LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
living india
yogi aditynath

ਲਖਨਊ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀ ਮਾਲੇਰਕੋਟਲਾ ਨੂੰ ਨਵਾਂ ਜ਼ਿਲ੍ਹਾ ਐਲਾਨਿਆ ਹੈ। ਨਵਾਂ ਜ਼ਿਲ੍ਹਾ ਦੇ ਐਲਾਨ ਕਰਨ ਮਗਰੋਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Yogi Adityanath) ਨੇ ਕੈਪਟਨ ਸਰਕਾਰ (Captain Amarinder Singh) 'ਤੇ ਹਮਲਾ ਕੀਤਾ ਹੈ। ਯੋਗੀ ਆਦਿੱਤਿਆਨਾਥ ਨੇ ਪੰਜਾਬ ਸਰਕਾਰ ਤੇ ਟਵੀਟ ਕਰ ਨਿਸ਼ਾਨਾ ਸਾਧਿਆ ਹੈ। मत और मजहब के आधार पर किसी प्रकार का विभेद भारत के संविधान की मूल भावना के विपरीत है।इस समय, मलेरकोटला (पंजाब) का गठन किया जाना कांग्रेस की विभाजनकारी नीति का परिचायक है। — Yogi Adityanath (@myogiadityanath) May 15, 2021 ਉਨ੍ਹਾਂ ਨੇ ਟਵੀਟ ਕਰ ਕਿਹਾ,''ਧਰਮ ਅਤੇ ਮਜ਼ਹਬ ਦੇ ਅਧਾਰ ‘ਤੇ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਕਰਨਾ ਭਾਰਤ ਦੇ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ। ਇਸ ਸਮੇਂ ਮਾਲੇਰਕੋਟਲਾ (ਪੰਜਾਬ) ਦਾ ਗਠਨ ਕਾਂਗਰਸ ਦੀ ਫੁੱਟ ਪਾਓ ਨੀਤੀ ਦਾ ਪ੍ਰਤੀਬਿੰਬ ਹੈ।'' ਗੌਰਤਲਬ ਹੈ ਕਿ ਮਾਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਈਦ ਦੇ ਮੌਕੇ ਉਸ ਨੂੰ ਨਵਾਂ ਜ਼ਿਲ੍ਹਾ ਐਲਾਨਿਆ ਅਤੇ ਕਈ ਵਿਕਾਸ ਪ੍ਰੋਜੈਕਟ ਬਣਾਉਣ ਦਾ ਵੀ ਐਲਾਨ ਕੀਤਾ।  ...

navjot singh sidhu

ਚੰਡੀਗੜ੍ਹ: ਬੇਅਦਬੀ ਮਾਮਲੇ ਨੂੰ ਲੈ ਕੇ ਰੋਜਾਨਾ ਸਿਆਸੀ ਆਗੂ ਬਿਆਨਬਾਜ਼ੀ ਕਰ ਰਹੇ ਹਨ। ਇਸ ਵਿਚਾਲੇ ਬੇਅਦਬੀ ਕਾਂਡ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਤੋਂ ਟਵੀਟ ਕਰ ਪੰਜਾਬ ਸਰਕਾਰ ਨੂੰ ਘੇਰਿਆ ਹੈ। ਸਿੱਧੂ ਨੇ ਇਸ ਦੇ ਨਾਲ ਹੀ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਦੱਸਣਯੋਗ ਹੈ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਸਰਕਾਰ ਵੱਲੋਂ ਇੱਕ ਨਵੀਂ ਐਸਆਈਟੀ ਵੀ ਬਣਾਈ ਗਈ ਹੈ ਪਰ ਇਸ ਦੇ ਬਾਅਦ ਵੀ ਸਿੱਧੂ ਲਗਾਤਾਰ ਉਹੀ ਸਵਾਲ ਚੁੱਕ ਰਹੇ ਹਨ।  ਨਵਜੋਤ ਸਿੰਘ ਸਿੱਧੂ ਦਾ ਟਵੀਟ ਟਵੀਟ ਵਿੱਚ ਸਿੱਧੂ ਨੇ  ਲਿਖਿਆ, ''6 ਸਾਲਾਂ ਬਾਅਦ ਵੀ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਇੱਕ ਹੋਰ ਐਸਆਈਟੀ ਦਾ ਗਠਨ ਕਰਨਾ ਪਿਆ। ਜਦੋਂ ਕਿ ਕੇਸਾਂ ਸੰਬੰਧੀ ਢੁਕਵੇਂ ਸਬੂਤ ਸਨ ਅਤੇ ਮੁੱਖ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ।'' ਇਸ ਵੀਡੀਓ ਵਿਚ ਸਿੱਧੂ ਸੁਨੀਲ ਜਾਖੜ ਦੇ ਨਾਲ ਬੈਠੇ ਹਨ ਜਿਸ ਵਿਚ ਸਿੱਧੂ ਕਹਿ ਰਹੇ ਹਨ ਕਿ ਬੇਅਦਬੀ ਦੇ ਮਾਮਲਿਆਂ ਬਾਰੇ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। Why after 6 Yrs we are still awaiting another Investigation by a SIT. Since cognizable evidence is available- Why not immediately arrest the main accused?? Police can easily take action in normal course!Statement from 2018, visiting families of victims with Senior Party Leaders. pic.twitter.com/KwgFTCHvE0 — Navjot Singh Sidhu (@sherryontopp) May 14, 2021...

mitali

ਨਵੀਂ ਦਿੱਲੀ (ਇੰਟ.)- ਝਾਰਖੰਡ ਦੀ ਨੌਜਵਾਨ ਵਿਕਟਕੀਪਰ ਬੱਲੇਬਾਜ਼ ਇੰਦਰਾਣੀ ਰਾਏ ਨੂੰ ਅਗਲੇ ਹਫਤੇ ਹੋਣ ਵਾਲੇ ਇੰਗਲੈਂਡ ਦੌਰੇ ਲਈ ਪਹਿਲੀ ਵਾਰ ਭਾਰਤ ਦੀ ਟੈਸਟ ਅਤੇ ਵਨ ਡੇਅ ਮਹਿਲਾ ਟੀਮ ਵਿਚ ਚੁਣਿਆ ਗਿਆ ਹੈ। ਹਾਲਾਂਕਿ, ਸੱਟ ਕਾਰਣ ਖੱਬੇ ਹੱਥ ਦੀ ਸੀਨੀਅਰ ਸਪਿਨਰ ਰਾਜੇਸ਼ਵਰੀ ਗਾਇਕਵਾੜ ਨੂੰ ਟੀਮ ਵਿਚ ਥਾਂ ਨਹੀਂ ਮਿਲੀ ਹੈ। ਨੀਤੂ ਡੇਵਿਡ ਦੀ ਅਗਵਾਈ ਵਾਲੀ ਕਮੇਟੀ ਨੇ ਨੌਜਵਾਨ ਬੱਲੇਬਾਜ਼ੀ ਸਨਸਨੀ ਸ਼ੇਫਾਲੀ ਵਰਮਾ ਅਤੇ ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ ਨੂੰ ਤਿੰਨਾਂ ਫਾਰਮੈੱਟਾਂ ਦੀ ਟੀਮ ਵਿਚ ਥਾਂ ਦਿੱਤੀ ਹੈ। ਮਿਤਾਲੀ ਰਾਜ ਦੌਰੇ 'ਤੇ ਹੋਣ ਵਾਲੇ ਇਕੋ ਇਕ ਟੈਸਟ ਅਤੇ ਤਿੰਨ ਵਨ ਡੇਅ ਮੈਚਾਂ ਵਿਚ ਕਪਤਾਨੀ ਕਰੇਗੀ। ਜਦੋਂ ਕਿ ਹਰਮਨਪ੍ਰੀਤ ਕੌਰ ਟੀ-20 ਟੀਮ ਦੀ ਕਪਤਾਨ ਹੋਵੇਗੀ।ਨਿਊਜ਼ ਏਜੰਸੀ ਪੀ.ਟੀ.ਆਈ. ਮੁਤਾਬਕ ਚੋਣ ਕਮੇਟੀ ਨੇ ਉੱਤਰ ਪ੍ਰਦੇਸ਼ ਦੀ ਸ਼ਵੇਤਾ ਵਰਮਾ ਦੇ ਨਾਂ 'ਤੇ ਚਰਚਾ ਕੀਤੀ, ਪਰ ਉਨ੍ਹਾਂ ਨੇ ਸੈਸ਼ਨ ਵਿਚ 200 ਦੌੜਾਂ ਵੀ ਨਹੀਂ ਬਣਾਈਆਂ ਹਨ। ਮੋਨਿਕਾ ਪਟੇਲ ਅਤੇ ਸੀ ਪ੍ਰਤਿਊਸ਼ਾ ਨੂੰ ਡ੍ਰਾਪ ਕਰ ਦਿੱਤਾ ਗਿਆ ਹੈ। ਨੈਸ਼ਨਲ ਵਨਡੇ ਕੰਪੀਟਿਸ਼ਨ ਵਿਚ ਇੰਦਰਾਨੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਛੱਤੀਸਗੜ੍ਹ ਨੇ 103 ਦੌੜਾਂ ਦੀ ਪਾਰੀ ਖੇਡੀ। ਕਰਨਾਟਕ ਦੇ ਖਿਲਾਫ 86 ਅਤੇ ਰੇਲਵੇ ਦੇ ਖਿਲਾਫ ਫਾਈਨਲ ਵਿਚ 49 ਦੌੜਾਂ ਬਣਾਈਆਂ। ਇਹ ਦੌਰਾ 16 ਜੂਨ ਤੋਂ 15 ਜੁਲਾਈ ਵਿਚਾਲੇ ਹੋਵੇਗਾ। ਇਸ ਦੌਰਾਨ ਦੋਵੇਂ ਟੀਮਾਂ 16 ਜੂਨ ਤੋਂ ਟੈਸਟ ਮੈਚ ਖੇਡਣਗੀਆਂ। ਇਸ ਤੋਂ ਬਾਅਦ 27 ਜੂਨ ਤੋਂ ਵਨਡੇ ਖੇਡੇ ਜਾਣਗੇ। ਬ੍ਰਿਸਟਲ, ਟਾਟਨ ਅਤੇ ਵਾਰਸੇਟਰ ਵਿਚ ਤਿੰਨ ਮੈਚ ਹੋਣਗੇ। ਇਸ ਤੋਂ ਬਾਅਦ 9 ਜੁਲਾਈ ਤੋਂ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਨਾਰਥੈਂਪਟਨ, ਹੋਵ ਅਤੇ ਚੇਮਸਫੋਰਡ ਵਿਚ ਇਹ ਮੈਚ ਹੋਣਗੇ।ਮਿਤਾਲੀ ਰਾਜ (ਕਪਤਾਨ), ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ (ਉਪ ਕਪਤਾਨ), ਪੂਨਮ ਰਾਊਤ, ਪ੍ਰਿਯਾ ਪੂਨੀਆ, ਦੀਪਤੀ ਸ਼ਰਮਾ, ਜੇਮਿਮਾਹ ਰੋਡ੍ਰਿਗਸ, ਸ਼ੇਫਾਲੀ ਵਰਮਾ, ਸਨੇਹ ਰਾਣਾ, ਤਾਨੀਆ ਭਾਟੀਆ (ਵਿਕਟਕੀਪਰ) ਇੰਦਰਾਨੀ ਰਾਏ (ਵਿਕਟਕੀਪਰ),  ਝੂਲਨ ਗੋਸਵਾਮੀ, ਸ਼ਿਖਾ ਪਾਂਡੇ, ਪੂਜਾ ਵਸਤ੍ਰਾਕਰ, ਅਰੁਂਧਤੀ ਰੇੱਡੀ, ਪੂਨਮ ਯਾਦਵ, ਏਕਤਾ ਬਿਸ਼ਟ, ਰਾਧਾ ਯਾਦਵ। ਟੀ-20 ਟੀਮਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਦੀਪਤੀ ਸ਼ਰਮਾ, ਜੇਮਿਮਾਹ ਰੋਡ੍ਰਿਗਸ, ਸ਼ੇਫਾਲੀ ਵਰਮਾ, ਰਿਚਾ ਘੋਸ਼, ਹਰਲੀਨ ਦਿਓਲ, ਸਨੇਹ ਰਾਣਾ, ਤਾਨੀਆ ਭਾਟੀਆ (ਵਿਕਟ ਕੀਪਰ), ਇੰਦਰਾਨੀ ਰਾਏ (ਵਿਕਟ ਕੀਪਰ) ਸ਼ਿਖਾ ਪਾਂਡੇ, ਪੂਜਾ ਵਸਤ੍ਰਾਕਰ, ਅਰੁਂਧਤੀ ਰੇੱਡੀ, ਪੂਨਮ ਯਾਦਵ, ਏਕਤਾ ਬਿਸ਼ਟ, ਰਾਧਾ ਯਾਦਵ, ਸਿਮਰਨ ਦਿਲ ਬਹਾਦੁਰ। 

