LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
living india
warner

ਮਾਲੇ (ਮਾਲਦੀਵ)- ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਕ੍ਰਿਕਟਰ ਤੋਂ ਕੁਮੈਂਟੇਟਰ ਬਣੇ ਮਾਈਕਲ ਸਲੇਟਰ ਨੇ ਇਕ ਬਾਰ ਵਿਚ ਨਸ਼ੇ ਵਿਚ ਟੱਲੀ ਹਾਲਤ ਵਿਚ ਝਗੜੇ ਦੀਆਂ ਖਬਰਾਂ ਤੋਂ ਇਨਕਾਰ ਕਰ ਦਿੱਤਾ ਹੈ। ਸਸਪੈਂਡ ਕੀਤਾ ਜਾ ਚੁੱਕਾ ਆਈ.ਪੀ.ਐੱਲ. 2021 ਵਿਚ ਹਿੱਸਾ ਲੈ ਰਹੇ ਆਸਟ੍ਰੇਲੀਆਈ ਕ੍ਰਿਕਟਰ ਮਾਲੇ ਵਿਚ ਕੁਝ ਦਿਨ ਲਈ ਰੁਕੇ ਹਨ ਜਿੱਥੇ ਉਹ ਮੁਲਕ ਲਈ ਉਡਾਣ ਭਰਣਗੇ। ਇਕ ਅੰਗਰੇਜ਼ੀ ਨਿਊਜ਼ ਵੈੱਬਸਾਈਟ ਦੀ ਖਬਰ ਮੁਤਾਬਕ ਤਾਜ ਕੋਰਲ ਰਿਸਾਰਟ ਵਿਚ ਕੁਆਰੰਟੀਨ ਦੌਰਾਨ ਤਿੱਖੀ ਬਹਿਸ ਮਗਰੋਂ ਵਾਰਨਰ ਅਤੇ ਸਲੇਟਰ ਵਿਚਾਲੇ ਦੇਰ ਰਾਤ ਝਗੜਾ ਹੋਇਆ। ਮੁਅੱਤਲੀ ਸੈਸ਼ਨ ਦੇ ਸ਼ੁਰੂਆਤੀ ਮੈਚਾਂ ਵਿਚ ਸਨਰਾਈਜ਼ਰਸ ਦੀ ਕਮਾਨ ਸੰਭਾਲਣ ਵਾਲੇ ਵਾਰਨਰ ਅਤੇ ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮਾਈਕਲ ਸਲੇਟਰ ਨੇ ਹਾਲਾਂਕਿ ਇਸ ਤਰ੍ਹਾਂ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਅੰਦਰ ਕੋਵਿਡ-19 ਇਨਫੈਕਸ਼ਨ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਈ.ਪੀ.ਐੱਲ. ਨੂੰ ਅਣਮਿੱਥੇ ਸਮੇਂ ਲਈ ਸਸਪੈਂਡ ਕਰ ਦਿੱਤਾ ਗਿਆ ਸੀ।ਖਬਰ ਮੁਤਾਬਕ ਸਲੇਟਰ ਨੇ ਕਿਹਾ ਕਿ ਇਨ੍ਹਾਂ ਕਿਆਸਅਰਾਈਆਂ ਵਿਚ ਕੁਝ ਵੀ ਠੋਸ ਨਹੀਂ ਹੈ। ਡੇਵਿਡ ਵਾਰਨਰ ਅਤੇ ਮੈਂ ਕਾਫੀ ਚੰਗੇ ਦੋਸਤ ਹਾਂ ਅਤੇ ਸਾਡੇ ਵਿਚਾਲੇ ਝੜਪ ਦੀ ਸੰਭਾਵਨਾ ਸਿਫਰ ਹੈ। ਵਾਰਨਰ ਨੇ ਕਿਹਾ ਅਜਿਹਾ ਕੁਝ ਨਹੀਂ ਹੋਇਆ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਚੀਜਾਂ ਕਿੱਥੋਂ ਮਿਲਦੀਆਂ ਹਨ। ਜਦੋਂ ਤੱਕ ਤੁਸੀਂ ਇਥੇ ਨਹੀਂ ਹੋ ਅਤੇ ਤੁਹਾਨੂੰ ਕੋਈ ਠੋਸ ਸਬੂਤ ਨਹੀਂ ਮਿਲਦਾ ਉਦੋਂ ਤੱਕ ਤੁਸੀਂ ਕੁਝ ਵੀ ਨਹੀਂ ਲਿਖ ਸਕਦੇ। ਅਜਿਹਾ ਕੁਝ ਨਹੀਂ ਹੋਇਆ। ਵਾਰਨਰ ਅਤੇ ਸਲੇਟਰ 39 ਆਸਟ੍ਰੇਲੀਆਈ ਖਿਡਾਰੀਆਂ, ਕੋਚਾਂ ਅਤੇ ਸਹਿਯੋਗੀ ਸਟਾਫ ਦੇ ਦਲ ਦਾ ਹਿੱਸਾ ਹੈ। ਇਨ੍ਹਾਂ ਨੂੰ ਵੀਰਵਾਰ ਨੂੰ ਚਾਰਟਿਡ ਜਹਾਜ਼ ਰਾਹੀਂ ਮਾਲਦੀਵ ਲਿਆਂਦਾ ਗਿਆ ਅਤੇ ਇਸ ਦਾ ਭੁਗਤਾਨ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਦਿੱਤਾ। ਆਈ.ਪੀ.ਐੱਲ. ਵਿਚ ਕੁਮੈਂਟਰੀ ਕਰ ਰਹੇ ਸਲੇਟਰ ਹੋਰ ਲੋਕਾਂ ਤੋਂ ਪਹਿਲਾਂ ਭਾਰਤ ਛੱਡ ਕੇ ਮਾਲਦੀਵ ਆ ਗਏ ਸਨ। ਆਸਟ੍ਰੇਲੀਆਈ ਸਰਕਾਰ ਨੇ 15 ਮਈ ਤੱਕ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ।

yogi

ਲਖਨਊ (ਇੰਟ.)- ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਯੋਗੀ ਸਰਕਾਰ ਨੇ ਕਰਫਿਊ ਦੀ ਮਿਆਦ ਨੂੰ ਇਕ ਵਾਰ ਫਿਰ ਤੋਂ ਵਧਾ ਦਿੱਤਾ ਹੈ। ਤਾਜ਼ਾ ਹੁਕਮਾਂ ਮੁਤਾਬਕ ਹੁਣ 17 ਮਈ ਤੱਕ ਪਾਬੰਦੀਆਂ ਲਾਗੂ ਰਹਿਣਗੀਆਂ। ਇਸ ਤੋਂ ਪਹਿਲਾਂ ਅੰਸ਼ਿਕ ਤੌਰ 'ਤੇ ਲਗਾਏ ਗਏ ਕਰਫਿਊ ਦੀ ਮਿਆਦ ਸੋਮਵਾਰ ਸਵੇਰੇ ਮੁੱਕਣ ਵਾਲੀ ਸੀ ਪਰ ਨਵੇਂ ਹੁਕਮਾਂ ਤੋਂ ਬਾਅਦ ਹੁਣ ਇਹ ਪਾਬੰਦੀਆਂ 17 ਮਈ ਤੱਕ ਜਾਰੀ ਰਹਿਣਗੀਆਂ। ਫਿਲਹਾਲ ਇਹ ਵਿਵਸਥਾ ਇਸੇ ਹਫਤੇ ਲਈ ਕੀਤੀ ਗਈ ਹੈ। ਦੇਖਣਾ ਹੋਵੇਗਾ ਕਿ ਅਗਲੇ ਹਫਤੇ ਦੀ ਸਥਿਤੀ ਦੇਖਦੇ ਹੋਏ ਕੀ ਫੈਸਲਾ ਹੁੰਦਾ ਹੈ। ਸਰਕਾਰ ਨੇ ਕਰਫਿਊ ਦੀ ਮਿਆਦ ਬਸ ਵਧਾਈ ਹੈ, ਪਹਿਲਾਂ ਦੇ ਨਿਯਮਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਦਾ ਮਤਲਬ ਹੈ ਕਿ ਪਹਿਲਾਂ ਦੇ ਹੀ ਨਿਯਮ ਅਗਲੇ ਦੋ ਦਿਨ ਵੀ ਲਾਗੂ ਰਹਿਣਗੇ। ਇਸ ਦੌਰਾਨ ਲੋਕਾਂ ਦੇ ਬਿਨਾਂ ਵਜ੍ਹਾ ਬਾਹਰ ਨਿਕਲਣ 'ਤੇ ਰੋਕ ਹੈ। ਬਾਜ਼ਾਰ ਬੰਦ ਰਹਿਣਗੇ ਸ਼ਹਿਰਾਂ ਵਿਚ ਹਫਤਾਵਾਰੀ ਬਾਜ਼ਾਰਾਂ 'ਤੇ ਰੋਕ ਲੱਗੀ ਹੋਈ ਹੈ। ਹਾਲਾਂਕਿ, ਉਦਯੋਗਿਕ ਗਤੀਵਿਧੀਆਂ ਅਤੇ ਜ਼ਰੂਰੀ ਸੇਵਾਵਾਂ 'ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾਈ ਗਈ ਹੈ। ਭੀੜ-ਭਾੜ ਨੂੰ ਰੋਕਣ ਅਤੇ ਆਵਾਜਾਈ ਨੂੰ ਸੀਮਤ ਕਰਨ ਦੇ ਮਕਸਦ ਨਾਲ ਹੋਮ ਡਲੀਵਰੀ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਤਾਂ ਜੋ ਲੋਕ ਕਿਸੇ ਵੀ ਥਾਂ ਇਕੱਠੇ ਨਾ ਹੋਣ ਅਤੇ ਜ਼ਿਆਦਾ ਤੋਂ ਜ਼ਿਆਦਾ ਹੋਮ ਡਲਿਵਰੀ ਹੀ ਕੀਤੀ ਜਾਵੇ। ਉੱਤਰ ਪ੍ਰਦੇਸ਼ ਸਰਕਾਰ ਨੇ ਐਤਵਾਰ ਨੂੰ ਫੈਸਲਾ ਕੀਤਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਸੂਬਾ ਸੜਕ ਆਵਾਜਾਈ ਕਾਰਪੋਰੇਸ਼ਨ ਦੀਆਂ ਬੱਸਾਂ ਸੂਬੇ ਦੀ ਹੱਦ ਤੋਂ ਬਾਹਰ ਨਹੀਂ ਜਾਣਗੀਆਂ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸਬੰਧਿਤ ਅਧਿਕਾਰੀਆਂ ਨੂੰ ਇਹ ਵਿਵਸਥਾ ਯਕੀਨੀ ਕਰਨ ਦੇ ਹੁਕਮ ਦਿੱਤੇ ਹਨ। ਯੋਗੀ ਨੇ ਹਦਾਇਤ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਤੱਕ ਉੱਤਰ ਪ੍ਰਦੇਸ਼ ਸੂਬਾ ਸੜਕ ਆਵਾਜਾਈ ਕਾਰਪੋਰੇਸ਼ਨ ਦੀਆਂ ਬੱਸਾਂ ਦਾ ਸੰਚਾਲਨ ਸਿਰਫ ਸੂਬੇ ਅੰਦਰ ਹੀ ਕੀਤਾ ਜਾਵੇ।

