LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
living india
untitled design 87

ਚੰਡੀਗੜ੍ਹ (ਬਿਊਰੋ)- ਪਿੰਡਾਂ ਵਿਚ ਵੱਧ ਰਹੇ ਕੋਰੋਨਾ ਵਾਇਰਸ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਖਾਵਾਕਾਰੀ ਕਿਸਾਨਾਂ ਦੀ ਚਿੰਤਾ ਕਰਦੇ ਹੋਏ ਉਨ੍ਹਾਂ ਨੇ ਕਿਸਾਨ ਸੰਗਠਨ ਅਤੇ ਸਰਕਾਰ ਦੇ ਅਫਸਰਾਂ ਦੀ ਮੀਟਿੰਗ ਕਰਵਾ ਕੇ ਉਨ੍ਹਾਂ ਲਈ ਕੋਰੋਨਾ ਜਾਂਚ ਅਤੇ ਵੈਕਸੀਨ ਦੀ ਵਿਵਸਥਾ ਕੀਤੀ। ਇਸ ਦੇ ਬਾਵਜੂਦ ਕਿਸਾਨ ਸੰਗਠਨਾਂ ਨੇ ਜਾਂਚ ਤੋਂ ਮਨਾਂ ਕਰ ਦਿੱਤਾ ਅਤੇ ਵੈਕਸੀਨੇਸ਼ਨ ਦੇ ਨਾਂ 'ਤੇ ਸਿਰਫ 1900 ਲੋਕਾਂ ਨੇ ਹੀ ਟੀਕਾਕਰਣ ਦਾ ਲਾਭ ਲਿਆ। ਅਨਿਲ ਵਿੱਜ ਨੇ ਕਿਹਾ ਕਿ ਉਨ੍ਹਾਂ ਨੇ ਸੰਗਠਨ ਨੂੰ ਕਈ ਵਾਰ ਅਪੀਲ ਕੀਤੀ ਕਿ ਤੁਸੀਂ ਹਰਿਆਣਾ ਦੀ ਧਰਤੀ 'ਤੇ ਹੋ ਅਜਿਹੇ ਵਿਚ ਤੁਹਾਡੀ ਸਿਹਤ ਦੀ ਰਾਖੀ ਕਰਨਾ ਸਾਡਾ ਫਰਜ਼ ਹੈ, ਪਰ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਾਫ ਕਿਹਾ ਹੈ ਕਿ ਤੁਸੀਂ ਟੈਂਟ ਲਗਵਾ ਦਿਓ ਜਿਨ੍ਹਾਂ ਕਿਸਾਨਾਂ ਨੇ ਵੈਕਸੀਨੇਸ਼ਨ ਲਗਵਾਉਣੀ ਹੋਵੇਗੀ ਉਹ ਲਵਾ ਲੈਣਗੇ। 10 ਦਿਨਾਂ ਤੋਂ ਵੀ ਜ਼ਿਆਦਾ ਦਾ ਸਮਾਂ ਹੋਣ ਤੋਂ ਬਾਅਦ ਵੀ ਅੰਕੜੇ ਨਿਰਾਸ਼ਾਜਨਕ ਹਨ। ਵਿਜ ਨੇ ਕਿਹਾ ਕਿ ਪਿੰਡ ਵਿਚ ਵੱਧ ਰਹੇ ਕੋਰੋਨਾ ਦੇ ਮੱਦੇਨਜ਼ਰ ਕਿਸਾਨਾਂ ਨੂੰ ਵੈਕਸੀਨੇਸ਼ਨ ਲਗਵਾਉਣਾ ਲਾਜ਼ਮੀ ਹੈ ਤਾਂ ਹੀ ਪੇਂਡੂ ਇਲਾਕਿਆਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕਦਾ ਹੈ। ਸਿਹਤ ਮੰਤਰੀ ਹਰਿਆਣਾ ਨੇ ਵੈਕਸੀਨ ਦੀ ਥੋੜ੍ਹੀ ਘਾਟ 'ਤੇ ਕਿਹਾ ਕਿ ਇਸ ਕਿੱਲਤ ਨੂੰ ਦੇਖਦੇ ਹੋਏ ਸਰਕਾਰ ਵੈਕਸੀਨ ਲਈ ਗਲੋਬਲ ਟੈਂਡਰ ਕਰਨ ਜਾ ਰਹੀ ਹੈ, ਕੇਂਦਰ ਸਰਕਾਰ ਵਲੋਂ ਮਨਜ਼ੂਰ ਵਿਦੇਸ਼ੀ ਵੈਕਸੀਨ ਇਸ ਟੈਂਡਰ ਦਾ ਪਾਰਟ ਹੋ ਸਕਦਾ ਹੈ, ਇਸ ਵੈਕਸੀਨ ਦੇ ਆਉਣ ਨਾਲ ਹਰਿਆਣਾ ਦੇ ਹੋਰ ਲੋਕਾਂ ਨੂੰ ਲਾਭ ਮਿਲੇਗਾ।ਉਥੇ ਹੀ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਜਿਹੜੇ ਸੂਬੇ ਕੇਂਦਰ ਸਰਕਾਰ ਤੋਂ ਮੁਫਤ ਵੈਕਸੀਨ ਦੀ ਮੰਗ ਕਰ ਰਹੇ ਹਨ, ਉਹ ਕਿਉਂ ਨਹੀਂ ਖਰੀਦ ਕੇ ਮੁਫਤ ਲਗਾਉਂਦੇ। ਵਿਜ ਨੇ ਕਿਹਾ ਕਿ ਹਰਿਆਣਾ ਦੇ ਸਾਰੇ ਲੋਕਾਂ ਲਈ ਮੁਫਤ ਵੈਕਸੀਨ ਸਰਕਾਰ ਨੇ ਮਹੱਈਆ ਕਰਵਾ ਰਹੀ ਹੈ। ਗੈਰ ਭਾਜਪਾ ਸ਼ਾਸਤ ਸੂਬੇ ਆਪਣੇ ਖੇਤਰ ਦੇ ਲੋਕਾਂ ਨੂੰ ਕਿਉਂ ਮੁਫਤ ਵੈਕਸੀਨ ਨਹੀਂ ਲਗਵਾਉਂਦੇ, ਇਹ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ।

untitled design 4

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਈਦ ਮੌਕੇ ਵੱਡਾ ਐਲਾਨ ਕੀਤਾ ਹੈ। ਈਦ ਮੌਕੇ ਕੈਪਟਨ ਨੇ ਮਾਲੇਰ ਕੋਟਲਾ ਨੂੰ ਰਾਜ ਦਾ 23ਵਾਂ ਜ਼ਿਲ੍ਹਾ ਐਲਾਨਿਆ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਈਦ ਦੀ ਵਧਾਈ ਦਿੰਦੇ ਇਹ ਐਲਾਨ ਕੀਤਾ ਹੈ।   ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਮੈਡੀਕਲ ਕਾਲਜ, ਲੜਕੀਆਂ ਦੇ ਕਾਲਜ, ਸਾਰੇ ਮਹਿਲਾ ਥਾਣੇ ਅਤੇ ਇਤਿਹਾਸਕ ਕਸਬੇ ਦੇ ਇਕ ਬੱਸ ਅੱਡੇ ਲਈ 500 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।  

untitled design 86

ਚੰਡੀਗੜ੍ਹ- ਸੂਬੇ ਵਿਚ ਕੋਰੋਨਾ ਦੇ ਵੱਧਦੇ ਪਸਾਰ ਨੂੰ ਰੋਕਣ ਪੰਜਾਬ ਸਰਕਾਰ ਵਲੋਂ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਕੇਂਦਰ ਸਰਕਾਰ ਵਲੋਂ ਤਾਂ 1 ਮਈ ਤੋਂ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਕਈ ਸੂਬਿਆਂ ਨੂੰ ਵੈਕਸੀਨੇਸ਼ਨ ਦੀ ਖੇਪ ਨਾ ਮਿਲਣ ਕਾਰਣ ਪੰਜਾਬ ਇਸ ਮੁਹਿੰਮ ਵਿਚ ਪੱਛੜ ਗਿਆ ਸੀ ਪਰ ਫਿਲਹਾਲ ਵੈਕਸੀਨੇਸ਼ਨ ਦੀ ਖੇਪ ਪਹੁੰਚਣ ਤੋਂ ਬਾਅਦ ਹੁਣ ਯੂ.ਟੀ. ਅਤੇ ਪੰਜਾਬ ਵਿਚ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਨੌਜਵਾਨ ਵਰਗ ਵਿਚ ਵੀ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ ਕਿ ਉਹ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਵਿਚ ਆਪਣਾ ਯੋਗਦਾਨ ਪਾਉਣ। ਚੰਡੀਗੜ੍ਹ ਵਿਚ ਵੱਧਦੇ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਅੱਜ ਤੋਂ 18 ਤੋਂ 44 ਸਾਲ ਦੇ ਏਜ ਗਰੁੱਪ ਦੇ ਲੋਕਾਂ ਨੂੰ ਵੈਕਸੀਨ ਲਗਾਉਣੀ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਵਲੋਂ ਇਸ ਏਜ ਗਰੁੱਪ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਵੀਰਵਾਰ ਨੂੰ ਦੁਪਹਿਰ 3 ਵਜੇ ਸਲਾਟ ਓਪਨ ਕੀਤਾ ਗਿਆ ਸੀ ਜੋ 10 ਮਿੰਟ ਦੇ ਅੰਦਰ ਹੀ ਅਗਲੇ 8 ਦਿਨਾਂ ਲਈ ਵੀ ਸਲਾਟ ਫੁੱਲ ਹੋ ਗਏ ਹਨ। ਇਸ ਏਜ ਗਰੁੱਪ ਦੇ ਲੋਕਾਂ ਨੂੰ ਇਕ ਦਿਨ ਵਿਚ 1000 ਡੋਜ਼ ਲੱਗਣੀ ਹੈ। ਵੈਕਸੀਨੇਸ਼ਨ ਪ੍ਰੋਗਰਾਮ ਦੀ ਨੋਡਲ ਅਫਸਰ ਡਾ. ਅਮਨਦੀਪ ਕੰਗ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਏਜ ਗਰੁੱਪ ਨੂੰ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਹੀ ਵੈਕਸੀਨੇਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 22 ਮਈ ਤੱਕ ਵੀ ਸਲਾਟ ਪੂਰਾ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ 23 ਮਈ ਤੋਂ ਬਾਅਦ ਲਈ ਸਲਾਟ ਦੀ ਬੁਕਿੰਗ ਲਈ ਅੱਜ ਸਵੇਰੇ 10 ਵਜੇ ਇਕ ਘੰਟੇ ਲਈ ਬੁਕਿੰਗ ਖੋਲ੍ਹੀ ਜਾਵੇਗੀ, ਇਹ ਵਿਵਸਥਾ ਹਰ ਰੋਜ਼ ਮੁਹੱਈਆ ਰਹੇਗੀ। ਉਨ੍ਹਾਂ ਦੇ ਮੁਤਾਬਕ ਫਿਲਹਾਲ 33 ਹਜ਼ਾਰ ਵੈਕਸੀਨ ਡੋਜ਼ ਇਸ ਏਜ ਗਰੁੱਪ ਲਈ ਆਈ ਹੈ, ਇਸ ਲਈ 7 ਸੈਂਟਰਾਂ 'ਤੇ ਵੱਖ ਤੋਂ ਵੈਕਸੀਨ ਲਗਾਈ ਜਾ ਰਹੀ ਹੈ। ਇਕ ਲੱਖ ਵੈਕਸੀਨ ਦਾ ਆਰਡਰ ਸੀਰਮ ਇੰਸਟੀਚਿਊਟ ਨੂੰ ਭੇਜਿਆ ਗਿਆ ਹੈ। ਜਿਵੇਂ ਹੀ ਹੋਰ ਵੈਕਸੀਨ ਆ ਜਾਵੇਗੀ ਤਾਂ ਸ਼ਹਿਰ ਵਿਚ ਸੈਂਟਰਾਂ ਨੂੰ ਵੀ ਵਧਾ ਦਿੱਤਾ ਜਾਵੇਗਾ। ਇਨ੍ਹਾਂ ਸੈਂਟਰਆਂ 'ਤੇ ਲੱਗੇਗੀ ਅੱਜ ਤੋਂ ਵੈਕਸੀਨਪੀ.ਜੀ.ਆਈ. ਦੇ ਨਹਿਰੂ ਹਸਪਤਾਲ ਐਕਸਟੈਂਸ਼ਨਜੀ.ਐੱਮ.ਐੱਸ.ਐੱਚ.-16 ਆਡੀਟੋਰੀਅਮ, ਥਰਡ ਫਲੋਰਗਵਰਨਮੈਂਟ ਮਾਡਲ ਸਕੂਲ ਮਨੀਮਾਜਰਾਗਵਰਨਮੈਂਟ ਮਾਡਲ ਸਕੂਲ, ਸੈਕਟਰ-45ਐੱਚ.ਡਬਲਿਊ.ਸੀ. ਮਲੋਆ-ਫਰਸਟ ਫਲੋਰਐੱਚ.ਐੱਸ. ਜੱਜ ਡੈਂਟਲ ਕਾਲਜ, ਪੀ.ਯੂ.ਜੀ.ਐੱਮ.ਸੀ.ਐੱਚ.-32, ਸਾਈਟ-1