bhatia

ਅੰਮ੍ਰਿਤਸਰ :  ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਹਰ ਦਿਨ ਤਿੰਨ ਲੱਖ ਤੋਂ ਵੱਧ ਨਵੇਂ ਕੇਸ ਆ ਰਹੇ ਹਨ ਅਤੇ ਲਗਭਗ ਚਾਰ ਹਜ਼ਾਰ ਸੰਕਰਮਿਤ ਲੋਕ ਮਾਰੇ ਜਾ ਰਹੇ ਹਨ। ਹਾਲਤ ਨੂੰ ਵੇਖਦੇ ਸਾਬਕਾ ਵਿਦੇਸ਼ ਰਾਜ ਮੰਤਰੀ ਰਘੂਨੰਦਨ ਲਾਲ ਭਾਟੀਆ ਦੀ ਅੱਜ ਸਵੇਰੇ ਕੋਰੋਨਾ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਕੋਰੋਨਾ ਪਾਜ਼ੇਟਿਵ ਹੋਣ ਮਗਰੋਂ ਉਨ੍ਹਾਂ ਨੂੰ ਫੌਰਟਿਸ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ। ਰਘੂਨੰਦਨ ਲਾਲ ਭਾਟੀਆ ਨੇ 100 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਆਰ.ਐੱਲ. ਭਾਟੀਆ ਨੇ ਸੰਸਦ ਵਿਚ ਲੰਬੇ ਸਮੇਂ ਗੁਰੂਨਗਰੀ ਅੰਮ੍ਰਿਤਸਰ ਦੀ ਪ੍ਰਤੀਨਿਧਤਾ ਕੀਤੀ। ਦੱਸਣਯੋਗ ਹੈ ਕਿ ਭਾਟੀਆ ਅੰਮ੍ਰਿਤਸਰ ਤੋਂ ਛੇ ਵਾਰ MP ਰਹਿ ਚੁੱਕੇ ਹਨ ਤੇ ਉਸ ਤੋਂ ਬਾਅਦ ਇਹ ਜਿੱਤ ਦਾ ਸਿਲਸਿਲਾ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਦੀ ਟਿਕਟ 'ਤੇ ਚੋਣ ਲੜ ਕੇ ਤੋੜਿਆ ਸੀ।

corona1233

ਚੰਡੀਗੜ੍ਹ: ਪੰਜਾਬ ਵਿਚ ਹੀ ਨਹੀਂ ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨੀ ਪੰਜਾਬ ਵਿੱਚ ਕੋਰੋਨਾ ਦੇ 8,068 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 4,83,984 ਹੋ ਗਈ, ਜਦਕਿ 180 ਹੋਰ ਮਰੀਜ਼ਾਂ ਦੀ ਲਾਗ ਕਾਰਨ ਮੌਤ ਹੋ ਗਈ, ਰਾਜ ਵਿੱਚ ਮੌਤਾਂ ਦੀ ਗਿਣਤੀ 11,477 ਹੋ ਗਈ।  ਸਭ ਤੋਂ ਚੰਗੀ ਗੱਲ ਇਹ ਹੈ ਕਿ 8,446 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਰਾਜ ਵਿੱਚ ਅਜੇ ਤੱਕ ਠੀਕ ਨਹੀਂ ਹੋਏ ਲੋਕਾਂ ਦੀ ਗਿਣਤੀ ਵਧ ਕੇ 3,93,148 ਹੋ ਗਈ ਹੈ। ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ 421 ਗੰਭੀਰ ਮਰੀਜ਼ ਵੈਂਟੀਲੇਟਰ ਸਪੋਰਟ 'ਤੇ ਹਨ ਜਦਕਿ 9,820 ਆਕਸੀਜਨ ਸਪੋਰਟ 'ਤੇ ਹਨ। ਇਸ ਦੌਰਾਨ ਚੰਡੀਗੜ੍ਹ ਵਿੱਚ ਕੋਰੋਨਾ ਦੇ  650 ਨਵੇਂ ਕੇਸ ਆਉਣ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ ਵਧ ਕੇ 54,043 ਹੋ ਗਈ ਹੈ, ਜਦਕਿ ਅੱਠ ਹੋਰ ਮਰੀਜ਼ਾਂ ਦੀ ਮੌਤ ਹੋਣ ਦੀ ਗਿਣਤੀ 617 ਹੋ ਗਈ ਹੈ। 

lockdown

ਕੋਲਕਾਤਾ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਪੱਛਮੀ ਬੰਗਾਲ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਇਸ ਫੈਸਲੇ ਤਹਿਤ ਰਾਜ ਵਿੱਚ 16 ਤੋਂ 30 ਮਈ ਤੱਕ ਮੁਕੰਮਲ ਤਾਲਾਬੰਦੀ ਕਰ ਦਿੱਤੀ ਗਈ ਹੈ। ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਭ ਕੁਝ ਬੰਦ ਰਹੇਗਾ। ਕਰਿਆਨੇ ਤੇ ਸਬਜ਼ੀ ਦੀਆਂ ਦੁਕਾਨਾਂ ਸਵੇਰ ਸੱਤ ਵਜੇ ਤੋਂ 10 ਵਜੇ ਤਕ ਖੁੱਲ੍ਹਣਗੀਆਂ। ਜਦਕਿ ਸਵੇਰ 10 ਵਜੇ ਤੋਂ ਦੁਪਹਿਰ 2 ਵਜੇ ਤਕ ਬੈਂਕ ਖੁੱਲ੍ਹਣਗੇ। West Bengal announces restrictions, to be imposed from 6 am on May 16 to 6 pm on May 30Schools, govt/pvt offices, malls, cinema halls, restaurants, gyms to be closed; metro, intra-state transportation suspended; movement of pvt vehicles prohibited. Emergency services exempted. pic.twitter.com/bitlbn3jQ3 — ANI (@ANI) May 15, 2021...

