LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗਰਭਵਤੀ ਔਰਤਾਂ ਲਈ ਕਿੰਨੀ ਸੁਰੱਖਿਅਤ ਹੈ ਕੋਰੋਨਾ ਵੈਕਸੀਨ, ਰਿਸਰਚ ਵਿਚ ਕੀਤਾ ਗਿਆ ਵੱਡਾ ਦਾਅਵਾ

untitled design 61

ਨਵੀਂ ਦਿੱਲੀ- ਗਰਭਵਤੀ ਮਹਿਲਾਵਾਂ ਲਈ ਵੀ ਕੋਰੋਨਾ ਰੋਕੂ ਵੈਕਸੀਨ ਸੁਰੱਖਿਅਤ ਹੋ ਸਕਦੀ ਹੈ। ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਵੈਕਸੀਨ ਨਾਲ ਗਰਭ ਵਿਚ ਪਲ ਰਹੇ ਬੱਚੇ ਦੇ ਨਾਲ ਨੂੰ ਨੁਕਸਾਨ ਨਹੀਂ ਪਹੁੰਚਦਾ ਹੈ। ਮੰਲਵਾਰ ਨੂੰ ਅਬਸਟੇਟ੍ਰਿਕਸ ਗਾਈਨੋਕਾਲੋਜੀ ਨਾਮਕ ਮੈਗਜ਼ੀਨ ਵਿਚ ਪ੍ਰਕਾਸ਼ਿਤ ਆਪਣੇ ਤਰ੍ਹਾਂ ਦੇ ਇਸ ਪਹਿਲੇ ਅਧਿਐਨ ਨਾਲ ਇਸ ਨੂੰ ਹੋਰ ਮਜ਼ਬੂਤੀ ਮਿਲੀ ਹੈ ਕਿ ਗਰਭਾਵਸਥਾ ਦੌਰਾਨ ਕੋਰੋਨਾ ਰੋਕੂ ਵੈਕਸੀਨ ਲਗਵਾਉਣਾ ਸੁਰੱਖਿਅਤ ਹੈ।


ਅਮਰੀਕਾ ਦੀ ਨਾਰਥਵੈਸਟਰਨ ਯੂਨੀਵਰਸਿਟੀ ਦੇ ਫਿਨਬਰਗ ਸਕੂਲ ਆਫ ਮੈਡੀਸਿਨ ਵਿਚ ਅਸਿਸਟੈਂਟ ਪ੍ਰੋਫੈਸਰ ਜੇਫਰੀ ਗੋਲਡਸਟੀਨ ਨੇ ਕਿਹਾ, 'ਨਾਲ ਹਵਾਈ ਜਹਾਜ਼ ਦੇ ਬਲੈਕ ਬਾਕਸ ਦੀ ਤਰ੍ਹਾਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਹਿ ਸਕਦੇ ਹਨ ਕਿ ਕੋਰੋਨਾ ਵੈਕਸੀਨ ਨਾਲ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਹੈ। ਖੋਜਕਰਤਾਵਾਂ ਨੇ ਮੰਨਿਆ ਕਿ ਵੈਕਸੀਨ ਨੂੰ ਲੈ ਕੇ ਖਾਸ ਕਰ ਕੇ ਗਰਭਵਤੀ ਔਰਤਾਂ ਵਿਚ ਹਿਚਕ ਹੈ।


ਨਾਰਥਵੈਸਟਰਨ ਯੂਨੀਵਰਸਿਟੀ ਵਿਚ ਅਸਿਸਟੈਂਟ ਪ੍ਰੋਫੈਸਰ ਅਤੇ ਅਧਿਐਨ ਰਿਪੋਰਟਰ ਦੀ ਸਹਿ ਲੇਖਕ ਐਮਿਲੀ ਮਿਲਰ ਨੇ ਕਿਹਾ ਕਿ ਸਾਡੀ ਟੀਮ ਨੂੰ ਉਮੀਦ ਹੈ ਕਿ ਇਹ ਅੰਕੜੇ, ਜੋ ਅਜੇ ਸ਼ੁਰੂਆਤ ਹਨ, ਗਰਭਾਵਸਤਾ ਦੌਰਾਨ ਵੈਕਸੀਨ ਲੈਣ ਨਾਲ ਜੁੜੀਆਂ ਚਿੰਤਾਵਾਂ ਘੱਟ ਕਰ ਸਕਦੇ ਹਨ। ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਇਕ ਹਸਪਤਾਲ ਵਿਚ ਬੱਚਿਆਂ ਨੂੰ ਜਨਮ ਦੇਣ ਵਾਲੀ ਟੀਕਾ ਲਗਵਾਉਣ ਵਾਲੀਆਂ 84 ਗਰਭਵਤੀ ਅਤੇ ਬਿਨਾਂ ਟੀਕਾ ਲਗਾਏ 116 ਗਰਭਵਤੀ ਮਹਿਲਾਵਾਂ 'ਤੇ ਇਹ ਅਧਿਐਨ ਕੀਤਾ ਗਿਆ। ਇਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ ਨੇ ਗਰਭਾਵਸਤਾ ਦੌਰਾਨ ਫਾਈਜ਼ਰ ਜਾਂ ਮਾਡਰਨਾ ਦੀ ਵੈਕਸੀਨ ਲਗਵਾਈ ਸੀ।

ਯਾਦ ਰੱਖੋ ਜੇਕਰ ਤੁਸੀਂ ਵੈਕਸੀਨ ਨਹੀਂ ਲਗਾਉਂਦੇ ਹੋ, ਜੋ ਇਕ ਨਿੱਜੀ ਫੈਸਲਾ ਹੈ, ਤਾਂ ਤੁਹਾਡੇ ਇਨਫੈਕਟਿਡ ਹੋਣ ਦਾ ਜੋਖਮ ਵੱਡਾ ਹੁੰਦਾ ਹੈ। ਜੇਕਰ ਤੁਸੀਂ ਗਰਭਵਤੀ ਹੋ, ਤਾਂ ਇਹ ਜੋਖਮ ਹੋਰ ਵੱਧ ਜਾਂਦਾ ਹੈ। ਹੁਣ ਤੱਕ ਹੋਈ ਖੋਜ ਵਿਚੋਂ ਕੁਝ ਦਾ ਮੰਨਣਾ ਹੈ ਕਿ ਗਰਭਵਤੀ ਮਹਿਲਾ ਵਾਇਰਲ ਨੂੰ ਆਪਣੇ ਨਵਜਾਤ ਬੱਚੇ ਨੂੰ ਵੀ ਦੇ ਸਕਦੀ ਹੈ, ਉਥੇ ਹੀ ਕੁਝ ਖੋਜ ਨੇ ਇਸ ਗੱਲ ਨੂੰ ਗਲਤ ਦੱਸਿਆ ਹੈ। ਅਜਿਹੇ ਵਿਚ ਇਸ ਨੂੰ ਲੈ ਕੇ ਹੋਰ ਖੋਜਾਂ ਕੀਤੀਆਂ ਜਾ ਰਹੀਆਂ ਹਨ। ਆਉਣ ਵਾਲੇ ਸਮੇਂ ਵਿਚ ਇਸ ਨੂੰ ਲੈ ਕੇ ਤਸਵੀਰ ਹੋਰ ਸਾਫ ਹੋਵੇਗੀ।

In The Market