untitled design 3

ਚੰਡੀਗੜ੍ਹ: ਪੰਜਾਬ ਹੀ ਨਹੀਂ ਬਾਕੀਆਂ ਸੂਬਿਆਂ ਵਿਚ ਵੀ ਕੋਰੋਨਾ ਦੀ ਦੂਜੀ ਖਤਰਨਾਕ ਲਹਿਰ ਜਾਰੀ ਹੈ। ਇਸ ਦੇ ਚਲਦੇ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਕੋਰੋਨਾ ਵੈਕਸੀਨ ਸ਼ੁਰੂ ਹੋ ਗਈ ਹੈ। ਇਸ ਦੀ ਰਜਿਸਟ੍ਰੇਸ਼ਨ ਬੀਤੇ ਦਿਨੀ ਦੁਪਹਿਰ 3 ਵਜੇ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਸੀ। ਅੱਧੇ ਘੰਟੇ ਵਿੱਚ 8 ਹਜ਼ਾਰ ਨੌਜਵਾਨਾਂ ਨੇ ਵੈਕਸੀਨੇਸ਼ਨ ਲਈ ਰਜਿਸਟਰਡ ਕਰਵਾਇਆ ਜਿਸ ਤੋਂ ਬਾਅਦ ਰਜਿਸਟਰੇਸ਼ਨ ਰੋਕ ਦਿੱਤੀ। ਰਜਿਸਟ੍ਰੇਸ਼ਨ ਰੋਜ਼ਾਨਾ ਸਵੇਰੇ 10 ਵਜੇ ਖੋਲ੍ਹੀ ਜਾਵੇਗੀ ਅਤੇ ਇਕ ਹਜ਼ਾਰ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ।  18+ ਲਈ ਟੀਕਾਕਰਣ ਅੱਜ ਤੋਂ ਸ਼ੁਰੂ ਹੋ ਜਾਵੇਗਾ। ਯੂ.ਟੀ. ਪ੍ਰਸ਼ਾਸਨ ਨੇ ਇਸ ਦੇ ਲਈ ਹੈਲਥ ਡਿਪਾਰਟਮੈਂਟ ਨੂੰ ਵਿਸ਼ੇਸ਼ ਇੰਤਜ਼ਾਮ ਕਰਨ ਦੇ ਹੁਕਮ ਦੇ ਦਿੱਤੇ ਹਨ, ਜਿਸ ਦੇ ਤਹਿਤ ਟੀਕਾਕਰਣ ਲਈ 14 ਵੈਕਸੀਨੇਸ਼ਨ ਕੇਂਦਰ ਬਣਾਏ ਗਏ ਹਨ। ਇਨ੍ਹਾਂ ਸਾਰੇ ਕੇਂਦਰਾਂ ਦੇ ਹਿਸਾਬ ਨਾਲ ਹੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਪਹਿਲੇ ਦਿਨ ਵੈਕਸੀਨੇਸ਼ਨ ਲਈ ਭੱਜ ਦੌੜ ਜਾਂ ਭੀੜ-ਭਾੜ ਦਾ ਆਲਮ ਨਾ ਹੋਵੇ ਇਸ ਨੂੰ ਦੇਖਦੇ ਹੋਏ ਵੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਪ੍ਰਸ਼ਾਸਨ ਸਲਾਟ ਵਾਈਜ਼ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਲੋਕਾਂ ਨੂੰ ਵੈਕਸੀਨੇਸ਼ਨ ਕੇਂਦਰ 'ਤੇ ਬੁਲਾਏਗਾ। ਮਿਲੀ ਜਾਣਕਾਰੀ ਦੇ ਮੁਤਾਬਿਕ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਦੇ ਵੈਕਸੀਨੇਸ਼ਨ ਲਈ 7 ਕੇਂਦਰ ਬਣਾਏ ਗਏ ਹਨ। 

untitled design 82

ਨਵੀਂ ਦਿੱਲੀ (ਏਜੰਸੀ)- ਅੱਜ ਪੂਰੇ ਦੇਸ਼ ਵਿਚ ਈਦ ਤਿਓਹਾਰ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਈਦ ਦੇ ਮੌਕੇ 'ਤੇ ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਈਦ 'ਤੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ-ਸਾਰੇ ਦੇਸ਼ਵਾਸੀਆਂ ਨੂੰ ਈਦ ਮੁਬਾਰਕ। ਉਨ੍ਹਾਂ ਨੇ ਲਿਖਿਆ ਕਿ ਇਹ ਤਿਓਹਾਰ, ਆਪਸੀ ਭਾਈਚਾਰੇ ਅਤੇ ਮੇਲ-ਜੋਲ ਦੀ ਭਾਵਨਾ ਨੂੰ ਮਜ਼ਬੂਤ ਕਰਨ ਅਤੇ ਖੁਦ ਨੂੰ ਮਨੁੱਖਤਾ ਦੀ ਸੇਵਾ ਕਰਨ ਲਈ ਫਿਰ ਤੋਂ ਸਮਰਪਿਤ ਕਰਨ ਦਾ ਮੌਕਾ ਹੈ। ਆਓ, ਅਸੀਂ ਕੋਵਿਡ-19 ਨਾਲ ਨਜਿੱਠਣ ਲਈ ਸਾਰੇ ਨਿਯਮਾਂ ਦਾ ਪਾਲਣ ਕਰਨ ਦਾ ਅਤੇ ਸਮਾਜ ਤੇ ਦੇਸ਼ ਦੀ ਭਲਾਈ ਲਈ ਕੰਮ ਕਰਨ ਦਾ ਤਹੱਈਆ ਕਰੀਏ। ਈਦ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੇਸ਼ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ ਹੈ। ਪੀ.ਐੱਮ. ਮੋਦੀ ਨੇ ਟਵੀਟ ਕਰ ਕੇ ਲਿਖਿਆ-ਈਦ ਉਲ ਫਿਤੁਰ ਦੇ ਇਸ ਪਾਵਨ ਮੌਕੇ 'ਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ। ਇਸ ਤਿਓਹਾਰ ਮੌਕੇ ਸਾਰੇ ਨਾਗਰਿਕਾਂ ਦੀ ਚੰਗੀ ਸਿਹਤ ਦਾ ਕਾਮਨਾ ਕਰਦੇ ਹਨ। ਪੀ.ਐੱਮ. ਮੋਦੀ ਨੇ ਆਪਣੇ ਟਵੀਟ ਵਿਚ ਕਿਹਾ ਕਿ ਆਪਣੇ ਸਮੂਹਿਕ ਕੋਸ਼ਿਸ਼ ਨਾਲ ਹੀ ਅਸੀਂ ਲੋਕ ਇਸ ਸੰਸਾਰਕ ਮਹਾਮਾਰੀ ਨੂੰ ਜਿੱਤ ਸਕਦੇ ਹਾਂ ਅਤੇ ਮਨੁੱਖੀ ਕਲਿਆਣ ਲਈ ਅੱਗੇ ਕੰਮ ਕਰ ਸਕਦੇ ਹਾਂ। ਈਦ ਮੁਬਾਰਕ! ਪੂਰੇ ਦੇਸ਼ ਵਿਚ ਅੱਜ ਈਦ-ਉਲ-ਫਿਤੁਰ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਉਥੇ ਹੀ ਅੱਜ ਵੈਸ਼ਾਖ ਸ਼ੁਕਲ ਦੀ ਤ੍ਰਿਤੀਆ ਕਿਹਾ ਜਾਂਦਾ ਹੈ। ਨਾਲ ਹੀ ਅੱਜ ਦੇ ਹੀ ਦਿਨ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਵੀ ਹੈ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਈਦ ਦੇ ਨਾਲ ਅਕਸ਼ੈ ਤ੍ਰਿਤੀਆ ਅਤੇ ਪਰਸ਼ੂਰਾਮ ਜਯੰਤੀ ਦੀਆਂ ਵੀ ਸ਼ੁਕਕਾਮਨਾਵਾਂ ਦਿੱਤੀਆਂ।  ਦੋ ਹੋਰ ਟਵੀਟ ਵਿਚ ਪੀ.ਐੱਮ. ਮੋਦੀ ਨੇ ਲਿਖਿਆ- ਸਾਰੇ ਦੇਸ਼ ਵਾਸੀਆਂ ਨੂੰ ਅਕਸ਼ੈ ਤ੍ਰਿਤੀਆ ਦੀਆੰ ਮੰਗਲਕਾਮਨਾਵਾਂ। ਸ਼ੁਭ ਕਾਰਜਾਂ ਦੀ ਸਿੱਧੀ ਨਾਲ ਜੁੜਿਆ ਇਹ ਪਾਵਨ ਤਿਓਹਾਰ ਕੋਰੋਨਾ ਮਹਾਮਾਰੀ 'ਤੇ ਜਿੱਤ ਦੇ ਸਾਡੇ ਤਹੱਈਏ ਨੂੰ ਸਾਕਾਰ ਕਰਨ ਦੀ ਸ਼ਕਤੀ ਦੇਵੇਗਾ। ਭਗਵਾਨ ਪਰਸ਼ੂਰਾਮ ਦੀ ਜਯੰਤੀ ਦੇ ਪਾਵਨ ਮੌਕੇ 'ਤੇ ਸਾਰੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ।...