narendra

ਨਵੀਂ ਦਿੱਲੀ- ਕੋਰੋਨਾ ਵਾਇਰਸ ਨੂੰ ਨਾ ਦਿਸਣ ਵਾਲਾ ਦੁਸ਼ਮਨ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 100 ਸਾਲ ਬਾਅਦ ਇੰਨੀ ਭਿਆਨਕ ਮਹਾਮਾਰੀ ਦੁਨੀਆ ਦੀ ਪ੍ਰੀਖਿਆ ਲਾ ਰਹੀ ਹੈ। ਇਸ ਨਾ ਦਿਸਣ ਵਾਲੇ ਦੁਸ਼ਮਣ ਕਾਰਣ ਆਪਣੇ ਨੇੜਲਿਆਂ ਨੂੰ ਅਸੀਂ ਗੁਆ ਚੁੱਕੇ ਹਾਂ। ਜਿਸ ਦੁੱਖ ਨੂੰ ਦੇਸ਼ ਨੇ ਸਹਿਣ ਕੀਤਾ ਹੈ। ਕਈ ਲੋਕ ਜਿਸ ਦਰਦ ਵਿਚੋਂ ਲੰਘ ਰਹੇ ਹਨ, ਉਹ ਮੈਂ ਵੀ ਮਹਿਸੂਸ ਕਰ ਰਿਹਾ ਹਾਂ। ਮਹਾਮਾਰੀ ਦੀ ਦੂਜੀ ਲਹਿਰ ਦਾ ਮੁਕਾਬਲਾ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਵਿਸ਼ਵਾਸ ਦੇ ਨਾਲ ਕਿਹਾ ਕਿ ਭਾਰਤ ਹਿੰਮਤ ਹਾਰਣ ਵਾਲਾ ਦੇਸ਼ ਨਹੀਂ ਹੈ। ਅਸੀਂ ਲੜਾਂਗੇ ਅਤੇ ਜਿੱਤਾਂਗੇ। ਤਿੰਨੋ ਫੌਜਾਂ ਪੂਰੀ ਸ਼ਕਤੀ ਨਾਲ ਕੰਮ ਵਿਚ ਲੱਗੀਆਂ ਹਨ। ਆਕਸੀਜਨ ਰੇਲ ਨੇ ਕੋਰੋਨਾ ਦੇ ਖਿਲਾਫ ਲੜਾਈ ਨੂੰ ਵੱਡੀ ਤਾਕਤ ਦਿੱਤੀ ਹੈ। ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਡਾਕਟਰ, ਨਰਸਿੰਗ ਸਟਾਫ, ਲੈਬ ਟੈਕਨੀਸ਼ੀਅਨ ਅਤੇ ਸਫਾਈ ਮੁਲਾਜ਼ਮ ਸਾਰੇ ਮੋਰਚੇ 'ਤੇ ਡਟੇ ਹੋਏ ਹਨ। ਫਾਰਮਾ ਸੈਕਟਰ ਨੇ ਜ਼ਰੂਰੀ ਦਵਾਈਆਂ ਦਾ ਉਤਪਾਦਨ ਵਧਾਇਆ ਹੈ। ਜ਼ਰੂਰੀ  ਮੈਡੀਕਲ ਯੰਤਰਾਂ ਅਤੇ ਹੋਰ ਵਸਤਾਂ ਦੀ ਦਰਾਮਦਗੀ ਵੀ ਹੋ ਰਹੀ ਹੈ।ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ਵਰਚੂਅਲ ਤਰੀਕੇ ਨਾਲ ਦੇਸ਼ ਦੇ 9.5 ਕਰੋੜ ਕਿਸਾਨਾਂ ਲਈ 18 ਹਜ਼ਾਰ ਕਰੋੜ ਰੁਪਏ ਦੀ ਪੀ.ਐੱਮ. ਕਿਸਾਨ ਯੋਜਨਾ ਦੀ ਅਗਲੀ ਕਿਸ਼ਤ ਜਾਰੀ ਕਰਨ ਤੋਂ ਬਾਅਦ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਭਾਰਤ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕੋਰੋਨਾ ਨਾਲ ਨਜਿੱਠਣ ਲਈ ਤਿਆਰੀਆਂ ਦਾ ਸੰਖੇਪ ਵੇਰਵਾ ਦਿੰਦੇ ਹੋਏ ਕਿਹਾ ਕਿ ਕੋਰੋਨਾ ਦੀ ਇਸ ਦੂਜੀ ਲਹਿਰ ਦਾ ਮੁਕਾਬਲਾ ਕਰਨ ਲਈ ਸੰਸਾਧਨ ਮੁਹੱਈਆ ਕਰਵਾਉਣ ਦੇ ਰਸਤੇ ਸਾਰੇ ਮਸਲੇ ਦੂਰ ਕੀਤੇ ਜਾ ਰਹੇ ਹਨ।ਸਰਕਾਰ ਦੇ ਸਾਰੇ ਵਿਭਾਗ, ਸੰਸਾਧਨ, ਸੁਰੱਖਿਆ ਦਸਤੇ, ਵਿਗਿਆਨੀ ਸਮੇਤ ਹਰ ਕੋਈ ਦਿਨ-ਰਾਤ ਕੋਵਿਡ ਦੀ ਚੁਣੌਤੀ ਦਾ ਮੁਕਾਬਲਾ ਕਰ ਰਿਹਾ ਹੈ। ਨਾਰਾਜ਼ਗੀ ਭਰੇ ਲਹਿਜੇ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਹਾਮਾਰੀ ਵਿਚ ਜਮਾਖੋਰੀ ਅਤੇ ਕਾਲਾਬਾਜ਼ਾਰੀ ਦੇ ਖੁਦ ਦੇ ਸਵਾਰਥ ਵਿਚ ਕੁਝ ਲੋਕ ਲੱਗੇ ਹਨ। ਅਜਿਹੇ ਲੋਕਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਸੀਂ ਸਾਰੇ ਸੂਬਿਆਂ ਨੂੰ ਕਿਹਾ ਹੈ ਕਿ ਅਜਿਹੇ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ।

sputnik 5

ਨਵੀਂ ਦਿੱਲੀ (ਇੰਟ.)-ਕੋਰੋਨਾ ਵਿਰੁੱਧ ਲੜਾਈ ਵਿਚ ਦੇਸ਼ ਨੂੰ ਇਕ ਹੋਰ ਵੈਕਸੀਨ ਮਿਲ ਗਈ ਹੈ। ਡਾ. ਰੇੱਡੀਜ਼ ਲੈਬੋਰਟ੍ਰੀਜ਼ ਨੇ ਦੇਸ਼ ਵਿਚ ਰੂਸੀ ਵੈਕਸੀਨ ਸਪੁਤਨਿਕ-ਵੀ ਦੀ ਅੱਜ ਤੋਂ ਡਿਲਵਰੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹੈਦਰਾਬਾਦ ਵਿਚ ਇਹ ਵੈਕਸੀਨ ਪਾਇਲਟ ਪ੍ਰੋਜੈਕਟ ਦੇ ਤਹਿਤ ਸੀਮਤ ਮਿਆਦ ਲਈ ਮੁਹੱਈਆ ਕਰਵਾਈ ਜਾ ਰਹੀ ਹੈ। ਡਾ. ਰੈੱਡੀਜ਼ ਨੇ ਸਪੁਤਨਿਕ-ਵੀ ਦੀ ਇਕ ਡੋਜ਼ ਦੀ ਕੀਮਤ 995.40 ਰੁਪਏ ਤੈਅ ਕੀਤੀ ਹੈ।ਡਾ. ਰੇੱਡੀਜ਼ ਨੇ ਕਿਹਾ ਹੈ ਕਿ ਉਹ ਅਜੇ 948 ਰੁਪਏ ਪ੍ਰਤੀ ਡੋਜ਼ ਦੀ ਦਰ ਨਾਲ ਵੈਕਸੀਨ ਮੰਗਵਾ ਰਹੀ ਹੈ। ਇਸ 'ਤੇ 5 ਫਈਸਦੀ ਦੀ ਦਰ ਨਾਲ ਜੀ.ਐੱਸ.ਟੀ. ਵਸੂਲਿਆ ਜਾ ਰਿਹਾ ਹੈ। ਇਸ ਤੋਂ ਬਾਅਦ ਵੈਕਸੀਨ ਦੀ ਕੀਮਤ 995.4 ਰੁਪਏ ਪ੍ਰਤੀ ਡੋਜ਼ ਹੋ ਜਾਂਦੀ ਹੈ। ਸ਼ੁੱਕਰਵਾਰ ਨੂੰ ਹੈਦਰਾਬਾਦ ਵਿਚ ਡਾ. ਰੇੱਡੀਜ਼ ਲੈਬੋਰੇਟ੍ਰੀਜ਼ ਵਿਚ ਕਸਟਮ ਫਾਰਮਾ ਸਰਵੀਸਿਜ਼ ਦੇ ਗਲੋਬਲ ਹੈੱਡ ਦੀਪਕ ਸਪ੍ਰਾ ਨੂੰ ਸਪੁਤਨਿਕ ਵੀ ਦੀ ਪਹਿਲੀ ਡੋਜ਼ ਲਗਾਈ ਗਈ। ਡਾ. ਰੈੱਡੀਜ਼ ਲੈਬੋਰੇਟ੍ਰੀਜ਼ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰ.ਡੀ.ਆਈ.ਐੱਫ.) ਦੀ ਭਾਰਤੀ ਪਾਰਟਨਰ ਹੈ। ਰੂਸੀ ਵੈਕਸੀਨ ਸਪੁਤਨਿਕ ਵੀ ਦਾ ਭਾਰਤ ਵਿਚ ਪ੍ਰੋਡਕਸ਼ਨ ਡਾ. ਰੈੱਡੀਜ਼ ਲੈਬੋਰਟ੍ਰੀਜ਼ ਹੀ ਕਰੇਗੀ।ਡਾ. ਰੈੱਡੀਜ਼ ਦਾ ਕਹਿਣਾ ਹੈ ਕਿ ਸਪੁਤਨਿਕ ਵੀ ਦੀ ਪਹਿਲੀ ਖੇਪ 1 ਮਈ ਨੂੰ ਭਾਰਤ ਪਹੁੰਚੀ ਸੀ। ਇਸ ਖੇਪ ਨੂੰ ਸੈਂਟਰਲ ਡਰੱਗ ਲੈਬੋਰਟ੍ਰੀਜ਼ ਕਸੌਲੀ ਤੋਂ 13 ਮਈ ਨੂੰ ਰੈਗੂਲੇਟਰੀ ਕਲੀਅਰੈਂਸ ਮਿਲਿਆ ਹੈ। ਆਉਣ ਵਾਲੇ ਮਹੀਨਿਆਂ ਵਿਚ ਵੈਕਸੀਨ ਦੀ ਹੋਰ ਖੇਪ ਆਉਣ ਦੀ ਉਮੀਦ ਹੈ। ਇਸ ਤੋਂ ਬਾਅਦ ਭਾਰਤ ਵਿਚ ਹੀ ਸਪੁਤਨਿਕ-ਵੀ ਦਾ ਪ੍ਰੋਡਕਸ਼ਨ ਕੀਤਾ ਜਾਵੇਗਾ। ਭਾਰਤ ਵਿਚ ਬਣਾਈ ਜਾਣ ਵਾਲੀ ਵੈਕਸੀਨ ਦੀ ਕੀਮਤ ਘੱਟ ਹੋ ਸਕਦੀ ਹੈ।ਡਾ. ਰੈੱਡੀਜ਼ ਦਾ ਕਹਿਣਾ ਹੈ ਕਿ ਦੇਸ਼ ਦੀ ਵੈਕਸੀਨ ਜ਼ਰੂਰਤਾਂ ਦੀ ਪੂਰਤੀ ਲਈ ਕੰਪਨੀ 6 ਮੈਨਿਊਫੈਕਚਰਰਸ ਨਾਲ ਗੱਲਬਾਤ ਕਰ ਰਹੀ ਹੈ। ਨਾਲ ਹੀ ਕੰਪਨੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਵੈਕਸੀਨੇਸ਼ਨ ਲਈ ਸਰਕਾਰ ਅਤੇ ਪ੍ਰਾਈਵੇਟ ਸੈਕਟਰ ਦੇ ਨਾਲ ਕੰਮ ਕਰ ਰਹੀ ਹੈ। ਡਾ. ਰੈੱਡੀਜ਼ ਦੇ ਕੋ-ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਜੀ.ਵੀ. ਪ੍ਰਸਾਦ ਦਾ ਕਹਿਣਾ ਹੈ ਕਿ ਦੇਸ਼ ਵਿਚ ਕੋਵਿਡ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਜਿਹੇ ਵਿਚ ਕੋਵਿਡ-19 ਦੇ ਖਿਲਾਫ ਲੜਾਈ  ਵਿਚ ਵੈਕਸੀਨੇਸ਼ਨ ਸਭ ਤੋਂ ਜ਼ਿਆਦਾ ਪ੍ਰਭਾਵੀ ਹਥਿਆਰ ਹੈ। ਭਾਰਤੀਆਂ ਦਾ ਵੈਕਸੀਨੇਸ਼ਨ ਇਸ ਵੇਲੇ ਸਾਡੀ ਸਭ ਤੋਂ ਵੱਡੀ ਪਹਿਲ ਹੈ।