mothers day

ਅੰਮ੍ਰਿਤਸਰ (ਬਿਊਰੋ) - ਮਾਂ ਦਾ ਆਪਣੇ ਬੱਚਿਆਂ ਦੀ ਜ਼ਿੰਦਗੀ ਵਿਚ ਅਹਿਮ ਰੋਲ ਹੁੰਦਾ ਹੈ ਉਹ ਮਾਂ ਹੀ ਹੁੰਦੀ ਹੈ ਜੋ ਖੁਦ ਗਿੱਲੀ ਥਾਂ 'ਤੇ ਸੋ ਕੇ ਆਪਣੇ ਬੱਚਿਆਂ ਨੂੰ ਸੁੱਕੀ ਥਾਂ 'ਤੇ ਸਵਾਉਂਦੀ ਹੈ ਅੱਜ ਮਦਰਸ ਡੇਅ 'ਤੇ ਤੁਹਾਨੂੰ ਇਕ ਅਜਿਹੀ ਹੀ ਮਾਂ ਦੀ ਕਹਾਣੀ ਦੱਸਦੇ ਹਾਂ ਜੋ ਆਪਣੇ ਬੱਚਿਆਂ ਦੀ ਹੀ ਨਹੀਂ ਸਗੋਂ ਇਸ ਕੋਰੋਨਾ ਮਹਾਮਾਰੀ ਵਿਚ ਦੇਸ਼ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਬਾਰੇ ਵੀ ਸੋਚ ਰਹੀ ਹੈ ਅਤੇ ਜਦੋਂ ਉਹ ਆਪਣੀ ਡਿਊਟੀ ਖਤਮ ਕਰ ਕੇ ਘਰ ਜਾਂਦੀ ਹੈ ਤਾਂ ਆਪਣੇ ਬੱਚਿਆਂ ਤੋਂ ਨਹੀਂ ਮਿਲ ਪਾਉਂਦੀ ਕਿਉੰਕਿ ਉਸ ਨੂੰ ਡਰ ਹੈ ਕਿ ਕਿਤੇ ਕੋਰੋਨਾ ਮਹਾਮਾਰੀ ਦੀ ਬੀਮਾਰੀ ਉਸ ਦੇ ਬੱਚਿਆਂ ਵਿਚ ਨਾ ਆ ਜਾਵੇ ਅਸੀਂ ਗੱਲ ਕਰ ਰਹੇ ਹਾਂ ਇਕ ਡਾਕਟਰ ਮਾਂ ਦੀ। ਇਸ ਦੁਨੀਆ ਵਿਚ ਮਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਹ ਮਾਂ ਹੀ ਹੈ ਜਿਸ ਦੇ ਰਹਿੰਦਿਆਂ ਜ਼ਿੰਦਗੀ ਵਿਚ ਕੋਈ ਗਮ ਨਹੀਂ ਰਹਿੰਦਾ। ਦੁਨੀਆ ਸਾਥ ਦੇਵੇ ਜਾਂ ਨਾ ਦੇਵੇ ਪਰ ਮਾਂ ਦਾ ਪਿਆਰ ਹਮੇਸ਼ਾ ਆਪਣੇ ਬੱਚੇ ਨਾਲ ਰਹਿੰਦਾ ਹੈ। ਅੱਜ ਮਦਰਸ ਡੇ ਹੈ ਅਤੇ ਅੱਜ ਤੁਹਾਨੂੰ ਇਕ ਅਜਿਹੇ ਡਾਕਟਰ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜੋ ਇਕ ਮਾਂ ਵੀ ਹੈ ਅਤੇ ਕੋਰੋਨਾ ਮਹਾਮਾਰੀ ਦੌਰਾਨ ਜਦੋਂ ਡਿਊਟੀ ਖਤਮ ਕਰ ਕੇ ਘਰ ਆਉਂਦੀ ਹੈ ਤਾਂ ਆਪਣੇ ਬੱਚਿਆਂ ਨੂੰ ਨਹੀਂ ਮਿਲ ਪਾਉਂਦੀ ਕਿਉਂਕਿ ਉਸ ਨੂੰ ਇਕ ਡਰ ਰਹਿੰਦਾ ਹੈ ਕਿ ਕਿਤੇ ਉਸ ਦੇ ਬੱਚੇ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਨਾ ਆ ਜਾਣ ਜਸਪ੍ਰੀਤ ਨਾਂ ਦੀ ਇਹ ਮਹਿਲਾ ਇਕ ਡਾਕਟਰ ਹੈ ਅਤੇ ਇਕ ਮਾਂ ਹੋਣ ਦੇ ਨਾਅਤੇ ਉਹ ਆਪਣੀ ਜ਼ਿੰਮੇਵਾਰੀ ਖੂਬ ਸਮਝਦੀ ਹੈ। ਜਸਪ੍ਰੀਤ ਲੋਕਾਂ ਦੀ ਸੇਵਾ ਕਰ ਕੇ ਜਦੋਂ ਆਪਣੇ ਘਰ ਪਰਿਵਾਰ ਕੋਲ ਜਾਂਦੀ ਹੈ ਤਾਂ ਉਹ ਪਹਿਲਾਂ ਆਪਣੇ ਆਪ ਨੂੰ ਸਵੱਛ ਕਰਦੀ ਹੈ ਫਿਰ ਉਹ ਆਪਣੇ ਪਰਿਵਾਰ ਨੂੰ ਮਿਲਦੀ ਹੈ। ਇਸ ਪਿੱਛੋਂ ਉਹ ਆਪਣੇ ਘਰ ਦਾ ਕੰਮ ਕਰਕੇ ਆਪਣੇ ਪਰਿਵਾਰ ਲਈ ਖਾਣਾ ਬਣਾਉਂਦੀ ਹੈ। ਜਸਪ੍ਰੀਤ ਮੁਤਾਬਕ ਜਦੋਂ ਕੋਰੋਨਾ ਮਹਾਮਾਰੀ ਪੂਰੀ ਦੁਨੀਆ ਵਿਚ ਤੇਜ਼ੀ ਨਾਲ ਫੈਲ ਰਹੀ ਸੀ ਤਾਂ ਉਨ੍ਹਾਂ ਦੀ ਡਿਊਟੀ ਦੁਨੀਆ ਪ੍ਰਤੀ ਵੀ ਵੱਧ ਗਈ। ਉਸ ਦੌਰਾਨ ਉਸ ਨੂੰ ਆਪਣਾ ਮਮਤਾ ਨੂੰ ਇਕ ਪਾਸੇ ਰੱਖ ਦੁਨੀਆ ਦੀ ਸੇਵਾ ਵਿਚ ਡਿਊਟੀ ਨਿਭਾਉਣੀ ਪਈ ਫਿਲਹਾਲ ਅਜੇ ਵੀ ਉਨ੍ਹਾਂ ਨੂੰ ਕਦੇ-ਕਦੇ ਰਾਤ ਦੀ ਡਿਊਟੀ ਨਿਭਾਉਣੀ ਪੈਂਦੀ ਹੈ ਅਤੇ ਉਹ ਇਸ ਔਖੀ ਘੜੀ ਵਿਚ ਇਕ ਮਾਂ ਦੇ ਫਰਜ਼ ਨੂੰ ਚੰਗੇ ਤਰੀਕੇ ਨਾਲ ਨਿਭਾਉਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਭ ਕੁਝ ਉਨ੍ਹਾਂ ਨੇ ਆਪਣੀ ਮਾਂ ਤੋਂ ਸਿੱਖਿਆ ਹੈ ਕਿਉਂਕਿ ਉਹ ਵੀ ਇਕ ਵਰਕਿੰਗ ਵੂਮੈਨ ਸਨ।

untitled design 18

ਜਲੰਧਰ (ਇੰਟ.)- ਕੋਰੋਨਾ ਦੇ ਸੰਕਟ ਕਾਲ ਵਿਚ ਇਕ ਪਾਸੇ ਲੋਕ ਇਕ-ਦੂਜੇ ਦੀ ਹਰ ਸੰਭਵ ਮਦਦ ਕਰ ਰਹੇ ਹਨ। ਉਥੇ ਹੀ ਜਲੰਧਰ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਨੌਜਵਾਨ ਕੋਰੋਨਾ ਪਾਜ਼ੇਟਿਵ ਆਇਆ ਤਾਂ ਮਕਾਨ ਮਾਲਕ ਨੇ ਉਸ ਨੂੰ ਘਰੋਂ ਕੱਢ ਦਿੱਤਾ। ਉਸ ਨੂੰ ਠੀਕ ਹੋਣ ਤੱਕ ਵਾਪਸ ਨਾ ਪਰਤਣ ਨੂੰ ਕਹਿ ਦਿੱਤਾ। ਇਸ ਤੋਂ ਬਾਅਦ ਨੌਜਵਾਨ ਪੂਰਾ ਦਿਨ ਭਟਕਦਾ ਰਿਹਾ। ਕਿਸੇ ਸਮਾਜ ਸੇਵੀ ਸੰਗਠਨ ਰਾਹੀਂ ਉਸ ਨੇ ਆਪਣੀ ਗੱਲ ਐੱਸ.ਡੀ.ਐੱਮ. ਤੱਕ ਪਹੁੰਚਾਈ ਤਾਂ ਪੁਲਸ ਦੀ ਮਦਦ ਲੈ ਕੇ ਉਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਨੌਜਵਾਨ ਨੇ ਦੱਸਿਆ ਕਿ ਉਹ ਸ਼ਾਹਕੋਟ ਦਾ ਰਹਿਣ ਵਾਲਾ ਹੈ ਪਰ ਪਿਛਲੇ ਇਕ ਸਾਲ ਤੋਂ ਲੁਹਾਰਾ ਵਿਚ ਕਿਰਾਏ 'ਤੇ ਰਹਿ ਰਿਹਾ ਹੈ। ਉਹ ਕੋਰੀਅਰ ਡਿਲੀਵਰੀ ਦਾ ਕੰਮ ਕਰਦਾ ਹੈ। ਬੀਤੇ ਦਿਨ ਉਸ ਨੇ ਟੈਸਟ ਕਰਵਾਇਆ ਤਾਂ ਕੋਰੋਨਾ ਪਾਜ਼ੇਟਿਵ ਨਿਕਲਿਆ। ਰਾਤ ਤਾਂ ਉਹ ਘਰ ਵਿਚ ਹੀ ਰਿਹਾ ਪਰ ਇਸ ਸਬੰਧੀ ਮਕਾਨ ਮਾਲਕ ਨੂੰ ਪਤਾ ਲੱਗ ਗਿਆ। ਉਨ੍ਹਾਂ ਨੇ ਸਵੇਰੇ ਘਰੋਂ ਜਾਣ ਨੂੰ ਕਹਿ ਦਿੱਤਾ। ਉਸ ਨੇ ਕਾਫੀ ਸਮਝਾਇਆ ਕਿ ਉਹ ਆਪਣੇ ਹੀ ਕਮਰੇ ਵਿਚ ਰਹਿ ਲਵੇਗਾ ਪਰ ਉਹ ਮੰਨੇ ਨਹੀਂ। ਇਸ ਤੋਂ  ਬਾਅਦ ਉਹ ਆਪਣਾ ਜ਼ਰੂਰੀ ਸਾਮਾਨ ਲੈ ਕੇ ਆ ਗਿਆ। ਇਸ ਤੋਂ ਬਾਅਦ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਤਾਂ ਉਸ ਨੇ ਆਪਣੇ ਜਾਣਕਾਰ ਐੱਨ.ਜੀ.ਓ. ਤੋਂ ਮਦਦ ਮੰਗੀ। ਇਸ ਮਾਮਲੇ ਦਾ ਪਤਾ ਲੱਗਣ ਤੋਂ ਬਾਅਦ ਅਫਸਰਾਂ ਨੇ ਮਕਾਨ ਮਾਲਕ ਨੂੰ ਫਟਕਾਰ ਵੀ ਲਗਾਈ ਕਿ ਪੰਜਾਬ ਵਿਚ ਕਿੰਨੇ ਹੀ ਲੋਕ ਕਿਰਾਏ 'ਤੇ ਰਹਿੰਦੇ ਹਨ। ਜੇਕਰ ਇੰਜ ਪਾਜ਼ੇਟਿਵ ਹੋਣ 'ਤੇ ਉਨ੍ਹਾਂ ਨੂੰ ਘਰੋਂ ਕੱਢਦੇ ਰਹੇ ਤਾਂ ਫਿਰ ਹਾਲਾਤ ਕੀ ਹੋ ਜਾਣਗੇ? ਫਿਲਹਾਲ ਨੌਜਵਾਨ ਨੂੰ ਹੁਣ ਠੀਕ ਹੋਣ ਤੱਕ ਹਸਪਤਾਲ ਵਿਚ ਹੀ ਰਹਿਣਾ ਪਵੇਗਾ।

untitled design 18

ਜਲੰਧਰ (ਇੰਟ.)- ਜਲੰਧਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਅਤੇ ਵਾਇਰਸ ਦੀ ਚੇਨ ਟੁੱਟ ਨਹੀਂ ਰਹੀ ਹੈ। ਸ਼ਨੀਵਾਰ ਨੂੰ 24 ਘੰਟਿਆਂ ਵਿਚ ਤਕਰੀਬਨ 710 ਕੋਰੋਨਾ ਇਨਫੈਕਟਿਡ ਮਾਮਲੇ ਸਾਹਮਣੇ ਆਏ ਹਨ। ਉਥੇ ਹੀ 11 ਲੋਕਾਂ ਨੇ ਕੋਰੋਨਾ ਕਾਰਣ ਦਮ ਤੋੜ ਦਿੱਤਾ ਹੈ। ਇਸ ਤੋਂ ਹੁਣ ਤੱਕ ਜਲੰਧਰ ਵਿਚ ਮਰਨ ਵਾਲਿਆਂ ਦੀ ਗਿਣਤੀ 1,143 ਤੱਕ ਪਹੁੰਚ ਗਈ ਹੈ। ਲਗਾਤਾਰ ਫੈਲਦੇ ਇਨਫੈਕਸ਼ਨ ਕਾਰਣ ਹੁਣ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਕਾਂਟੈਕਟ ਟ੍ਰੇਸਿੰਗ ਦੀ ਨੀਤੀ 'ਤੇ ਸਵਾਲ ਖੜ੍ਹੇ ਹੋ ਗਏ ਹਨ। ਉਥੇ ਹੀ ਕੋਰੋਨਾ ਇਨਫੈਕਸ਼ਨ ਲਈ ਅਫਸਰਾਂ ਦੇ ਦਾਅਵਿਆਂ ਦੀਆਂ ਵੀ ਧੱਜੀਆਂ ਉੱਡਣ ਲੱਗੀਆਂ ਹਨ। ਜ਼ਿਲੇ ਵਿਚ ਲਗਾਤਾਰ ਮਰੀਜ਼ਾਂ ਦੀ ਰਿਕਾਰਡਤੋੜ ਗਿਣਤੀ ਸਾਹਮਣੇ ਆਉਣ ਕਾਰਣ ਘਬਰਾਹਟ ਦਾ ਮਾਹੌਲ ਬਣਦਾ ਜਾ ਰਿਹਾ ਹੈ। ਜ਼ਿਲੇ ਵਿਚ ਵੱਡਾ ਮੁੱਦਾ ਹੁਣ ਪੁਲਸ ਅਤੇ ਪ੍ਰਸ਼ਾਸਨ ਵਿਚਾਲੇ ਤਾਲਮੇਲ ਬਣ ਚੁੱਕਾ ਹੈ। ਪ੍ਰਸ਼ਾਸਨ ਦੇ ਪੱਧਰ 'ਤੇ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸ ਦਾ ਪਾਲਨ ਕਰਨ ਦੀ ਹਿਦਾਇਤ ਦਿੱਤੀ ਜਾਂਦੀ ਹੈ। ਜ਼ਿਲਾ ਮੈਜਿਸਟ੍ਰੇਟ ਇਸ ਨੂੰ ਲਾਗੂ ਕਰਵਾਉਣ ਲਈ ਪੁਲਸ ਕਮਿਸ਼ਨਰ ਅਤੇ ਐੱਸ.ਐੱਸ.ਪੀ. ਨੂੰ ਭੇਜ ਦਿੰਦੇ ਹਨ। ਇਸ ਦੇ ਬਾਵਜੂਦ ਜ਼ਮੀਨੀ ਪੱਧਰ 'ਤੇ ਬਦਤਰ ਹਾਲਾਤ ਹੋ ਚੁੱਕੇ ਹਨ। ਆਪਣੇ ਸਾਹਮਣੇ ਹੀ ਟੁੱਟ ਰਹੇ ਕੋਰੋਨਾ ਨਿਯਮਾਂ 'ਤੇ ਵੀ ਪੁਲਸ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਜਿਸ ਪੁਲਸ 'ਤੇ ਫੀਲਡ ਵਿਚ ਸਖ਼ਤੀ ਕਰ ਕੇ ਬਿਨਾਂ ਮਾਸਕ ਅਤੇ ਸੋਸ਼ਲ ਡਿਸਟੈਂਸ ਤੋੜਣ ਵਾਲਿਆਂ ਦੇ ਚਲਾਨ ਕੱਟਣ ਅਤੇ ਕੇਸ ਦਰਜ ਕਰਨ ਦੀ ਜ਼ਿੰਮੇਵਾਰੀ ਹੈ, ਉਸ ਦੇ ਅਫਸਰ ਅਪੀਲ ਨਾਲ ਕੰਮ ਚਲਾ ਰਹੇ ਹਨ। ਜ਼ਿਲੇ ਅਤੇ ਖਾਸ ਕਰ ਕੇ ਸ਼ਹਿਰ ਵਿਚ ਇਨਫੈਕਸ਼ਨ ਫੈਲਣ ਦਾ ਇਹ ਵੱਡਾ ਕਾਰਣ ਬਣ ਚੁੱਕਾ ਹੈ।