untitled design 1

ਨਵੀਂ ਦਿੱਲੀ: ਦਿੱਲੀ ਦੇ ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਜਰਨੈਲ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਪਿਛਲੇ ਕੁਝ ਦਿਨਾਂ ਤੋਂ ਉਹ ਕੋਰੋਨਾ ਨਾਲ ਪੀੜ੍ਹਤ ਸਨ। ਉਨ੍ਹਾਂ ਨੂੰ ਦਿੱਲੀ ਦੇ ਇਕ ਹਸਪਤਾਲ ਵਿਚ ਦਾਖ਼ਲ ਸਨ। ਜਰਨੈਲ ਸਿੰਘ ਪਹਿਲਾਂ ਇੱਕ ਪੱਤਰਕਾਰ ਅਤੇ ਆਮ ਆਦਮੀ ਪਾਰਟੀ ਦੇ ਆਗੂ  ਸਨ। ਉਨ੍ਹਾਂ ਦੀ ਮੌਤ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਦੁੱਖ ਜਤਾਇਆ ਹੈ।    ਅਰਵਿੰਦ ਕੇਜਰੀਵਾਲ ਦਾ ਟਵੀਟ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਲਿਖਿਆ," ਸਾਬਕਾ 'ਆਪ' ਵਿਧਾਇਕ ਜਰਨੈਲ ਸਿੰਘ ਜੀ ਦੇ ਦੇਹਾਂਤ ਤੋਂ ਬੇਹੱਦ ਦੁੱਖੀ ਹਾਂ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਉਨ੍ਹਾਂ ਦੇ ਸਮਾਜ ਭਲਾਈ ਦੇ ਲਈ ਦਿੱਤੇ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।" ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਆਗੂ ਜਰਨੈਲ ਸਿੰਘ ਨੇ 29 ਅਪ੍ਰੈਲ ਨੂੰ ਆਪਣੀ ਫੇਸਬੁੱਕ ਪੋਸਟ ਰਾਹੀਂ ਕਿਹਾ ਸੀ, "ਉਹ ਹੋਰਨਾਂ ਵਾਂਗ ਸਰੀਰਕ ਕਸ਼ਟ 'ਚ ਹਨ, ਕਿਰਪਾ ਕਰਕੇ ਫੋਨ ਨਾ ਕਰੋ, ਗੱਲ ਕਰਨ ਨਾਲ ਸਾਹ ਹੋਰ ਔਖਾ ਹੁੰਦਾ ਹੈ। ਸਰਬਤ ਦੇ ਭਲੇ ਦੀ ਅਰਦਾਸ ਕਰੋ।"  

untitled design

ਕੂਚਬਿਹਾਰ- ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਵੀਰਵਾਰ ਨੂੰ ਸੀਲਤਕੂਚੀ ਵਿਚ ਉਸ ਵੇਲੇ ਕਾਲੇ ਝੰਡੇ ਵਿਖਾਏ ਗਏ ਜਦੋਂ ਉਹ ਚੋਣਾਂ ਤੋਂ ਬਾਅਦ ਹੋਈ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਨਾਲ ਮਿਲਣ ਆਏ ਸਨ। ਇਸ ਹਿੰਸਾ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਧਨਖੜ ਦੇ ਕੂਚਬਿਹਾਰ ਦੌਰੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਿੰਦਿਆ ਕੀਤੀ ਸੀ।ਰਾਜਪਾਲ ਨੂੰ ਕੁਝ ਲੋਕਾਂ ਨੇ ਗੋਲੋਕਗੰਜ ਵਿਚ ਉਸ ਵੇਲੇ ਕਾਲੇ ਝੰਡੇ ਵਿਖਾਏ ਜਦੋਂ ਉਨ੍ਹਾਂ ਦਾ ਕਾਫਿਲਾ ਮਥਭੰਗਾ ਤੋਂ ਸੀਤਲਕੁਚੀ ਜਾ ਰਿਹਾ ਸੀ। ਹਾਲਾਂਕਿ ਪੁਲਸ ਨੇ ਸੜਕ ਦੇ ਦੋਹਾਂ ਪਾਸਿਓਂ ਮਨੁੱਖੀ ਲੜੀ ਬਣਾਈ ਹੋਈ ਸੀ ਤਾਂ ਜੋ ਕੋਈ ਪ੍ਰਦਰਸ਼ਨਕਾਰੀ ਸੜਕ 'ਤੇ ਨਹੀਂ ਆ ਸਕੇ। ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਦੌਰਾਨ 10 ਅਪ੍ਰੈਲ ਨੂੰ ਕੇਂਦਰੀ ਨੀਮ ਫੌਜੀ ਦਸਤਿਆਂ ਦੀ ਗੋਲੀ ਨਾਲ ਜੋਰਪਾਤਕੀ ਵਿਚ ਚਾਰ ਲੋਕਾਂ ਦੀ ਮੌਤ ਹੋਈ ਸੀ, ਉਥੇ ਹੀ ਉਹ ਵੀ ਰਾਜਪਾਲ ਦੇ ਦੌਰ ਦੀ ਆਲੋਚਨਾ ਕਰਨ ਵਾਲੇ ਪੋਸਟਰ ਦਿਖਾਈ ਦਿੱਤੇ। #WATCH | West Bengal Governor Jagdeep Dhankhar was shown black flags by a group of people who also raised slogans during his visit to Sitalkuchi, Cooch Behar. pic.twitter.com/TA6StfDgk0 — ANI (@ANI) May 13, 2021   ਜ਼ਿਕਰਯੋਗ ਹੈ ਕਿ ਸੀਤਲਕੂਚੀ ਵਿਚ ਪਹਿਲੀ ਵਾਰ ਵੋਟਿੰਗ ਕਰਨ ਆਏ ਇਕ ਵੋਟਰ ਦੀ ਮੌਤ ਪੋਲਿੰਗ ਬੂਥ 'ਤੇ ਲਾਈਨ ਵਿਚ ਖੜ੍ਹੇ ਹੋਣ ਵੇਲੇ ਹੋ ਗਈ ਸੀ। ਧਨਖੜ ਉੱਤਰੀ ਬੰਗਾਲ ਦੇ ਕੂਚਬਿਹਾਰ ਜ਼ਿਲੇ ਵਿਚ ਮਥਭੰਗਾ ਅਤੇ ਸੀਤਲਕੂਚੀ ਗਏ ਅਤੇ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਦੋ ਮਈ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਹਮਾਇਤੀ ਗੁੰਡਿਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ।ਦੌਰੇ ਦੌਰਾਨ ਕੁਝ ਔਰਤਾਂ ਨੂੰ ਰੋਂਦੇ ਅਤੇ ਰਾਜਪਾਲ ਦੇ ਪੈਰਾਂ ਵਿਚ ਡਿੱਗਦੇ ਹੋਏ ਦੇਖਿਆ ਗਿਆ, ਜਿਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦਾ ਸਾਮਾਨ ਲੁੱਟ ਲਿਆ ਗਿਆ ਅਤੇ ਪੁਰਸ਼ਾਂ ਨੂੰ ਜਾਨ ਬਚਾਉਣ ਲਈ ਘਰੋਂ ਭੱਜਣਾ ਪਿਆ ਹੈ। ਭਾਜਪਾ ਸੰਸਦ ਮੈਂਬਰ ਨਿਸ਼ਿਥ ਪ੍ਰਮਾਣਿਕ ਇਲਾਕੇ ਦੇ ਦੌਰੇ ਦੌਰਾਨ ਧਨਖੜ ਦੇ ਨਾਲ ਸਨ। ਭਗਵਾ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਲੁੱਟਖੋਹ ਅਤੇ ਹਮਲੇ ਨੂੰ ਤ੍ਰਿਣਮੂਲ ਹਮਾਇਤੀ ਗੁੰਡਿਆਂ ਨੂੰ ਅੰਜਾਮ ਦਿੱਤਾ ਹੈ।...

untitled design 79

ਅੰਮ੍ਰਿਤਸਰ (ਇੰਟ.)- ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿਚ ਬੁੱਧਵਾਰ ਦੇਰ ਰਾਤ ਇਕ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੈਲੂਨ ਵਿਚ ਕੰਮ ਕਰਨ ਵਾਲੀ ਲੜਕੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਲਾਸ਼ ਪਿੰਡ ਪੰਡੋਰੀ ਦੇ ਨੇੜੇ ਸੁੱਟ ਦਿੱਤੀ। ਵਾਰਦਾਤ ਵਿਚ ਇਸਤੇਮਾਲ ਪਿਸਟਲ ਵੀ ਮ੍ਰਿਤਕਾ ਨੇੜਿਓਂ ਮਿਲੀ। ਪਿੰਡ ਵਾਲਿਆਂ ਨੇ ਜਦੋਂ ਲਾਸ਼ ਵੇਖੀ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਵਲੋਂ ਅਣਪਛਾਤੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਮ੍ਰਿਤਕਾ ਦੀ ਪਛਾਣ ਅਮਨਪ੍ਰੀਤ ਕੌਰ ਵਾਸੀ ਮਜੀਠਾ ਰੋਡ ਰਿਸ਼ੀ ਵਿਹਾਰ ਗੰਡਾ ਸਿੰਘ ਵਾਲਾ ਵਜੋਂ ਹੋਈ ਹੈ। ਅਮਨਪ੍ਰੀਤ ਸੈਲੂਨ ਵਿਚ ਕੰਮ ਕਰਦੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਨ ਦਾ ਬੁੱਧਵਾਰ ਨੂੰ ਫੋਨ ਆਇਆ ਸੀ ਕਿ ਉਹ ਸ਼ਾਮ ਨੂੰ ਦੇਰ ਨਾਲ ਘਰ ਆਵੇਗੀ ਕਿਉਂਕਿ ਉਹ ਕਿਸੇ ਦਾ ਫੇਸ਼ੀਅਲ ਕਰਨ ਜਾ ਰਹੀ ਹੈ। ਉਸ ਤੋਂ ਬਾਅਦ ਅਮਨਪ੍ਰੀਤ ਨਾਲ ਕੋਈ ਸੰਪਰਕ ਨਹੀਂ ਹੋਇਆ। ਪਰਿਵਾਰਕ ਮੈਂਬਰ ਸਾਰੀ ਰਾਤ ਉਸ ਨੂੰ ਫੋਨ ਕਰ ਰਹੇ ਸਨ ਪਰ ਰਿੰਗ ਜਾਣ 'ਤੇ ਵੀ ਉਸ ਨੇ ਫੋਨ ਨਹੀਂ ਚੁੱਕਿਆ। ਸਵੇਰੇ ਜਿਵੇਂ ਹੀ ਪਰਿਵਾਰ ਥਾਣੇ ਜਾਣ ਲੱਗਾ ਤਾਂ ਪੁਲਸ ਦਾ ਫੋਨ ਆਇਆ ਕਿ ਅਮਨਪ੍ਰੀਤ ਦੀ ਲਾਸ਼ ਮਿਲੀ ਹੈ। ਉਸ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ। ਪੁਲਸ ਵਲੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਅਮਨ ਦੇ ਫੋਨ ਤੋਂ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਪੁਲਸ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਸੈਲੂਨ ਵਿਚ ਵੀ ਪੁਲਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ। ਮਾਮਲੇ ਦੀ ਕਈ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਜਿਸ ਇਲਾਕੇ ਵਿਚ ਲਾਸ਼ ਮਿਲੀ ਹੈ, ਉਥੋਂ ਤੱਕ ਲੱਗੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।

