LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਸ਼ ਵਿਚ ਸ਼ੁਰੂ ਹੋਈ ਸਪੁਤਨਿਕ ਵੀ ਦੀ ਡਲਿਵਰੀ, 995 ਰੁਪਏ ਵਿਚ ਮਿਲੇਗੀ ਰੂਸੀ ਵੈਕਸੀਨ ਦੀ ਇਕ ਡੋਜ਼

sputnik 5

ਨਵੀਂ ਦਿੱਲੀ (ਇੰਟ.)-ਕੋਰੋਨਾ ਵਿਰੁੱਧ ਲੜਾਈ ਵਿਚ ਦੇਸ਼ ਨੂੰ ਇਕ ਹੋਰ ਵੈਕਸੀਨ ਮਿਲ ਗਈ ਹੈ। ਡਾ. ਰੇੱਡੀਜ਼ ਲੈਬੋਰਟ੍ਰੀਜ਼ ਨੇ ਦੇਸ਼ ਵਿਚ ਰੂਸੀ ਵੈਕਸੀਨ ਸਪੁਤਨਿਕ-ਵੀ ਦੀ ਅੱਜ ਤੋਂ ਡਿਲਵਰੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹੈਦਰਾਬਾਦ ਵਿਚ ਇਹ ਵੈਕਸੀਨ ਪਾਇਲਟ ਪ੍ਰੋਜੈਕਟ ਦੇ ਤਹਿਤ ਸੀਮਤ ਮਿਆਦ ਲਈ ਮੁਹੱਈਆ ਕਰਵਾਈ ਜਾ ਰਹੀ ਹੈ। ਡਾ. ਰੈੱਡੀਜ਼ ਨੇ ਸਪੁਤਨਿਕ-ਵੀ ਦੀ ਇਕ ਡੋਜ਼ ਦੀ ਕੀਮਤ 995.40 ਰੁਪਏ ਤੈਅ ਕੀਤੀ ਹੈ।
ਡਾ. ਰੇੱਡੀਜ਼ ਨੇ ਕਿਹਾ ਹੈ ਕਿ ਉਹ ਅਜੇ 948 ਰੁਪਏ ਪ੍ਰਤੀ ਡੋਜ਼ ਦੀ ਦਰ ਨਾਲ ਵੈਕਸੀਨ ਮੰਗਵਾ ਰਹੀ ਹੈ। ਇਸ 'ਤੇ 5 ਫਈਸਦੀ ਦੀ ਦਰ ਨਾਲ ਜੀ.ਐੱਸ.ਟੀ. ਵਸੂਲਿਆ ਜਾ ਰਿਹਾ ਹੈ। ਇਸ ਤੋਂ ਬਾਅਦ ਵੈਕਸੀਨ ਦੀ ਕੀਮਤ 995.4 ਰੁਪਏ ਪ੍ਰਤੀ ਡੋਜ਼ ਹੋ ਜਾਂਦੀ ਹੈ। ਸ਼ੁੱਕਰਵਾਰ ਨੂੰ ਹੈਦਰਾਬਾਦ ਵਿਚ ਡਾ. ਰੇੱਡੀਜ਼ ਲੈਬੋਰੇਟ੍ਰੀਜ਼ ਵਿਚ ਕਸਟਮ ਫਾਰਮਾ ਸਰਵੀਸਿਜ਼ ਦੇ ਗਲੋਬਲ ਹੈੱਡ ਦੀਪਕ ਸਪ੍ਰਾ ਨੂੰ ਸਪੁਤਨਿਕ ਵੀ ਦੀ ਪਹਿਲੀ ਡੋਜ਼ ਲਗਾਈ ਗਈ। ਡਾ. ਰੈੱਡੀਜ਼ ਲੈਬੋਰੇਟ੍ਰੀਜ਼ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰ.ਡੀ.ਆਈ.ਐੱਫ.) ਦੀ ਭਾਰਤੀ ਪਾਰਟਨਰ ਹੈ। ਰੂਸੀ ਵੈਕਸੀਨ ਸਪੁਤਨਿਕ ਵੀ ਦਾ ਭਾਰਤ ਵਿਚ ਪ੍ਰੋਡਕਸ਼ਨ ਡਾ. ਰੈੱਡੀਜ਼ ਲੈਬੋਰਟ੍ਰੀਜ਼ ਹੀ ਕਰੇਗੀ।