untitled design 17

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਤੋਂ ਵੈਕਸੀਨ ਦੀ ਮੰਗ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਕੋਲ ਵੈਕਸੀਨ ਦੀ ਬਹੁਤ ਘਾਟ ਹੈ। ਡਿਜੀਟਲ ਪ੍ਰੈੱਸ ਕਾਨਫਰੰਸ ਕਰ ਕੇ ਸੀ.ਐੱਮ. ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਵਿਚ ਰੋਜ਼ਾਨਾ ਇਕ ਲੱਖ ਵੈਕਸੀਨ ਡੋਜ਼ ਲੱਗ ਰਹੀਆਂ ਹਨ। ਲਗਭਗ 100 ਸਕੂਲਾਂ ਵਿਚ 18-44 ਸਾਲ ਦੇ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ। ਇਸ ਨੂੰ 300 ਤੱਕ ਲੈ ਕੇ ਜਾਵਾਂਗੇ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਦਿੱਲੀ ਤੋਂ ਬਾਹਰੋਂ ਆ ਕੇ ਫਰੀਦਾਬਾਦ ਸੋਨੀਪਤ ਗਾਜ਼ੀਆਬਾਦ ਤੋਂ ਆ ਕੇ ਵੈਕਸੀਨ ਲਗਵਾ ਰਹੇ ਹਨ। ਉਨ੍ਹਾਂ ਨੂੰ ਦਿੱਲੀ ਦੀ ਵਿਵਸਥਾ ਪਸੰਦ ਆ ਰਹੀ ਹੈ। ਅੱਜ ਸਾਡੇ ਇਥੇ ਵੈਕਸੀਨ ਦੀ ਬਹੁਤ ਘਾਟ ਹੈ। ਉਨ੍ਹਾਂ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਜੇਕਰ ਸਾਨੂੰ ਜ਼ਰੂਰਤ ਮੁਤਾਬਕ ਵੈਕਸੀਨ ਮਿਲ ਜਾਵੇ ਤਾਂ ਅਸੀਂ 3 ਮਹੀਨੇ ਵਿਚ ਪੂਰੇ ਦਿੱਲੀ ਵਾਸੀਆਂ ਨੂੰ ਵੈਕਸੀਨ ਲਗਾ ਸਕਦੇ ਹਾਂ। 3 ਮਹੀਨੇ ਵਿਚ ਸਭ ਨੂੰ ਵੈਕਸੀਨ ਲਗਾਉਣ ਲਈ 1 ਕਰੋੜ ਲੋਕ 18-44 ਦੇ ਹਨ।  ਸੀ.ਐੱਮ ਕੇਜਰੀਵਾਲ ਮੁਤਾਬਕ ਕੁੱਲ ਮਿਲਾ ਕੇ ਡੇਢ ਕਰੋੜ ਲੋਕਾਂ ਨੂੰ ਵੈਕਸੀਨ ਲਗਾਉਣੀ ਹੈ ਤਾਂ ਤਿੰਨ ਕਰੋੜ ਡੋਜ਼ ਚਾਹੀਦੇ ਹਨ। ਹੁਣ ਤੱਕ ਸਾਨੂੰ ਕੁੱਲ ਮਿਲਾ ਕੇ 40 ਲੱਖ ਵੈਕਸੀਨ ਮਿਲੀਆਂ ਹਨ ਅਤੇ ਅਗਲੇ ਤਿੰਨ ਮਹੀਨਿਆਂ ਵਿਚ 2.6 ਕਰੋੜ ਵੈਕਸੀਨ ਹੋਰ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ 80-85 ਲੱਖ ਵੈਕਸੀਨ ਹਰ ਮਹੀਨੇ ਦਿੱਲੀ ਨੂੰ ਚਾਹੀਦੀਆਂ ਹਨ, ਜਿਸ ਨਾਲ 3 ਮਹੀਨੇ ਵਿਚ ਸਭ ਤੋਂ ਜ਼ਿਆਦਾ ਵੈਕਸੀਨ ਲੱਗ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਦਿੱਲੀ 1.5 ਕਰੋੜ ਲੋਕ 18 ਸਾਲ ਤੋਂ ਉਪਰ ਹਨ। ਬਕੌਲ ਕੇਜਰੀਵਾਲ ਅੱਜ ਅਸੀਂ ਇਕ ਲੱਖ ਵੈਕਸੀਨ ਰੋਜ਼ਾਨਾ ਲਗਾ ਰਹੇ ਹਾਂ ਇਸ ਨੂੰ ਵਧਾ ਕੇ ਅਸੀਂ 3 ਲੱਖ ਵੈਕਸੀਨ ਰੋਜ਼ਾਨਾ ਲਗਾ ਸਕਦੇ ਹਾਂ। ਗੁੜਗਾਓਂ ਨੋਇਡਾ ਫਰੀਦਾਬਾਦ ਜਿਵੇਂ ਐੱਨ.ਸੀ.ਆਰ. ਦੇ ਇਲਾਕੇ ਤੋਂ ਵੀ ਲੋਕ ਦਿੱਲੀ ਆ ਰਹੇ ਹਨ। ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਸਾਨੂੰ ਵੱਡੀ ਗਿਣਤੀ ਵਿਚ ਵੈਕਸੀਨ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੇ ਪ੍ਰਿੰਸੀਪਲ ਸਾਈਂਟਿਫਿਕ ਐਡਵਾਈਜ਼ਰ ਨੇ ਵੀ ਤੀਜੀ ਲਹਿਰ ਬਾਰੇ ਜਾਣੂੰ ਕਰਵਾਇਆ ਹੈ ਤਾਂ ਅਜਿਹੇ ਵਿਚ ਸਾਨੂੰ ਵੈਕਸੀਨ ਮੁਹਿੰਮ ਤੇਜ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਬੱਚਿਆਂ ਦੀ ਚਿੰਤਾ ਹੈ ਕਿਉਂਕਿ 18 ਤੋਂ ਹੇਠਾਂ ਦੇ ਬੱਚਿਆਂ ਨੂੰ ਇਹ ਵੈਕਸੀਨ ਨਹੀਂ ਲੱਗ ਸਕਦੀ। ਕੇਂਦਰ ਨੂੰ ਅਪੀਲ ਹੈ ਕਿ ਉਨ੍ਹਾਂ ਲਈ ਵੀ ਕੋਈ ਇੰਤਜ਼ਾਮ ਕੀਤਾ ਜਾਵੇ।

untitled design 12

ਜਲੰਧਰ- ਸ਼ਹਿਰ ਦੇ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਪਾਸਪੋਰਟ ਦਫਤਰ ਦੇ ਉਪਰ ਇੰਸ਼ੋਰੈਂਸ ਕੰਪਨੀ ਦੇ ਦਫਤਰ ਵਿਚ ਅੱਗ ਲੱਗ ਗਈ। ਅੱਗ ਦਾ ਪਤਾ ਉਦੋਂ ਲੱਗਾ, ਜਦੋਂ ਹੇਠੋਂ ਲੋਕਾਂ ਨੇ ਧੂੰਆਂ ਉਠਦਾ ਵੇਖਿਆ। ਇਸ ਤੋਂ ਬਾਅਦ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਫੋਨ ਕਰ ਕੇ ਬੁਲਾਇਆ ਗਿਆ। ਇਹ ਦਫਤਰ ਤੀਜੀ ਮੰਜ਼ਿਲ 'ਤੇ ਹੋਣ ਕਾਰਣ ਬਿਲਡਿੰਗ ਦਾ ਸ਼ੀਸ਼ਾ ਤੋੜ ਕੇ ਪਾਈਪ ਪਹੁੰਚਾਈ ਗਈ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਇੰਸ਼ੋਰੈਂਸ ਕੰਪਨੀ ਦੇ ਅਫਸਰਾਂ ਦੇ ਨਾਲ ਪੁਲਸ ਵੀ ਪਹੁੰਚ ਗਈ ਜਿਸ ਤੋਂ ਬਾਅਦ ਇਸ ਦੇ ਕਾਰਣ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇਸ ਦੇ ਨਾਲ ਹੀ ਇਕ ਹੋਰ ਥਾਂ 66 ਫੁੱਟੀ ਰੋਡ 'ਤੇ ਸਥਿਤ ਇਕ ਬਿਲਡਿੰਗ ਦੀ ਦੂਜੀ ਮੰਜ਼ਿਲ 'ਤੇ ਬਣ ਰਹੀ ਦੁਕਾਨ ਵਿਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਫਾਇਰ ਵਿਭਾਗ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਮੌਕੇ 'ਤੇ ਮੌਜੂਦ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਉਨ੍ਹਾਂ ਦੀ ਬਿਲਡਿੰਗ ਵਿਚ ਅੱਗ ਲੱਗ ਗਈ ਪਰ ਉਹ ਜਦੋਂ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਉਨ੍ਹਾਂ ਦੀ ਬਿਲਡਿੰਗ ਨਹੀਂ ਸਗੋਂ ਉਨ੍ਹਾਂ ਦੀ ਨਾਲ ਵਾਲੀ ਪ੍ਰਾਈਵੇਟ ਪ੍ਰਾਪਰਟੀ ਦੀ ਬਿਲਡਿੰਗ ਦੀ ਦੂਜੀ ਮੰਜ਼ਿਲ 'ਤੇ ਅੱਗ ਲੱਗ ਗਈ ਸੀ। ਪ੍ਰਾਪਰਟੀ ਡੀਲਰ ਨੇ ਦੂਜੀ ਮੰਜ਼ਿਲ ਦਾ ਦਫਤਰ ਕਿਸੇ ਨੂੰ ਦੇ ਦਿੱਤਾ ਸੀ, ਜਿਸ ਵਿਚ ਅੱਗ ਲੱਗ ਗਈ ਹੈ। ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਇਸ ਘਟਨਾਸਬੰਧਿਤ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 66 ਫੁੱਟੀ ਰੋਡ 'ਤੇ ਸਥਿਤ ਪ੍ਰਾਪਰਟੀ ਡੀਲਰ ਦੀ ਬਿਲਡਿੰਗ ਵਿਚ ਅੱਗ ਲੱਗ ਗਈ ਹੈ ਜਿਸ ਪਿੱਛੋਂ ਤੁਰੰਤ ਗੱਡੀਆਂ ਸਮੇਤ ਮੌਕੇ 'ਤੇ ਪਹੁੰਚੇ ਅਤੇ ਕੁਝ ਹੀ ਦੇਰ ਵਿਚ ਅੱਗ 'ਤੇ ਕਾਬੂ ਪਾਇਆ ਗਿਆ ਜਾਨੀ ਨੁਕਸਾਨ ਤਾਂ ਨਹੀਂ ਪਰ ਸਾਮਾਨ ਦਾ ਕਾਫੀ ਨੁਕਸਾਨ ਹੋ ਗਿਆ ਜਿਸ ਬਾਰੇ ਅਜੇ ਦੱਸਿਆ ਨਹੀਂ ਜਾ ਸਕਦਾ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਪੁਲਸ ਅਧਿਕਾਰੀ ਨੇ ਦੱਸਇਆ ਕਿ ਇਹ ਬਿਲਡਿੰਗ ਪ੍ਰਾਪਰਟੀ ਡੀਲਰ ਦੀ ਹੈ ਅਤੇ ਉਸ ਨੇ ਦੂਜੀ ਮੰਜ਼ਿਲ ਦਾ ਦਫਤਰ ਕਿਰਾਏ 'ਤੇ ਦਿੱਤਾ ਹੋਇਆ ਹੈ। ਫਿਲਹਾਲ ਅੱਗ ਜ਼ਿਆਦਾ ਹੋਣ ਕਾਰਣ ਅਜੇ ਨੁਕਸਾਨ ਬਾਰੇ ਕੁਝ ਵੀ ਸਪੱਸ਼ਟ ਨਹੀਂ ਦੱਸਿਆ ਜਾ ਸਕਦਾ।...