untitled design 78

ਜਲੰਧਰ (ਇੰਟ.)- ਕੋਰੋਨਾ ਮਹਾਮਾਰੀ ਦੌਰਾਨ ਆਕਸੀਜਨ ਦੀ ਭਾਰੀ ਮੰਗ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਨੇਕ ਪਹਿਲ ਕੀਤੀ ਹੈ। ਰੈੱਡਕ੍ਰਾਸ ਸੁਸਾਇਟੀ ਦੀ ਮਦਦ ਨਾਲ ਹੁਣ ਜਲੰਧਰ ਵਿਚ ਆਕਸੀਜਨ ਕੰਸਟ੍ਰੇਟਰ ਬੈਂਕ ਬਣਾ ਦਿੱਤਾ ਗਿਆ ਹੈ। ਇਥੋਂ ਲੋਕ 200 ਰੁਪਏ ਰੋਜ਼ਾਨਾ ਕਿਰਾਏ 'ਤੇ ਇਸ ਨੂੰ ਲਿਜਾ ਸਕਦੇ ਹਨ। ਇਸ ਲਈ 5 ਹਜ਼ਾਰ ਦੀ ਸਕਿਓਰਿਟੀ ਵੀ ਦੇਣੀ ਹੋਵੇਗੀ, ਜੋ ਬਾਅਦ ਵਿਚ ਵਾਪਸ ਕਰ ਦਿੱਤੀ ਜਾਵੇਗੀ। ਇਹ ਫੈਸਲਾ ਇਸ ਲਈ ਅਹਿਮ ਹੈ ਕਿਉਂਕਿ ਬਾਜ਼ਾਰ ਵਿਚ ਖੁੱਲ੍ਹੇ ਵਿਚ ਆਕਸੀਜਨ ਸਿਲੰਡਰ ਵਿਕਰੀ 'ਤੇ ਪ੍ਰਸ਼ਾਸਨ ਨੇ ਪਾਬੰਦੀ ਲਗਾ ਦਿੱਤੀ ਹੈ। ਉਥੇ ਹੀ ਆਕਸੀਜਨ ਕੰਸਟ੍ਰੇਟਰ ਵੀ ਬਲੈਕ ਵਿਚ ਮਿਲ ਰਿਹਾ ਸੀ। ਅਜਿਹੇ ਵਿਚ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ ਜਾਂ ਹਸਪਤਾਲ ਵਿਚ ਮਹਿੰਗਾ ਖਰਚਾ ਕਰਨਾ ਪੈ ਰਿਹਾ ਸੀ। ਡੀ.ਸੀ. ਘਨਸ਼ਿਆਮ ਥੋਰੀ ਨੇ ਕਿਹਾ ਕਿ ਆਕਸੀਜਨ ਕੰਸਟ੍ਰੇਟਰ ਲੈਣ ਲਈ ਡਾਕਟਰ ਜਾਂ ਹਸਪਤਾਲ ਦੀ ਪਰਚੀ ਹੋਣੀ ਲਾਜ਼ਮੀ ਹੈ। ਜੇਕਰ ਡਾਕਟਰ ਨੇ ਰਿਕਮੈਂਡ ਕੀਤਾ ਹੈ ਤਾਂ ਉਸ ਨੂੰ ਦਿਖਾਉਣ 'ਤੇ ਕੰਸਟ੍ਰੇਟਰ ਕਿਰਾਏ 'ਤੇ ਲੈ ਸਕਦੇ ਹਾਂ। ਫਿਰ ਉਸ ਨੂੰ ਚਲਾਉਣ ਦਾ ਕੰਮ ਵੀ ਉਸੇ ਡਾਕਟਰ ਦੀ ਦੇਖ-ਰੇਖ ਵਿਚ ਹੋਵੇਗਾ। ਹਮੇਸ਼ਾ ਕਈ ਵਾਰ ਆਕਸੀਜਨ ਕੰਸਟ੍ਰੇਟਰ ਨਹੀਂ ਚੱਲਦਾ ਜਾਂ ਉਸ ਵਿਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ ਤਾਂ ਇਸ ਬਾਰੇ ਤੁਰੰਤ ਰੈੱਡਕ੍ਰਾਸ ਨੂੰ ਦੱਸ ਸਕਦੇ ਹਾਂ। ਇਸ ਦੇ ਲਈ ਬੈਕਅੱਪ ਵਿਚ ਆਕਸੀਜਨ ਸਿਲੰਡਰ ਦੀ ਵਿਵਸਥਾ ਹੋਵੇਗੀ। ਇਸ ਤੋਂ ਇਲਾਵਾ ਅਜਿਹੇ ਮਰੀਜ਼ਾਂ ਲਈ ਹੁਣ ਸਿਵਲ ਹਸਪਤਾਲ ਵਿਚ 30 ਬੈੱਡ ਦਾ ਕੋਵਿਡ ਰਿਕਵਰੀ ਵਾਰਡ ਵੀ ਬਣਾਇਆ ਗਿਆ ਹੈ।

untitled design 75

ਨਵੀਂ ਦਿੱਲੀ (ਇੰਟ.)- ਭਾਰਤੀ ਸਪਿਨਰ ਯੁਜਵੇਂਦਰ ਚਹਿਲ ਦੇ ਮਾਤਾ ਅਤੇ ਪਿਤਾ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਚਹਿਲ ਦੀ ਪਤਨੀ ਧਨਸ਼੍ਰੀ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਦਿੱਤੀ। ਚਹਿਲ ਦੇ ਪਿਤਾ ਦੀ ਹਾਲਤ ਜ਼ਿਆਦਾ ਖਰਾਬ ਹੈ। ਧਨਸ਼੍ਰੀ ਨੇ ਕਿਹਾ ਕਿ ਪਾਪਾ ਵਿਚ ਗੰਭੀਰ ਲੱਛਣ ਦਿਖਣ ਤੋਂ ਬਾਅਦ, ਉਨ੍ਹਾਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਦੋਂ ਕਿ ਮਾਂ ਘਰ ਵਿਚ ਹੀ ਆਈਸੋਲੇਟ ਹਨ। ਉਨ੍ਹਾਂ ਦਾ ਘਰ 'ਵਿਚ ਹੀ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਧਨਸ਼੍ਰੀ ਨੇ ਲੋਕਾਂ ਨੂੰ ਘਰ 'ਚ ਹੀ ਰਹਿਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਅਜੇ ਹਸਪਤਾਲ ਤੋਂ ਆ ਰਹੀ ਹਾਂ। ਉਥੋਂ ਦੀ ਸਥਿਤੀ ਬਹੁਤ ਖਰਾਬ ਹੈ। ਮੈਂ ਫਿਲਹਾਲ ਪੂਰੀ ਸਾਵਧਾਨੀ ਵਰਤ ਰਹੀ ਹਾਂ। ਸਾਰੇ ਫੈਂਸ ਨੂੰ ਰਿਕਵੈਸਟ ਹੈ ਕਿ ਪਲੀਜ਼ ਘਰ ਵਿਚ ਰਹਿਣ ਅਤੇ ਸੁਰੱਖਿਅਤ ਰਹਿਣ। ਆਪਣੇ ਪਰਿਵਾਰ ਵਾਲਿਆਂ ਦਾ ਵੀ ਪੂਰਾ ਧਿਆਨ ਰੱਖਣ। ਇਸ ਤੋਂ ਪਹਿਲਾਂ ਧਨਸ਼੍ਰੀ ਦੀ ਮਾਂ ਅਤੇ ਭਰਾ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਨੇ ਇਸ ਦਾ ਐਕਸਪੀਰੀਅਂਸ ਸ਼ੇਅਰ ਕਰਦੇ ਹੋਏ ਲਿਖਿਆ ਕਿ ਜਦੋਂ ਮੇਰੀ ਮਾਂ ਅਤੇ ਭਰਾ ਇਨਫੈਕਟਿਡ ਹੋਏ ਸਨ, ਉਦੋਂ ਮੈਂ ਆਈ.ਪੀ.ਐੱਲ. ਲਈ ਬਾਇਓ-ਬਬਲ ਵਿਚ ਸੀ। ਮੈਂ ਉਸ ਵੇਲੇ ਅਸਹਿਜ ਮਹਿਸੂਸ ਕੀਤਾ ਸੀ ਪਰ ਮੈਂ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਖੁਦ ਤੋਂ ਮਾਨੀਟਰ ਕੀਤਾ ਸੀ। ਘਰ ਅਤੇ ਪਰਿਵਾਰ ਤੋਂ ਉਸ ਵੇਲੇ ਦੂਰ ਰਹਿਣਾ ਕਾਫੀ ਮੁਸ਼ਕਲ ਸੀ। ਸ਼ੁਕਰ ਹੈ ਕਿ ਉਹ ਹੁਣ ਠੀਕ ਹੋ ਚੁੱਕੇ ਹਨ। ਧਨਸ਼੍ਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਅੰਕਲ ਅਤੇ ਆਂਟੀ ਦਾ ਕੋਰੋਨਾ ਕਾਰਣ ਹੀ ਦੇਹਾਂਤ ਹੋਇਆ ਸੀ। ਕਈ ਖਿਡਾਰੀਆਂ ਨੇ ਆਪਣਿਆਂ ਨੂੰ ਗੁਆਇਆਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਅਤੇ ਦੁਨੀਆ ਵਿਚ ਹਾਹਾਕਾਰ ਮਚਾ ਦਿੱਤਾ ਹੈ। ਖੇਡ ਜਗਤ ਵੀ ਇਸ ਤੋਂ ਬਚਿਆ ਨਹੀਂ। ਖਿਡਾਰੀਆਂ ਦੇ ਪਰਿਵਾਰ 'ਤੇ ਵੀ ਕੋਰੋਨਾ ਕਾਲ ਬਣ ਕੇ ਟੁੱਟਿਆ ਹੈ। ਹੁਣ ਤੱਕ ਕਈ ਖਿਡਾਰੀ ਆਪਣੇ ਪਰਿਵਾਰ ਅਤੇ ਕਰੀਬੀਆਂ ਨੂੰ ਗੁਆ ਚੁੱਕੇ ਹਨ। ਪਿਛਲੇ ਇਕ ਮਹੀਨੇ ਵਿਚ ਆਰ.ਪੀ. ਸਿੰਘ, ਪਿਊਸ਼ ਚਾਵਲਾ ਅਤੇ ਚੇਤਨ ਸਕਾਰੀਆ ਨੇ ਆਪਣੇ ਪਿਤਾ ਨੂੰ ਗੁਆਇਆ। ਉਥੇ ਹੀ ਓਲੰਪਿਕ ਗੋਲਡ ਮੈਡਲਿਸਟ ਐੱਮ.ਕੇ. ਕੌਸ਼ਿਕ ਵੀ ਨਹੀਂ ਰਹੇ।

untitled design 70

ਰੋਹਤਕ (ਇੰਟ.)- ਦੇਸ਼ ਵਿਚ ਫੈਲੀ ਮਹਾਮਾਰੀ ਨਾਲ ਜੇਲ ਵਿਚ ਆਪਣੇ ਅਪਰਾਧਾਂ ਦੀ ਸਜ਼ਾ ਕੱਟ ਰਹੇ ਬਾਬਾ ਵੀ ਕੋਰੋਨਾ ਪਾਜ਼ੇਟਿਵ ਆ ਰਹੇ ਹਨ। ਬੀਤੇ ਦਿਨੀਂ ਆਸਾਰਾਮ ਬਾਪੂ ਦੀ ਸਿਹਤ ਖਰਾਬ ਹੋਈ ਹੈ, ਪਰ ਇਸ ਵਾਰ ਰੋਹਤਕ ਜੇਲ ਵਿਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਤ ਰਾਮ ਰਹੀਮ ਸਿੰਘ ਦੀ ਸਿਹਤ ਬੁੱਧਵਾਰ ਅਚਾਨਕ ਵਿਗੜ ਗਈ। ਇਸ ਤੋਂ ਬਾਅਦ ਸਿੰਘ ਨੂੰ ਰੋਹਤਕ ਪੀ.ਜੀ.ਆਈ. ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।ਗੁਰਮੀਤ ਸਿੰਘ ਦਾ ਆਰ.ਟੀ.-ਪੀ.ਸੀ.ਆਰ. ਟੈਸਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੋਰੋਨਾ ਦੇ ਨਤੀਜੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ, ਦੱਸ ਦਈਏ ਕਿ ਕੋਰੋਨਾ ਦੇ ਲੱਛਣ ਪਾਏ ਜਾਣ ਤੋਂ ਬਾਅਦ ਗੁਰਮੀਤ ਸਿੰਘ ਨੂੰ ਹਸਪਤਾਲ ਦੇ ਵੀ.ਆਈ.ਪੀ. ਵਾਰਡ ਵਿਚ ਲਿਆਂਦਾ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜੇਲ ਵਿਚ ਰੇਪ ਮਾਮਲੇ ਦੀ ਸਜ਼ਾ ਕੱਟ ਰਹੇ ਆਸਾਰਾਮ ਵੀ ਕੋਰੋਨਾ ਇਨਫੈਕਟਿਡ ਪਾਏ ਗਏ ਸਨ। ਖਬਰਾਂ ਮੁਤਾਬਕ ਗੁਰਮੀਤ ਸਿੰਘ ਨੂੰ ਪਹਿਲਾਂ ਤੇਜ਼ ਬੁਖਾਰ ਆਇਆ ਪਰ ਉਸ ਦੌਰਾਨ ਉਨ੍ਹਾਂ ਦਾ ਇਲਾਜ ਜੇਲ ਵਿਚ ਹੀ ਚੱਲ ਰਿਹਾ ਸੀ।ਬੁੱਧਵਾਰ ਦੇ ਦਿਨ ਜੇਲ ਵਿਚ ਹੀ ਸਿਹਤ ਖਰਾਬ ਹੋਣ 'ਤੇ ਉਸ ਨੂੰ ਰੋਹਤਕ ਦੇ ਪੀ.ਜੀ.ਆਈ. ਵਿਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਗੁਰਮੀਤ ਸਿੰਘ ਦੀ ਸਿਹਤ ਨੂੰ ਲੈ ਕੇ ਪੁਲਸ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਤੱਕ ਗੁਰਮੀਤ ਨੂੰ ਕਈ ਗੱਡੀਆਂ ਦੀ ਸੁਰੱਖਿਆ ਘੇਰੇ ਵਿਚ ਲਿਆਂਦਾ ਗਿਆ। ਹਸਪਤਾਲ ਦੇ ਚਾਰੋ ਪਾਸੇ ਸੁਰੱਖਿਆ ਘੇਰਾ ਵੀ ਬਣਾਇਆ ਗਿਆ ਹੈ। ਪੁਲਸ ਗੁਰਮੀਤ ਸਿੰਘ ਦੇ ਹਮਾਇਤੀਆਂ 'ਤੇ ਵੀ ਨਜ਼ਰ ਬਣਾਏ ਹੋਏ ਹਨ।

