LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਹਿੰਮਤ ਹਾਰਣ ਵਾਲਾ ਦੇਸ਼ ਨਹੀਂ, ਅਸੀਂ ਲੜਾਂਗੇ ਤੇ ਜਿੱਤਾਂਗੇ : PM ਮੋਦੀ

narendra

ਨਵੀਂ ਦਿੱਲੀ- ਕੋਰੋਨਾ ਵਾਇਰਸ ਨੂੰ ਨਾ ਦਿਸਣ ਵਾਲਾ ਦੁਸ਼ਮਨ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 100 ਸਾਲ ਬਾਅਦ ਇੰਨੀ ਭਿਆਨਕ ਮਹਾਮਾਰੀ ਦੁਨੀਆ ਦੀ ਪ੍ਰੀਖਿਆ ਲਾ ਰਹੀ ਹੈ। ਇਸ ਨਾ ਦਿਸਣ ਵਾਲੇ ਦੁਸ਼ਮਣ ਕਾਰਣ ਆਪਣੇ ਨੇੜਲਿਆਂ ਨੂੰ ਅਸੀਂ ਗੁਆ ਚੁੱਕੇ ਹਾਂ। ਜਿਸ ਦੁੱਖ ਨੂੰ ਦੇਸ਼ ਨੇ ਸਹਿਣ ਕੀਤਾ ਹੈ। ਕਈ ਲੋਕ ਜਿਸ ਦਰਦ ਵਿਚੋਂ ਲੰਘ ਰਹੇ ਹਨ, ਉਹ ਮੈਂ ਵੀ ਮਹਿਸੂਸ ਕਰ ਰਿਹਾ ਹਾਂ। ਮਹਾਮਾਰੀ ਦੀ ਦੂਜੀ ਲਹਿਰ ਦਾ ਮੁਕਾਬਲਾ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਵਿਸ਼ਵਾਸ ਦੇ ਨਾਲ ਕਿਹਾ ਕਿ ਭਾਰਤ ਹਿੰਮਤ ਹਾਰਣ ਵਾਲਾ ਦੇਸ਼ ਨਹੀਂ ਹੈ। ਅਸੀਂ ਲੜਾਂਗੇ ਅਤੇ ਜਿੱਤਾਂਗੇ। ਤਿੰਨੋ ਫੌਜਾਂ ਪੂਰੀ ਸ਼ਕਤੀ ਨਾਲ ਕੰਮ ਵਿਚ ਲੱਗੀਆਂ ਹਨ। ਆਕਸੀਜਨ ਰੇਲ ਨੇ ਕੋਰੋਨਾ ਦੇ ਖਿਲਾਫ ਲੜਾਈ ਨੂੰ ਵੱਡੀ ਤਾਕਤ ਦਿੱਤੀ ਹੈ। ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਡਾਕਟਰ, ਨਰਸਿੰਗ ਸਟਾਫ, ਲੈਬ ਟੈਕਨੀਸ਼ੀਅਨ ਅਤੇ ਸਫਾਈ ਮੁਲਾਜ਼ਮ ਸਾਰੇ ਮੋਰਚੇ 'ਤੇ ਡਟੇ ਹੋਏ ਹਨ। ਫਾਰਮਾ ਸੈਕਟਰ ਨੇ ਜ਼ਰੂਰੀ ਦਵਾਈਆਂ ਦਾ ਉਤਪਾਦਨ ਵਧਾਇਆ ਹੈ। ਜ਼ਰੂਰੀ  ਮੈਡੀਕਲ ਯੰਤਰਾਂ ਅਤੇ ਹੋਰ ਵਸਤਾਂ ਦੀ ਦਰਾਮਦਗੀ ਵੀ ਹੋ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ਵਰਚੂਅਲ ਤਰੀਕੇ ਨਾਲ ਦੇਸ਼ ਦੇ 9.5 ਕਰੋੜ ਕਿਸਾਨਾਂ ਲਈ 18 ਹਜ਼ਾਰ ਕਰੋੜ ਰੁਪਏ ਦੀ ਪੀ.ਐੱਮ. ਕਿਸਾਨ ਯੋਜਨਾ ਦੀ ਅਗਲੀ ਕਿਸ਼ਤ ਜਾਰੀ ਕਰਨ ਤੋਂ ਬਾਅਦ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਭਾਰਤ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕੋਰੋਨਾ ਨਾਲ ਨਜਿੱਠਣ ਲਈ ਤਿਆਰੀਆਂ ਦਾ ਸੰਖੇਪ ਵੇਰਵਾ ਦਿੰਦੇ ਹੋਏ ਕਿਹਾ ਕਿ ਕੋਰੋਨਾ ਦੀ ਇਸ ਦੂਜੀ ਲਹਿਰ ਦਾ ਮੁਕਾਬਲਾ ਕਰਨ ਲਈ ਸੰਸਾਧਨ ਮੁਹੱਈਆ ਕਰਵਾਉਣ ਦੇ ਰਸਤੇ ਸਾਰੇ ਮਸਲੇ ਦੂਰ ਕੀਤੇ ਜਾ ਰਹੇ ਹਨ।
ਸਰਕਾਰ ਦੇ ਸਾਰੇ ਵਿਭਾਗ, ਸੰਸਾਧਨ, ਸੁਰੱਖਿਆ ਦਸਤੇ, ਵਿਗਿਆਨੀ ਸਮੇਤ ਹਰ ਕੋਈ ਦਿਨ-ਰਾਤ ਕੋਵਿਡ ਦੀ ਚੁਣੌਤੀ ਦਾ ਮੁਕਾਬਲਾ ਕਰ ਰਿਹਾ ਹੈ। ਨਾਰਾਜ਼ਗੀ ਭਰੇ ਲਹਿਜੇ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਹਾਮਾਰੀ ਵਿਚ ਜਮਾਖੋਰੀ ਅਤੇ ਕਾਲਾਬਾਜ਼ਾਰੀ ਦੇ ਖੁਦ ਦੇ ਸਵਾਰਥ ਵਿਚ ਕੁਝ ਲੋਕ ਲੱਗੇ ਹਨ। ਅਜਿਹੇ ਲੋਕਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਸੀਂ ਸਾਰੇ ਸੂਬਿਆਂ ਨੂੰ ਕਿਹਾ ਹੈ ਕਿ ਅਜਿਹੇ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ।

In The Market