captain amrinder singh

ਚੰਡੀਗੜ੍ਹ- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕਾਂਗਰਸ ਵਿਚ ਇਕ ਵੱਖਰਾ ਧੜਾ ਬਣਨ ਲੱਗਾ ਹੈ। ਪ੍ਰੇਸ਼ਾਨੀ ਦਾ ਸਬਬ ਇਹ ਹੈ ਕਿ ਇਸ ਧੜੇ ਵਿਚ ਕੈਪਟਨ ਦੇ ਕਈ ਕਰੀਬੀ ਵਿਧਾਇਕ ਅਤੇ ਮੰਤਰੀ ਵੀ ਜਾ ਰਹੇ ਹਨ। ਇਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਵੱਖ ਧੜੇ ਦੀਆਂ ਮੀਟਿੰਗਾਂ ਵਿਚ ਕੈਪਟਨ ਦੇ ਰਾਜਨੀਤਕ ਵਿਰੋਧੀ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋ ਰਹੇ ਹਨ। ਇਕ ਹਫਤੇ ਪਹਿਲਾਂ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਮਨ ਨੂੰ ਤਲਾਸ਼ਣ ਦੀ ਜੋ ਮੀਟਿੰਗ ਕੀਤੀ ਸੀ ਉਸ ਤੋਂ ਇਹ ਆਸ ਬਣਨ ਲੱਗੀ ਸੀ ਕਿ ਆਉਣ ਵਾਲੇ ਦਿਨਾਂ ਵਿਚ ਕੁਝ ਨਾ ਕੁਝ ਹੋ ਕੇ ਰਹੇਗਾ। ਨਵੀਂ ਐੱਸ.ਆਈ.ਟੀ. ਬਣਾਉਣ ਦੀ ਫਾਈਲ ਮੁੱਖ ਮੰਤਰੀ ਕੋਲ ਗ੍ਰਹਿ ਵਿਭਾਗ ਨੇ ਇਕ ਹਫਤਾ ਪਹਿਲਾਂ ਭੇਜ ਦਿੱਤੀ ਸੀ। ਇਹ ਸਭ ਗੱਲਾਂ ਵਿਧਾਇਕਾਂ ਨੂੰ ਨਿਰਾਸ਼ ਕਰ ਰਹੀਆਂ ਹਨ। ਇਸ ਨੂੰ ਲੈ ਕੇ ਦੋ ਮੀਟਿੰਗਾਂ ਹੋਈਆਂ। ਜਿਸ ਵਿਚ ਇਕ ਪੰਚਕੂਲਾ ਵਿਚ ਹੋਈ ਦੱਸੀ ਜਾਂਦੀ ਹੈ। ਇਸ ਵਿਚ ਨਵਜੋਤ ਸਿੰਘ ਸਿੱਧੂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤਕਨੀਕੀ ਸਿੱਖਿਆ ਮੰਤਰੀ ਚਰਣਜੀਤ ਸਿੰਘ ਚੰਨੀ, ਵਿਧਾਇਕ ਕੁਸ਼ਲਦੀਪ ਢਿੱਲੋਂ, ਪਰਗਟ ਸਿੰਘ, ਬਰਿੰਦਰਜੀਤ ਸਿੰਘ ਪਾਹੜਾ ਅਤੇ ਫਤਿਹਜੰਗ ਬਾਜਵਾ ਵੀ ਸ਼ਾਮਲ ਸਨ। ਇੰਝ ਨਹੀਂ ਹੈ ਕਿ ਇਸ ਤਰ੍ਹਾਂ ਦੀ ਮੀਟਿੰਗ ਵਿਧਾਇਕਾਂ ਅਤੇ ਮੰਤਰੀਆਂ ਵਿਚ ਪਹਿਲੀ ਵਾਰ ਹੋਈ ਹੈ। ਸਰਕਾਰ ਦੇ ਸ਼ੁਰੂ ਦੇ ਸਾਲ ਵਿਚ ਵੀ 40 ਵਿਧਾਇਕਾਂ ਦੀ ਮੀਟਿੰਗ ਇਸੇ ਮੁੱਦੇ 'ਤੇ ਹੋਈ ਸੀ, ਪਰ ਕੈਪਟਨ ਨੇ ਇਸ ਨੂੰ ਸ਼ਾਂਤ ਕਰ ਲਿਆ। ਸਰਕਾਰ ਦੇ ਤੀਜੇ ਸਾਲ ਵਿਚ ਜਦੋਂ ਇਕ ਵਾਰ ਫਿਰ ਇਹ ਅੱਗ ਭੱਖਣ ਲੱਗੀ ਤਾਂ ਕੁਝ ਵਿਧਾਇਕਾਂ ਨੂੰ ਆਪਣਾ ਸਲਾਹਕਾਰ ਬਣਾ ਕੇ ਇਸ ਨੂੰ ਸ਼ਾਂਤ ਕਰ ਲਿਆ। ਹੁਣ ਸਰਕਾਰ ਦੇ ਅੰਤਿਮ ਸਾਲ ਵਿਚ ਇਕ ਵਾਰ ਫਿਰ ਤੋਂ ਮਾਮਲਾ ਭੱਖਦਾ ਜਾ ਰਿਹਾ ਹੈ। ਦਰਅਸਲ ਗੱਲ ਸਿਰਫ ਅਤੇ ਸਿਰਫ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਨਹੀਂ ਹੈ। ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪ੍ਰਾਈਵੇਟ ਸੈਕਟਰ ਤੋਂ ਹੋਏ ਬਿਜਲੀ ਸਮਝੌਤਿਆਂ ਨੂੰ ਵੀ ਰੱਦ ਕਰਨ ਦਾ ਵਾਅਦਾ ਕੀਤਾ ਸੀ ਤਾਂ ਜੋ ਆਮ ਲੋਕਾਂ ਨੂੰ ਸਸਤੀ ਬਿਜਲੀ ਮਿਲ ਸਕੇ, ਪਰ ਇਹ ਵਾਅਦਾ ਵੀ ਪੂਰਾ ਨਹੀਂ ਕੀਤਾ। ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਮਹਿੰਗੀ ਬਿਜਲੀ ਨੂੰ ਹੀ ਮੁੱਦਾ ਬਣਾਇਆ ਹੋਇਆ ਹੈ ਜੋ ਆਮ ਲੋਕਾਂ ਨੂੰ ਕਾਫੀ ਅਪੀਲ ਕਰ ਰਿਹਾ ਹੈ।

untitled design 4

ਅੰਮ੍ਰਿਤਸਰ (ਬਿਊਰੋ)- ਬੀ.ਜੇ.ਪੀ. ਦੇ ਨੈਸ਼ਨਲ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਗਿਆ ਕਿ ਪੰਜਾਬ ਵਾਸੀਆਂ ਨੂੰ ਨਵੀਂ ਸਿੱਟ ਨਹੀਂ ਸਗੋਂ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਇਸ ਸਬੰਧੀ ਉਨ੍ਹਾਂ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬੇਅਦਬੀ ਨਾਲ ਜੁੜੀਆਂ ਹੋਰ ਘਟਨਾਵਾਂ ਨਾਲ ਸਬੰਧਿਤ ਦੋਸ਼ੀਆਂ ਨੂੰ ਸਜ਼ਾ ਮਿਲੇ। ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਹਮੇਸ਼ਾ ਹੀ ਆਪਣੇ ਕਾਰਜ ਕਾਲ ਦੇ ਸਮੇਂ ਵਿਚ ਇਨ੍ਹਾਂ ਘਟਨਾਵਾਂ 'ਤੇ ਇਨਸਾਫ ਦਿਵਾਉਣ ਦੀ ਬਜਾਏ ਮਾਮਲੇ ਨੂੰ ਅੱਗੇ ਤੋਂ ਅੱਗੇ ਪਾ ਰਹੀ ਹੈ। ਲਗਾਤਾਰ ਨਵੀਆਂ ਸਿੱਟਾਂ ਬਣਾਈਆਂ ਜਾ ਰਹੀਆਂ ਹਨ। ਹੁਣ ਤਾਂ 6 ਸਾਲ ਬੀਤ ਚੁੱਕੇ ਹਨ ਤੇ ਦੋਸ਼ੀ ਅਜੇ ਵੀ ਬਾਹਰ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਕਿਹੜੇ ਲੋਕ ਇਸ ਵਿਚ ਸ਼ਾਮਲ ਸਨ ਅਤੇ ਕਿਹੜੇ ਲੋਕਾਂ ਨੇ ਇਹ ਕਾਰਵਾਈ ਕਰਵਾਈ ਹੈ। ਪੰਜਾਬ ਵਾਸੀਆਂ ਨੂੰ ਇਸ ਦਾ ਜਵਾਬ ਚਾਹੀਦਾ ਹੈ। ਸੱਤਾ ਸੰਭਾਲਣ ਦੌਰਾਨ ਤੁਸੀਂ ਪੰਜਾਬ ਦੀ ਜਨਤਾ ਨੂੰ ਵਾਅਦਾ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਇਨਸਾਫ ਦਿਵਾਇਆ ਜਾਵੇਗਾ ਅਤੇ ਇਸ ਮਾਮਲੇ ਵਿਚ ਸ਼ਾਮਲ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਤਰੁਣ ਚੁੱਘ ਨੇ ਕਿਹਾ ਕਿ ਬਾਵਜੂਦ ਇਸ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਪਰ ਨਵੀਂ ਤੋਂ ਨਵੀਂ ਸਿੱਟ ਜ਼ਰੂਰ ਮਿਲੀ। ਨਵੀਂ ਬਣੀ ਕਮੇਟੀ ਵੀ ਉਸੇ ਤਰ੍ਹਾਂ ਫੇਲ ਹੋਵੇਗੀ ਜਿਸ ਤਰ੍ਹਾਂ ਪਹਿਲੀਆਂ ਸਿੱਟਾਂ ਫੇਲ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਸਿੱਟ ਨਹੀਂ ਚਾਹੀਦੀ ਉਹ ਤਾਂ ਇਨਸਾਫ ਦੀ ਮੰਗ ਕਰਦੇ ਹਨ ਅਤੇ ਉਨ੍ਹਾਂ ਨੂੰ ਇਨਸਾਫ ਦਿਓ ਕੈਪਟਨ ਸਾਬ੍ਹ। ਤੁਹਾਨੂੰ ਦੱਸ ਦਈਏ ਕਿ ਬੀਤੇ ਕਲ੍ਹ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਸੂਬਾ ਸਰਕਾਰ ਨੇ ਕੋਟਕਪੂਰਾ ਫਾਇਰਿੰਗ ਮਾਮਲੇ ਵਿਚ ਸ਼ੁੱਕਰਵਾਰ ਨੂੰ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਟੀਮ ਨੂੰ 6 ਮਹੀਨੇ ਵਿਚ ਜਾਂਚ ਮੁਕੰਮਲ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ। ਨਵੀਂ ਐੱਸ.ਆਈ.ਟੀ. ਵਿਚ ਵਿਜੀਲੈਂਸ ਬਿਊਰੋ ਦੇ ਏ.ਡੀ.ਜੀ.ਪੀ. ਐੱਲ. ਕੇ. ਯਾਦਵ ਲੁਧਿਆਣਾ ਦੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਫਰੀਦਕੋਟ ਦੇ ਡੀ.ਆਈ.ਜੀ. ਰੇਂਜ ਸੁਰਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।