vaccine 8

ਨਵੀਂ ਦਿੱਲੀ (ਇੰਟ.)- ਕੋਰੋਨਾ ਪੀੜਤਾਂ ਦਾ ਇਲਾਜ ਕਰ ਰਹੇ ਡਾਕਟਰ ਵੈਕਸੀਨੇਸ਼ਨ ਨੂੰ ਲੈ ਕੇ ਪੈਦਾ ਹੋ ਰਹੇ ਭਰਮ ਨੂੰ ਹੁਣ ਆਪਣੇ ਤਜ਼ਰਬੇ ਦੇ ਆਧਾਰ 'ਤੇ ਦੂਰ ਕਰ ਰਹੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਕਿ ਵੈਕਸੀਨੇਸ਼ਨ ਕਰਵਾਉਣ ਵਾਲਿਆਂ ਵਿਚ ਵੀ ਇਕਦਮ ਨਾਲ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ। ਅਜਿਹੇ ਕਈ ਮਰੀਜ਼ਾਂ ਨੂੰ ਗੰਭੀਰ ਹਾਲਤ ਦੇ ਚੱਲਦਿਆਂ ਹਸਪਤਾਲ ਵਿਚ ਦਾਖਲ ਵੀ ਕਰਵਾਉਣਾ ਪਿਆ। ਕੁਝ ਅਜਿਹੇ ਮਰੀਜ਼ਾਂ ਦੀ ਮੌਤ ਵੀ ਹੋ ਰਹੀ ਹੈ ਜਿਨ੍ਹਾਂ ਨੇ ਵੈਕਸੀਨ ਦੀ ਡਬਲ ਡੋਜ਼ ਵੀ ਲੈ ਲਈ ਹੈ। ਡਾਕਟਰ ਮੰਨ ਰਹੇ ਹਨ ਕਿ ਵੈਕਸੀਨ ਦੀ ਪਹਿਲੀ ਜਾਂ ਦੂਜੀ ਡੋਜ਼ ਲੈਣ ਤੋਂ ਬਾਅਦ ਵੀ ਕੋਰੋਨਾ ਇਨਫੈਕਸ਼ਨ ਹੋ ਰਿਹਾ ਹੈ ਜੇਕਰ ਜ਼ਿਆਦਾਤਰ ਤਜ਼ਰਬੇਕਾਰ ਡਾਕਟਰ ਕਹਿ ਰਹੇ ਹਨ ਕਿ ਜਿਨ੍ਹਾਂ ਨੂੰ ਵੈਕਸੀਨੇਸ਼ਨ ਤੋਂ ਬਾਅਦ ਵੀ ਇਨਫੈਕਸ਼ਨ ਹੋਇਆ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਆਪਣੇ ਸਰੀਰ ਵਿਚ ਕੋਰੋਨਾ ਵਾਇਰਸ ਦੇ ਵਿੰਡੋ ਪੀਰੀਅਡ ਵਿਚ ਹੀ  ਵੈਕਸੀਨੇਸ਼ਨ ਕਰਵਾਇਆ ਸੀ। ਡਾਕਟਰ ਵਿੰਡੋ ਪੀਰੀਅਡ ਉਸ ਹਾਲਤ ਨੂੰ ਨਾਮ ਦੇ ਰਹੇ ਹਨ ਜਦੋਂ ਕੋਰੋਨਾ ਵਾਇਰਸ ਦੇ ਸਰੀਰ ਵਿਚ ਸ਼ੁਰੂਆਤੀ ਲੱਛਣ ਹੋਣ। ਪਹਿਲੀ ਜਾਂ ਦੂਜੀ ਡੋਜ਼ ਲੈ ਕੇ ਇਨਫੈਕਟਿਡ ਹੋਏ ਮਰੀਜ਼ਾਂ ਤੋਂ ਇਕੱਠੀ ਕੀਤੀ ਜਾਣਕਾਰੀ ਦੇ ਆਧਾਰ ਦੇ ਆਧਾਰ 'ਤੇ ਫਰੀਦਾਬਾਦ ਜ਼ਿਲਾ ਬਾਦਸ਼ਾਹ ਖਾਨ ਸਰਕਾਰੀ ਹਸਪਤਾਲ ਦੇ ਸੀਨੀਅਰ ਡਾਕਟਰ ਵਿਨੇ ਗੁਪਤਾ ਦੱਸਦੇ ਹਨ ਕਿ ਜ਼ਿਆਦਾਤਰ ਨੇ ਖਾਂਸੀ, ਜ਼ੁਕਾਮ, ਸਿਰ ਦਰਦ, ਬਦਨ ਦਰਦ, ਬੁਖਾਰ ਜਾਂ ਥਕਾਵਟ ਰਹਿੰਦੇ ਹੋਏ ਵੈਕਸੀਨੇਸ਼ਨ ਕਰਵਾਇਆ ਸੀ। ਇਸ ਲਈ ਵੈਕਸੀਨ ਲਗਵਾਉਣ ਵਾਲਿਆਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਪਹਿਲਾਂ ਆਪਣਾ ਕੋਰੋਨਾ ਟੈਸਟ ਕਰਵਾਉਣ, ਇਸ ਤੋਂ ਬਾਅਦ ਇੰਜੈਕਸ਼ਨ ਕਰਵਾਏ। ਸਾਨੂੰ ਧਿਆਨ ਰੱਖਣਾ ਹੋਵੇਗਾ ਕਿ ਕੋਰੋਨਾ ਵਾਇਰਸ ਅਜਿਹਾ ਸੂਖਮ ਵਿਸ਼ਾਣੂ ਹੈ ਜਿਸ ਦੀ ਨਾ ਬਾਡੀ ਹੈ ਜਿਸ ਦੀ ਨਾ ਬਾਡੀ ਹੈ ਅਤੇ ਨਾ ਦਿਮਾਗ ਪਰ ਇਸ ਦੇ ਸਾਹਮਣੇ ਦੁਨੀਆ ਦਾ ਸਭ ਤੋਂ ਜ਼ਿਆਦਾ ਦਿਮਾਗ ਰੱਖਣ ਵਾਲਾ ਮਾਨਵ ਜੀਵ ਵੀ ਮੁਕਾਬਲਾ ਕਰਨ ਵਿਚ ਸਮਰੱਥ ਨਹੀਂ ਹੈ। ਵੈਕਸੀਨੇਸ਼ਨ ਇਸੇ ਵਿਸ਼ਾਣੂ ਨਾਲ ਜੰਗ ਲੜਣ ਨੂੰ ਹੈ ਇਸ ਲਈ ਪੂਰਨ ਤੌਰ 'ਤੇ ਸਿਹਤਮੰਦ ਵਿਅਕਤੀ ਹੀ ਵੈਕਸੀਨੇਸ਼ਨ ਕਰਵਾਏ ਕਿਉਂਕਿ ਕੁਝ ਮਰੀਜ਼ਾਂ ਦੇ ਇਲਾਜ ਦੌਰਾਨ ਅਜਿਹੀ ਗੱਲ ਸਾਹਮਣੇ ਆ ਰਹੀ ਹੈ ਕਿ ਸਰੀਰ ਵਿਚ ਇਨਫੈਕਸ਼ਨ ਦੇ ਸ਼ੁਰੂਆਤੀ ਦੌਰ ਵਿਚ ਟੀਕਾ ਲਗਵਾਉਣ ਨਾਲ ਇਨਫੈਕਸ਼ਨ ਇਕੋਦਮ ਵੱਧ ਜਾਂਦਾ ਹੈ। ਵੈਸੇ ਟੀਕਾ ਲਗਵਾਉਣ ਤੋਂ ਬਾਅਦ ਲੋਕ ਭੀੜ-ਭਾੜ ਵਾਲੇ ਖੇਤਰਾਂ ਵਿਚ ਵੀ ਕੁਝ ਦਿਨ ਜਾਣ ਤੋਂ ਪਰਹੇਜ਼ ਕਰਨ।

