LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਟਰੀਨਾ-ਵਿੱਕੀ ਦੇ ਵਿਆਹ 'ਚ ਲੱਗੇਗਾ 'ਪੰਜਾਬੀ ਤੜਕਾ', ਛੋਲੇ ਭਟੂਰੇ ਤੇ ਬਟਰ ਚਿਕਨ ਵੀ ਮੈਨਿਊ 'ਚ ਸ਼ਾਮਲ

9de1

ਮੁੰਬਈ- ਬਾਲੀਵੁੱਡ (Bollywood) ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ (Katrina Kaif) ਅਤੇ ਵਿੱਕੀ ਕੌਸ਼ਲ (Vicky Kaushal) ਬੀਤੀ ਰਾਤ ਸਖਤ ਸੁਰੱਖਿਆ ਦੇ ਵਿਚਾਲੇ ਸਵਾਈ ਮਾਧੋਪੁਰ ਜ਼ਿਲੇ ਦੇ ਚੌਥ ਦਾ ਬਰਵਾੜਾ ਕਸਬੇ 'ਚ ਪਹੁੰਚੇ ਹਨ। 7 ਦਸੰਬਰ ਤੋਂ ਕੈਟਰੀਨਾ ਅਤੇ ਵਿੱਕੀ ਦੇ ਵਿਆਹ (Marriage) ਦੀਆਂ ਰਸਮਾਂ ਸ਼ੁਰੂ ਹੋ ਗਈਆਂ। ਇਸ ਦੌਰਾਨ ਵਿਆਹ ਸੁਆਦ ਦਾ ਧਿਆਨ ਰੱਖਣ ਲਈ ਪੰਜਾਬੀ ਖਾਣੇ (Punjabi food) ਨੂੰ ਵੀ ਖਾਸ ਤਰਜੀਹ ਦਿੱਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕੈਟਰੀਨਾ-ਵਿੱਕੀ ਦੇ ਵਿਆਹ ਵਿਚ ਮਹਿਮਾਨ ਪੰਜਾਬੀ ਥਾਲੀ (Punjabi plate), ਛੋਲੇ ਭਟੂਰੇ (Chhole Bhature) ਤੇ ਬਟਰ ਚਿਕਨ (Butter chicken) ਦਾ ਵੀ ਸਵਾਦ ਲੈਣਗੇ।

Also Read: ਕੀ ਤੁਹਾਡੇ ਕੋਲ ਵੀ ਨੇ ਇਕ ਤੋਂ ਵਧੇਰੇ ਸਿਮ ਕਾਰਡ ਤਾਂ ਹੋ ਜਾਓ ਸਾਵਧਾਨ ! ਹੋ ਸਕਦੀ ਹੈ ਕਾਰਵਾਈ

100 ਤੋਂ ਜ਼ਿਆਦਾ ਹਲਵਾਈ ਬਣਾਉਣਗੇ ਖਾਣਾ
ਇਨ੍ਹਾਂ ਨੂੰ ਬਣਾਉਣ ਲਈ 100 ਤੋਂ ਜ਼ਿਆਦਾ ਹਲਵਾਈ ਸਿਕਸ ਰਿਸੋਰਟ 'ਚ ਪਹੁੰਚ ਚੁੱਕੇ ਹਨ ਜਿਨ੍ਹਾਂ ਦੇ ਰੁੱਕਣ ਦਾ ਇੰਤਜ਼ਾਮ ਧਰਮਸ਼ਾਲਾ 'ਚ ਕੀਤਾ ਗਿਆ ਹੈ। ਰਿਪੋਰਟਸ ਦੀ ਮੰਨੀਏ ਤਾਂ ਕਰਨਾਟਕ ਤੋਂ ਤਾਜ਼ੀਆਂ ਸਬਜ਼ੀਆਂ ਮੰਗਵਾਈਆਂ ਗਈਆਂ ਹਨ। ਕੁਝ ਸਬਜ਼ੀਆਂ ਅਤੇ ਫ਼ਲ ਵਿਦੇਸ਼ ਤੋਂ ਮੰਗਵਾਏ ਗਏ ਹਨ ਜਿਨ੍ਹਾਂ 'ਚ ਤਾਈਵਾਨ ਦਾ ਮਸ਼ਰੂਮ ਅਤੇ ਫਿਲੀਪੀਂਸ ਦਾ ਐਵੋਕਾਡੋ ਵੀ ਸ਼ਾਮਲ ਹੈ। ਇਹ ਨਹੀਂ ਪਿਆਜ਼ ਅਤੇ ਲਸਣ ਵੀ ਬੇਂਗਲੁਰੂ ਅਤੇ ਨਾਸਿਕ ਤੋਂ ਆਉਣਗੇ। ਥਾਈਲੈਂਡ ਤੋਂ ਸਪੈਸ਼ਲ ਅੰਗੂਰ ਮੰਗਵਾਏ ਗਏ ਹਨ। ਇਸ ਤੋਂ ਇਲਾਵਾ ਬ੍ਰਾਜੀਲ ਤੋਂ ਸੋਨੋਫਿਸ ਨਾਂ ਦੀ ਸਬਜ਼ੀ ਵੀ ਮੰਗਵਾਈ ਗਈ ਹੈ। ਉਧਰ ਕਰਨਾਟਕ ਤੋਂ ਰੈੱਡ ਬਨਾਨਾ ਮੰਗਵਾਏ ਗਏ ਹਨ।