untitled design 1

ਨਵੀਂ ਦਿੱਲੀ- ਕੋਵਿਡ-19 ਪੀੜਤਾਂ ਲਈ ਫੰਡ ਰੇਜ਼ਿੰਗ ਕੈਂਪੇਨ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਅਭਿਨੇਤਰੀ ਪਤਨੀ ਅਨੁਸ਼ਕਾ ਸ਼ਰਮਾ ਨੇ ਫੰਡ ਰੇਜ਼ਿੰਗ ਕੈਂਪੇਨ ਸ਼ੁਰੂ ਕੀਤਾ ਹੈ। ਦੋਹਾਂ ਵਲੋਂ ਸ਼ੁਰੂ ਕੀਤੇ ਗਏ ਇਸ ਕੈਂਪੇਨ ਨੂੰ ਲੋਕਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ। ਖੁਦ ਕੋਹਲੀ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।ਕੋਹਲੀ ਨੇ ਟਵੀਟ ਕਰ ਕੇ ਲਿਖਿਆ ਹੈ ਕਿ 24 ਘੰਟੇ ਤੋਂ ਵੀ ਘੱਟ ਸਮੇਂ ਵਿਚ 3.6 ਕਰੋੜ ਰੁਪਏ ਫੰਡ ਵਿਚ ਜਮ੍ਹਾ ਹੋ ਗਏ ਹਨ। ਸਾਡੇ ਟੀਚੇ ਤੋਂ ਲਗਭਗ 50 ਫੀਸਦੀ ਟੀਚੇ ਨੂੰ ਪੂਰਾ ਕਰਨ ਲਈ ਸੰਘਰਸ਼ ਕਰਦੇ ਰਹੋ ਅਤੇ ਦੇਸ਼ ਦੀ ਮਦਦ ਕਰੋ। ਧੰਨਵਾਦ, ਕੋਹਲੀ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਨੇ ਵੀ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ। ਇਸ ਵੇਲੇ ਭਾਰਤ ਵਿਚ ਕੋਰੋਨਾ ਕਾਰਣ ਸਥਿਤੀ ਬਹੁਤ ਹੀ ਖਰਾਬ ਹੈ। ਇਸ ਸੰਕਟ ਨੂੰ ਦੇਖਦੇ ਹੋਏ ਕੋਹਲੀ ਅਤੇ ਅਨੁਸ਼ਕਾ ਨੇ ਕੋਰੋਨਾ ਪੀੜਤਾਂ ਲਈ ਫੰਡ ਰੇਜ਼ਿੰਗ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ। ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਟਵੀਟ ਵਿਚ ਲਿਖਿਆ ਉਨ੍ਹਾਂ ਸਾਰਿਆਂ ਦੀ ਧੰਨਵਾਦੀ ਹਾਂ ਜਿਨ੍ਹਾਂ ਨੇ ਹੁਣ ਤੱਕ ਦਾਨ ਦਿੱਤਾ ਹੈ। ਹੱਥ ਜੋੜ ਕੇ ਤੁਹਾਡੇ ਯੋਗਦਾਨ ਲਈ ਧੰਨਵਾਦ। ਅਸੀਂ ਅੱਧੇ ਰਾਸਤੇ ਨੂੰ ਪਾਰ ਕਰ ਲਿਆ ਹੈ, ਚਲੋ ਅੱਗੇ ਵੱਧਦੇ ਰਹੀਏ। ਦੋਹਾਂ ਸੈਲੇਬ੍ਰਿਟੀ ਨੇ ਕ੍ਰਾਊਡ-ਫੰਡਿੰਗ ਪਲੇਟਫਾਰਮ 'ਕੇਟੋ' ਰਾਹੀਂ 7 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਮਿੱਥਿਆ ਹੈ ਅਤੇ ਤੁਸੀਂ ਵੀ ਆਪਣੇ ਵਲੋਂ ਇਸ ਮੁਹਿੰਮ ਵਿਚ ਯੋਗਦਾਨ ਦੇ ਸਕਦੇ ਹੋ। ਕੇਟੋ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ, ਵਿਰਾਟ ਅਤੇ ਅਨੁਸ਼ਕਾ ਦਾ ਭਾਰਤ ਵਿਚ ਕੋਵਿਡ ਪੀੜਤਾਂ ਦੀ ਮਦਦ ਲਈ 7 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਹੈ।   ਕੋਹਲੀ ਨੇ ਬਿਆਨ ਵਿਚ ਕਿਹਾ,' ਅਸੀਂ ਆਪਣੇ ਦੇਸ਼ ਦੇ ਇਤਿਹਾਸ ਵਿਚ ਇਕ ਸੰਕਟ ਵਿਚੋਂ ਲੰਘ ਰਹੇ ਹਾਂ ਅਤੇ ਅਜਿਹੇ ਸਮੇਂ ਵਿਚ ਸਾਨੂੰ ਇਕਜੁੱਟ ਹੋਕੇ ਜ਼ਿਆਦਾ ਤੋਂ ਜ਼ਿਆਦਾ ਜਾਨਾਂ ਬਚਾਉਣ ਦੀ ਲੋੜ ਹੈ। ਪਿਛਲੇ ਸਾਲ ਤੋਂ ਜਿਸ ਤਰ੍ਹਾਂ ਲੋਕ ਜਿਸ ਦੁੱਖ ਵਿਚੋਂ ਲੰਘ ਰਹੇ ਹਨ। ਉਸ ਨੂੰ ਦੇਖ ਕੇ ਮੈਂ ਅਤੇ ਅਨੁਸ਼ਕਾ ਬਹੁਤ ਹੀ ਜ਼ਿਆਦਾ ਦੁਖੀ ਹਾਂ। ਵਿਰਾਟ ਨੇ ਕਿਹਾ, ਮਹਾਮਾਰੀ ਦੌਰਾਨ ਉਨ੍ਹਾਂ ਨੇ ਅਤੇ ਅਨੁਸ਼ਕਾ ਨੇ ਮਿਲ ਕੇ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਮੌਜੂਦਾ ਹਾਲਾਤ ਵਿਚ ਦੇਸ਼ ਨੂੰ ਸਭ ਤੋਂ ਜ਼ਿਆਦਾ ਸਹਿਯੋਗ ਦੀ ਲੋੜ ਹੈ।

untitled design 1

ਨਵੀਂ ਦਿੱਲੀ (ਇੰਟ.)- ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਸਰਕਾਰ ਵਲੋਂ ਲਗਾਤਾਰ ਸੂਬੇ ਦੇ ਮੁੱਖ ਮੰਤਰੀਆਂ ਨਾਲ ਰਾਬਤਾ ਕਾਇਮ ਰੱਖਿਆ ਹੋਇਆ ਹੈ ਅਤੇ ਜਿਸ ਸੂਬੇ ਨੂੰ ਜਿਸ ਚੀਜ਼ ਦੀ ਲੋੜ ਹੈ ਉਸ ਨੂੰ ਮੁਹੱਈਆ ਕਰਵਾਈਆਂ ਜਾ ਰਹੀ ਹੈ। ਫਿਲਹਾਲ ਕਈ ਸੂਬਿਆਂ ਵਲੋਂ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨੇਸ਼ਨ ਲਗਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕੁਝ ਸੂਬੇ ਅਜਿਹੇ ਵੀ ਹਨ ਜਿਥੇ ਵੈਕਸੀਨੇਸ਼ਨ ਦੀ ਸ਼ੁਰੂਆਤ ਨਹੀਂ ਹੋ ਸਕੀ ਹੈ। ਯੂਨੀਅਨ ਹੈਲਥ ਮਿਨਿਸਟਰੀ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਵਿਚ ਬੀਤੇ 24 ਘੰਟਿਆਂ ਬਾਅਦ ਕੋਰੋਨਾ ਦੇ 4,01,078 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 3,18,609 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਡਿਸਚਾਰਜ ਵੀ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ 4,187 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਹੁਣ ਤੱਕ ਭਾਰਤ ਵਿਚ 2,18,92,676 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 1,79,30,960 ਲੋਕ ਸਿਹਤਯਾਬ ਹੋ ਚੁੱਕੇ ਹਨ। ਜਦੋਂ ਕਿ ਭਾਰਤ ਵਿਚ ਕੁੱਲ ਮੌਤਾਂ ਦਾ ਅੰਕੜਾ 2,38,270 ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਅਜੇ ਵੀ 37,23,446 ਮਰੀਜ਼ ਅਜਿਹੇ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਡਾਕਟਰਾਂ ਵਲੋਂ ਇਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।ਭਾਰਤੀ ਯੂਨੀਅਨ ਹੈਲਥ ਮਿਨਿਸਟਰੀ ਵਲੋਂ ਕੁੱਲ ਵੈਕਸੀਨੇਸ਼ਨ ਦੇ ਅੰਕੜੇ ਵੀ ਜਾਰੀ ਕੀਤੇ ਗਏ ਹਨ ਵੈਕਸੀਨੇਸ਼ਨ ਲਗਵਾਉਣ ਵਾਲੇ  16,73,46,544 ਲੋਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਪ੍ਰਿੰਸੀਪਲ ਸਾਈਂਟਿਫਿਕ ਸਲਾਹਕਾਰ ਵਿਜੇ ਰਾਘਵਨ ਨੇ ਚਿਤਾਵਨੀ ਦਿੱਤੀ ਸੀ ਕਿ ਇਹ ਅਜੇ ਦੂਜੀ ਲਹਿਰ ਹੈ ਅਜੇ ਤੀਜੀ ਲਹਿਰ ਆਉਣੀ ਹੈ ਜੋ ਹੋਰ ਵੀ ਜ਼ਿਆਦਾ ਖਤਰਨਾਕ ਹੈ। ਉਨ੍ਹਾਂ ਸਭ ਨੂੰ ਸੁਚੇਤ ਕਰਦਿਆਂ ਕਿਹਾ ਸੀ ਕਿ ਸਭ ਲੋਕ ਪੂਰੀ ਸਾਵਧਾਨੀ ਵਰਤਣ ਨਹੀਂ ਤਾਂ ਮਾਮਲਿਆਂ ਵਿਚ ਹੋਰ ਵਾਧਾ ਹੋ ਸਕਦਾ ਹੈ। 

untitled design

ਨਵੀਂ ਦਿੱਲੀ- ਕੇਂਦਰ ਸਰਕਾਰ ਦੇ ਪ੍ਰਿੰਸੀਪਲ ਸਾਈਂਟਿਫਿਕ ਸਲਾਹਕਾਰ ਵਿਜੇ ਰਾਘਵਨ ਨੇ ਕਿਹਾ ਕਿ ਜੇਕਰ ਸਾਵਧਾਨੀ ਵਰਤੀ ਜਾਵੇ ਤਾਂ ਅਸੀਂ ਮਹਾਮਾਰੀ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਆਉਣ ਤੋਂ ਰੋਕ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਥੋੜ੍ਹੀ ਸਾਵਧਾਨੀ ਵਰਤੀ ਜਾਵੇ ਅਤੇ ਗਾਈਡਲਾਈਨਜ਼ ਨੂੰ ਫਾਲੋ ਕੀਤਾ ਜਾਵੇ ਤਾਂ ਸ਼ਾਇਦ ਕੁਝ ਹੀ ਥਾਵਾਂ 'ਤੇ ਕੋਰੋਨਾ ਦੀ ਤੀਜੀ ਲਹਿਰ ਆਵੇਗੀ ਜਾਂ ਫਿਰ ਕਿਤੇ ਵੀ ਨਹੀਂ ਆਵੇਗੀ। ਹਾਲਾਂਕਿ ਦੋ ਦਿਨ ਪਹਿਲਾਂ ਰਾਘਵਨ ਨੇ ਕਿਹਾ ਸੀ ਕਿ ਕੋਰੋਨਾ ਦੀ ਤੀਜੀ ਲਹਿਰ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਵਾਇਰਸ ਰੂਪ ਬਦਲਦਾ ਹੈ। ਰਾਘਵਨ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਆਵੇਗੀ ਜਾਂ ਨਹੀਂ ਇਹ ਇਸ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਸਭ ਕਿਸ ਤਰ੍ਹਾਂ ਗਾਈਡਲਾਈਨਜ਼ ਦਾ ਪਾਲਨ ਕਰਦੇ ਹਾਂ। ਲੋਕਲ ਪੱਧਰੀ ਜਾਂ ਸੂਬਾ ਪੱਧਰੀ ਜਾਂ ਫਿਰ ਹਰ ਪਾਸੇ ਸਾਵਧਾਨੀ ਵਰਤੀਏ ਅਤੇ ਗਾਈਡਲਾਈਨਜ਼ ਦੀ ਪਾਲਣਾ ਕੀਤੀ ਜਾਵੇ ਤਾਂ ਕੋਰੋਨਾ ਦੀ ਤੀਜੀ ਲਹਿਰ ਨੂੰ ਆਉਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੁਣਨ ਅਤੇ ਬੋਲਣ ਵਿਚ ਮੁਸ਼ਕਲ ਲੱਗਦਾ ਹੈ ਪਰ ਇਹ ਮੁਮਕਿਨ ਹੈ। ਉਨ੍ਹਾਂ ਨੇ ਕਿਹਾ ਕਿ ਸਾਵਧਾਨੀ ਵਰਤਣ ਨੂੰ ਲੈ ਕੇ, ਸਰਵੀਲਾਂਸ ਨੂੰ ਲੈ ਕੇ ਕੰਟੇਨਮੈਂਟ, ਟੈਸਟਿੰਗ ਅਤੇ ਟ੍ਰੀਟਮੈਂਟ ਨੂੰ ਲੈ ਕੇ ਗਾਈਡਲਾਈਨਜ਼ ਦੀ ਪਾਲਣਾ ਕਰਨ ਨਾਲ ਕੋਰੋਨਾ ਨੂੰ ਰੋਕਣਾ ਕੋਈ ਬਹੁਤਾ ਔਖਾ ਨਹੀਂ ਹੈ। ਰਾਘਵਨ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਅਤੇ ਭਾਰਤ ਵਿਚ ਵੱਖ-ਵੱਖ ਥਾਈਂ ਵੱਖ-ਵੱਖ ਸਮੇਂ 'ਤੇ ਪੀਕ ਆਇਆ ਹੈ ਅਤੇ ਇਹ ਸਮਝਣਾ ਲਾਜ਼ਮੀ ਹੈ ਕਿ ਕਦੋਂ ਅਤੇ ਕਿਉਂ ਇਨਫੈਕਸ਼ਨ ਵੱਧਦਾ ਹੈ। ਉਨ੍ਹਾਂ ਨੇ ਕਿਹਾ ਕਿ ਇਨਫੈਕਸ਼ਨ ਉਦੋਂ ਵੱਧਦਾ ਹੈ ਜਦੋਂ ਕੋਰੋਨਾ ਵਾਇਰਸ ਨੂੰ ਮੌਕਾ ਮਿਲਦਾ ਹੈ। ਜੇਕਰ ਉਸ ਨੂੰ ਮੌਕਾ ਹੀ ਨਾ ਦਿੱਤਾ ਜਾਵੇ ਤਾਂ ਉਹ ਇਨਫੈਕਸ਼ਨ ਵੀ ਨਹੀਂ ਫੈਲਾ ਸਕਦਾ। ਉਨ੍ਹਾਂ ਕਿਹਾ ਕਿ ਜਿਹੜੇ-ਜਿਹੜੇ ਲੋਕਾਂ ਨੇ ਵੈਕਸੀਨ ਲਗਵਾਈ ਹੈ, ਮਾਸਕ ਪਹਿਨਦੇ ਹਨ, ਸਾਵਧਾਨੀ ਵਰਤਦੇ ਹਨ ਉਹ ਸੁਰੱਖਿਅਤ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਵਾਇਰਸ ਨੂੰ ਨਵਾਂ ਮੌਕਾ ਮਿਲਿਆ ਤਾਂ ਉਹ ਫਿਰ ਸਾਡੇ 'ਤੇ ਹਾਵੀ ਹੋ ਸਕਦਾ ਹੈ ਅਤੇ ਮੁੜ ਤੋਂ ਹਮਲਾ ਕਰ ਸਕਦਾ ਹੈ। ਅਜਿਹੇ ਵੀ ਲੋਕ ਹੋ ਸਕਦੇ ਹਨ ਜੋ ਪਹਿਲਾਂ ਸਾਵਧਾਨੀ ਵਰਤਦੇ ਸਨ ਪਰ ਹੁਣ ਲਾਪਰਵਾਹ ਹੋ ਗਏ ਹੋਣ। ਇਸ ਤਰ੍ਹਾਂ ਦੇ ਮੌਕਿਆਂ 'ਤੇ ਕੇਸ ਵੱਧਣ ਦੇ ਕਾਫੀ ਜ਼ਿਆਦਾ ਚਾਂਸ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਫੈਲਣ ਨੂੰ ਘੱਟ ਕਰਕੇ ਵੇਖਣਾ ਅਤੇ ਇਸ ਦੀ ਫ੍ਰੀਕੁਐਂਸੀ ਨੂੰ ਘੱਟ ਕਰਨਾ ਸਾਡੇ ਹੱਥ ਵਿਚ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਜੋ ਇਨਫੈਕਟਿਡ ਹਨ ਪਰ ਉਨ੍ਹਾਂ ਵਿਚ ਕੋਈ ਲੱਛਣ ਸਾਹਮਣੇ ਨਹੀਂ ਆਏ ਉਹ ਹੋਰਾਂ ਨੂੰ ਵੀ ਇਨਫੈਕਟਿਡ ਕਰ ਸਕਦੇ ਹਨ ਇਸ ਲਈ ਵਧੇਰੇ ਸਾਵਧਾਨੀ ਦੀ ਲੋੜ ਹੈ।