prithvi

ਨਵੀਂ ਦਿੱਲੀ (ਇੰਟ.)- ਭਾਰਤੀ ਕ੍ਰਿਕਟ ਟੀਮ ਦੇ ਓਪਨਰ ਬੱਲੇਬਾਜ਼ ਪ੍ਰਿਥਵੀ ਸ਼ਾਅ ਇਨ੍ਹੀ ਦਿਨੀਂ ਪੂਰੀ ਤਰ੍ਹਾਂ ਨਾਲ ਫ੍ਰੀ ਹਨ। ਆਈ.ਪੀ.ਐੱਲ. 2021 ਵਿਚ ਉਹ ਦਿੱਲੀ ਕੈਪੀਟਲਸ ਦਾ ਹਿੱਸਾ ਸਨ ਅਤੇ ਇਸ ਲੀਗ ਨੂੰ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਵਿਚਾਲੇ ਹੀ ਮੁਲਤਵੀ ਕਰ ਦਿੱਤਾ ਗਿਆ ਸੀ। ਪ੍ਰਿਥਵੀ ਸ਼ਾ ਨੂੰ ਇੰਗਲੈਂਡ ਦੌਰੇ ਲਈ ਵੀ ਭਾਰਤੀ ਟੈਸਟ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ। ਅਜਿਹੇ ਵਿਚ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਗੋਆ ਜਾਣ ਦਾ ਪਲਾਨ ਬਣਾਇਆ। ਉਹ ਗੋਆ ਲਈ ਭਾਇਆ ਕੋਲਹਾਪੁਰ ਰੋਡ ਤੋਂ ਹੀ ਨਿਕਲ ਪਏ, ਪਰ ਪੁਲਸ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਦੋਸਤਾਂ ਨੂੰ ਅੰਬੋਲੀ ਵਿਚ ਹੀ ਰੋਕ ਦਿੱਤਾ। ਪੁਲਸ ਨੇ ਉਨ੍ਹਾਂ ਨੂੰ ਇਸ ਵਜ੍ਹਾ ਨਾਲ ਰੋਕ ਦਿੱਤਾ ਕਿਉਂਕਿ ਉਨ੍ਹਾਂ ਕੋਲ ਯਾਤਰਾ ਕਰਨ ਲਈ ਜ਼ਰੂਰੀ ਈ-ਪਾਸ ਨਹੀਂ ਸਨ। ਪੁਲਸ ਵਲੋਂ ਰੋਕੇ ਜਾਣ ਤੋਂ ਬਾਅਦ ਪ੍ਰਿਥਵੀ ਸ਼ਾਅ ਨੇ ਪੁਲਸ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਜਾਣ ਦਿੱਤਾ ਜਾਵੇ, ਪਰ ਉਨ੍ਹਾਂ ਦੀ ਇਕ ਨਹੀਂ ਸੁਣੀ ਗਈ। ਦਰਅਸਲ ਇਨ੍ਹੀ ਦਿਨੀਂ ਕੋਵਿਡ-19 ਦੀ ਵਜ੍ਹਾ ਨਾਲ ਕਈ ਸੂਬਿਆਂ ਵਿਚ ਲਾਕਡਾਊਨ ਹੈ ਅਤੇ ਯਾਤਰਾ ਕਰਨ ਲਈ ਈ-ਪਾਸ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਪੁਲਸ ਵਲੋਂ ਮਨਾ ਕੀਤੇ ਜਾਣ ਤੋਂ ਬਾਅਦ ਪ੍ਰਿਥਵੀ ਸ਼ਾ ਨੇ ਈ-ਪਾਸ ਲਈ ਆਪਣੇ ਮੋਬਾਇਲ ਰਾਹੀਂ ਅਪਲਾਈ ਕੀਤਾ ਅਤੇ ਇਕ ਘੰਟੇ ਬਾਅਦ ਉਨ੍ਹਾਂ ਨੂੰ ਇਸ ਦੇ ਲਈ ਕਲੀਅਰੈਂਸ ਮਿਲੀ ਅਤੇ ਫਿਰ ਉਹ ਗੋਆ ਲਈ ਰਵਾਨਾ ਹੋਏ। ਤੁਹਾਨੂੰ ਦੱਸ ਦਈਏ ਕਿ ਪ੍ਰਿਥਵੀ ਸ਼ਾ ਨੇ ਇਸ ਸਾਲ ਵਿਜੇ ਹਜ਼ਾਰੇ ਟ੍ਰਾਫੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 800 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ ਅਤੇ ਇਸ ਤੋਂ ਬਾਅਦ ਆਈ.ਪੀ.ਐੱਲ. ਵਿਚ ਵੀ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ, ਪਰ ਫਿਰ ਵੀ ਉਨ੍ਹਾਂ ਨੂੰ ਭਾਰਤੀ ਟੈਸਟ ਟੀਮ ਵਿਚ ਨਹੀਂ ਚੁਣਿਆ ਗਿਆ। ਕੁਝ ਦਿਨ ਪਹਿਲਾਂ ਟਾਈਮਜ਼ ਆਫ ਇੰਡੀਆ ਦੀ ਇਕ ਰਿਪੋਰਟ ਮੁਤਾਬਕ ਉਨ੍ਹਾਂ ਨੂੰ ਬੀ.ਸੀ.ਸੀ.ਆਈ. ਨੇ ਕਿਹਾ ਸੀ ਕਿ ਉਹ ਪਹਿਲਾਂ ਆਪਣੇ ਭਾਰ ਨੂੰ ਘੱਟ ਕਰਨ। ਉਨ੍ਹਾਂ ਸਾਹਮਣੇ ਰਿਸ਼ਭ ਪੰਤ ਦਾ ਉਦਾਹਰਣ ਵੀ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਜਦੋਂ ਉਹ ਵਾਪਸੀ ਕਰ ਸਕਦੇ ਹਨ ਤਾਂ ਤੁਸੀਂ ਵੀ ਅਜਿਹਾ ਕਰ ਸਕਦੇ ਹੋ। ਬੋਰਡ ਦੇ ਇਕ ਸੂਤਰ ਮੁਤਾਬਕ ਉਨ੍ਹਾਂ ਨੂੰ ਇਕ ਚੰਗੀ ਸੀਰੀਜ਼ ਵਿਚ ਪ੍ਰਦਰਸ਼ਨ ਦੇ ਆਧਾਰ 'ਤੇ ਟੀਮ ਵਿਚ ਥਾਂ ਮਿਲਦੀ ਹੈ, ਪਰ ਫਿਰ ਉਹ ਦੌੜਾਂ ਬਣਾਉਣ ਲਈ ਸੰਘਰਸ਼ ਕਰਨ ਲੱਗਦੇ ਹਨ।

jofra

ਸਸੈਕਸ (ਇੰਟ.)- ਜੇਕਰ ਆਈ.ਪੀ.ਐੱਲ. 2021 ਇਸ ਸਾਲ ਦੇ ਅਖੀਰ ਰੀਸ਼ਡਿਊਲ ਹੁੰਦਾ ਹੈ ਤਾਂ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੂੰ ਉਮੀਦ ਹੈ ਕਿ ਉਹ ਇਸ ਟੂਰਨਾਮੈਂਟ ਵਿਚ ਖੇਡਣਗੇ। ਦੱਸ ਦਈਏ ਕਿ ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਆਈ.ਪੀ.ਐੱਲ. ਦਾ ਆਯੋਜਨ ਹੋ ਰਿਹਾ ਸੀ। ਇਸ ਦੌਰਾਨ ਕੁਝ ਕ੍ਰਿਕਟਰਸ ਅਤੇ ਸਪੋਰਟ ਸਟਾਫ ਦੇ ਮੈਂਬਰ ਇਨਫੈਕਟਿਡ ਪਾਏ ਗਏ ਅਤੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਮੌਜੂਦਾ ਸੈਸ਼ਨ ਵਿਚ 29 ਮੁਕਾਬਲੇ ਖੇਡੇ ਗਏ, ਜਦੋਂ ਕਿ ਅਜੇ 31 ਮੁਕਾਬਲੇ ਖੇਡੇ ਜਾਣੇ ਬਾਕੀ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਨਜ਼ਰ ਸਤੰਬਰ ਵੀਡੋ 'ਤੇ ਤਾਂ ਜੋ ਟੂਰਨਾਮੈਂਟ ਨੂੰ ਪੂਰਾ ਕਰਵਾਇਆ ਜਾ ਸਕੇ। ਜ਼ਖਮੀ ਹੋਣ ਕਾਰਣ ਆਰਚਰ ਆਈ.ਪੀ.ਐੱਲ. 2021 ਦੇ ਇਕ ਵੀ ਮੈਚ ਵਿਚ ਨਹੀਂ ਖੇਡ ਸਕੇ। ਉਹ ਰਾਜਸਥਾਨ ਰਾਇਲਸ ਦਾ ਹਿੱਸਾ ਹਨ। ਹੁਣ ਉਹ ਉਮੀਦ ਕਰ ਰਹੇ ਹਨ ਕਿ ਜੇਕਰ ਟੂਰਨਾਮੈੰਟ ਰੀਸ਼ਡਿਊਲ ਹੁੰਦਾ ਹੈ ਤਾਂ ਉਹ ਖੇਡਦੇ ਦਿਖਾਈ ਦੇਣਗੇ। ਆਰਚਰ ਨੇ ਕਿਹਾ ਕਿ ਜੇਕਰ ਮੈਂ ਭਾਰਤ ਜਾਂਦਾ ਹਾਂਤਾਂ ਸ਼ਾਇਦ ਵੈਸੇ ਵੀ ਛੇਤੀ ਘਰ ਆ ਜਾਂਦਾ। ਉਮੀਦ ਹੈ, ਜੇਕਰ ਆਈ.ਪੀ.ਐੱਲ. ਇਸ ਸਾਲ ਰੀਸ਼ਡਿਊਲ ਹੁੰਦਾ ਹੈ, ਤਾਂ ਮੈਂ ਫਿਰ ਤੋਂ ਜਾ ਸਕਾਂਗਾ। ਭਾਰਤ ਨਹੀਂ ਜਾਣਾ ਇਕ ਮੁਸ਼ਕਲ ਫੈਸਲਾ ਸੀ। ਇਹ ਅਸਲ ਵਿਚ ਅਚਾਨਕ ਸੀ। ਮੈਂ ਜਾ ਸਕਦਾ ਸੀ ਪਰ ਮੈਨੂੰ ਨਹੀਂ ਪਤਾ ਕਿ ਮੈਂ ਕਿੰਨੇ ਮੈਚ ਖੇਡ ਪਾਉਂਦਾ। ਆਰਚਰ ਨੇ ਕਿਹਾ ਕਿ ਰਾਜਸਥਾਨ ਰਾਇਲਸ ਅਤੇ ਇੰਗਲੈਂਡ ਤੋਂ ਉਨ੍ਹਾਂ ਨੂੰ ਭਰਪੂਰ ਸਹਿਯੋਗ ਮਿਲਿਆ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਦੇ ਨਾਲ ਉਨ੍ਹਾਂ ਦੇ ਸਬੰਧ ਕਾਫੀ ਚੰਗੇ ਕਿਉਂਕਿ ਪਿਛਲੇ ਤਿੰਨ ਸਾਲਾਂ ਤੋਂ ਉਹ ਇਸ ਟੀਮ ਨਾਲ ਜੁੜੇ ਹੋਏ ਹਨ। ਬੇਨ ਸਟੋਕਸ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਉਹ ਜ਼ਖਮੀ ਹਨ। ਪਤਾ ਨਹੀਂ ਉਹ ਨਿਊਜ਼ੀਲੈਂਡ ਵਿਰੁੱਧ ਟੈਸਟ ਮੈਚਾਂ ਵਿਚ ਖੇਡ ਸਕਣਗੇ ਜਾਂ ਨਹੀਂ।

