LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੁਕਾਨਦਾਰਾਂ ਦੇ ਚਿਹਰਿਆਂ ਤੇ ਪਰਤੀਆਂ ਰੌਣਕਾਂ ਸਵੇਰੇ 7 ਵਜੇ ਹੀ ਸਜਾਈਆਂ ਦੁਕਾਨਾਂ

untitled design 28

ਲੁਧਿਆਣਾ (ਬਿਊਰੋ)- ਲੁਧਿਆਣਾ ਵਿੱਚ ਸਵੇਰੇ 10 ਵਜੇ ਖੁੱਲਣ ਵਾਲੇ ਬਾਜ਼ਾਰ ਅੱਜ ਸਵੇਰੇ-ਸਵੇਰੇ 7 ਵਜੇ ਖੁੱਲ੍ਹਣੇ ਸ਼ੁਰੂ ਹੋ ਗਏ। ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਨੂੰ ਨਵੀਂ ਵਿਆਹੀ ਵਹੁਟੀ ਵਾਂਗ ਸਜਾਇਆ ਗਿਆ। ਉਨ੍ਹਾਂ ਵਿਚ ਆਪਣੀਆਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਇੰਨਾ ਉਤਸ਼ਾਹ ਹੈ ਕਿ ਭਾਵੇਂ ਉਨ੍ਹਾਂ ਦੀਆਂ ਦੁਕਾਨਾਂ 'ਤੇ ਅਜੇ ਕੋਈ ਗਾਹਕ ਨਹੀਂ ਦਿਖ ਰਿਹਾ ਹੈ ਫਿਰ ਵੀ ਦੁਕਾਨਾਂ ਖੋਲ੍ਹਣ ਦੇ ਫੈਸਲੇ ਕਾਰਣ ਉਨ੍ਹਾਂ ਦੇ ਚਿਹਰਿਆਂ 'ਤੇ ਰੌਣਕ ਪਰਤ ਆਈ ਹੈ।

ਦੁਕਾਨ ਮਾਲਕਾਂ ਨੇ ਕਿਹਾ ਕਿ ਪ੍ਰਸ਼ਾਸ਼ਨ ਸਮੇਂ ਵਿੱਚ ਤਬਦੀਲੀ ਕਰੇ ਤਾਂ ਜੋ ਲੇਬਰ ਦੇ ਖਰਚੇ ਹੀ ਕੱਢ ਸਕੀਏ। ਦੁਕਾਨਦਾਰਾਂ ਦਾ ਵਿਰੋਧ ਦੇਖਦੇ ਹੋਏ ਪੰਜਾਬ ਸਰਕਾਰ ਨੇ ਹਰੇਕ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਪੜਾਅਵਾਰ ਦੁਕਾਨਾਂ ਖੋਲ੍ਹਣ ਦੇ ਹੁਕਮ ਦਿੱਤੇ ਹਨ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਦੁਕਾਨਾਂ ਖੋਲ੍ਹਣ ਵਾਸਤੇ 5 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਦਾ ਸਮਾਂ ਤੈਅ ਕੀਤਾ ਹੋਇਆ ਹੈ। 


ਉਸ ਤੋਂ ਬਾਅਦ ਕਰਫਿਊ ਲਗਾਇਆ ਜਾਵੇਗਾ, ਜਿਸ ਨੂੰ ਦੇਖਦੇ ਹੋਏ ਅੱਜ ਤਕਰੀਬਨ 7 ਵਜੇ ਹੀ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਸਨ। ਭਾਵੇਂ ਦੁਕਾਨਦਾਰਾਂ ਨੇ ਸਵੇਰੇ ਸਵੇਰੇ ਦੁਕਾਨਾਂ ਸਜਾ ਲਈਆਂ ਸਨ ਪਰ ਬਾਜ਼ਾਰ ਵਿਚ ਗਾਹਕ ਨਜ਼ਰ ਨਹੀਂ ਆ ਰਹੇ ਸਨ, ਜਿਸ ਨੂੰ ਲੈ ਕੇ ਦੁਕਾਨਦਾਰਾਂ ਨੇ ਆਪਣਾ ਦੁੱਖ ਰੋਇਆ ਤੇ ਕਿਹਾ ਕਿ ਪ੍ਰਸ਼ਾਸਨ ਨੂੰ ਸਮੇਂ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ ਕਿਉਂਕਿ ਲੁਧਿਆਣੇ ਵਿੱਚ ਕਈ ਥੋਕ ਦੇ ਬਾਜ਼ਾਰ ਹਨ ਜਿੱਥੇ ਦੁਕਾਨਦਾਰ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਆਉਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਉਹਨਾਂ ਨੇ ਦੁਕਾਨਾਂ ਖੋਲ੍ਹ ਲਈਆਂ ਹਨ ਪਰ ਗ੍ਰਹਕ ਆਪਣੇ ਸਮੇਂ ਦੇ ਹਿਸਾਬ ਨਾਲ ਹੀ ਆਉਣਗੇ। ਉਨ੍ਹਾਂ ਨੇ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਦੁਕਾਨਾਂ ਦਾ ਸਮਾਂ ਸਵੇਰੇ 9 ਵਜੇ ਖੋਲ੍ਹਣ ਦਾ ਕੀਤਾ ਜਾਵੇ ਤਾਂ ਉਹ ਆਪਣੀ ਲੇਬਰ ਦੇ ਖਰਚੇ ਤਾਂ ਕੱਢ ਸਕਣ।

In The Market