂ ਦਵਾਈਆਂ ਦੀ ਜ਼ਿਆਦਾ ਵਰਤੋਂ ਕਈ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਜੇਕਰ ਤੁਸੀਂ ਵੀ ਸਰੀਰ ਦਰਦ ਤੋਂ ਪਰੇਸ਼ਾਨ ਹੋ ਤਾਂ ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ਿਆਂ (Home Remedies) ਦੇ ਬਾਰੇ ਦੱਸਾਂਗੇ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਨੂੰ ਤੁਰੰਤ ਰਾਹਤ ਮਿਲੇਗੀ ਅਤੇ ਕੋਈ ਮਾੜਾ ਪ੍ਰਭਾਵ ਨਹੀਂ ਹੋਵੇਗਾ।

Also Read: 6 ਕ੍ਰਿਕਟਰ ਜੋ ਵਿਆਹ ਤੋਂ ਪਹਿਲਾਂ ਹੀ ਬਣ ਗਏ ਪਿਤਾ, ਪੰਡਯਾ ਸਣੇ ਕਈ ਦਿੱਗਜ ਸਿਤਾਰੇ ਸ਼ਾਮਲ

1. ਐਪਲ ਦੇ ਸਾਈਡਰ ਵਿਨੇਗਰ ਦੀ ਵਰਤੋਂ


ਐਪਲ ਸਾਈਡਰ ਵਿਨੇਗਰ 'ਚ ਐਂਟੀ-ਇੰਫਲਾਮੈਟਰੀ, ਐਂਟੀ-ਮਾਈਕਰੋਬਾਇਲ ਗੁਣ ਹੁੰਦੇ ਹਨ। ਇਸ ਦੇ ਦੁਆਰਾ ਸਰੀਰ 'ਚ ਮੌਜੂਦ ਕਿਸੇ ਵੀ ਕਿਸਮ ਦੀ ਸੋਜਸ਼ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਨਾਲ ਦਰਦ 'ਚ ਰਾਹਤ ਮਿਲਦੀ ਹੈ। ਇਸ ਲਈ ਤੁਸੀਂ ਇਕ ਗਲਾਸ ਕੋਸੇ ਪਾਣੀ 'ਚ ਇਕ ਚਮਚਾ ਐਪਲ ਸਾਈਡਰ ਸਿਰਕਾ ਮਿਲਾਓ ਅਤੇ ਸੁਆਦ ਅਨੁਸਾਰ ਸ਼ਹਿਦ ਮਿਲਾਓ। ਇਸ ਦੇ ਸੇਵਨ ਨਾਲ ਦਰਦ ਤੋਂ ਰਾਹਤ ਮਿਲੇਗੀ।

2. ਅਦਰਕ ਦੀ ਵਰਤੋਂ ਕਰੋ


ਅਦਰਕ 'ਚ ਵੀ ਐਂਟੀ-ਇੰਫਲਾਮੈਟਰੀ, ਦਰਦਨਾਸ਼ਕ ਤੱਤ ਹੁੰਦੇ ਹਨ ਜੋ ਸਰੀਰ ਦੇ ਦਰਦ, ਸੋਜ ਨੂੰ ਘੱਟ ਕਰਨ 'ਚ ਸਹਾਇਤਾ ਕਰਦੇ ਹਨ। ਤੁਸੀਂ ਇਕ ਕੱਪ ਪਾਣੀ 'ਚ ਅਦਰਕ ਦੇ ਕੁਝ ਟੁੱਕੜੇ ਪਾ ਕੇ ਉਬਾਲੋ। ਇਸ ਨੂੰ ਛਾਣ ਕੇ ਗਰਮ-ਗਰਮ ਪੀਓ।

Also Read: ਕੈਟਰੀਨਾ-ਵਿੱਕੀ ਦੇ ਵਿਆਹ 'ਚ ਲੱਗੇਗਾ 'ਪੰਜਾਬੀ ਤੜਕਾ', ਛੋਲੇ ਭਟੂਰੇ ਤੇ ਬਟਰ ਚਿਕਨ ਵੀ ਮੈਨਿਊ 'ਚ ਸ਼ਾਮਲ

3. ਹਲਦੀ ਵਾਲਾ ਦੁੱਧ


ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਗਰਮ ਕਰੋ ਅਤੇ ਇਕ ਚਮਚਾ ਹਲਦੀ ਮਿਲਾ ਕੇ ਪੀਓ। ਤੁਹਾਨੂੰ ਸਰੀਰ ਦੇ ਦਰਦ 'ਚ ਬਹੁਤ ਰਾਹਤ ਮਿਲੇਗੀ।

4. ਲੂਣ ਦਾ ਸੇਕ


ਲੂਣ 'ਚ ਮੈਗਨੀਸ਼ੀਅਮ ਅਤੇ ਸਲਫਰ ਪਾਇਆ ਜਾਂਦਾ ਹੈ ਜੋ ਸਰੀਰ ਦੇ ਦਰਦ 'ਚ ਬਹੁਤ ਰਾਹਤ ਦਿੰਦਾ ਹੈ। ਅਜਿਹੀ ਸਥਿਤੀ 'ਚ ਇਕ ਮਲਮਲ ਦੇ ਕੱਪੜੇ 'ਚ ਲੂਣ ਰੱਖੋ ਅਤੇ ਇਸ ਨੂੰ ਗਰਮ ਕਰੋ ਅਤੇ ਸੇਕ ਦਿਓ, ਤੁਹਾਨੂੰ ਰਾਹਤ ਮਿਲੇਗੀ।

Also Read: ਕੀ ਤੁਹਾਡੇ ਕੋਲ ਵੀ ਨੇ ਇਕ ਤੋਂ ਵਧੇਰੇ ਸਿਮ ਕਾਰਡ ਤਾਂ ਹੋ ਜਾਓ ਸਾਵਧਾਨ ! ਹੋ ਸਕਦੀ ਹੈ ਕਾਰਵਾਈ

5. ਸਰ੍ਹੋਂ ਦੇ ਤੇਲ ਦੀ ਮਾਲਿਸ਼


ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਸਰੀਰ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਹ ਖੂਨ ਦੇ ਗੇੜ 'ਚ ਸੁਧਾਰ ਕਰਦਾ ਹੈ ਜਿਸ ਨਾਲ ਸੋਜ ਘੱਟ ਹੁੰਦੀ ਹੈ। ਤੁਸੀਂ ਇਕ ਕੱਪ ਸਰ੍ਹੋਂ ਦੇ ਤੇਲ 'ਚ ਲਸਣ ਦੀਆਂ ਦੋ ਤੋਂ ਚਾਰ ਕਲੀਆਂ ਪਾ ਕੇ ਗੈਸ ਉੱਤੇ ਗਰਮ ਕਰੋ। ਲਸਣ ਭੁੰਨਣ ਤੱਕ ਗਰਮ ਕਰੋ। ਇਸ ਨੂੰ ਠੰਡਾ ਹੋਣ ਦਿਓ ਅਤੇ ਫਿਰ ਇਸ ਦੀ ਮਾਲਿਸ਼ ਕਰੋ।

In The Market