modi

ਨਵੀਂ ਦਿੱਲੀ: ਦੇਸ਼ ਭਰ ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਸ਼ੁਰੂ ਹੁੰਦੇ ਹੀ ਮੌਤਾਂ ਦਾ ਆਂਕੜਾ ਵੱਧ ਗਿਆ ਹੈ। ਇਸ ਦੌਰਾਨ 4000 ਹੋਰ ਲੋਕਾਂ ਦੀ ਮੌਤ ਕਰੋਨਾ ਕਾਰਨ ਹੋ ਗਈ ਤੇ ਇਸ ਤਰ੍ਹਾਂ ਹੁਣ ਤੱਕ ਇਹ ਗਿਣਤੀ 2,62,317 ਤੱਕ ਪੁੱਜ ਗਈ। ਇਸ ਦੇ ਚਲਦੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੀਐਸਏ ਪਲਾਂਟ ਦੇ ਸੰਬੰਧ ਵਿੱਚ ਇੱਕ ਪੱਤਰ ਲਿਖਿਆ ਹੈ।  ਇਸ ਪੱਤਰ ਵਿਚ ਉਨ੍ਹਾਂ ਨੇ ਲਿਖਿਆ ਕਿ ਸਾਨੂੰ ਦੱਸਿਆ ਗਿਆ ਸੀ ਕਿ ਸਾਨੂੰ ਪੀਐਸਏ ਦੇ 70 ਪੌਦੇ ਮਿਲਣਗੇ, ਹੁਣ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਪੜਾਅ ਵਿਚ ਸਾਨੂੰ ਚਾਰ ਪੌਦੇ ਮਿਲਣਗੇ ਅਤੇ ਬਾਕੀ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ। ਪੱਤਰ ਵਿੱਚ ਲਿਖਿਆ ਗਿਆ ਸੀ ਕਿ ਦਿੱਲੀ ਦੇ ਫੈਸਲੇ ਨਾ ਲਏ ਜਾਣ ਕਾਰਨ ਪਲਾਂਟ ਲਗਾਉਣ ਦੀਆਂ ਸਾਡੀਆਂ ਯੋਜਨਾਵਾਂ ਅਤੇ ਯੋਗਤਾਵਾਂ ਪ੍ਰਭਾਵਤ ਹੋ ਰਹੀਆਂ ਹਨ।

cm

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਬਹੁਤ ਸਾਰੇ ਸਿਆਸੀ ਆਗੂ ਕੋਰੋਨਾ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਹਨ। ਇਸ ਵਿਚਕਾਰ ਕੋਰੋਨਾ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ, ''ਕੋਰੋਨਾ ਵਾਇਰਸ ਇਕ ਜੀਵ ਹੈ ਅਤੇ ਉਸ ਨੂੰ ਵੀ ਜਿਉਣ ਦਾ ਅਧਿਕਾਰ ਹੈ।'' ਉਹਨਾਂ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਉਹਨਾਂ ਨੂੰ ਕਾਫ਼ੀ ਟਰੋਲ ਵੀ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਤ੍ਰਿਵੇਂਦਰ ਸਿੰਘ ਰਾਵਤ ਨੇ ਇਹ ਬਿਆਨ ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਕਹੇ ਅਤੇ ਕਿਹਾ ਕਿ ਕੋਰੋਨਾ ਵਾਇਰਸ ਇਕ ਜੀਵ ਹੈ ਅਤੇ ਉਸ ਨੂੰ ਵੀ ਜਿਉਣ ਦਾ ਅਧਿਕਾਰ ਹੈ ਪਰ ਅਸੀਂ ਖੁਦ ਨੂੰ ਸਭ ਤੋਂ ਬੁੱਧੀਮਾਨ ਸਮਝਦੇ ਹਾਂ ਅਤੇ ਇਸ ਨੂੰ ਖਤਮ ਕਰਨ ਦੀ ਤਿਆਰੀ ਕਰ ਰਹੇ ਹਾਂ। ਇਸ ਲਈ ਉਹ (ਵਾਇਰਸ) ਲਗਾਤਾਰ ਖੁਦ ਨੂੰ ਬਦਲ ਰਿਹਾ ਹੈ’।  

vaccine

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧ ਰਹੇ ਹਨ। ਹੁਣ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਲਈ ਹਰ ਵਰਗ ਦੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਕੋਰੋਨਾ ਖਿਲਾਫ ਲੜ੍ਹਨ ਲਈ ਡਾ.ਰੈੱਡੀਜ਼ ਲੈਬ  ਨੇ ਭਾਰਤ 'ਚ ਰੂਸੀ ਕੋਰੋਨਾ ਵੈਕਸੀਨ Sputnik V ਦੀ ਪਹਿਲੀ ਡੋਜ਼ ਲਾ ਦਿੱਤੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਵੈਕਸੀਨ ਦੀ ਪਹਿਲੀ ਖੁਰਾਕ ਹੈਦਰਾਬਾਦ 'ਚ ਲਾਈ ਗਈ ਹੈ। ਇਸ ਵੇਲੇ ਭਾਰਤ ਵਿਚ ਰਸ਼ੀਅਨ Sputnik V ਕੋਵਿਡ -19 ਟੀਕੇ ਦੀ ਖੁਰਾਕ 995 ਰੁਪਏ ਦੀ ਹੈ। ਡਾ. ਰੈਡੀਜ਼ ਲੈਬਾਰਟਰੀਜ਼ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਸ ਟੀਕੇ ਨੂੰ ਕੇਂਦਰੀ ਡਰੱਗਜ਼ ਲੈਬਾਰਟਰੀਆਂ (ਸੀਡੀਐਲ) ਤੋਂ ਲੋੜੀਂਦੀ ਪ੍ਰਵਾਨਗੀ ਮਿਲ ਗਈ ਹੈ। ਕੋਰੋਨਾ ਵੈਕਸੀਨ Sputnik V ਦੀ ਭਾਰਤ ਵਿਚ ਉਤਪਾਦਨ ਹੋਣ ਤੋਂ ਬਾਅਦ ਡੋਜ਼ ਦੇ ਜਲਦ ਸਸਤੀ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਇਸ ਟੀਕੇ ਨੂੰ ਕੇਂਦਰੀ ਦਵਾਈ ਪ੍ਰਯੋਗਸ਼ਾਲਾ ਕਸੌਲੀ ਤੋਂ 13 ਮਈ 2021 ਨੂੰ ਪ੍ਰਵਾਨਗੀ ਮਿਲ ਗਈ ਸੀ। ਇਸ ਟੀਕੇ ਦੀ ਮੌਜੂਦਾ ਕੀਮਤ ਵੱਧ ਤੋਂ ਵੱਧ 948 ਰੁਪਏ+5 ਫ਼ੀਸਦ ਜੀਐੱਸਟੀ ਹੈ।  ...

covid ward

ਲੁਧਿਆਣਾ (ਬਿਊਰੋ)- ਸੂਬੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਕਾਰਣ ਹਸਪਤਾਲਾਂ ਵਿਚ ਸਿਹਤ ਉਪਕਰਣਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਇਸ ਘਾਟ ਨੂੰ ਪੂਰਨ ਲਈ ਕਈ ਸੰਸਥਾਵਾਂ ਵਲੋਂ ਅੱਗੇ ਆ ਕੇ ਸਰਕਾਰ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਡੇਰਾ ਸਤਸੰਗ ਬਿਆਸ ਵਾਲਿਆਂ ਵਲੋਂ ਆਪਣੇ ਸਤਸੰਗ ਘਰਾਂ ਵਿਚ ਕੁਆਰਨਟੀਨ ਸੈਂਟਰ ਬਣਾਏ ਗਏ ਹਨ। ਦੇ ਹੰਬੜਾ ਰੋਡ 'ਤੇ ਅੱਜ ਰਾਧਾ ਸੁਆਮੀ ਸਤਸੰਗ ਡੇਰੇ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਨੂੰ ਕੁਆਰਨਟੀਨ ਕਰਨ ਲਈ ਵਿਸ਼ੇਸ਼ ਬੈੱਡ ਹਸਪਤਾਲ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ ਬੈੱਡ ਲਾਉਣ ਦੇ ਨਾਲ ਕੁਰਸੀਆਂ ਦਾ ਵੀ ਪ੍ਰਬੰਧ ਅਤੇ ਆਕਸੀਜਨ ਸਿਲੰਡਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਕੁਆਰਨਟਾਈਨ ਸੈਂਟਰ ਦਾ ਜਾਇਜ਼ਾ ਲੈਣ ਲਈ ਅੱਜ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਅਤੇ ਡਿਪਟੀ ਕਮਿਸ਼ਨਰ ਬਲਵਿੰਦਰ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ।ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਹੀ ਰਾਧਾ ਸੁਆਮੀ ਸਤਿਸੰਗ ਘਰਾਂ ਨੂੰ ਅਪੀਲ ਕੀਤੀ ਗਈ ਸੀ ਕਿ ਕੋਰੋਨਾ ਮਰੀਜ਼ਾਂ ਲਈ ਉਹ ਵੀ ਆਪਣਾ ਯੋਗਦਾਨ ਪਾਉਣ ਜਿਸ ਕਰਕੇ ਇੱਥੇ ਇਹ ਸੈਂਟਰ ਬਣਾਏ ਗਏ ਹਨ, ਜਿੱਥੇ ਹਰ ਤਰ੍ਹਾਂ ਦੀ ਸੁਵਿਧਾ ਉਪਲੱਬਧ ਹੈ ਉਨ੍ਹਾਂ ਨੇ ਕਿਹਾ ਕਿ ਉਹ ਡੇਰਾ ਪ੍ਰਬੰਧਕਾਂ ਦੇ ਬਹੁਤ ਧੰਨਵਾਦੀ ਹਨ। ਉਥੇ ਹੀ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਵੀ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਇਸਤੋਂ ਸੰਤੁਸ਼ਟੀ ਜਤਾਈ ਅਤੇ ਕਿਹਾ ਕਿ ਪ੍ਰਬੰਧ ਚੰਗੇ ਹਨ ਅਤੇ ਇਸ ਨਾਲ ਕਈ ਕੋਰੋਨਾ ਮਰੀਜ਼ ਜੋ ਕੋਰੋਨਾ ਪਾਜ਼ੇਟਿਵ ਹੋਣ 'ਤੇ ਇੱਥੇ ਆ ਕੇ ਆਸਾਨੀ ਨਾਲ ਆਪਣੇ-ਆਪ ਨੂੰ ਕੁਆਰਨਟੀਨ ਕਰ ਸਕਦੇ ਹਨ।