ਡਾ. ਰੈੱਡੀਜ਼ ਦਾ ਕਹਿਣਾ ਹੈ ਕਿ ਸਪੁਤਨਿਕ ਵੀ ਦੀ ਪਹਿਲੀ ਖੇਪ 1 ਮਈ ਨੂੰ ਭਾਰਤ ਪਹੁੰਚੀ ਸੀ। ਇਸ ਖੇਪ ਨੂੰ ਸੈਂਟਰਲ ਡਰੱਗ ਲੈਬੋਰਟ੍ਰੀਜ਼ ਕਸੌਲੀ ਤੋਂ 13 ਮਈ ਨੂੰ ਰੈਗੂਲੇਟਰੀ ਕਲੀਅਰੈਂਸ ਮਿਲਿਆ ਹੈ। ਆਉਣ ਵਾਲੇ ਮਹੀਨਿਆਂ ਵਿਚ ਵੈਕਸੀਨ ਦੀ ਹੋਰ ਖੇਪ ਆਉਣ ਦੀ ਉਮੀਦ ਹੈ। ਇਸ ਤੋਂ ਬਾਅਦ ਭਾਰਤ ਵਿਚ ਹੀ ਸਪੁਤਨਿਕ-ਵੀ ਦਾ ਪ੍ਰੋਡਕਸ਼ਨ ਕੀਤਾ ਜਾਵੇਗਾ। ਭਾਰਤ ਵਿਚ ਬਣਾਈ ਜਾਣ ਵਾਲੀ ਵੈਕਸੀਨ ਦੀ ਕੀਮਤ ਘੱਟ ਹੋ ਸਕਦੀ ਹੈ।
ਡਾ. ਰੈੱਡੀਜ਼ ਦਾ ਕਹਿਣਾ ਹੈ ਕਿ ਦੇਸ਼ ਦੀ ਵੈਕਸੀਨ ਜ਼ਰੂਰਤਾਂ ਦੀ ਪੂਰਤੀ ਲਈ ਕੰਪਨੀ 6 ਮੈਨਿਊਫੈਕਚਰਰਸ ਨਾਲ ਗੱਲਬਾਤ ਕਰ ਰਹੀ ਹੈ। ਨਾਲ ਹੀ ਕੰਪਨੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਵੈਕਸੀਨੇਸ਼ਨ ਲਈ ਸਰਕਾਰ ਅਤੇ ਪ੍ਰਾਈਵੇਟ ਸੈਕਟਰ ਦੇ ਨਾਲ ਕੰਮ ਕਰ ਰਹੀ ਹੈ। ਡਾ. ਰੈੱਡੀਜ਼ ਦੇ ਕੋ-ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਜੀ.ਵੀ. ਪ੍ਰਸਾਦ ਦਾ ਕਹਿਣਾ ਹੈ ਕਿ ਦੇਸ਼ ਵਿਚ ਕੋਵਿਡ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਜਿਹੇ ਵਿਚ ਕੋਵਿਡ-19 ਦੇ ਖਿਲਾਫ ਲੜਾਈ  ਵਿਚ ਵੈਕਸੀਨੇਸ਼ਨ ਸਭ ਤੋਂ ਜ਼ਿਆਦਾ ਪ੍ਰਭਾਵੀ ਹਥਿਆਰ ਹੈ। ਭਾਰਤੀਆਂ ਦਾ ਵੈਕਸੀਨੇਸ਼ਨ ਇਸ ਵੇਲੇ ਸਾਡੀ ਸਭ ਤੋਂ ਵੱਡੀ ਪਹਿਲ ਹੈ।

In The Market