untitled design 8

ਲੁਧਿਆਣਾ (ਇੰਟ.)- ਸ਼ਹਿਰ ਦੀਆਂ ਸੜਕਾਂ 'ਤੇ ਹੁਣ 10 ਸਾਲਾ ਵੰਸ਼ ਪਿਤਾ ਨਾਲ ਜੁਰਾਬਾਂ ਨਹੀਂ ਵੇਚੇਗਾ। ਦੂਜੇ ਬੱਚਿਆਂ ਵਾਂਗ ਉਹ ਵੀ ਸਕੂਲ ਵਿਚ ਪੜ੍ਹਾਈ ਕਰੇਗਾ। ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ ਇਸ ਦਾ ਐਲਾਨ ਖੁਦ ਮੁੱਖ ਮੰਤਰੀ ਨੇ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਵੰਸ਼ ਦੇ ਗਰੀਬ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਆਰਥਿਕ ਮਦਦ ਵੀ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੰਸ਼ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਵਿਚ ਉਹ ਪਰਿਵਾਰ ਦੀ ਆਰਥਿਕ ਮਦਦ ਲਈ ਸੜਕ ਕੰਢੇ ਜੁਰਾਬਾਂ ਵੇਚ ਰਿਹਾ ਸੀ। ਇਸ ਵੀਡੀਓ ਵਿਚ ਉਹ ਇਕ ਕਾਰ ਚਾਲਕ ਨੂੰ 50 ਰੁਪਏ ਵਿਚ ਜੁਰਾਬ ਵੇਚਣ ਤੋਂ ਮਨ੍ਹਾਂ ਕਰ ਦਿੰਦਾ ਹੈ। ਵੰਸ਼ ਦੀ ਇਹ ਵੀਡੀਓ ਇੰਨੀ ਵਾਇਰਲ ਹੋਈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਗਈ। ਇਸ ਪਿੱਛੋਂ ਮੁੱਖ ਮੰਤਰੀ ਨੇ ਇਸ ਪਰਿਵਾਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਵੰਸ਼ ਦੀ ਇਸ ਮਿਹਨਤ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਬੱਚੇ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਵੇਖਿਆ ਅਤੇ ਆਪੋ-ਆਪਣੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ। ਮੁੱਖ ਮੰਤਰੀ ਨੇ ਲੁਧਿਆਣਾ ਦੇ ਡੀ.ਸੀ. ਵਰਿੰਦਰ ਸ਼ਰਮਾ ਨੂੰ ਹੁਕਮ ਦਿੱਤਾ ਹੈ ਕਿ ਆਰਥਿਕ ਤੰਗੀ ਕਾਰਣ ਵੰਸ਼ ਨੇ ਸਕੂਲ ਛੱਡ ਦਿੱਤਾ ਸੀ, ਉਸ ਨੂੰ ਫਿਰ ਤੋਂ ਸਕੂਲ ਭੇਜਿਆ ਜਾਵੇ। ਉਸ ਦੀ ਸਿੱਖਿਆ ਦਾ ਪੂਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ। ਵੰਸ਼ ਦੇ ਪਿਤਾ ਪਰਮਜੀਤ ਸਿੰਘ ਵੀ ਜੁਰਾਬ ਵੇਚਣ ਦਾ ਕੰਮ ਕਰਦੇ ਹਨ। ਆਰਥਿਕ ਤੰਗੀ ਕਾਰਣ ਬੱਚਾ ਸਕੂਲ ਛੱਡ ਕੇ ਪਿਤਾ ਵਾਂਗ ਸੜਕ ਕੰਢੇ ਜੁਰਾਬ ਵੇਚਣ ਲੱਗਾ। ਵੰਸ਼ ਦੀਆਂ ਤਿੰਨ ਭੈਣਾਂ ਅਤੇ ਇਕ ਵੱਡਾ ਭਰਾ ਹੈ। ਵੰਸ਼ ਦਾ ਪੂਰਾ ਪਰਿਵਾਰ ਇਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਮੁੱਖ ਮੰਤਰੀ ਵਲੋਂ ਵੰਸ਼ ਦੇ ਪਰਿਵਾਰ ਦੀ ਆਰਥਿਕ ਮਦਦ ਅਤੇ ਪੜ੍ਹਾਈ ਦਾ ਖਰਚਾ ਚੁੱਕਣ ਦੇ ਐਲਾਨ ਪਿੱਛੋਂ ਪੂਰੇ ਇਲਾਕੇ ਵਿਚ ਚਰਚਾ ਛਿੜੀ ਹੋਈ ਹੈ।

untitled design 9

ਲੁਧਿਆਣਾ (ਇੰਟ.)- ਸਿੱਖਿਆ ਵਿਭਾਗ ਵਲੋਂ ਹੁਣ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਸਕੂਲਾਂ ਵਿਚ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ। ਅਧਿਆਪਕਾਂ ਨੂੰ ਕੋਵਿਡ-19 ਦੀ ਗਾਈਡਲਾਈਨਜ਼ ਦਾ ਪੂਰੀ ਤਰ੍ਹਾਂ ਨਾਲ ਪਾਲਨ ਕਰਨ ਦੀ ਗੱਲ ਆਖੀ ਗਈ ਹੈ। ਇਸ ਤੋਂ ਪਹਿਲਾਂ ਸਰਕਾਰ ਵਲੋਂ ਸਿਰਫ ਸਰਕਾਰੀ ਸਕੂਲਾਂ ਦੇ 50 ਫੀਸਦੀ ਅਧਿਆਪਕਾਂ ਨੂੰ ਨਿਜੀ ਸਕੂਲਾਂ ਵਿਚ ਹਾਜ਼ਰ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਸ਼ੁੱਕਰਵਾਰ ਸਰਕਾਰੀ ਅਤੇ ਪ੍ਰਾਈਵੇਟ ਦੋਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਸਕੂਲ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਵਿਭਾਗ ਨੇ ਜ਼ਿਲੇ ਦੇ ਸਿੱਖਿਆ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਇਸ ਸਬੰਧੀ ਸਕੂਲਾਂ ਵਿਚ ਨਿਗਰਾਨੀ ਰੱਖਣ।ਹੁਕਮ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਗਿਣਤੀ 10 ਤੋਂ ਜ਼ਿਆਦਾ ਹੈ, ਉਹ ਸਕੂਲਾਂ ਵਿਚ 50 ਫੀਸਦੀ ਸਟਾਫ ਨੂੰ ਰੋਟੇਸ਼ਨ ਮੁਤਾਬਕ ਬੁਲਾਉਣਗੇ। ਇਹੀ ਹੁਕਮ ਸਰਕਾਰੀ ਸਕੂਲਾਂ ਦੇ ਨਾਲ-ਨਾਲ ਸਾਰੇ ਮਾਨਤਾ ਪ੍ਰਾਪਤ, ਪੰਜਾਬ ਸੂਬੇ ਤੋਂ ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਵੀ ਲਾਗੂ ਹੋਣਗੇ। ਉਥੇ ਹੀ ਸਕੂਲ ਮੁਖੀ ਨੂੰ ਵੀ ਇਹ ਹਿਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਸਕੂਲਾਂ ਵਿਚ ਕੋਵਿਡ-19 ਦੀ ਹਰ ਗਾਈਡਲਾਈਨਜ਼ ਨੂੰ ਫੋਲੋ ਕਰਨ। ਸਿੱਖਿਆ ਵਿਭਾਗ ਦੇ ਇਹ ਹੁਕਮ ਮਿਲਣ ਤੋਂ ਬਾਅਦ ਜੁਆਇੰਟ ਐਕਸ਼ਨ ਫਰੰਟ ਪੰਜਾਬ ਐਸੋਸੀਏਟਿਡ ਸਕੂਲ ਨੇ ਉਕਤ ਫੈਸਲੇ ਦਾ ਸਵਾਗਤ ਕੀਤਾ ਹੈ। ਐਸੋਸੀਏਸ਼ਨ ਦੇ ਜ਼ਿਲਾ ਲੁਧਿਆਣਾ ਦੇ ਜੇ.ਪੀ. ਭੱਟ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੂੰ ਵੀ 50 ਫੀਸਦੀ ਸਟਾਫ ਬੁਲਾਉਣ ਦੀ ਹੁਣ ਇਜਾਜ਼ਤ ਹੋਵੇਗੀ, ਇਹ ਫੈਸਲਾ ਸਹੀ ਹੈ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਕਾਰਣ ਸਾਰੇ ਸਕੂਲਾਂ ਵਲੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਈਆਂ ਜਾ ਰਹੀਆਂ ਸਨ। 

untitled design 8

ਚੰਡੀਗੜ੍ਹ (ਇੰਟ.)- ਪੰਜਾਬ ਵਿਚ ਹੁਣ ਤੱਕ 125 ਲੱਖ ਟਨ ਤੋਂ ਵਧੇਰੇ ਕਣਕ ਦੀ ਫਸਲ ਦੀ ਸਰਕਾਰੀ ਖਰੀਦ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਟਵਿੱਟਰ ਅਕਾਉਂਟ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਟਵੀਟ ਵਿਚ ਲਿਖਿਆ ਕਿ ਕਿਸਾਨਾਂ ਨੂੰ ਹੁਣ ਤੱਕ 21,472 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਸਿੰਘ ਨੇ ਇਕ ਟਵੀਟ ਵਿਚ ਕਿਹਾ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕੋਵਿਡ-19 ਦੀ ਚੁਣੌਤੀ ਦੇ ਬਾਵਜੂਦ ਅਸੀਂ ਹੁਣ ਤੱਕ 125 ਲੱਖ ਟਨ ਤੋਂ ਵਧੇਰੇ ਕਣਕ ਦੀ ਫਸਲ ਦੀ ਖਰੀਦ ਕੀਤੀ ਹੈ ਅਤੇ ਆਪਣੇ ਕਿਸਾਨਾਂ ਨੂੰ 21,472 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਾਡੀਆਂ ਖਰੀਦ ਏਜੰਸੀਆਂ ਸਮੇਂ 'ਤੇ ਲਿਫਟਿੰਗ ਕਰਨ ਅਤੇ ਭੁਗਤਾਨ ਯਕੀਨੀ ਕਰਨ ਲਈ ਸਖ਼ਤ ਮਿਹਨਤ ਕਰ ਰਹੀਆਂ ਹਨ। ਕੁਝ ਦਿਨ ਪਹਿਲਾਂ ਪੰਜਾਬ ਦੇ ਖੁਰਾਕ ਨਾਗਰਿਕ ਸਪਲਾਈ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਸੀ ਕਿ ਸੂਬਾ ਸਰਕਾਰ ਮੰਡੀਆਂ ਵਿਚ ਕੁਲ 130 ਲੱਖ ਟਨ ਤੋਂ ਵਧੇਰੇ ਫਸਲ ਦੇ ਆਉਣ ਦੀ  ਉਮੀਦ ਕਰ ਰਹੀ ਹੈ।ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਚ ਵੀ ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਜਿਸ 'ਤੇ ਨੱਥ੍ਹ ਪਾਉਣ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਜਿਨ੍ਹਾਂ ਵਿਚ ਵੀਕੈਂਡ ਲਾਕਡਾਊਨ ਅਤੇ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਵੀ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੋਈ ਹੈ। ਇਸ ਦੇ ਬਾਵਜੂਦ ਕੋਰੋਨਾ ਦੇ ਕੇਸਾਂ ਵਿਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਕੇਂਦਰ ਸਰਕਾਰ ਵਲੋਂ 1 ਮਈ ਤੋਂ 18 ਤੋਂ 44 ਸਾਲ ਦੇ ਲੋਕਾਂ ਲਈ ਵੈਕਸੀਨੇਸ਼ਨ ਵੀ ਸ਼ੁਰੂ ਕੀਤੀ ਗਈ ਹੈ ਪਰ ਕਈ ਸੂਬਿਆਂ ਵਿਚ ਵੈਕਸੀਨ ਨਾ ਹੋਣ ਕਾਰਣ ਉਥੇ 18+ ਨੂੰ ਵੈਕਸੀਨ ਨਹੀਂ ਲਗਾਈ ਜਾ ਰਹੀ ਹੈ।  

