LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੱਛਮੀ ਬੰਗਾਲ ਦੇ ਦੌਰੇ ਤੇ ਨਿਕਲੇ ਰਾਜਪਾਲ ਜਗਦੀਪ ਧਨਖੜ ਨੂੰ ਲੋਕਾਂ ਵਿਖਾਏ ਕਾਲੇ ਝੰਡੇ 

untitled design

ਕੂਚਬਿਹਾਰ- ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਵੀਰਵਾਰ ਨੂੰ ਸੀਲਤਕੂਚੀ ਵਿਚ ਉਸ ਵੇਲੇ ਕਾਲੇ ਝੰਡੇ ਵਿਖਾਏ ਗਏ ਜਦੋਂ ਉਹ ਚੋਣਾਂ ਤੋਂ ਬਾਅਦ ਹੋਈ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਨਾਲ ਮਿਲਣ ਆਏ ਸਨ। ਇਸ ਹਿੰਸਾ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਧਨਖੜ ਦੇ ਕੂਚਬਿਹਾਰ ਦੌਰੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਿੰਦਿਆ ਕੀਤੀ ਸੀ।
ਰਾਜਪਾਲ ਨੂੰ ਕੁਝ ਲੋਕਾਂ ਨੇ ਗੋਲੋਕਗੰਜ ਵਿਚ ਉਸ ਵੇਲੇ ਕਾਲੇ ਝੰਡੇ ਵਿਖਾਏ ਜਦੋਂ ਉਨ੍ਹਾਂ ਦਾ ਕਾਫਿਲਾ ਮਥਭੰਗਾ ਤੋਂ ਸੀਤਲਕੁਚੀ ਜਾ ਰਿਹਾ ਸੀ। ਹਾਲਾਂਕਿ ਪੁਲਸ ਨੇ ਸੜਕ ਦੇ ਦੋਹਾਂ ਪਾਸਿਓਂ ਮਨੁੱਖੀ ਲੜੀ ਬਣਾਈ ਹੋਈ ਸੀ ਤਾਂ ਜੋ ਕੋਈ ਪ੍ਰਦਰਸ਼ਨਕਾਰੀ ਸੜਕ 'ਤੇ ਨਹੀਂ ਆ ਸਕੇ। ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਦੌਰਾਨ 10 ਅਪ੍ਰੈਲ ਨੂੰ ਕੇਂਦਰੀ ਨੀਮ ਫੌਜੀ ਦਸਤਿਆਂ ਦੀ ਗੋਲੀ ਨਾਲ ਜੋਰਪਾਤਕੀ ਵਿਚ ਚਾਰ ਲੋਕਾਂ ਦੀ ਮੌਤ ਹੋਈ ਸੀ, ਉਥੇ ਹੀ ਉਹ ਵੀ ਰਾਜਪਾਲ ਦੇ ਦੌਰ ਦੀ ਆਲੋਚਨਾ ਕਰਨ ਵਾਲੇ ਪੋਸਟਰ ਦਿਖਾਈ ਦਿੱਤੇ।

ਜ਼ਿਕਰਯੋਗ ਹੈ ਕਿ ਸੀਤਲਕੂਚੀ ਵਿਚ ਪਹਿਲੀ ਵਾਰ ਵੋਟਿੰਗ ਕਰਨ ਆਏ ਇਕ ਵੋਟਰ ਦੀ ਮੌਤ ਪੋਲਿੰਗ ਬੂਥ 'ਤੇ ਲਾਈਨ ਵਿਚ ਖੜ੍ਹੇ ਹੋਣ ਵੇਲੇ ਹੋ ਗਈ ਸੀ। ਧਨਖੜ ਉੱਤਰੀ ਬੰਗਾਲ ਦੇ ਕੂਚਬਿਹਾਰ ਜ਼ਿਲੇ ਵਿਚ ਮਥਭੰਗਾ ਅਤੇ ਸੀਤਲਕੂਚੀ ਗਏ ਅਤੇ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਦੋ ਮਈ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਹਮਾਇਤੀ ਗੁੰਡਿਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ।
ਦੌਰੇ ਦੌਰਾਨ ਕੁਝ ਔਰਤਾਂ ਨੂੰ ਰੋਂਦੇ ਅਤੇ ਰਾਜਪਾਲ ਦੇ ਪੈਰਾਂ ਵਿਚ ਡਿੱਗਦੇ ਹੋਏ ਦੇਖਿਆ ਗਿਆ, ਜਿਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦਾ ਸਾਮਾਨ ਲੁੱਟ ਲਿਆ ਗਿਆ ਅਤੇ ਪੁਰਸ਼ਾਂ ਨੂੰ ਜਾਨ ਬਚਾਉਣ ਲਈ ਘਰੋਂ ਭੱਜਣਾ ਪਿਆ ਹੈ। ਭਾਜਪਾ ਸੰਸਦ ਮੈਂਬਰ ਨਿਸ਼ਿਥ ਪ੍ਰਮਾਣਿਕ ਇਲਾਕੇ ਦੇ ਦੌਰੇ ਦੌਰਾਨ ਧਨਖੜ ਦੇ ਨਾਲ ਸਨ। ਭਗਵਾ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਲੁੱਟਖੋਹ ਅਤੇ ਹਮਲੇ ਨੂੰ ਤ੍ਰਿਣਮੂਲ ਹਮਾਇਤੀ ਗੁੰਡਿਆਂ ਨੂੰ ਅੰਜਾਮ ਦਿੱਤਾ ਹੈ।

In The Market