LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਯੋਗੀ ਦੀ ਚਿਤਾਵਨੀ, ਪਾਕਿ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ 'ਤੇ ਚੱਲੇਗਾ ਦੇਸ਼ ਧਰੋਹ ਦਾ ਮੁਕੱਦਮਾ

28o cm

ਲਖਨਊ: ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਲ ਦੇ ਟੀ-20 ਮੈਚ ਵਿਚ ਭਾਰਤ ਉੱਤੇ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ ਦੇ ਖਿਲਾਫ ਦੇਸ਼ ਧਰੋਹ ਕਾਨੂੰਨ ਲਾਦੂ ਕਰਨ ਦੀ ਚਿਤਾਵਨੀ ਦਿੱਤੀ ਹੈ। ਪੁਲਿਸ ਦੇ ਮੁਤਾਬਕ ਐਤਵਾਰ ਨੂੰ ਪਾਕਿਸਤਾਨ ਦੇ ਨਾਲ ਖੇਡੇ ਟੀ-20 ਵਿਸ਼ਵ ਕੱਪ ਦੇ ਮੈਚ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਖਿਲਾਫ ਕਥਿਤ ਰੂਪ ਨਾਲ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਦੋਸ਼ ਵਿਚ ਪੰਜ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਵੀਰਵਾਰ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਦਫਤਰ ਦੇ ਅਧਿਕਾਰਿਤ ਹੈਂਡਲ ਉੱਤੇ ਇਕ ਟਵੀਟ ਵਿਚ ਕਿਹਾ ਗਿਆ ਕਿ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ ਉੱਤੇ ਦੇਸ਼ ਧਰੋਹ ਲੱਗੇਗਾ।

Also Read: ਭਾਰਤ 'ਚ ਜਲਦ ਲਾਂਚ ਹੋਵੇਗਾ Nokia ਦਾ ਟੈਬਲੇਟ Nokia T20, ਇਹ ਹਨ ਫੀਚਰਸ

ਯੂਪੀ ਪੁਲਿਸ ਨੇ ਬੁੱਧਵਾਰ ਨੂੰ ਇਕ ਟਵੀਟ ਵਿਚ ਕਿਹਾ ਹੈ ਕਿ 24 ਅਕਤੂਬਰ ਨੂੰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹੋਏ ਟੀ-20 ਵਿਸ਼ਵ ਕੱਪ ਕ੍ਰਿਕਟ ਮੈਚ ਦੇ ਬਾਅਦ ਕੁਝ ਅਸਮਾਜਿਕ ਤੱਤਾਂ ਵਲੋਂ ਭਾਰਤੀ ਟੀਮ ਦੇ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰ ਦੇਸ਼ ਵਿਰੋਧੀ ਟਿੱਪਣੀ ਕਰਦੇ ਹੋਏ ਸ਼ਾਂਤੀ ਵਿਵਸਥਾ ਭੰਗ ਕੀਤੀ ਗਈ ਹੈ। ਇਸੇ ਟਵੀਟ ਵਿਚ ਦੱਸਿਆ ਗਿਆ ਹੈ ਕਿ ਇਸ ਸਬੰਧ ਵਿਚ ਹੁਣ ਤੱਕ ਆਗਰਾ, ਬਰੇਲੀ, ਬਦਾਯੂ ਤੇ ਸੀਤਾਪੁਰ ਵਿਚ ਪੰਜ ਮੁਕੱਦਮੇ ਦਰਜ ਕਰ ਕੇ ਸੱਤ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਵਿਚੋਂ ਪੰਜ ਨੂੰ ਹਿਰਾਸਤ ਵਿਚ ਲਿਆ ਜਾ ਚੁੱਕਿਆ ਹੈ। ਇਨ੍ਹਾਂ ਮਾਮਲਿਆਂ ਵਿਚ ਜਾਂਚ ਕੀਤੀ ਜਾ ਰਹੀ ਹੈ ਤੇ ਸਬੂਤਾਂ ਦੇ ਆਧਾਰ ਉੱਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਵਿਚਾਲੇ ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਜਿੱਤ ਉੱਤੇ ਖੁਸ਼ੀ ਮਨਾਉਣ ਤੇ ਆਪਣੇ ਫੇਸਬੁੱਕ ਪੇਜ ਉੱਤੇ ਪਾਕਿਸਤਾਨ ਦਾ ਝੰਡਾ ਲਗਾਉਣ ਦੇ ਦੋਸ਼ ਵਿਚ ਬਦਾਯੂ ਦੇ ਇਕ ਨੌਜਵਾਨ ਦੇ ਖਿਲਾਫ ਦੇਸ਼ ਧਰੋਹ ਦਾ ਮਾਮਲਾ ਦਰਜ ਕਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

Also Read: ਪਟਾਕਿਆਂ 'ਤੇ ਸਖਤ SC: 'ਮੌਜ ਮਸਤੀ ਲਈ ਕਿਸੇ ਦੀ ਜ਼ਿੰਦਗੀ ਨਾਲ ਨਹੀਂ ਕੀਤਾ ਜਾ ਸਕਦਾ ਖਿਲਵਾੜ'

ਬਦਾਯੂ ਦੇ ਸੀਨੀਅਰ ਪੁਲਿਸ ਅਧਿਕਾਰੀ ਡਾ. ਓਪੀ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਫੈਜਗੰਜ ਬੇਹਟਾ ਨਿਵਾਸੀ ਨਿਆਜ਼ ਨੇ ਆਪਣੇ ਫੇਸਬੁੱਕ ਪੇਜ ਉੱਤੇ ਪਾਕਿਸਤਾਨ ਦਾ ਝੰਡਾ ਪੋਸਟ ਕੀਤਾ ਤੇ ਪਾਕਿਸਾਤਨ ਦੇ ਪੱਖ ਵਿਚ ਕੁਝ ਨਾਅਰੇ ਲਿਖੇ। ਸਿੰਘ ਦੇ ਮੁਤਾਬਕ ਮੰਗਲਵਾਰ ਨੂੰ ਨਿਆਜ਼ ਦੇ ਖਿਲਾਫ ਦੇਸ਼ ਧਰੋਹ ਤੇ ਆਈਟੀ ਐਕਟ ਦੇ ਤਹਿਤ ਫੈਜਗੰਜ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਤੇ ਬੁੱਧਵਾਰ ਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਜਿੱਤ ਦੀ ਖੁਸ਼ੀ ਮਨਾਉਣ ਦੀ ਘਟਨਾ ਨਾਲ ਲੋਕਾਂ ਵਿਚ ਨਾਰਾਜ਼ਗੀ ਫੈਲ ਗਈ ਸੀ ਤੇ ਹਿੰਦੂ ਜਾਗਰਣ ਮੰਚ ਦੇ ਵਰਕਰ ਪੁਨੀਤ ਸ਼ਾਕਿਆ ਨੇ ਨਿਆਜ਼ ਦੇ ਖਿਲਾਫ ਥਾਣੇ ਵਿਚ ਤਹਿਰੀਰ ਦਿੱਤੀ ਸੀ। 

Also Read: ਰਾਮ ਰਹੀਮ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਨਹੀਂ ਲਿਆਂਦਾ ਜਾਵੇਗਾ ਪੰਜਾਬ

In The Market