untitled design 71

ਲੁਧਿਆਣਾ- ਪੰਜਾਬ ਦੇ ਕਈ ਸ਼ਹਿਰਾਂ ਵਿਚ ਵੀਰਵਾਰ ਨੂੰ ਖੂਬ ਬਾਰਿਸ਼ ਹੋਈ। ਲੁਧਿਆਣਾ ਵਿਚ ਸਵੇਰ ਤੋਂ ਬਾਦਲਾਂ ਨੇ ਸ਼ਹਿਰ ਨੂੰ ਘੇਰ ਲਿਆ ਸੀ। ਹਾਲਾਂਕਿ ਵਿਚਾਲੇ ਹੀ ਹਲਕੀ ਧੁੱਪ ਵੀ ਆ-ਜਾ ਰਹੀ ਹੈ। ਤੇਜ਼ ਹਵਾਵਾਂ ਚੱਲ ਰਹੀਆਂ ਹਨ ਜਿਸ ਨਾਲ ਤਾਪਮਾਨ ਵਿਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਫਾਜ਼ਿਲਕਾ ਦੇ ਕਈ ਇਲਾਕਿਆਂ ਵਿਚ ਵੀ ਬਾਰਿਸ਼ ਹੋਣ ਨਾਲ ਮੌਸਮ ਸੁਹਾਵਨਾ ਹੋ ਗਿਆ। ਸਵੇਰੇ ਸਾਢੇ 8 ਵਜੇ ਤਾਪਮਾਨ 21 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਦੇ ਫੋਰਕਾਸਟ ਦੀ ਮੰਨੀਏ ਤਾਂ ਅੱਜ ਦਿਨ ਵਿਚ ਬੱਦਲਾਂ ਦੀ ਆਵਾਜਾਈ ਲੱਗੀ ਰਹੇਗੀ ਦੁਪਹਿਰ ਵਿਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਉਥੇ ਹੀ ਵਿਭਾਗ ਦੇ ਫੋਰਕਾਸਟ ਮੁਤਾਬਕ ਸ਼ੁੱਕਰਵਾਰ ਨੂੰ ਸ਼ਹਿਰ ਵਿਚ ਮੀਂਹ ਪੈ ਸਕਦਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੁਪਹਿਰ 12 ਵਜੇ ਤੋਂ ਬਾਅਦ ਬੂੰਦਾਬਾਂਦੀ ਸ਼ੁਰੂ ਹੋ ਗਈ ਸੀ।ਸ਼ਾਮ ਤੱਕ ਮੌਸਮ ਦਾ ਮਿਜਾਜ਼ ਠੰਡਾ ਰਹਿਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਪੰਜਾਬ ਵਿਚ ਬੁੱਧਵਾਰ ਨੂੰ ਕਈ ਜ਼ਿਲਿਆਂ ਵਿਚ ਤੇਜ਼ ਹਵਾ ਦੇ ਨਾਲ ਬਾਰਿਸ਼ ਹੋਈ ਸੀ। ਪਠਾਨਕੋਟ ਦੇ ਸੁਜਾਨਪੁਰ ਅਤੇ ਮਾਮੂਨ ਖੇਤਰ ਵਿਚ ਗੜ੍ਹੇ ਵੀ ਪਏ ਸਨ। ਮੀਂਹ ਕਾਰਣ ਸੂਬੇ ਦੇ ਜ਼ਿਆਦਾਤਰ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਗਈ ਸੀ। ਮੌਸਮ ਵਿਭਾਗ ਚੰਡੀਗੜ੍ਹ ਦੀ ਮੰਨੀਏ ਤਾਂ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਵੀ ਸੂਬੇ ਵਿਚ ਬੱਦਲ ਛਾਏ ਰਹਿਣਗੇ ਅਤੇ ਕਈ ਜ਼ਿਲਿਆਂ ਵਿਚ ਤੇਜ਼ ਹਵਾ ਦੇ ਨਾਲ ਬਾਰਿਸ਼ ਹੋ ਸਕਦੀ ਹੈ। ਬੁੱਧਵਾਰ ਨੂੰ ਅੰਮ੍ਰਿਤਸਰ, ਲੁਧਿਆਣਾ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ ਸਣੇ ਕਈ ਜ਼ਿਲਿਆਂ ਵਿਚ ਤੇਜ਼ ਬਾਰਿਸ਼ ਹੋਈ। ਲੁਧਿਆਣਾ ਵਿਚ 0.4 ਪਠਾਨਕੋਟ ਵਿਚ 0.5 ਅਤੇ ਅੰਮ੍ਰਿਤਸਰ 1.0 ਐੱਮ.ਐੱਮ. ਬਾਰਿਸ਼ ਦਰਜ ਕੀਤੀ ਗਈ। ਜਲੰਧਰ ਵਿਚ ਦੇਰ ਰਾਤ ਹੋਈ ਬਾਰਿਸ਼ ਨਾਲ ਜ਼ਿਆਦਾਤਰ ਤਾਪਮਾਨ 31 ਡਿਗਰੀ ਸੈਲਸੀਅਸ ਰਿਹਾ। ਜਦੋਂ ਕਿ ਲੁਧਿਆਣਾ ਦਾ ਜ਼ਿਆਦਾਤਰ ਤਾਪਮਾਨ 33.4, ਅੰਮ੍ਰਿਤਸਰ ਅਤੇ ਬਠਿੰਡਾ ਦਾ 33.5 ਅਤੇ ਪਟਿਆਲਾ ਦਾ 32.7 ਡਿਗਰੀ ਸੈਲਸੀਅਸ ਰਿਹਾ।

untitled design

ਚੰਡੀਗੜ੍ਹ- ਯੂ.ਟੀ. ਪ੍ਰਸ਼ਾਸਨ ਨੇ 33 ਹਜ਼ਾਰ ਵੈਕਸੀਨ ਡੋਜ਼ ਮਿਲਣ ਤੋਂ ਬਾਅਦ 18 ਤੋਂ 45 ਸਾਲ ਦੇ ਉਮਰ ਵਰਗ ਦਾ ਟੀਕਾਕਰਣ ਸ਼ੁਰੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਲਈ ਵੈਕਸੀਨੇਸ਼ਨ ਸਲਾਟ ਵੀਰਵਾਰ ਸ਼ਾਮ 3 ਵਜੇ ਤੋਂ ਖੁੱਲ੍ਹ ਜਾਣਗੇ। ਇਸ ਤੋਂ ਬਾਅਦ ਇਸ ਵਰਗ ਦੇ ਲੋਕ ਆਪਣਾ ਰਿਜਸਟ੍ਰੇਸ਼ਨ ਸਲਾਟ ਦੇ ਹਿਸਾਬ ਨਾਲ ਕਰਵਾ ਸਕਦੇ ਹਨ। ਜਿਨ੍ਹਾਂ ਦਾ ਰਜਿਸਟ੍ਰੇਸ਼ਨ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਸਲਾਟ ਦੀ ਅਲਾਟਮੈਂਟ ਹੋ ਜਾਵੇਗਾ। 18+ ਲਈ ਟੀਕਾਕਰਣ ਸ਼ੁੱਕਰਵਾਰ ਤੋਂ ਸ਼ੁਰੂ ਹੋ ਜਾਵੇਗਾ। ਯੂ.ਟੀ. ਪ੍ਰਸ਼ਾਸਨ ਨੇ ਇਸ ਦੇ ਲਈ ਹੈਲਥ ਡਿਪਾਰਟਮੈਂਟ ਨੂੰ ਵਿਸ਼ੇਸ਼ ਇੰਤਜ਼ਾਮ ਕਰਨ ਦੇ ਹੁਕਮ ਦੇ ਦਿੱਤੇ ਹਨ, ਜਿਸ ਦੇ ਤਹਿਤ ਟੀਕਾਕਰਣ ਲਈ 14 ਵੈਕਸੀਨੇਸ਼ਨ ਕੇਂਦਰ ਬਣਾਏ ਗਏ ਹਨ। ਇਨ੍ਹਾਂ ਸਾਰੇ ਕੇਂਦਰਾਂ ਦੇ ਹਿਸਾਬ ਨਾਲ ਹੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਪਹਿਲੇ ਦਿਨ ਵੈਕਸੀਨੇਸ਼ਨ ਲਈ ਭੱਜ ਦੌੜ ਜਾਂ ਭੀੜ-ਭਾੜ ਦਾ ਆਲਮ ਨਾ ਹੋਵੇ ਇਸ ਨੂੰ ਦੇਖਦੇ ਹੋਏ ਵੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਪ੍ਰਸ਼ਾਸਨ ਸਲਾਟ ਵਾਈਜ਼ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਲੋਕਾਂ ਨੂੰ ਵੈਕਸੀਨੇਸ਼ਨ ਕੇਂਦਰ 'ਤੇ ਬੁਲਾਏਗਾ। ਨਾਲ ਹੀ ਇਹ ਵੀ ਸੂਚਨਾ ਜਾਰੀ ਕੀਤੀ ਜਾਵੇਗੀ ਕਿ ਬਿਨਾਂ ਵਜ੍ਹਾ ਟੀਕਾਕਰਣ ਕੇਂਦਰ 'ਤੇ ਪਹੁੰਚ ਕੇ ਭੀੜ ਦਾ ਹਿੱਸਾ ਨਾ ਬਣੋ ਇਹ ਇਨਫੈਕਸ਼ਨ ਦੀ ਲਪੇਟ ਵਿਚ ਆਉਣ ਤੋਂ ਘੱਟ ਨਹੀਂ ਹੋਵੇਗਾ। ਹਾਲਾਂਕਿ ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ 18 ਪਲੱਸ ਦੇ ਉਮਰ ਵਰਗ ਦਾ ਫੇਜ਼ ਵਾਈਜ਼ ਟੀਕਾਕਰਣ ਹੋਵੇਗਾ ਇਸ ਤੋਂ ਪਹਿਲਾਂ 45 ਸਾਲ ਤੋਂ ਜ਼ਿਆਦਾ ਉਮਰ ਦੇ ਉਨ੍ਹਾਂ ਲੋਕਾਂ ਦਾ ਟੀਕਾਕਰਣ ਵੀ ਕੀਤਾ ਜਾਵੇਗਾ, ਜਿਨ੍ਹਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ ਅਤੇ ਉਹ ਦੂਜੀ ਲਗਾਉਣ ਦੀ ਉਡੀਕ ਕਰ ਰਹੇ ਹਨ।