untitled design 1

ਚੰਡੀਗੜ੍ਹ (ਇੰਟ.)- ਸ਼ਹਿਰ ਵਿਚ ਇਕ ਵਾਰ ਫਿਰ ਤੋਂ ਪ੍ਰਸ਼ਾਸਨ ਵਲੋਂ ਵੀਕੈਂਡ ਲਾਕਡਾਊ ਸਖਤੀ ਨਾਲ ਲਗਾਉਣ ਦੇ ਹੁਕਮ ਦੇ ਦਿੱਤੇ ਗਏ ਹਨ। ਅੱਜ ਵਾਰ ਰੂਮ ਮੀਟਿੰਗ ਵਿਚ ਕੋਰੋਨਾ ਵਾਇਰਸ ਦੀ ਸਥਿਤੀ ‘ਤੇ ਵਿਚਾਰ ਵਟਾਂਦਰਾ ਕਰਨ ਪਿੱਛੋਂ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵਲੋਂ ਹੁਕਮ ਦਿੱਤੇ ਗਏ ਹਨ ਕਿ ਵੀਕੈਂਡ ਲਾਕਡਾਊਨ ਸਖਤੀ ਨਾਲ ਲਗਾਇਆ ਜਾਵੇ। ਸ਼ਹਿਰ ਵਿਚ ਵੀਕੈਂਡ ਕੋਰੋਨਾ ਕਰਫਿਊ ਸ਼ਨੀਵਾਰ ਸਵੇਰੇ 5 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ। ਇਹ ਫੈਸਲਾ ਅੱਜ ਹੋਈ ਮੀਟਿੰਗ ਵਿਚ ਲਿਆ ਗਿਆ ਹੈ। ਮੀਟਿੰਗ ਦੌਰਾਨ ਸ਼ਹਿਰ ਅਤੇ ਟ੍ਰਾਈਸਿਟੀ ਵਿਚ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਜਾਣਕਾਰੀ ਲਈ ਗਈ ਅਤੇ ਉਸ ਪਿੱਛੋਂ ਸਖ਼ਤੀ ਨਾਲ ਵੀਕੈਂਡ ਕਰਫਿਊ ਲਗਾਉਣ ਦੇ ਹੁਕਮ ਦਿੱਤੇ ਗਏ। ਸ਼ਹਿਰ ਵਿਚ ਇਸ ਵਾਰ ਸਖ਼ਤੀ ਨਾਲ ਵੀਕੈਂਡ ਕਰਫਿਊ ਲਗਾਉਣ ਲਈ ਕਿਹਾ ਗਿਆ ਹੈ। ਇਸ ਦੌਰਾਨ ਧਾਰਾ 144 ਵੀ ਲਾਗੂ ਰਹੇਗੀ। ਸ਼ਹਿਰ ਵਿਚ ਕਿਤੇ ਵੀ ਲੋਕ ਇਕੱਠੇ ਨਹੀਂ ਹੋ ਸਕਣਗੇ ਅਤੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਰਹਿਣਾ ਹੋਵੇਗਾ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਸਵੇਰ ਦੀ ਸੈਰ ਕਰਨ ਲਈ ਸਵੇਰੇ 6 ਵਜੇ ਤੋਂ 9 ਵਜੇ ਤੱਕ ਦੀ ਛੋਟ ਦਿੱਤੀ ਗਈ ਹੈ। ਸ਼ਹਿਰ ਵਿਚ ਸਾਰੇ ਮੈਨਿਊਫੈਕਚਰਿੰਗ ਯੂਨਿਟ ਕੋਰੋਨਾ ਕਰਫਿਊ ਦੌਰਾਨ ਕੰਮ ਕਰ ਸਕਦੀ ਹੈ।ਲੇਬਰ ਨੂੰ ਲੈ ਜਾਣ ਵਾਲੇ ਵਾਹਨ ਅਤੇ ਲੇਬਰ ਨੂੰ ਇੰਡਸਟਰੀ ਮਾਲਕ ਆਈਡੈਂਟਿਟੀ ਕਾਰਡ ਜਾਰੀ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਜਾਣ ਦੀ ਮਨਜੂਰੀ ਹੋਵੇਗੀ ਇਸ ਤੋਂ ਇਲਾਵਾ ਇੰਟਰ ਸਟੇਟ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਏਅਰਪੋਰਟ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵੀ ਖੁੱਲ੍ਹ ਦਿੱਤੀ ਗਈ ਹੈ।ਇਸ ਤੋਂ ਪਹਿਲਆਂ ਲੋਕ ਵੀਕੈਂਡ ਕਰਫਿਊ ਦੌਰਾਨ ਬਿਨਾਂ ਵਜ੍ਹਾ ਆਪਣੇ ਘਰੋਂ ਬਾਹਰ ਨਿਕਲ ਕੇ ਘੁੰਮਦੇ ਰਹਿੰਦੇ ਸਨ। ਇਸ ਵਾਰ ਪ੍ਰਸ਼ਾਸਨ ਵਲੋਂ ਬਿਨਾਂ ਵਜ੍ਹਾ ਸੜਕਾਂ ‘ਤੇ ਘੁੰਮਣ ਵਾਲਿਆਂ ਅਤੇ ਘਰੋਂ ਬਿਨਾਂ ਕੰਮ ਦੇ ਨਿਕਲਣ ਵਾਲਿਆਂ ‘ਤੇ ਮਾਮਲੇ ਦਰਜ ਕੀਤੇ ਜਾ ਸਕਦੇ ਹਨ।

untitled design 7

ਲਖਨਊ (ਇੰਟ.)-ਉੱਤਰ ਪ੍ਰਦੇਸ਼ ਵਿਚ ਕੋਰੋਨਾ ਦੇ ਪ੍ਰਬੰਧਾਂ ਨੂੰ ਲੈ ਕੇ ਯੋਗੀ ਸਰਕਾਰ ਦੀ ਮਸ਼ੀਨਰੀ 'ਤੇ ਬੀ.ਜੇ.ਪੀ. ਦੇ ਵਿਧਾਇਕ ਹੀ ਸਵਾਲ ਚੁੱਕ ਰਹੇ ਹਨ। ਬੀ.ਜੇ.ਪੀ. ਦੇ ਬਾਕੀ ਸਾਰੇ ਐੱਮ.ਐੱਲ.ਏ. ਲਗਾਤਾਰ ਸੀ.ਐੱਮ. ਯੋਗੀ ਨੂੰ ਚਿੱਠੀ ਲਿਖ ਕੇ ਇਹ ਆਖ ਰਹੇ ਹਨ ਕਿ ਸੂਬੇ ਵਿਚ ਉਹ ਅਸਹਿਜ ਮਹਿਸੂਸ ਕਰ ਰਹੇ ਹਨ ਅਤੇ ਮਰੀਜ਼ਾਂ ਨੂੰ ਇਲਾਜ ਨਹੀਂ ਮਿਲ ਰਿਹਾ ਹੈ। ਲਖਨਊ ਮੱਧ ਦੇ ਐੱਮ.ਐੱਲ.ਏ. ਅਤੇ ਮੰਤਰੀ ਬ੍ਰਿਜੇਸ਼ ਪਾਠਕ ਤੋਂ ਸ਼ੁਰੂ ਹੋਏ ਸਿਲਸਿਲੇ ਵਿਚ ਹੁਣ ਨਵਾਂ ਨਾਂ ਲਖੀਮਪੁਰ ਖੀਰੀ ਦੇ ਵਿਧਾਇਕ ਲੋਕੇਂਦਰ ਪ੍ਰਤਾਪ ਸਿੰਘ ਦਾ ਹੈ। ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ।ਵਿਧਾਇਕ ਨੇ ਸੀ.ਐੱਮ. ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਲੋਕਾਂ ਦੀ ਮੌਤ ਹੋਈ ਹੈ ਅਤੇ ਅਸੀਂ ਚਾਹ ਕੇ ਵੀ ਆਪਣੇ ਲੋਕਾਂ ਨੂੰ ਬਚਾ ਨਹੀਂ  ਸਕੇ। ਉਥੇ ਹੀ ਕਾਨਪੁਰ ਦੇ ਸੰਸਦ ਸਤਿਯਦੇਵ ਪਚੌਰੀ ਨੇ ਜ਼ਿਲੇ ਦੇ ਇੰਚਾਰਜ ਮੰਤਰੀ ਅਤੇ ਡਿਪਟੀ ਸੀ.ਐੱਮ. ਕੇਸ਼ਵ ਪ੍ਰਸਾਦ ਮੌਰਿਯ ਨੂੰ ਚਿੱਠੀ ਲਿਖ ਕੇ ਕੋਰੋਨਾ ਦੇ ਹਾਲਾਤਾਂ ਦੀ ਹਕੀਕਤ ਦੱਸੀ ਹੈ। ਆਪਣੀ ਚਿੱਠੀ ਵਿਚ ਲੋਕੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸੂਬੇ ਵਿਚ ਲਗਾਤਾਰ ਕੋਰੋਨਾ ਪੀੜਤਾਂ ਦੇ ਮਾਮਲੇ ਵੱਧ ਰਹੇ ਹਨ ਅਤੇ ਇਹ ਲਗਾਤਾਰ ਵੱਧ ਰਹੇ ਹਨ। ਇਸ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਕਈ ਤਰ੍ਹਾਂ ਦੇ ਹੀਲੇ ਕੀਤੇ ਜਾ ਰਹੇ ਹਨ ਪਰ ਕੋਈ ਜ਼ਿਆਦਾ ਅਸਰ ਨਹੀਂ ਹੋ ਰਿਹਾ। ਅਸੀਂ ਕੁਝ ਨਹੀਂ ਕਰ ਪਾ ਰਹੇ ਅਤੇ ਸਾਡੇ ਸਾਹਮਣੇ ਲੋਕ ਮਰ ਰਹੇ ਹਨ। ਅਜਿਹਾ ਕੋਈ ਪਿੰਡ ਨਹੀਂ ਹੈ ਜਿੱਥੇ ਕੋਈ ਕੋਰੋਨਾ ਦੇ ਮਾਮਲੇ ਨਾ ਹੋਣ। ਇਸੇ ਦੌਰਾਨ ਵਿਧਾਇਕ ਨੇ ਆਪਣੀ ਚਿੱਠੀ ਵਿਚ ਲਿਖਿਆ ਕਿ ਲਖੀਮਪੁਰ ਜਨਪਦ ਵਿਚ ਆਕਸੀਜਨ ਦੀ ਵਧੇਰੇ ਕਮੀ ਵੇਖਣ ਨੂੰ ਮਿਲੀ ਹੈ ਅਤੇ ਇਸ ਦੀ ਘਾਟ ਕਾਰਣ ਲੋਕਾਂ ਦੀ ਮੌਤ ਹੋ ਰਹੀ ਹੈ। ਤਹਿਸੀਲ ਪੱਧਰ ਦੇ ਕਮਿਊਨਿਟੀ ਸਿਹਤ ਕੇਂਦਰਾਂ 'ਤੇ ਵੀ ਆਕਸੀਜਨ ਦੀ ਸਪਲਾਈ ਨਹੀਂ ਹੋ ਰਹੀ ਹੈ। ਇਸ ਦੇ ਕਾਰਣ ਲੋਕ ਮਰਦੇ ਜਾ ਰਹੇ ਹਨ। 

untitled design 6

ਨਵੀਂ ਦਿੱਲੀ (ਬਿਊਰੋ )- ਅੰਡਰਵਰਲਡ ਡਾਨ ਛੋਟਾ ਰਾਜਨ (61 ਸਾਲ) ਦੀ ਕੋਰੋਨਾ ਕਾਰਣ ਮੌਤ ਹੋ ਗਈ ਹੈ। ਉਹ ਨਵੀਂ ਦਿੱਲੀ ਸਥਿਤ ਏਮਸ ਵਿਚ ਦਾਖਲ ਸੀ। 26 ਅਪ੍ਰੈਲ ਨੂੰ ਸਿਹਤ ਵਿਗੜਣ 'ਤੇ ਛੋਟਾ ਰਾਜਨ ਨੂੰ ਏਮਸ ਵਿਚ ਦਾਖਲ ਕਰਵਾਇਆ ਗਿਆ ਸੀ। ਉਹ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਸੀ।26 ਅਪ੍ਰੈਲ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਤਿਹਾੜ ਜੇਲ ਦੇ ਅਧਿਕਾਰੀਆਂ ਨੇ ਸੈਸ਼ਨ ਅਦਾਲਤ ਨੂੰ ਸੁਣਵਾਈ ਦੌਰਾਨ ਦੱਸਿਆ ਸੀ ਕਿ ਛੋਟਾ ਰਾਜਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਲਈ ਨਹੀਂ ਲਿਆਂਦਾ ਜਾ ਸਕਦਾ ਕਿਉਂਕਿ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਲਈ ਜੱਜ ਸਾਹਮਣੇ ਪੇਸ਼ ਨਹੀਂ ਕੀਤਾ ਜਾ ਸਕਿਆ ਕਿਉਂਕਿ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ।ਛੋਟਾ ਰਾਜਨ ਵਿਰੁੱਧ ਮੁੰਬਈ ਵਿਚ 70 ਅਪਰਾਧਕ ਮਾਮਲੇ ਦਰਜ ਹਨ। ਇਹ ਮਾਮਲੇ ਕਤਲ ਕਰਨ ਤੋਂ ਲੈ ਕੇ ਫਿਰੌਤੀ ਲੈਣ ਨਾਲ ਜੁੜੇ ਦੱਸੇ ਜਾਂਦੇ ਹਨ। ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਮਾਮਲੇ ਸੀ.ਬੀ.ਆਈ. ਦੀ ਸਪੈਸ਼ਲ ਕੋਰਟ ਨੂੰ ਟਰਾਂਸਫਰ ਕੀਤੇ ਗਏ ਸਨ। 2015 ਵਿਚ ਉਸ ਨੂੰ ਇੰਡੋਨੇਸ਼ੀਆ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਮੁੰਬਈ ਵਿਚ 1993 ਵਿਚ ਹੋਏ ਸੀਰੀਅਲ ਬੰਬ ਧਮਾਕਿਆਂ ਵਿਚ ਵੀ ਛੋਟਾ ਰਾਜਨ ਮੁਲਜ਼ਮ ਸੀ। ਛੋਟਾ ਰਾਜਨ ਦਾ ਅਸਲੀ ਨਾਂ ਰਾਜੇਂਦਰ ਨਿਕੋਲਦਾ ਸੀ। 2015 ਵਿਚ ਉਸ ਨੂੰ ਇੰਡੋਨੇਸ਼ੀਆ ਤੋਂ ਭਾਰਤ ਹਵਾਲੇ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਕੇਸ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਵੱਧ ਰਹੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਇਸ ਦੀ ਰੋਕਥਾਮ ਨੂੰ ਲੈ ਕੇ ਵੈਕਸੀਨੇਸ਼ਨ ਦਾ ਕੰਮ ਵੀ ਜ਼ੋਰਾਂ 'ਤੇ ਚੱਲ ਰਿਹਾ ਹੈ। ਫਿਲਹਾਲ ਕਈ ਸੂਬਿਆਂ ਵਿਚ ਸੂਬਾ ਸਰਕਾਰਾਂ ਵਲੋਂ ਕੋਰੋਨਾ 'ਤੇ ਨੱਥ੍ਹ ਪਾਉਣ ਲਈ ਲਾਕਡਾਊਨ ਲਗਾਇਆ ਗਿਆ ਹੈ।   