cbi

ਨਵੀਂ ਦਿੱਲੀ: ਦੇਸ਼ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਣ ਕਰਕੇ ਸਕੂਲ ਕਾਲਜ ਕਾਫ਼ੀ ਸਮੇਂ ਤੋਂ ਬੰਦ ਹੈ। ਪਿਛਲੇ ਕੁਝ ਦਿਨ ਪਹਿਲਾ ਸੀਬੀਐੱਸਈ ਨੇ 12 ਵੀਂ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਸੀ ਪਰ ਅੱਜ ਕਿਹਾ ਹੈ ਕਿ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਬਾਰੇ ਹਾਲੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ। ਕੋਰੋਨਾ ਮਹਾਮਾਰੀ ਕਰਕੇ ਮਾਪੇ ਤੇ ਵਿਦਿਆਰਥੀਆਂ ਦਾ ਇਕ ਵਰਗ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਕਰ ਰਹੇ ਹਨ। ਸੀਬੀਐੱਸਈ ਦੇ ਅਧਿਕਾਰੀ ਨੇ ਕਿਹਾ,‘‘ ਇਸ ਸਾਫ਼ ਕੀਤਾ ਜਾਂਦਾ ਹੈ ਕਿ +2 ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ। ਜੇ ਕੋਈ ਅਜਿਹਾ ਫ਼ੈਸਲਾ ਕੀਤਾ ਜਾਂਦਾ ਹੈ ਤਾਂ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ।''12 ਵੀਂ ਦੀ ਪ੍ਰੀਖਿਆਵਾਂ ਨੂੰ ਲੈ ਕੇ ਸੀਬੀਐੱਸਈ ਅਧਿਕਾਰੀ ਚਰਚਾ ਕਰ ਰਹੇ ਹਨ।  ਗੌਰਤਲਬ ਹੈ ਕਿ ਹਾਲ ਹੀ ਵਿੱਚ, 10 ਵੀਂ ਦੀ ਪ੍ਰੀਖਿਆ ਰੱਦ ਹੋਣ ਤੋਂ ਬਾਅਦ 12 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਸਥਿਤੀ ਸੁਧਰਨ ਤੋਂ ਬਾਅਦ ਇਸ ਸਬੰਧ ਵਿਚ ਫੈਸਲਾ ਲਿਆ ਜਾਵੇਗਾ। ਇਸ ਤੋਂ ਬਾਅਦ, ਤਾਜ਼ਾ ਅਪਡੇਟ ਆਇਆ ਕਿ 1 ਜੂਨ ਨੂੰ ਕੇਂਦਰ ਸਰਕਾਰ ਨਾਲ ਕੋਰੋਨਾ ਦੀ ਸਮੀਖਿਆ ਬੈਠਕ ਤੋਂ ਬਾਅਦ, ਪ੍ਰੀਖਿਆਵਾਂ ਦੇ ਸੰਬੰਧ ਵਿਚ ਫੈਸਲਾ ਲਿਆ ਜਾ ਸਕਦਾ ਹੈ। 

pm modi

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੀਐੱਮ ਕਿਸਾਨ ਤਹਿਤ ਅੱਠਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ। ਦੇਸ਼ ਭਰ ਦੇ ਕਰੀਬ 9.5 ਕਰੋੜ ਕਿਸਾਨਾਂ ਦੇ ਖਾਤੇ 'ਚ ਕਰੀਬ 20,000 ਕਰੋੜ ਰੁਪਏ ਭੇਜੇ। ਇਸ ਯੋਜਨਾ ਦੇ ਮੁਤਾਬਿਕ ਹਰ ਸਾਲ ਯੋਗ ਕਿਸਾਨਾਂ ਦੇ ਖਾਤੇ 6000 ਰੁਪਏ ਭੇਜੇ ਜਾਂਦੇ ਹਨ। ਇਹ ਪੈਸੇ ਹਰ ਸਾਲ ਚਾਰ-ਚਾਰ ਮਹੀਨਿਆਂ ਦੇ ਫਰਕ ਨਾਲ ਤਿੰਨ ਕਿਸ਼ਤਾਂ 'ਚ ਭੇਜੇ ਜਾਂਦੇ ਹਨ। ਅੱਜ ਦੇ ਇਸ ਪ੍ਰੋਗਰਾਮ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੀ ਸ਼ਾਮਿਲ ਹੋਏ।  ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਕਿਹਾ ਕਿ ਉਹ ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਦੀ ਕਾਲਾਬਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ। ਇਸ ਯੋਜਨਾ ਦਾ ਲਾਭ ਸਿਰਫ ਉਨ੍ਹਾਂ ਕਿਸਾਨਾਂ ਨੂੰ ਹੀ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਕੋਲ 2 ਹੈਕਟੇਅਰ ਜਾਂ ਘੱਟ ਕਾਸ਼ਤ ਕੀਤੀ ਜ਼ਮੀਨ ਹੈ।   ਗੌਰਤਲਬ ਹੈ ਕਿ ਪਿਛਲੇ ਸਾਲ 25 ਦਸੰਬਰ ਨੂੰ ਸੱਤਵੀਂ ਕਿਸ਼ਤ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਮੌਕੇ ਭੇਜੀ ਗਈ ਸੀ। ਸੱਤ ਕਿਸ਼ਤਾਂ ਮਿਲਾ ਕੇ ਹੁਣ ਤਕ ਕਿਸਾਨਾਂ ਦੇ ਖਾਤੇ ਕਰੀਬ 1.5 ਲੱਖ ਕਰੋੜ ਰੁਪਏ ਭੇਜੇ ਜਾ ਚੁੱਕੇ ਹਨ। ਇਹ ਰਾਸ਼ੀ ਡੀਬੀਟੀ ਮਾਧਿਅਣ ਨਾਲ ਲਾਭਪਾਤਰੀਆਂ ਦੇ ਬੈਂਕ ਖਾਤਿਆਂ 'ਚ ਸਿੱਧਾ ਜਮ੍ਹਾ ਕਰਵਾਈ ਜਾਂਦੀ ਹੈ। ਖਾਤੇ ਦੀ ਜਾਣਕਾਰੀ ਲਈ ਪੀਐਮ ਕਿਸਾਨ ਯੋਜਨਾ ਦੀ ਵੈਬਸਾਈਟ  pmkisan.gov.in  'ਤੇ ਜਾ ਸਕਦੇ ਹਨ। ...

kissan

ਗੁਰਦਾਸਪੁਰ (ਬਿਊਰੋ)- ਕੋਰੋਨਾ ਦੇ ਵੱਧ ਰਹੇ ਕਹਿਰ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਭਾਗ ਲੈਣ ਲਈ ਅੱਜ ਗੁਰਦਾਸਪੁਰ ਤੋਂ ਪੰਜਾਬ ਫੈਡਰੇਸ਼ਨ ਦੇ ਨੌਜਵਾਨਾਂ ਦਾ ਵੱਡਾ ਜਥਾ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ 'ਤੇ ਜਥੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਇੰਦਰਪਾਲ ਸਿੰਘ ਨੇ ਕਿਹਾ ਕਿ ਕਰੀਬ 8 ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਸਰਕਾਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ ਪਰ ਕਿਸਾਨਾਂ ਦੇ ਹੌਸਲੇ ਵੀ ਬੁਲੰਦ ਹਨ, ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਇੰਦਰਪਾਲ ਸਿੰਘ ਨੇ ਕਿਹਾ ਕਿ 8 ਮਹੀਨਿਆਂ ਤੋਂ ਦਿੱਲੀ ਵਿਖੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਪਰ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਲਈ ਕੋਝੀਆਂ ਹਰਕਤਾਂ ਕਰ ਰਹੀ ਹੈ ਅਤੇ ਕੋਰੋਨਾ ਦੇ ਨਾਮ 'ਤੇ ਕਿਸਾਨਾਂ ਨੂੰ ਡਰਾ ਕੇ ਸੰਘਰਸ਼ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਉਹ ਇਹ ਪੁੱਛਣਾ ਚਾਹੁੰਦੇ ਹਨ ਕਿ ਪਿਛਲੇ 8 ਮਹੀਨਿਆਂ ਦੌਰਾਨ ਕਿੰਨੇ ਕਿਸਾਨ ਇਸ ਵਾਇਰਸ ਦੀ ਲਪੇਟ ਵਿਚ ਆਏ ਹਨ। ਸਿਰਫ ਲੋਕਾਂ ਨੂੰ ਅਤੇ ਕਿਸਾਨਾਂ ਨੂੰ ਕੋਰੋਨਾ ਦੇ ਨਾਮ 'ਤੇ ਡਰਾਇਆ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਆਪਣੇ ਗੁੰਡੇ ਭੇਜ ਕੇ ਕਿਸਾਨੀ ਸ਼ੰਘਰਸ਼ ਨੂੰ ਬਦਨਾਮ ਕਰਨ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ ਪਰ ਕਿਸਾਨ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਸੰਘਰਸ਼ ਖਤਮ ਕਰਨਗੇ।