untitled design

ਜਲੰਧਰ (ਇੰਟ.)-ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਜਲੰਧਰ ਜ਼ਿਲੇ 'ਤੇ ਹੁਣ ਇਕ ਹੋਰ ਸੰਕਟ ਆ ਰਿਹਾ ਹੈ। ਜਿਸ ਕੋਵਿਡ ਵੈਕਸੀਨ ਦੇ ਸਹਾਰੇ ਅਫਸਰ ਕੋਰੋਨਾ ਨਾਲ ਮੌਤਾਂ ਰੋਕਣ ਦੀ ਕੋਸ਼ਿਸ਼ ਵਿਚ ਸਨ, ਉਹੀ ਖਤਮ ਹੋ ਗਈ ਹੈ। ਵੀਰਵਾਰ ਨੂੰ ਸਿਵਲ ਹਸਪਤਾਲ ਦੇ ਵੈਕਸੀਨੇਸ਼ਨ ਸੈਂਟਰ ਨੂੰ ਵੀ ਵੈਕਸੀਨ ਨਾ ਹੋਣ ਕਾਰਣ ਬੰਦ ਕਰ ਦਿੱਤਾ ਗਿਆ। ਸੈਂਟਰ 'ਤੇ ਤਾਲਾ ਲਗਾ ਕੇ ਮੁਲਾਜ਼ਮਾਂ ਨੇ ਬਾਹਰ ਨੋਟਿਸ ਲਗਾ ਦਿੱਤਾ ਕਿ ਕੋਵਿਡ ਵੈਕਸੀਨ ਖਤਮ ਹੋ ਗਈ ਹੈ। ਇਸ ਲਈ ਵੈਕਸੀਨ ਨਹੀਂ ਲੱਗੇਗੀ। ਜਿਸ ਤੋਂ ਬਾਅਦ ਪ੍ਰੇਸ਼ਾਨ ਲੋਕਾਂ ਨੂੰ ਵਾਪਸ ਮੁੜਣ ਨੂੰ ਮਜਬੂਰ ਹੋਣਾ ਪਿਆ। ਕੋਵਿਡ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਪਹਿਲਾਂ ਹੀ ਬੰਦ ਕੀਤਾ ਜਾ ਚੁੱਕਾ ਹੈ। ਉਥੇ ਪਹਿਲੀ ਡੋਜ਼ ਲੈਣ ਵਾਲਿਆਂ ਨੂੰ ਹਸਪਤਾਲਾਂ ਵਿਚ ਆਉਣ ਨੂੰ ਆਖਿਆ ਗਿਆ ਹੈ। ਹੁਣ ਸਰਕਾਰੀ ਹਸਪਤਾਲਾਂ ਵਿਚ ਵੀ ਵੈਕਸੀਨ ਨਾ ਆਉਣ ਨਾਲ ਤਾਲੇ ਲੱਗੇ ਹਨ। ਸਿਵਲ ਹਸਪਤਾਲ ਵੈਕਸੀਨੇਸ਼ਨ ਦਾ ਸਭ ਤੋਂ ਵੱਡਾ ਸੈਂਟਰ ਸੀ, ਪਰ ਇਥੇ ਵੀ ਤਾਲਾ ਲੱਗ ਗਿਆ। ਜਿਨ੍ਹਾਂ ਸੈਂਟਰਆਂ 'ਤੇ ਡੋਜ਼ ਬਚੀ ਹੈ, ਉਥੇ ਹੀ ਵੈਕਸੀਨ ਲਗਾਉਣ ਦਾ ਕੰਮ ਚੱਲ ਰਿਹਾ ਹੈ। ਜ਼ਿਲੇ ਦੇ 200 ਵੈਕਸੀਨੇਸ਼ਨ ਸੈਂਟਰਾਂ ਵਿਚੋਂ ਤਕਰੀਬਨ 85 ਫੀਸਦੀ ਸੈਂਟਰ ਇਸ ਵਜ੍ਹਾ ਨਾਲ ਬੰਦ ਪਏ ਹਨ। ਜ਼ਿਲਾ ਟੀਕਾਕਰਣ ਅਫਸਰ ਡਾ. ਰਾਕੇਸ਼ ਚੋਪੜਾ ਨੇ ਕਿਹਾ ਕਿ ਵੈਕਸੀਨ ਖਤਮ ਹੋਣ ਕਾਰਣ ਸੈਂਟਰ ਬੰਦ ਕੀਤਾ ਗਿਆ ਹੈ। ਜਿਵੇਂ ਹੀ ਵੈਕਸੀਨ ਆਏਗੀ ਤਾਂ ਦੁਬਾਰਾ ਚਾਲੂ ਕਰ ਦੇਣਗੇ। ਇਸ ਬਾਰੇ ਵਿਚ ਉੱਚ ਅਫਸਰਾਂ ਅਤੇ ਸਰਕਾਰ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ। ਕੋਰੋਨਾ ਦੇ ਲਿਹਾਜ਼ ਨਾਲ ਜਲੰਧਰ ਵਿਚ ਹਾਲਾਤ ਕਾਫੀ ਵਿਗੜ ਚੁੱਕੇ ਹਨ। ਜ਼ਿਲੇ ਵਿਚ ਕਨਫਰਮ ਕੇਸ 51 ਹਜ਼ਾਰ ਤੋਂ ਜ਼ਿਆਦਾ ਹੋ ਚੁੱਕੇ ਹਨ। ਉਥੇ ਹੀ 1193 ਲੋਕ ਕੋਰੋਨਾ ਦੀ ਵਜ੍ਹਾ ਨਾਲ ਦਮ ਤੋੜ ਚੁੱਕੇ ਹਨ। ਜ਼ਿਲੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਦੇ ਨੇੜੇ ਪਹੁੰਚ ਚੁੱਕੀ ਹੈ। ਇਸ ਵਜ੍ਹਾ ਨਾਲ ਹਸਪਤਾਲਾਂ ਵਿਚ ਵੀ ਬੈੱਡ, ਆਕਸੀਜਨ ਅਤੇ ਵੈਂਟੀਲੇਟਰ ਦੀ ਕਮੀ ਦਾ ਖਤਰਾ ਬਣਿਆ ਹੋਇਆ ਹੈ। ਅਜਿਹੇ ਵਿਚ ਅਫਸਰਾਂ ਨੂੰ ਉਮੀਦ ਸੀ ਕਿ ਛੇਤੀ ਤੋਂ ਛੇਤੀ ਵੈਕਸੀਨੇਸ਼ਨ ਨਾਲ ਖਤਰੇ ਨੂੰ ਟਾਲਿਆ ਜਾ ਸਕੇ ਪਰ ਹੁਣ ਉਹ ਵੀ ਸੰਭਵ ਨਹੀਂ ਹੋ ਪਾ ਰਿਹਾ।

untitled design 66

ਨਵੀਂ ਦਿੱਲੀ- ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਵੀਰਵਾਰ ਨੂੰ ਟੈਸਟ ਟੀਮਾਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ। ਇਸ ਲਿਸਟ ਵਿਚ ਭਾਰਤੀ ਟੀਮ ਟੌਪ 'ਤੇ ਕਾਇਮ ਹੈ ਜਦੋਂ ਕਿ ਨਿਊਜ਼ੀਲੈਂਡ ਨੂੰ ਦੂਜਾ ਸਥਾਨ ਹਾਸਲ ਹੈ। ਆਸਟ੍ਰੇਲੀਆ ਦੀ ਟੀਮ ਇਕ ਪਾਇਦਾਨ ਹੇਠਾਂ ਖਿਸਕੀ ਹੈ ਤਾਂ ਉਥੇ ਹੀ ਵੈਸਟਇੰਡੀਜ਼ ਨੂੰ ਦੋ ਸਥਾਨ ਦਾ ਫਾਇਦਾ ਹੋਇਆ ਹੈ। ਪਾਕਿਸਤਾਨ ਦੀ ਸਥਿਤੀ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਆਈ.ਸੀ.ਸੀ. ਨੇ ਟੈਸਟ ਟੀਮਾਂ ਦੀ ਤਾਜ਼ਾ ਰੈਂਕਿੰਗ ਵੀਰਵਾਰ ਨੂੰ ਜਾਰੀ ਕੀਤੀ ਜਿਸ ਵਿਚ ਪਹਿਲੇ ਦੋ ਸਥਾਨ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਜਦੋਂ ਕਿ ਤੀਜੇ, ਚੌਥੇ, 6ਵੇਂ 7ਵੇਂ, 8ਵੇਂ ਸਥਾਨ ਵਿਚ ਬਦਲਾਅ ਦੇਖਣ ਨੂੰ ਮਿਲਿਆ ਹੈ। ਭਾਰਤ 121 ਅੰਕ ਲੈ ਕੇ ਸਭ ਤੋਂ ਉਪਰ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ। ਇਸ ਤੋਂ ਬਾਅਦ ਭਾਰਤ ਦੇ ਇਕ ਅੰਕ ਘੱਟ 120 ਅੰਕਾਂ ਦੇ ਨਾਲ ਨਿਊਜ਼ੀਲੈਂਡ ਦੂਜੇ ਨੰਬਰ 'ਤੇ ਹੈ। ਤੀਜੇ ਸਥਾਨ 'ਤੇ ਬਦਲਾਅ ਦੇਖਣ ਨੂੰ ਮਿਲਿਆ ਹੈ। ਆਸਟ੍ਰੇਲੀਆ ਦੀ ਟੀਮ ਨੂੰ ਪਿੱਛੇ ਕਰਦੇ ਹੋਏ ਇੰਗਲੈਂਡ ਨੇ ਇਹ ਥਾਂ ਹਾਸਲ ਕੀਤੀ ਹੈ। ਆਸਟ੍ਰੇਲੀਆ ਚੌਥੇ ਨੰਬਰ 'ਤੇ ਖਿਸਕ ਗਿਆ ਹੈ। ਹਾਲ ਹੀ ਵਿਚ ਜ਼ਿੰਬਾਬਵੇ ਦੇ ਖਿਲਾਫ 2-0 ਨਾਲ ਟੈਸਟ ਸੀਰੀਜ਼ ਜਿੱਤਣ ਵਾਲਾ ਪਾਕਿਸਤਾਨ ਪੰਜਵੇਂ ਨੰਬਰ 'ਤੇ ਹੈ। ਇਸ ਦੀ ਥਾਂ ਵਿਚ ਕੋਈ ਵੀ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਹੈ। 6ਵੇਂ ਨੰਬਰ 'ਤੇ ਵੈਸਟਇੰਡੀਜ਼ ਨੇ ਕਬਜ਼ਾ ਕੀਤਾ ਹੋਇਆ ਹੈ। ਦੋ ਥਾਂ ਦੇ ਸੁਧਾਰ ਨਾਲ ਟੀਮ ਇਥੇ ਪਹੁੰਚੀ ਹੈ। 7ਵੇਂ ਨੰਬਰ 'ਤੇ ਸਾਊਥ ਅਫਰੀਕਾ ਦੀ ਟੀਮ ਹੈ ਜੋ ਇਸ ਤੋਂ ਪਹਿਲਾਂ 6ਵੇਂ ਸਥਾਨ 'ਤੇ ਸੀ। ਸ਼੍ਰੀਲੰਕਾ ਦੀ ਟੀਮ 7ਵੇਂ ਨੰਬਰ ਤੋਂ ਹੇਠਾਂ ਖਿਸਕ ਕੇ 8ਵੇਂ ਨੰਬਰ 'ਤੇ ਪਹੁੰਚ ਗਈ ਹੈ। 9ਵੇਂ ਨੰਬਰ 'ਤੇ ਬੰਗਲਾਦੇਸ਼ ਜਦੋਂ ਕਿ ਆਖਰੀ ਯਾਨੀ 10ਵੇਂ ਨੰਬਰ 'ਤੇ ਜ਼ਿੰਬਾਬਵੇ ਦੀ ਟੀਮ ਹੈ।...

