LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੈਦਰਾਬਾਦ 'ਚ ਲਗਾਇਆ Sputnik V ਦਾ ਪਹਿਲਾ ਟੀਕਾ, ਇਕ ਡੋਜ਼ ਦੀ ਕੀਮਤ 955 ਰੁਪਏ

vaccine

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧ ਰਹੇ ਹਨ। ਹੁਣ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਲਈ ਹਰ ਵਰਗ ਦੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਕੋਰੋਨਾ ਖਿਲਾਫ ਲੜ੍ਹਨ ਲਈ ਡਾ.ਰੈੱਡੀਜ਼ ਲੈਬ  ਨੇ ਭਾਰਤ 'ਚ ਰੂਸੀ ਕੋਰੋਨਾ ਵੈਕਸੀਨ Sputnik V ਦੀ ਪਹਿਲੀ ਡੋਜ਼ ਲਾ ਦਿੱਤੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਵੈਕਸੀਨ ਦੀ ਪਹਿਲੀ ਖੁਰਾਕ ਹੈਦਰਾਬਾਦ 'ਚ ਲਾਈ ਗਈ ਹੈ।

tweet

ਇਸ ਵੇਲੇ ਭਾਰਤ ਵਿਚ ਰਸ਼ੀਅਨ Sputnik V ਕੋਵਿਡ -19 ਟੀਕੇ ਦੀ ਖੁਰਾਕ 995 ਰੁਪਏ ਦੀ ਹੈ। ਡਾ. ਰੈਡੀਜ਼ ਲੈਬਾਰਟਰੀਜ਼ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਸ ਟੀਕੇ ਨੂੰ ਕੇਂਦਰੀ ਡਰੱਗਜ਼ ਲੈਬਾਰਟਰੀਆਂ (ਸੀਡੀਐਲ) ਤੋਂ ਲੋੜੀਂਦੀ ਪ੍ਰਵਾਨਗੀ ਮਿਲ ਗਈ ਹੈ।

vaccine

ਕੋਰੋਨਾ ਵੈਕਸੀਨ Sputnik V ਦੀ ਭਾਰਤ ਵਿਚ ਉਤਪਾਦਨ ਹੋਣ ਤੋਂ ਬਾਅਦ ਡੋਜ਼ ਦੇ ਜਲਦ ਸਸਤੀ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਇਸ ਟੀਕੇ ਨੂੰ ਕੇਂਦਰੀ ਦਵਾਈ ਪ੍ਰਯੋਗਸ਼ਾਲਾ ਕਸੌਲੀ ਤੋਂ 13 ਮਈ 2021 ਨੂੰ ਪ੍ਰਵਾਨਗੀ ਮਿਲ ਗਈ ਸੀ। ਇਸ ਟੀਕੇ ਦੀ ਮੌਜੂਦਾ ਕੀਮਤ ਵੱਧ ਤੋਂ ਵੱਧ 948 ਰੁਪਏ+5 ਫ਼ੀਸਦ ਜੀਐੱਸਟੀ ਹੈ।  

In The Market