ਟਿਊਸ਼ਨ ਵਾਲੀ ਮੈਡਮ ਨੂੰ ਚੜ੍ਹਿਆ ਪਿਆਰ ਦਾ ਬੁਖਾਰ, ਵਿਦਿਆਰਥੀ ਨਾਲ ਫਰਾਰ

ਪਾਨੀਪਤ: ਦੇਸ਼ ਵਿਚ ਅੱਜ ਕੱਲ੍ਹ ਟੀਚਰ ਸਟੂਡੈਂਟ ਦੇ ਪਵਿੱਤਰ ਰਿਸ਼ਤੇ ਨੂੰ ਦਾਗਦਾਰ ਕਰਨ ਵਾਲੀ ਘਟਨਾ ਰੋਜ਼ਾਨਾ ਵੇਖਣ ਮਿਲਦੀਆਂ ਹਨ। ਇਸ ਵਿਚਾਲੇ ਅੱਜ ਤਾਜ਼ਾ ਮਾਮਲਾ ਹਰਿਆਣਾ…

ਪਾਨੀਪਤ: ਦੇਸ਼ ਵਿਚ ਅੱਜ ਕੱਲ੍ਹ ਟੀਚਰ ਸਟੂਡੈਂਟ ਦੇ ਪਵਿੱਤਰ ਰਿਸ਼ਤੇ ਨੂੰ ਦਾਗਦਾਰ ਕਰਨ ਵਾਲੀ ਘਟਨਾ ਰੋਜ਼ਾਨਾ ਵੇਖਣ ਮਿਲਦੀਆਂ ਹਨ। ਇਸ ਵਿਚਾਲੇ ਅੱਜ ਤਾਜ਼ਾ ਮਾਮਲਾ ਹਰਿਆਣਾ ਦੇ (Panipat) ਪਾਨੀਪਤ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਨਿੱਜੀ ਸਕੂਲ ਦੀ ਟੀਚਰ (School teacher) ਆਪਣੇ 17 ਸਾਲ ਦੇ ਇੱਕ ਸਟੂਡੈਂਟ (student) ਨੂੰ ਵਰਗਲਾ ਕੇ ਲਾਪਤਾ (Missing) ਹੋ ਗਈ ਹੈ।ਮਿਲੀ ਜਾਣਕਾਰੀ ਦੇ ਮੁਤਾਬਿਕ  ਪਾਨੀਪਤ ਦੀ ਦੇਸ਼ਰਾਜ ਕਲੋਨੀ ਦੇ ਇੱਕ ਨਿੱਜੀ ਸਕੂਲ ਵਿਚ ਪੜਾਉਣ ਵਾਲੀ ਟੀਚਰ ਤਲਾਕਸ਼ੁਦਾ ਹੈ। 

ਇਹ ਵੀ ਪੜੋ: ਪੀ.ਐੱਮ. ਮੋਦੀ ਨੂੰ ਛੋਟੀ ਜਿਹੀ ਬੱਚੀ ਨੇ ਕੀਤੀ ਸ਼ਿਕਾਇਤ, ਵੀਡੀਓ ਵਾਇਰਲ

ਸਟੂਡੈਂਟ  ਦੇ ਲਾਪਤਾ (Missing) ਹੋਣ ਤੋਂ ਬਾਅਦ ਵਿਦਿਆਰਥੀ ਦੇ ਪਿਤਾ ਨੇ ਰਿਪੋਰਟ ਦੇ ਦਿੱਤੀ ਹੈ। ਰਿਪੋਰਟ ਲਿਖਵਾਉਣ ਵੇਲੇ ਉਹਨਾਂ ਨੇ ਕਿਹਾ ਕਿ ਉਹਨਾ ਦਾ ਬੇਟਾ ਰੋਜਾਨਾ ਦੀ ਵਾਂਗ ਲੇਡੀ ਟੀਚਰ ਦੇ ਘਰ ਟਿਊਸ਼ਨ ਪੜ੍ਹਨ ਜਾਂਦਾ ਸੀ ਪਰ ਇਹ ਜ਼ਿਆਦਾ ਸਮਾਂ ਹੋਣ ਕਰਕੇ ਜਦ ਉਹ ਘਰ ਨਹੀਂ ਪਰਤਿਆ ਤੇ ਫਿਰ ਘਰ ਵਾਲਿਆਂ ਨੇ ਪੁਲਿਸ ਥਾਣੇ ਵਿਚ ਰਿਪੋਰਟ ਦਰਜ਼ ਕਰਵਾ ਦਿੱਤੀ। 

ਟੀਚਰ ਦੇ ਘਰਵਾਲਿਆਂ ਨੇ ਪਹਿਲਾਂ ਤਾਂ ਇਸ ਉੱਤੇ ਕਈ ਘੰਟਿਆਂ ਤੱਕ ਕੁੱਝ ਨਹੀਂ ਕਿਹਾ ਪਰ ਫਿਰ ਟੀਚਰ ਦੇ ਪਿਤਾ ਨੇ ਵੀ ਧੀ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਦੋਸ਼ੀ ਟੀਚਰ ਦੇ ਖਿਲਾਫ ਅਗਵਾਹ ਕਰਨ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਟੀਚਰ ਅਤੇ ਵਿਦਿਆਰਥੀ ਦੀ ਤਲਾਸ਼ ਕਰ ਰਹੀ ਹੈ ਪਰ ਅਜੇ ਤੱਕ ਦੋਵਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਦੋਵਾਂ ਦੇ ਮੋਬਾਇਲ ਫੋਨ ਸਵਿਚ ਆਫ ਹਨ।  ਪੁਲਿਸ ਟੀਚਰ ਅਤੇ ਵਿਦਿਆਰਥੀ ਦੀ ਭਾਲ ਵਿਚ ਜੁੱਟ ਗਈ ਹੈ।  

ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਨੇ ਬੱਚੇ ਤੇ ਪਤਨੀ ਕੁੱਟਕੇ ਕੱਢੇ ਘਰੋਂ ਬਾਹਰ

ਨਾਬਾਲਿਗ ਵਿਦਿਆਰਥੀ ਪਿਛਲੇ ਦੋ ਸਾਲਾਂ ਤੋਂ ਟੀਚਰ ਦੇ ਘਰ ਟਿਊਸ਼ਨ ਪੜ੍ਹਨ ਜਾਂਦਾ ਸੀ। ਲਾਕਡਾਉਨ ਵਿੱਚ ਸਕੂਲ ਬੰਦ ਹੋਣ ਕਰਕੇ ਵਿਦਿਆਰਥੀ ਹਰ ਰੋਜ ਚਾਰ-ਚਾਰ ਘੰਟੇ ਟਿਊਸ਼ਨ ਵਾਲੀ ਮੈਡਮ ਦੇ ਘਰ ਟਿਊਸ਼ਨ ਲਈ ਜਾਂਦਾ ਸੀ।  ਦੋਵੇਂ ਅਚਾਨਕ 29 ਮਈ ਗਾਇਬ ਹੋ ਗਏ।  ਦਿਲਚਸਪ ਗੱਲ ਇਹ ਹੈ ਕਿ ਦੋਵੇਂ ਘਰ ਤੋਂ ਕੋਈ ਸਾਮਾਨ ਲੈ ਕੇ ਗਏ।  

Leave a Reply

Your email address will not be published. Required fields are marked *