untitled design 62

ਨਵੀਂ ਦਿੱਲੀ (ਇੰਟ.)- ਦੇਸ਼ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਦਾ ਅੰਕੜਾ ਵੱਧ ਗਿਆ ਹੈ। ਬੀਤੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਫਿਰ ਤੋਂ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਇਕ ਵਾਰ ਫਿਰ ਤੋਂ 4 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਇਨਫੈਕਸ਼ਨ ਦੇ 3 ਲੱਖ 62 ਹਜ਼ਾਰ 727 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਪੂਰੇ ਦੇਸ਼ ਵਿਚ ਕੋਰੋਨਾ ਦੇ 4,120 ਮਰੀਜ਼ਾਂ ਦੀ ਮੌਤ ਹੋਈ ਹੈ। ਹਾਲਾਂਕਿ, ਦੇਸ਼ ਵਿਚ ਕੋਰੋਨਾ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਹਰ ਰੋਜ਼ ਰਿਕਾਰਡ ਬਣਾ ਰਹੀ ਹੈ। ਬੀਤੇ 24 ਘੰਟਿਆਂ ਵਿਚ ਪੂਰੇ ਦੇਸ਼ ਵਿਚ 3 ਲੱਖ 52 ਹਜ਼ਾਰ 181 ਮਰੀਜ਼ ਠੀਕ ਵੀ ਹੋਏ ਹਨ ਜੋ ਕਿ ਹਾਂ ਪੱਖੀ ਦਿਸ਼ਾ ਨੂੰ ਦੱਸ ਰਹੇ ਹਨ। ਕੇਂਦਰੀ ਸਿਹਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਦੇ ਹੁਣ ਤੱਕ ਕੁਲ 2 ਕਰੋੜ 37 ਲੱਖ 3 ਹਜ਼ਾਰ 665 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ, ਇਸ ਵਿਚੋਂ 1 ਕਰੋੜ 97 ਲੱਖ 34 ਹਜ਼ਾਰ 823 ਲੋਕ ਕੋਰੋਨਾ ਇਨਫੈਕਸ਼ਨ ਤੋਂ ਠੀਕ ਵੀ ਹੋ ਚੁੱਕੇ ਹਨ। ਭਾਰਤ ਵਿਚ ਕੋਰੋਨਾ ਦੇ ਸਰਗਰਮ ਮਾਮਲੇ ਘੱਟ ਹੋ ਰਹੇ ਹਨ। ਫਿਲਹਾਲ ਦੇਸ਼ ਵਿਚ ਕੋਰੋਨਾ ਦੇ 37 ਲੱਖ 10 ਹਜ਼ਾਰ 523 ਸਰਗਰਮ ਮਾਮਲੇ ਹਨ। ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 2 ਲੱਖ 58 ਹਜ਼ਾਰ 317 ਹੈ। ਕੋਰੋਨਾ ਇਨਫੈਕਸ਼ਨ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ ਦੇ ਕੁਝ ਸੂਬਿਆਂ ਅਤੇ ਪ੍ਰਮੁੱਖ ਸ਼ਹਿਰਾਂ ਨੂੰ ਥੋੜ੍ਹੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਤਾਂ ਦੱਖਣੀ ਭਾਰਤ ਵਿਚ ਇਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੇਰਲ ਵਿਚ ਹਾਲਾਤ ਦਿਨ 'ਤੇ ਦਿਨ ਗੰਭੀਰ ਹੁੰਦੇ ਜਾ ਰਹੇ ਹਨ। ਬੁੱਧਵਾਰ ਨੂੰ ਇਥੇ ਰਿਕਾਰਡ ਨਵੇਂ ਮਾਮਲੇ ਪਾਏ ਗਏ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ 100 ਦੇ ਕਰੀਬ ਪਹੁੰਚ ਗਈ ਹੈ। ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਮਿਲੀਆਂ ਸੂਚਨਾਵਾਂ ਮੁਤਾਬਕ ਕੇਰਲ ਵਿਚ ਬੀਤੇ 24 ਘੰਟੇ ਦੌਰਾਨ 43,529 ਨਵੇਂ ਇਨਫੈਕਟਿਡ ਪਾਏ ਗਏ ਹਨ ਅਤੇ 95 ਲੋਕਾਂ ਦੀ ਮੌਤ ਹੋਈ ਹੈ। 

untitled design 61

ਨਵੀਂ ਦਿੱਲੀ- ਗਰਭਵਤੀ ਮਹਿਲਾਵਾਂ ਲਈ ਵੀ ਕੋਰੋਨਾ ਰੋਕੂ ਵੈਕਸੀਨ ਸੁਰੱਖਿਅਤ ਹੋ ਸਕਦੀ ਹੈ। ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਵੈਕਸੀਨ ਨਾਲ ਗਰਭ ਵਿਚ ਪਲ ਰਹੇ ਬੱਚੇ ਦੇ ਨਾਲ ਨੂੰ ਨੁਕਸਾਨ ਨਹੀਂ ਪਹੁੰਚਦਾ ਹੈ। ਮੰਲਵਾਰ ਨੂੰ ਅਬਸਟੇਟ੍ਰਿਕਸ ਗਾਈਨੋਕਾਲੋਜੀ ਨਾਮਕ ਮੈਗਜ਼ੀਨ ਵਿਚ ਪ੍ਰਕਾਸ਼ਿਤ ਆਪਣੇ ਤਰ੍ਹਾਂ ਦੇ ਇਸ ਪਹਿਲੇ ਅਧਿਐਨ ਨਾਲ ਇਸ ਨੂੰ ਹੋਰ ਮਜ਼ਬੂਤੀ ਮਿਲੀ ਹੈ ਕਿ ਗਰਭਾਵਸਥਾ ਦੌਰਾਨ ਕੋਰੋਨਾ ਰੋਕੂ ਵੈਕਸੀਨ ਲਗਵਾਉਣਾ ਸੁਰੱਖਿਅਤ ਹੈ। ਅਮਰੀਕਾ ਦੀ ਨਾਰਥਵੈਸਟਰਨ ਯੂਨੀਵਰਸਿਟੀ ਦੇ ਫਿਨਬਰਗ ਸਕੂਲ ਆਫ ਮੈਡੀਸਿਨ ਵਿਚ ਅਸਿਸਟੈਂਟ ਪ੍ਰੋਫੈਸਰ ਜੇਫਰੀ ਗੋਲਡਸਟੀਨ ਨੇ ਕਿਹਾ, 'ਨਾਲ ਹਵਾਈ ਜਹਾਜ਼ ਦੇ ਬਲੈਕ ਬਾਕਸ ਦੀ ਤਰ੍ਹਾਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਹਿ ਸਕਦੇ ਹਨ ਕਿ ਕੋਰੋਨਾ ਵੈਕਸੀਨ ਨਾਲ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਹੈ। ਖੋਜਕਰਤਾਵਾਂ ਨੇ ਮੰਨਿਆ ਕਿ ਵੈਕਸੀਨ ਨੂੰ ਲੈ ਕੇ ਖਾਸ ਕਰ ਕੇ ਗਰਭਵਤੀ ਔਰਤਾਂ ਵਿਚ ਹਿਚਕ ਹੈ। ਨਾਰਥਵੈਸਟਰਨ ਯੂਨੀਵਰਸਿਟੀ ਵਿਚ ਅਸਿਸਟੈਂਟ ਪ੍ਰੋਫੈਸਰ ਅਤੇ ਅਧਿਐਨ ਰਿਪੋਰਟਰ ਦੀ ਸਹਿ ਲੇਖਕ ਐਮਿਲੀ ਮਿਲਰ ਨੇ ਕਿਹਾ ਕਿ ਸਾਡੀ ਟੀਮ ਨੂੰ ਉਮੀਦ ਹੈ ਕਿ ਇਹ ਅੰਕੜੇ, ਜੋ ਅਜੇ ਸ਼ੁਰੂਆਤ ਹਨ, ਗਰਭਾਵਸਤਾ ਦੌਰਾਨ ਵੈਕਸੀਨ ਲੈਣ ਨਾਲ ਜੁੜੀਆਂ ਚਿੰਤਾਵਾਂ ਘੱਟ ਕਰ ਸਕਦੇ ਹਨ। ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਇਕ ਹਸਪਤਾਲ ਵਿਚ ਬੱਚਿਆਂ ਨੂੰ ਜਨਮ ਦੇਣ ਵਾਲੀ ਟੀਕਾ ਲਗਵਾਉਣ ਵਾਲੀਆਂ 84 ਗਰਭਵਤੀ ਅਤੇ ਬਿਨਾਂ ਟੀਕਾ ਲਗਾਏ 116 ਗਰਭਵਤੀ ਮਹਿਲਾਵਾਂ 'ਤੇ ਇਹ ਅਧਿਐਨ ਕੀਤਾ ਗਿਆ। ਇਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ ਨੇ ਗਰਭਾਵਸਤਾ ਦੌਰਾਨ ਫਾਈਜ਼ਰ ਜਾਂ ਮਾਡਰਨਾ ਦੀ ਵੈਕਸੀਨ ਲਗਵਾਈ ਸੀ। ਯਾਦ ਰੱਖੋ ਜੇਕਰ ਤੁਸੀਂ ਵੈਕਸੀਨ ਨਹੀਂ ਲਗਾਉਂਦੇ ਹੋ, ਜੋ ਇਕ ਨਿੱਜੀ ਫੈਸਲਾ ਹੈ, ਤਾਂ ਤੁਹਾਡੇ ਇਨਫੈਕਟਿਡ ਹੋਣ ਦਾ ਜੋਖਮ ਵੱਡਾ ਹੁੰਦਾ ਹੈ। ਜੇਕਰ ਤੁਸੀਂ ਗਰਭਵਤੀ ਹੋ, ਤਾਂ ਇਹ ਜੋਖਮ ਹੋਰ ਵੱਧ ਜਾਂਦਾ ਹੈ। ਹੁਣ ਤੱਕ ਹੋਈ ਖੋਜ ਵਿਚੋਂ ਕੁਝ ਦਾ ਮੰਨਣਾ ਹੈ ਕਿ ਗਰਭਵਤੀ ਮਹਿਲਾ ਵਾਇਰਲ ਨੂੰ ਆਪਣੇ ਨਵਜਾਤ ਬੱਚੇ ਨੂੰ ਵੀ ਦੇ ਸਕਦੀ ਹੈ, ਉਥੇ ਹੀ ਕੁਝ ਖੋਜ ਨੇ ਇਸ ਗੱਲ ਨੂੰ ਗਲਤ ਦੱਸਿਆ ਹੈ। ਅਜਿਹੇ ਵਿਚ ਇਸ ਨੂੰ ਲੈ ਕੇ ਹੋਰ ਖੋਜਾਂ ਕੀਤੀਆਂ ਜਾ ਰਹੀਆਂ ਹਨ। ਆਉਣ ਵਾਲੇ ਸਮੇਂ ਵਿਚ ਇਸ ਨੂੰ ਲੈ ਕੇ ਤਸਵੀਰ ਹੋਰ ਸਾਫ ਹੋਵੇਗੀ।