ਕਾਜੂ ਕਤਲੀ ਤੋਂ ਲੈ ਕੇ ਫ਼ਲ ਨਾਲ ਬਣੀ ਮਠਿਆਈ
ਵਿਆਹ 'ਚ ਰਾਜਸਥਾਨੀ ਪਕਵਾਨਾਂ ਦੇ ਨਾਲ-ਨਾਲ ਰਸਮੀ ਮਠਿਆਈਆਂ ਵੀ ਪਰੋਸੀਆਂ ਜਾਣਗੀਆਂ ਜਿਸ 'ਚ ਕਾਜੂ ਕਤਲੀ, ਗੁਲਾਬ ਜਾਮੁਨ ਸ਼ਾਮਲ ਹਨ। ਇਸ ਤੋਂ ਇਲਾਵਾ ਮੈਨਿਊ 'ਚ ਕੇਲੇ, ਪਪੀਤਾ, ਸੇਬ, ਅਨਾਰ ਵਰਗੇ ਫ਼ਲਾਂ ਨਾਲ ਬਣਨ ਵਾਲੀਆਂ ਮਠਿਆਈਆਂ ਵੀ ਸ਼ਾਮਲ ਹਨ। 

Also Read: ਸੁੱਚਾ ਸਿੰਘ ਛੋਟੇਪੁਰ ਹੋਏ ਅਕਾਲੀ ਦਲ ਵਿਚ ਸ਼ਾਮਲ, ਇਸ ਚੋਣ ਹਲਕੇ ਤੋਂ ਲੜਣਗੇ ਚੋਣ

ਵਿੱਕੀ ਅਤੇ ਕੈਟਰੀਨਾ ਦੀ ਪਸੰਦ ਨਾਲ ਬਣਿਆ ਮੈਨਿਊ
ਵਿੱਕੀ ਇਕ ਪੰਜਾਬੀ ਪਰਿਵਾਰ ਤੋਂ ਹੈ। ਇਸ ਮੈਨਿਊ 'ਚ ਟਿਪੀਕਲ ਪੰਜਾਬੀ ਥਾਲੀ ਤੋਂ ਲੈ ਕੇ ਛੋਲੇ ਭਠੂਰੇ ਅਤੇ ਬਟਰ ਚਿਕਨ ਵੀ ਸ਼ਾਮਲ ਹੈ। ਉਧਰ ਵਿਆਹ 'ਚ ਸਪੈਸ਼ਲ ਤਰੀਕੇ ਨਾਲ ਕੈਰ-ਸਾਂਗਰੀ ਦੀ ਸਬਜ਼ੀ ਵੀ ਤਿਆਰ ਕਰਵਾਈ ਜਾਵੇਗੀ। ਲਾੜੀ ਵਿਆਹ ਤੋਂ ਪਹਿਲਾਂ ਸਟਰਿਕਟ ਨੋ ਕਾਰਬ ਡਾਈਟ 'ਤੇ ਹੈ ਪਰ ਉਹ ਆਪਣੇ ਵਿਆਹ ਦੇ ਸੁਆਦਿਸ਼ਟ ਪਕਵਾਨਾਂ ਦਾ ਕਾਫੀ ਮਜ਼ਾ ਲਵੇਗੀ। ਕਿਹਾ ਜਾ ਰਿਹਾ ਹੈ ਕਿ ਲਾੜੀ ਲਈ ਵੱਖਰੇ ਤਰ੍ਹਾਂ ਦਾ ਖਾਣਾ ਤਿਆਰ ਕੀਤਾ ਜਾ ਰਿਹਾ ਹੈ। 

ਜੋੜੇ ਲਈ ਬਣ ਰਿਹਾ ਸਪੈਸ਼ਲ ਕੇਕ
ਇਟਲੀ ਦੇ ਸ਼ੇਫ ਵਲੋਂ ਜੋੜੇ ਲਈ ਖ਼ਾਸ 5 ਮੰਜਿਲਾਂ ਕੇਕ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਇਹੀਂ ਨਹੀਂ ਉਨ੍ਹਾਂ ਦੇ ਮੈਨਿਊ 'ਚ ਕਚੋਰੀ, ਦਹੀਂ-ਭੱਲਾ, ਫਿਊਜਨ ਚਾਟ, ਲਾਈਵ ਸਟਾਲ, ਨਾਰਥ ਇੰਡੀਅਨ ਫੂਡ 'ਚ ਕਬਾਬ, ਮੱਛੀ ਅਤੇ ਥਾਲ, ਰਾਜਸਥਾਨੀ, ਪਕਵਾਨ 'ਚ ਦਾਲ ਬਾਟੀ ਚੂਰਮਾ ਵਰਗੇ ਟ੍ਰੇਡੀਸ਼ਨਲ ਪਕਵਾਨ ਹੋਣਗੇ। ਨਾਲ ਹੀ ਗੋਲਗੱਪਿਆਂ ਦੇ ਨਾਲ ਪਾਨ ਦਾ ਵੀ ਇੰਤਜ਼ਾਮ ਹੈ। 

In The Market