untitled design 5

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ 14ਵਾਂ ਸੈਸ਼ਨ ਕੋਰੋਨਾ ਵਾਇਰਸ ਦੀ ਭੇਟ ਚੜ੍ਹ ਗਿਆ। ਆਈ.ਪੀ.ਐੱਲ. ਵਿਚ ਕੋਰੋਨਾ ਦੀ ਐਂਟਰੀ ਪਿੱਛੋਂ ਬਾਇਓ ਬਬਲ ਵਿਚ ਕੀ ਮਾਹੌਲ ਸੀ ਇਸ ਦਾ ਖੁਲਾਸਾ ਰਾਜਸਥਾਨ ਰਾਇਲਸ ਦੇ ਆਲਰਾਊਂਡਰ ਕ੍ਰਿਸ ਮੋਰਿਸ ਨੇ ਕੀਤਾ ਹੈ।\ ਕ੍ਰਿਸ ਮੋਰਿਸ ਨੇ ਕਿਹਾ ਕਿ ਬਾਇਓ ਬਬਲ ਵਿਚ ਕੋਵਿਡ-19 ਦੇ ਮਾਮਲੇ ਪਾਏ ਜਾਣ ਤੋਂ ਬਾਅਦ ਅਫਰਾਤਫਰੀ ਦਾ ਮਾਹੌਲ ਬਣ ਗਿਆ ਸੀ ਅਤੇ ਉਹ ਵਾਪਸ ਵਤਨ ਪਰਤ ਕੇ ਰਾਹਤ ਮਹਿਸੂਸ ਕਰ ਰਹੇ ਹਨ। ਆਈ.ਪੀ.ਐੱਲ. ਨੂੰ ਮੁਲਤਵੀ ਕੀਤੇ ਜਾਣ ਤੋਂ ਬਾਅਦ ਮੋਰਿਸ ਅਤੇ 10 ਹੋਰ ਦੱਖਣੀ ਅਫਰੀਕੀ ਖਿਡਾਰੀ ਮੁਲਕ ਪਰਤ ਗਏ ਹਨ। ਇਸ ਦੌਰਾਨ ਆਈ.ਪੀ.ਐੱਲ. ਵਿਚ 6 ਕੋਰੋਨਾ ਪਾਜੇਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 2 ਕੋਚ ਅਤੇ 4 ਖਿਡਾਰੀ ਸ਼ਾਮਲ ਹਨ। ਕ੍ਰਿਸ ਮੋਰਿਸ ਦੱਖਣੀ ਅਫਰੀਕਾ ਪਹੁੰਚ ਚੁੱਕੇ ਹਨ ਅਤੇ ਉਹ ਇਸ ਵੇਲੇ ਕੁਆਰੰਟੀਨ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ਵੇਲੇ ਮੈਂ ਰਾਹਤ ਮਹਿਸੂਸ ਕਰ ਰਿਹਾ ਹਾਂ। ਮੈਨੂੰ ਐਤਵਾਰ ਇਸ ਬਾਰੇ ਪਤਾ ਲੱਗ ਗਿਆ ਸੀ ਕਿ ਕੋਲਕਾਤਾ ਨਾਈਟ ਰਾਈਡਰਸ ਦੇ ਦੋ ਖਿਡਾਰੀ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਦੀ ਕੋਰੋਨਾ ਰਿਪੋਰਟ ਪਾਜੇਟਿਵ ਆਈ ਹੈ। ਕ੍ਰਿਸ ਮੋਰਿਸ ਨੇ ਕਿਹਾ ਕਿ ਸਾਨੂੰ ਜਿਵੇਂ ਹੀ ਪਤਾ ਲੱਗਾ ਕਿ ਬਾਇਓ ਬਬਲ ਅੰਦਰ ਖਿਡਾਰੀ ਪਾਜੇਟਿਵ ਪਾਏ ਗਏ ਹਨ ਤਾਂ ਸਭ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਸਾਨੂੰ ਸਭ ਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ ਸੀ ਅਤੇ ਅਸੀਂ ਸਾਰੇ ਸਹਿਮੇ ਹੋਏ ਸੀ। ਮੋਰਿਸ ਨੇ ਕਿਹਾ ਸੋਮਵਾਰ ਤੱਕ ਜਦੋਂ ਉਨ੍ਹਾਂ ਨੇ ਉਹ ਮੈਚ (ਕੇ.ਕੇ.ਆਰ ਅਤੇ ਆਰ.ਸੀ.ਬੀ) ਮੁਲਤਵੀ ਕੀਤੀ ਉਦੋਂ ਤੱਕ ਸਾਨੂੰ ਪਤਾ ਲੱਗ ਗਿਆ ਸੀ ਕਿ ਟੂਰਨਾਮੈਂਟ ਜਾਰੀ ਰੱਖਣ ਲਈ ਦਬਾਅ ਬਣਿਆ ਹੋਇਆ ਹੈ, ਸਨਰਾਈਜ਼ਰਸ ਹੈਦਰਾਬਾਦ ਦੇ ਵਿਕਟਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ ਅਤੇ ਦਿੱਲੀ ਕੈਪੀਟਲਸ ਦੇ ਅਮਿਤ ਮਿਸ਼ਰਾ ਦੇ ਮੰਗਲਵਾਰ ਨੂੰ ਪਾਜੇਟਿਵ ਪਾਏ ਜਾਣ ਤੋਂ ਬਾਅਦ ਆਈ.ਪੀ.ਐੱਲ. ਨੂੰ ਟਾਲ ਦਿੱਤਾ ਗਿਆ। ਚੇੱਨਈ ਸੁਪਰ ਕਿੰਗਜ਼ ਦੇ ਗੇਂਦਬਾਜੀ ਕੋਚ ਐੱਲ.ਬਾਲਾਜੀ ਕੋਚ ਮਾਈਕਲ ਹਸੀ ਦੀ ਵੀ ਕੋਰੋਨਾ ਰਿਪੋਰਟ ਪਾਜੇਟਿਵ ਆਈ ਸੀ।

untitled design 4

ਨਵੀਂ ਦਿੱਲੀ- ਦਿੱਲੀ ਵਿਚ ਆਕਸੀਜਨ ਦਾ ਸੰਕਟ ਦੌਰਾਨ ਕਾਲਾਬਾਜਾਰੀ ਵੀ ਧੜੱਲੇ ਨਾਲ ਜਾਰੀ ਹੈ, ਜਿਸ ‘ਤੇ ਪੁਲਸ ਵਲੋਂ ਸਖ਼ਤ ਐਕਸ਼ਨ ਲੈਂਦਿਆਂ ਹੋਏ ਕਾਰਵਾਈ ਵੀ ਕੀਤੀ ਜਾ ਰਹੀ ਹੈ। ਪੁਲਸ ਵਲੋਂ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਹੁਣ ਤੱਕ ਪੁਲਸ ਵਲੋਂ ਖਾਨ ਮਾਰਕੀਟ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ 425 ਤੋਂ ਜਿਆਦਾ ਆਕਸੀਜਨ ਕੰਸਟ੍ਰੇਟਰ ਬਰਾਮਦ ਕੀਤੇ ਗਏ ਹਨ। ਕਲ ਦੀ ਰੇਡ ਮਗਰੋਂ ਪੁੱਛਗਿੱਛ ਤੋਂ ਬਾਅਦ ਕੁਝ ਹੋਰ ਬਰਾਮਦਗੀ ਕੀਤੀ ਗਈ ਹੈ।ਦਿੱਲੀ ਪੁਲਸ ਮੁਤਾਬਕ ਵੀਰਵਾਰ ਨੂੰ ਸਾਊਥ ਦਿੱਲੀ ਦੇ ਲੋਧੀ ਕਾਲੋਨੀ ਪੁਲਸ ਨੇ 419 ਆਕਸੀਜਨ ਕੰਟਸਟ੍ਰੇਟਰ ਦੇ ਨਾਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬਰਾਮਦ ਕੀਤੇ ਗਏ ਆਕਸੀਜਨ ਕੰਸਟ੍ਰੇਟਰ ਇਕ ਫਾਰਮ ਹਾਊਸ ਅਤੇ ਸਾਊਥ ਦਿੱਲੀ ਦੇ ਇਕ ਰੈਸਟੋਰੈਂਟ ਐਂਡ ਬਾਰ ਵਿਚ ਰੱਖ ਕੇ 60 ਤੋਂ 70 ਹਜਾਰ ਤੱਕ ਵਸੂਲੇ ਜਾ ਰਹੇ ਹਨ। ਪੁਲਸ ਵਲੋਂ ਫੜੇ ਗਏ ਮੁਲਜ਼ਮ ਦੀ ਪਛਾਣ ਗੌਰਵ ਸੂਰੀ ਦੱਸੀ ਜਾ ਰਹੀ ਹੈ। ਲੋਧੀ ਕਾਲੋਨੀ ਥਾਣੇ ਦੀ ਪੁਲਸ ਨੇ ਜਿਸ ਤਰ੍ਹਾਂ ਰੈਸਟੋਰੈਂਟ-ਬਾਰ ਅਤੇ ਫਾਰਮ ਹਾਊਸ ‘ਤੇ ਛਾਪਾ ਮਾਰ ਕੇ 419 ਆਕਸੀਜਨ ਕੰਸਟ੍ਰੇਟਰ ਬਰਾਮਦ ਕੀਤੇ ਸਨ, ਉਸ ਦੇ ਮੈਨੇਜਰ ਹਿਤੇਸ਼ ਦੀ ਨਿਸ਼ਾਨਦੇਹੀ ‘ਤੇ 9 ਹੋਰ ਆਕਸੀਜਨ ਕੰਸਟ੍ਰੇਟਰ ਬਰਾਮਦ ਕੀਤੇ ਗਏ ਹਨ। ਇਹ ਆਕਸੀਜਨ ਕੰਸਟ੍ਰੇਟਰ, ਖਾਨ ਮਾਰਕੀਟ ਦੇ ਟਾਊਨ ਹਾਲ ਰੈਸਟੋਰੈਂਟ ਤੋਂ ਬਰਾਮਦ ਕੀਤੇ ਗਏ ਹਨ।ਡੀ.ਸੀ.ਪੀ ਅਤੁਲ ਠਾਕੁਰ ਮੁਤਾਬਕ, ਨਵਨੀਤ ਕਾਲਰਾ ਦੀ ਮਲਕੀਅਤ ਵਾਲੇ ਨੇਗੇ ਐਂਡ ਜੂ ਬਾਰ ਤੋਂ ਬਰਾਮਦਗੀ ਸ਼ੁਰੂ ਹੋਈ। ਕਾਲਰਾ ਇਕ ਪ੍ਰਸਿੱਧ ਵਪਾਰੀ ਹੈ, ਜੋ ਦਿਆਲ ਆਪਟੀਕਲਸ ਅਤੇ ਖਾਨ ਚਾਚਾ, ਨੇਗੇ ਐਂਡ ਜੂ ਅਤੇ ਟਾਊਨ ਹਾਲ ਰੈਸਟ੍ਰੋ ਬਾਰ ਅਤੇ ਮਿਸਟਰ ਚਾਊ ਨਾਲ ਜੁੜੇ ਹੋਏ ਹਨ।ਦੱਸਣਯੋਗ ਹੈ ਕਿ ਵੈਸੇ ਹੀ ਦਿੱਲੀ ਵਿਚ ਆਕਸੀਜਨ ਦੀ ਕਮੀ ਹੈ, ਜਿਸ ਕਾਰਣ ਰੋਜ਼ਾਨਾ ਹਸਪਤਾਲਾਂ ਵਿਚ ਲੋਕ ਆਕਸੀਜਨ ਦੀ ਘਾਟ ਕਾਰਣ ਦਮ ਤੋੜ ਰਹੇ ਹਨ।