untitled design 90

ਲੁਧਿਆਣਾ (ਇੰਟ.)- ਕਰੋਨਾ ਕਾਲ ਦੌਰਾਨ ਦੂਜੀ ਲਹਿਰ ਪਹਿਲੀ ਲਹਿਰ ਨਾਲੋਂ ਜ਼ਿਆਦਾ ਘਾਤਕ ਹੁੰਦੀ ਜਾ ਰਹੀ ਹੈ , ਜਿੱਥੇ ਲੋਕ ਆਪਣਿਆਂ ਦਾ ਸਾਥ ਛੱਡ ਰਹੇ ਹਨ, ਓਥੇ ਹੀ ਕੁਝ ਲੋਕਾਂ ਵੱਲੋਂ ਅੱਗੇ ਆ ਕੇ ਸਮਾਜ ਦੀ ਸੇਵਾ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਫਰੰਟ ਲਾਈਨ ਵਰਕਰਜ਼ ਅਹਿਮ ਰੋਲ ਨਿਭਾ ਰਹੇ ਹਨ। ਫਰੰਟਲਾਈਨ ਵਰਕਰਾਂ ਵਿੱਚ ਲੁਧਿਆਣਾ ਜਵੱਦੀ ਅਰਬਨ ਸੈਂਟਰ ਜਿਥੇ ਲੇਵਲ 2 ਦਾ ਕੋਵਿਡ ਵਾਰਡ ਬਣਾਇਆ ਗਿਆ ਹੈ ਉਥੇ ਹੀ ਇਕ ਮਹਿਲਾ ਡਾਕਟਰ ਵੱਲੋਂ ਵੀ ਕੋਵਿਡ ਵਾਰਡ ਵਿੱਚ ਸੇਵਾ ਨਿਭਾਈ ਜਾ ਰਹੀ ਹੈ ਇਹ ਮਹਿਲਾ ਡਾਕਟਰ ਚਾਰ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਇਸ ਦੇ ਬਾਵਜੂਦ ਕੋਵਿਡ ਵਾਰਡ ਵਿੱਚ ਲਗਾਤਾਰ ਸੇਵਾ ਨਿਭਾਅ ਰਹੀ ਹੈ। ਮਹਿਲਾ ਡਾਕਟਰ ਨੇ ਕਿਹਾ ਕਿ ਉਸ ਨੂੰ ਪਰਿਵਾਰ ਵਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਪ੍ਰਸ਼ਾਸ਼ਨ ਦਾ ਸਾਥ ਦੇਣ ਦੀ ਅਪੀਲ ਕੀਤੀ। ਡਾ ਸਿਮਰਜੀਤ ਕੌਰ ਨੇ ਕਿਹਾ ਕਿ ਇਸ ਮਹਾਮਾਰੀ ਤੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰਨਾ ਚਾਹੀਦਾ ਹੈ, ਜਿਸ ਨਾਲ ਅਸੀਂ ਆਪਣੀ ਹੀ ਨਹੀਂ ਸਗੋਂ ਸਮਾਜ ਦੀ ਰੱਖਿਆ ਵੀ ਕਰ ਸਕੀਏ। ਉਨ੍ਹਾਂ ਨੇ ਦਵਾਈਆਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਸਮਾਜ ਵੱਡੀ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ਲੋਕ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ ਅਜਿਹੇ ਵਿੱਚ ਕਾਲਾਬਾਜ਼ਾਰੀ ਨਹੀਂ ਹੋਣੀ ਚਾਹੀਦੀ, ਓਧਰ ਦੂਜੇ ਪਾਸੇ ਅਰਬਨ ਹੈਲਥ ਸੈਂਟਰ ਦੀ ਸੀਨੀਅਰ ਡਾ ਸੀਮਾ ਕੌਸ਼ਿਕ ਨੇ ਕਿਹਾ ਕਿ ਓਧਰ ਦੂਜੇ ਪਾਸੇ ਅਰਬਨ ਹੈਲਥ ਸੈਂਟਰ ਦੀ ਸੀਨੀਅਰ ਡਾ ਸੀਮਾ ਕੌਸ਼ਲ ਜੋ ਕਿ ਸੀਨੀਅਰ ਡਾਕਟਰ ਵਜੋਂ ਤਾਇਨਾਤ ਹੈ, ਨੇ ਵੀ ਕਿਹਾ ਕਿ ਸਟਾਫ ਦੀ ਕਮੀ ਹੋਣ ਕਰਕੇ ਡਾ ਸਿਮਰਨਜੀਤ ਕੌਰ ਕੋਵਿਡ ਵਾਰਡ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਜੋ ਕਿ ਕਾਬਿਲੇ ਤਾਰੀਫ਼ ਹੈ ਉਹ ਖੁਦ ਚਾਰ ਮਹੀਨੇ ਦੀ ਗਰਭਵਤੀ ਹਨ ਪਰ ਇਸ ਦੇ ਬਾਵਜੂਦ ਆਪਣੀ ਡਿਊਟੀ ਲੋਕਾਂ ਪ੍ਰਤੀ ਤਨਦੇਹੀ ਨਾਲ ਨਿਭਾ ਰਹੇ ਹਨ।

untitled design 87

ਚੰਡੀਗੜ੍ਹ (ਬਿਊਰੋ)- ਪਿੰਡਾਂ ਵਿਚ ਵੱਧ ਰਹੇ ਕੋਰੋਨਾ ਵਾਇਰਸ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਖਾਵਾਕਾਰੀ ਕਿਸਾਨਾਂ ਦੀ ਚਿੰਤਾ ਕਰਦੇ ਹੋਏ ਉਨ੍ਹਾਂ ਨੇ ਕਿਸਾਨ ਸੰਗਠਨ ਅਤੇ ਸਰਕਾਰ ਦੇ ਅਫਸਰਾਂ ਦੀ ਮੀਟਿੰਗ ਕਰਵਾ ਕੇ ਉਨ੍ਹਾਂ ਲਈ ਕੋਰੋਨਾ ਜਾਂਚ ਅਤੇ ਵੈਕਸੀਨ ਦੀ ਵਿਵਸਥਾ ਕੀਤੀ। ਇਸ ਦੇ ਬਾਵਜੂਦ ਕਿਸਾਨ ਸੰਗਠਨਾਂ ਨੇ ਜਾਂਚ ਤੋਂ ਮਨਾਂ ਕਰ ਦਿੱਤਾ ਅਤੇ ਵੈਕਸੀਨੇਸ਼ਨ ਦੇ ਨਾਂ 'ਤੇ ਸਿਰਫ 1900 ਲੋਕਾਂ ਨੇ ਹੀ ਟੀਕਾਕਰਣ ਦਾ ਲਾਭ ਲਿਆ। ਅਨਿਲ ਵਿੱਜ ਨੇ ਕਿਹਾ ਕਿ ਉਨ੍ਹਾਂ ਨੇ ਸੰਗਠਨ ਨੂੰ ਕਈ ਵਾਰ ਅਪੀਲ ਕੀਤੀ ਕਿ ਤੁਸੀਂ ਹਰਿਆਣਾ ਦੀ ਧਰਤੀ 'ਤੇ ਹੋ ਅਜਿਹੇ ਵਿਚ ਤੁਹਾਡੀ ਸਿਹਤ ਦੀ ਰਾਖੀ ਕਰਨਾ ਸਾਡਾ ਫਰਜ਼ ਹੈ, ਪਰ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਾਫ ਕਿਹਾ ਹੈ ਕਿ ਤੁਸੀਂ ਟੈਂਟ ਲਗਵਾ ਦਿਓ ਜਿਨ੍ਹਾਂ ਕਿਸਾਨਾਂ ਨੇ ਵੈਕਸੀਨੇਸ਼ਨ ਲਗਵਾਉਣੀ ਹੋਵੇਗੀ ਉਹ ਲਵਾ ਲੈਣਗੇ। 10 ਦਿਨਾਂ ਤੋਂ ਵੀ ਜ਼ਿਆਦਾ ਦਾ ਸਮਾਂ ਹੋਣ ਤੋਂ ਬਾਅਦ ਵੀ ਅੰਕੜੇ ਨਿਰਾਸ਼ਾਜਨਕ ਹਨ। ਵਿਜ ਨੇ ਕਿਹਾ ਕਿ ਪਿੰਡ ਵਿਚ ਵੱਧ ਰਹੇ ਕੋਰੋਨਾ ਦੇ ਮੱਦੇਨਜ਼ਰ ਕਿਸਾਨਾਂ ਨੂੰ ਵੈਕਸੀਨੇਸ਼ਨ ਲਗਵਾਉਣਾ ਲਾਜ਼ਮੀ ਹੈ ਤਾਂ ਹੀ ਪੇਂਡੂ ਇਲਾਕਿਆਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕਦਾ ਹੈ। ਸਿਹਤ ਮੰਤਰੀ ਹਰਿਆਣਾ ਨੇ ਵੈਕਸੀਨ ਦੀ ਥੋੜ੍ਹੀ ਘਾਟ 'ਤੇ ਕਿਹਾ ਕਿ ਇਸ ਕਿੱਲਤ ਨੂੰ ਦੇਖਦੇ ਹੋਏ ਸਰਕਾਰ ਵੈਕਸੀਨ ਲਈ ਗਲੋਬਲ ਟੈਂਡਰ ਕਰਨ ਜਾ ਰਹੀ ਹੈ, ਕੇਂਦਰ ਸਰਕਾਰ ਵਲੋਂ ਮਨਜ਼ੂਰ ਵਿਦੇਸ਼ੀ ਵੈਕਸੀਨ ਇਸ ਟੈਂਡਰ ਦਾ ਪਾਰਟ ਹੋ ਸਕਦਾ ਹੈ, ਇਸ ਵੈਕਸੀਨ ਦੇ ਆਉਣ ਨਾਲ ਹਰਿਆਣਾ ਦੇ ਹੋਰ ਲੋਕਾਂ ਨੂੰ ਲਾਭ ਮਿਲੇਗਾ।ਉਥੇ ਹੀ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਜਿਹੜੇ ਸੂਬੇ ਕੇਂਦਰ ਸਰਕਾਰ ਤੋਂ ਮੁਫਤ ਵੈਕਸੀਨ ਦੀ ਮੰਗ ਕਰ ਰਹੇ ਹਨ, ਉਹ ਕਿਉਂ ਨਹੀਂ ਖਰੀਦ ਕੇ ਮੁਫਤ ਲਗਾਉਂਦੇ। ਵਿਜ ਨੇ ਕਿਹਾ ਕਿ ਹਰਿਆਣਾ ਦੇ ਸਾਰੇ ਲੋਕਾਂ ਲਈ ਮੁਫਤ ਵੈਕਸੀਨ ਸਰਕਾਰ ਨੇ ਮਹੱਈਆ ਕਰਵਾ ਰਹੀ ਹੈ। ਗੈਰ ਭਾਜਪਾ ਸ਼ਾਸਤ ਸੂਬੇ ਆਪਣੇ ਖੇਤਰ ਦੇ ਲੋਕਾਂ ਨੂੰ ਕਿਉਂ ਮੁਫਤ ਵੈਕਸੀਨ ਨਹੀਂ ਲਗਵਾਉਂਦੇ, ਇਹ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ।