LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਸਮ ਦੇ ਅਗਲੇ ਮੁੱਖ ਮੰਤਰੀ ਹੋਣਗੇ ਹੇਮੰਤ ਬਿਸਵਾ, ਕਲ ਦੁਪਹਿਰ 12 ਵਜੇ ਚੁੱਕਣਗੇ ਸਹੁੰ

untitled design 16

ਗੁਹਾਟੀ (ਇੰਟ.)- ਅਸਮ ਦੇ ਮੁੱਖ ਮੰਤਰੀ ਦੇ ਨਾਂ 'ਤੇ ਸਸਪੈਂਸ ਖਤਮ ਹੋ ਗਿਆ ਹੈ। ਹਿੰਮਤ ਬਿਸਵਾ ਸਰਮਾ ਨੂੰ ਅਸਮ ਵਿਚ ਭਾਜਪਾ ਵਿਧਾਇਕ ਦਸਤੇ ਦੇ ਨੇਤਾ ਵਜੋਂ ਚੁਣਿਆ ਗਿਆ ਹੈ। ਉਹ ਅਸਮ ਦੇ ਅਗਲੇ ਮੁੱਖ ਮੰਤਰੀ ਹੋਣਗੇ। ਹੇਮੰਤ ਬਿਸਵਾ ਸਰਮਾ ਦਾ ਸਹੁੰ ਚੁੱਕ ਸਮਾਰੋਹ ਸੋਮਵਾਰ ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਹਿੰਮਤ ਬਿਸਵਾ ਸਰਮਾ ਨੂੰ ਅਸਮ ਵਿਚ ਭਾਜਪਾ ਵਿਧਾਇਕ ਦਸਤੇ ਦੇ ਨੇਤਾ ਦੇ ਰੂਪ ਵਿਚ ਚੁਣਿਆ ਗਿਆ। ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਨਰਿੰਦਰ ਸਿੰਘ ਤੋਮਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਅਸਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਰਾਜਪਾਲ ਜਗਦੀਸ਼ ਮੁਖੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਅਸਮ ਵਿਚ ਭਾਜਪਾ ਵਿਧਾਇਕ ਦਸਤੇ ਦੀ ਮੀਟਿੰਗ ਤੋਂ ਪਹਿਲਾਂ ਹੀ ਸਰਬਾਨੰਦ ਸੋਨੋਵਾਲ ਨੇ ਆਪਣਾ ਅਸਤੀਫਾ ਦਿੱਤਾ। ਮੁੱਖ ਮੰਤਰੀ ਅਹੁਦੇ ਦੀ ਰੇਸ ਵਿਚ ਰਾਜ ਦੇ ਸਿਹਤ ਮੰਤਰੀ ਹਿਮੰਤਾ ਬਿਸਵ ਸਰਮਾ ਨੂੰ ਪਹਿਲਾਂ ਤੋਂ ਹੀ ਅੱਗੇ ਦੱਸਿਆ ਜਾ ਰਿਹਾਸੀ। ਹਿਮੰਤ ਬਿਸਵ ਸਰਮਾ ਨੇ ਵੀ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਦੱਸਿਆ ਕਿ ਉਹ ਸੋਮਵਾਰ ਦੁਪਹਿਰ 12 ਵਜੇ ਮੰਤਰੀਮੰਡਲ ਦੇ ਨਾਲ ਸਹੁੰ ਚੁੱਕਣਗੇ।


ਸਰਬਾਨੰਦ ਸੋਨੋਵਾਲ ਅਤੇ ਹੇਮੰਤ ਬਿਸਵ ਨੂੰ ਭਾਜਪਾ ਹਾਈ ਕਮਾਨ ਨੇ ਮੀਟਿੰਗ ਲਈ ਦਿੱਲੀ ਬੁਲਾਇਆ ਸੀ। ਦੋਵਾਂ ਨੇਤਾਵਾਂ ਦੀ ਕਲ ਦਿੱਲੀ ਵਿਚ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਹੋਈ ਸੀ, ਜਿੱਥੇ ਅਸਮ ਦੇ ਨਵੇਂ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰੀ ਨੂੰ ਲੈ ਕੇ ਲੰਬੀ ਵਾਰਤਾ ਚੱਲੀ। ਸ਼ਨੀਵਾਰ ਨੂੰ ਦੋਹਾਂ ਨੇਤਾਵਾਂ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਜਨਰਲ ਸਕੱਤਰ (ਸੰਗਠਨ) ਬੀ.ਐੱਲ. ਸੰਤੋਸ਼ ਵਿਚਾਲੇ ਚਾਰ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਤਿੰਨ ਦੌਰ ਦੀ ਗੱਲਬਾਤ ਹੋਈ। ਨੱਢਾ ਦੀ ਰਿਹਾਇਸ਼ 'ਤੇ ਹੋਈਆਂ ਇਨ੍ਹਾਂ ਮੀਟਿੰਗਾਂ ਵਿਚ ਪਹਿਲਾਂ ਦੋ ਦੌਰ ਵਿਚ ਭਾਜਪਾ ਦੇ ਚੋਟੀ ਦੀ ਅਗਵਾਈ ਨੇ ਸੋਨੋਵਾਲ ਅਤੇ ਸਰਮਾ ਤੋਂ ਵੱਖੋ-ਵੱਖ ਮੁਲਾਕਾਤ ਕੀਤੀ। 

In The Market