untitled design 59

ਜਲੰਧਰ (ਇੰਟ.)- ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ ਸਰੀਰ ਵਿਚ ਆਕਸੀਜਨ ਲੈਵਲ ਘੱਟ ਹੋਵੇ ਤਾਂ ਮਰੀਜ਼ ਹਸਪਤਾਲ ਵਿਚ ਦਾਖਲ ਰਹਿ ਸਕੇਗਾ। ਉਥੇ ਹੀ ਉਨ੍ਹਾਂ ਨੂੰ ਆਕਸੀਜਨ ਵੀ ਦਿੱਤਾ ਜਾਵੇਗਾ। ਇਸ ਦੇ ਲਈ ਸਿਵਲ ਹਸਪਤਾਲ ਕੰਪਲੈਕਸ ਵਿਚ 30 ਬੈੱਡ ਦਾ ਕੋਵਿਡ ਰਿਕਵਰੀ ਵਾਰਡ ਬਣਾਇਆ ਗਿਆ ਹੈ। ਬੁੱਧਵਾਰ ਨੂੰ ਡੀ.ਸੀ. ਘਨਸ਼ਿਆਮ ਥੋਰੀ ਨੇ ਇਸ ਵਾਰਡ ਦਾ ਜਾਇਜ਼ਾ ਲਿਆ। ਸਿਹਤ ਵਿਭਾਗ ਨੂੰ ਤੁਰੰਤ ਇਥੇ ਆਕਸੀਜਨ ਕੰਸਟ੍ਰੇਟਰ ਲਗਾਉਣ ਨੂੰ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 30 ਆਕਸੀਜਨ ਕੰਸਟ੍ਰੇਟਰ ਉਨ੍ਹਾਂ ਨੂੰ ਗੈਰ ਸਰਕਾਰੀ ਸੰਗਠਨ ਤੋਂ ਮਿਲ ਚੁੱਕੇ ਹਨ ਅਤੇ ਇਕ ਸਪੋਰਟਸ ਕੰਪਨੀ 13 ਹੋਰ ਦੇ ਰਹੀ ਹੈ। ਉਸ ਨਾਲ ਰਿਕਵਰੀ ਵਾਰਡ ਵਿਚ ਸਹੀ ਢੰਗ ਨਾਲ ਆਕਸੀਜਨ ਦੀ ਵਿਵਸਥਾ ਹੋ ਜਾਵੇਗੀ। ਅਜੇ ਮਰੀਜ਼ ਦੇ ਕੋਰੋਨਾ ਨੈਗੇਟਿਵ ਹੋਣ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਜਾਂਦਾ ਹੈ। ਅਜਿਹੇ ਵਿਚ ਅੱਗੇ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਨਹੀਂ ਹੋ ਪਾਉਂਦੀ। ਜੇਕਰ ਉਹ ਆਕਸੀਜਨ ਲੈਵਲ ਦੀ ਵਜ੍ਹਾ ਨਾਲ ਇਸ ਰਿਕਵਰੀ ਵਾਰਡ ਵਿਚ ਦਾਖਲ ਰਹਿਣਗੇ ਤਾਂ ਡਾਕਟਰ ਲਗਾਤਾਰ ਉਨ੍ਹਾਂ ਦੀ ਸਿਹਤ ਦੀ ਦੇਖਭਾਲ ਕਰਨਗੇ।ਹਸਪਤਾਲ ਤੋਂ ਛੁੱਟੀ ਹੋਣ 'ਤੇ ਘਰ ਪਰਤਣ ਤੋਂ ਬਾਅਦ ਵੀ ਕਿਸੇ ਦਾ ਆਕਸੀਜਨ ਲੈਵਲ ਘੱਟ ਰਹਿੰਦਾ ਹੈ ਤਾਂ ਆਕਸੀਜਨ ਸਿਲੰਡਰ ਦੀ ਲੋੜ ਪੈਂਦੀ ਹੈ। ਫਿਲਹਾਲ ਪ੍ਰਸ਼ਾਸਨ ਨੇ ਇਸ ਦੀ ਪ੍ਰਾਈਵੇਟ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਸਿਲੰਡਰ ਨਾ ਮਿਲਣ ਕਾਰਣ ਪ੍ਰੇਸ਼ਾਨੀ ਹੁੰਦੀ ਸੀ। ਹੁਣ ਉਨ੍ਹਾਂ ਨੂੰ ਬਾਹਰ ਤੋਂ ਲੈਣ ਦੀ ਬਜਾਏ ਹਸਪਤਾਲ ਵਿਚ ਹੀ ਇਹ ਸਹੂਲਤ ਮਿਲੇਗੀ।ਡੀ.ਸੀ. ਘਨਸ਼ਿਆਮ ਥੋਰੀ ਨੇ ਕਿਹਾ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਘੱਟ ਆਕਸੀਜਨ ਲੈਵਲ ਵਾਲੇ ਮਰੀਜ਼ਾਂ ਦੀ ਇਥੇ ਦੇਖਭਾਲ ਕੀਤੀ ਜਾਵੇਗੀ। ਉਨ੍ਹਾਂ ਨੂੰ ਉਦੋਂ ਛੁੱਟੀ ਦਿੱਤੀ ਜਾਵੇਗੀ, ਜਦੋਂ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਣਗੇ। ਇਸ ਨਾਲ ਉਨ੍ਹਾਂ ਨੂੰ ਆਕਸੀਜਨ ਸਿਲੰਡਰ ਦੀ ਆਮ ਵਿਕਰੀ 'ਤੇ ਲੱਗੀ ਰੋਕ ਤੋਂ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ।

untitled design 35

ਜਲੰਧਰ (ਇੰਟ.)- ਹਮੇਸ਼ਾ ਹੀ ਆਪਣੇ ਬਿਆਨਾਂ ਰਾਹੀਂ ਵਿਵਾਦਾਂ ਵਿਚ ਰਹਿਣ ਵਾਲੇ ਸਵਾਮੀ ਰਾਮਦੇਵ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਕਿਉਂਕਿ ਜਲੰਧਰ ਦੇ ਮਸ਼ਹੂਰ ਡਾਕਟਰ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਉਪ ਪ੍ਰਧਾਨ ਡਾਕਟਰ ਨਵਜੋਤ ਸਿੰਘ ਦਹੀਆ ਨੇ ਸਵਾਮੀ ਰਾਮਦੇਵ ਵਿਰੁੱਧ ਜਲੰਧਰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਨਵਜੋਤ ਦਹੀਆ ਮੁਤਾਬਕ ਸਵਾਮੀ ਰਾਮਦੇਵ ਨੇ ਬੀਤੇ ਦਿਨ ਦੇਸ਼ ਦੀਆਂ ਮੈਡੀਕਲ ਸਹੂਲਤਾਂ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ ਜਿਸ ਵਿਚ ਉਨ੍ਹਾਂ ਨੇ ਦੇਸ਼ ਦੇ ਸਰਕਾਰੀ ਅਤੇ ਨਿੱਜੀ ਡਾਕਟਰਾਂ ਵਿਰੁੱਧ ਜੋ ਗੱਲ ਕਹੀ ਹੈ। ਉਸ ਦੇ ਵਿਰੁੱਧ ਉਨ੍ਹਾਂ ਨੇ ਜਲੰਧਰ ਪੁਲਸ ਨੂੰ ਅਪੀਲ ਕੀਤੀ ਹੈ। ਇਸ ਦੀ ਜਾਂਚ ਕਰ ਕੇ ਸਵਾਮੀ ਰਾਮਦੇਵ ਵਿਰੁੱਧ ਕਾਰਵਾਈ ਕੀਤੀ ਜਾਵੇ। ਜਲੰਧਰ ਦੇ ਡਾਕਟਰ ਨਵਜੋਤ ਸਿੰਘ ਦਹੀਆ ਦਾ ਕਹਿਣਾ ਹੈ ਕਿ ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿਚ ਦੇਖਿਆ ਜਾ ਸਕਦਾ ਹੈ ਕਿ ਬਾਬਾ ਰਾਮਦੇਵ ਕਿਵੇਂ ਸਰਕਾਰੀ ਹਸਪਤਾਲਾਂ ਹੋਰ ਸਰਕਾਰੀ ਸਿਹਤ ਕੇਂਦਰਾਂ ਵਿਚ ਪਿਛਲੇ ਇਕ ਸਾਲ ਤੋਂ ਮਰੀਜ਼ਾਂ ਦਾ ਇਲਾਜ ਕਰ ਰਹੇ ਸਾਡੇ ਫਰੰਟ ਲਾਈਨ ਵਰਕਰਜ਼ ਜਾਂ ਡਾਕਟਰਾਂ ਅਤੇ ਸਟਾਫ ਬਾਰੇ ਬਹੁਤ ਅਪਸ਼ਬਦ ਬੋਲੇ ਜਾ ਰਹੇ ਹਨ। ਉਨ੍ਹਾਂ ਨੇ ਤਾਂ ਇਥੋਂ ਤੱਕ ਆਖ਼ ਦਿੱਤਾ ਕਿ ਇਹ ਸਿਹਤ ਮੁਲਾਜ਼ਮ ਲੋਕਾਂ ਨੂੰ ਸਟੀਰਾਇਡ ਲਗਾ ਕੇ ਜਾਨੋਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਬਾ ਰਾਮਦੇਵ ਦਾ ਮਕਸਦ ਸਿਰਫ ਤੇ ਸਿਰਫ ਆਪਣੇ ਵਪਾਰਕ ਅਦਾਰੇ ਨੂੰ ਵਧਾਉਣਾ ਹੈ। ਉਨ੍ਹਾਂ ਨੇ ਇਥੋਂ ਤੱਕ ਵੀ ਕਿਹਾ ਕਿ ਮਰੀਜ਼ਾਂ ਨੂੰ ਆਕਸੀਜਨ ਤੱਕ ਲੈਣੀ ਨਹੀਂ ਆਉਂਦੀ ਇਸ ਲਈ ਆਕਸੀਜਨ ਦੀ ਕਮੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਕਾਰਣ ਮੈਂ ਬਾਬਾ ਰਾਮਦੇਵ ਵਿਰੁੱਧ ਜਲੰਧਰ ਕਮਿਸ਼ਨਰੇਟ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੈਂ ਆਸ ਕਰਦਾ ਹਾਂ ਕਿ ਪ੍ਰਸ਼ਾਸਨ ਵਲੋਂ ਮੈਨੂੰ ਇਨਸਾਫ ਮਿਲੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਾਬਾ ਰਾਮਦੇਵ ਕਈ ਤਰ੍ਹਾਂ ਦੇ ਵਿਵਾਦਾਂ ਕਾਰਣ ਚਰਚਾ ਵਿਚ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਦੇ ਅਦਾਰੇ ਪਤੰਜਲੀ ਵੱਲੋਂ ਕੋਰੋਨਾ ਵਿਰੁੱਧ ਲੜਾਈ ਲਈ ਤਿਆਰ ਕੀਤੀ ਗਈ 'ਕੋਰੋਨਿਲ' ਵੈਕਸੀਨ ਨੂੰ ਵਿਵਾਦ ਖੜਾ ਹੋ ਗਿਆ ਸੀ।

untitled design 31

ਜਲੰਧਰ- ਸ਼ਹਿਰ ਦੇ ਪਾਸ਼ ਇਲਾਕੇ ਅਰਬਨ ਸਟੇਟ ਫੇਜ਼-2 'ਚ ਹਿੱਟ ਐਂਡ ਰਨ ਦੇ ਮਾਮਲੇ 'ਚ ਟਾਈਲ ਕਾਰੀਗਰ ਦੀ ਮੌਤ ਹੋ ਗਈ। ਇਹ ਕਾਰੀਗਰ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਬਾਈਕ 'ਤੇ ਘਰ ਵਾਪਸੀ ਕਰ ਰਿਹਾ ਸੀ ਕਿ ਰਸਤੇ 'ਚ ਇਕ ਤੇਜ਼ ਰਫਤਾਰ ਕਾਰ ਨੇ ਉਸਦੀ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।ਕਾਰੀਗਰ ਦੇ 2 ਛੋਟੇ ਬੱਚੇ ਹਨ ਅਤੇ ਉਸ ਦੀ ਪਛਾਣ ਪ੍ਰਕਾਸ਼ (35 ਸਾਲ) ਨਿਵਾਸੀ ਗੋਲਡਨ ਐਵੇਨਿਊ ਵਜੋਂ ਹੋਈ ਹੈ।  ਜਾਣਕਾਰੀ ਮੁਤਾਬਕ ਪ੍ਰਕਾਸ਼ ਟਾਈਲ ਕਾਰੀਗਰ ਸੀ, ਜੋ ਕਿ ਐਤਵਾਰ ਨੂੰ ਆਪਣੇ ਘਰ ਤੋਂ ਰਿਸ਼ਤੇਦਾਰਾਂ ਦੇ ਘਰ ਜਾਣ ਲਈ ਨਿਕਲਿਆ ਸੀ। ਦੇਰ ਰਾਤ ਉਹ ਬਾਈਕ 'ਤੇ ਵਾਪਸ ਆਪਣੇ ਘਰ ਪਰਤ ਰਿਹਾ ਸੀ ਕਿ ਰਸਤੇ 'ਚ ਇਕ ਤੇਜ਼ ਰਫਤਾਰ ਗੱਡੀ ਨੇ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਗੱਡੀ ਚਾਲਕ ਮੌਕੇ ਤੋਂ ਭੱਜ ਗਿਆ ਪਰ ਲੋਕਾਂ ਨੇ ਜ਼ਖਮੀ ਪ੍ਰਕਾਸ਼ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਾਣਕਾਰੀ ਮਿਲਦੇ ਹੀ ਥਾਣਾ 7 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਪ੍ਰਕਾਸ਼ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਪ੍ਰਕਾਸ਼ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਥਾਣਾ 7 ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਹੈ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਗੱਡੀ ਦੀ ਨੰਬਰ ਪਲੇਟ ਬਰਾਮਦ ਕਰ ਲਈ ਹੈ, ਜਿਸ ਤੋਂ ਬਾਅਦ ਪੁਲਸ ਜਾਂਚ 'ਚ ਜੁਟ ਗਈ ਹੈ ਅਤੇ ਗੱਡੀ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ...