ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਤੀਜ ਮੌਕੇ ਕੀਤੀ ਸ਼ਿਰਕਤ, ਕਿਹਾ- “ਧੀ ਨੂੰ ਸੁਰੱਖਿਆ ਦਾ ਘੇਰਾ ਨਹੀਂ, ਮੌਕਿਆਂ ਦਾ ਆਕਾਸ ਦਿਓ”

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੰਤ ਕਬੀਰ ਕੁਟੀਰ ਵਿਖੇ ਆਯੋਜਿਤ ਸ਼ਾਨਦਾਰ ਤੀਜ ਤਿਉਹਾਰ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ…

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੰਤ ਕਬੀਰ ਕੁਟੀਰ ਵਿਖੇ ਆਯੋਜਿਤ ਸ਼ਾਨਦਾਰ ਤੀਜ ਤਿਉਹਾਰ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸੂਬੇ ਦੇ ਲੋਕਾਂ ਨੂੰ ਹਰਿਆਲੀ, ਉਮੰਗ, ਪ੍ਰੇਮ ਅਤੇ ਆਪਸੀ ਸਦਭਾਵਨਾ ਦੇ ਪਵਿੱਤਰ ਤਿਉਹਾਰ ਤੀਜ ਦੀਆਂ ਅਗੇਤੀਆਂ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਸਾਵਣ ਦੀਆਂ ਬੂੰਦਾਂ ਧਰਤੀ ਨੂੰ ਜੀਵਨ ਦਿੰਦੀਆਂ ਹਨ, ਉਸੇ ਤਰ੍ਹਾਂ ਸਾਡੀਆਂ ਮਾਵਾਂ-ਭੈਣਾਂ ਪਰਿਵਾਰ, ਸਮਾਜ ਅਤੇ ਰਾਸ਼ਟਰ ਨੂੰ ਸੰਸਕਾਰ, ਸੰਵੇਦਨਾ ਅਤੇ ਸ਼ਕਤੀ ਪ੍ਰਦਾਨ ਕਰਦੀਆਂ ਹਨ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤੀਜ ਦਾ ਤਿਉਹਾਰ ਮਾਤਾ ਪਾਰਵਤੀ ਦੀ ਤਪੱਸਿਆ, ਨਿਸ਼ਠਾ ਅਤੇ ਸੰਕਲਪ ਨਾਲ ਜੁੜਿਆ ਹੋਇਆ ਹੈ। ਜਿਸ ਸਮਾਜ ਵਿੱਚ ਨਾਰੀ ਦਾ ਸਨਮਾਨ ਹੁੰਦਾ ਹੈ, ਉੱਥੇ ਸਮ੍ਰਿਧੀ ਸਿਰਫ਼ ਵਿਚਾਰਾਂ ਵਿੱਚ ਨਹੀਂ ਸਗੋਂ ਘਰਾਂ ਵਿੱਚ ਵੀ ਆਉਂਦੀ ਹੈ। ਭੈਣ ਲਈ ‘ਕੋਥਲੀ’ ਵਿੱਚ ਭਾਈ ਦਾ ਪਿਆਰ, ਪੇਕੇ ਘਰ ਦੀਆਂ ਯਾਦਾਂ ਅਤੇ ਰਿਸ਼ਤੇ ਨਿਭਾਉਣ ਦਾ ਵਚਨ ਹੁੰਦਾ ਹੈ ਅਤੇ ਅੱਜ ਉਨ੍ਹਾਂ ਦਾ ਆਪਣਾ ਭਾਈ ਨਾਇਬ ਸਿੰਘ ਸੈਣੀ ਵੀ ਆਪਣੀਆਂ ਭੈਣਾਂ ਲਈ ਕੋਥਲੀ ਲੈ ਕੇ ਆਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ‘ਬੇਟੀ ਬਚਾਓ ਬੇਟੀ ਪੜ੍ਹਾਓ’ ਅਭਿਆਨ ਨੂੰ ਸਮਾਜ ਦੀ ਸੋਚ ਬਦਲਣ ਦਾ ਰਾਸ਼ਟਰੀ ਸੰਕਲਪ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਾਡੀਆਂ ਬੇਟੀਆਂ ਹਰ ਖੇਤਰ ਵਿੱਚ ਤਿਰੰਗਾ ਅਤੇ ਹਰਿਆਣਾ ਦਾ ਮਾਣ ਵਧਾ ਰਹੀਆਂ ਹਨ। ਉਨ੍ਹਾਂ ਜ਼ਿਕਰ ਕੀਤਾ ਕਿ 23ਵੇਂ ਕਾਮਨਵੈਲਥ ਗੇਮਜ਼ ਵਿੱਚ ਦੇਸ਼ ਨੇ 39 ਤਗਮੇ ਜਿੱਤ ਕੇ ਚੌਥਾ ਸਥਾਨ ਹਾਸਲ ਕੀਤਾ ਹੈ, ਜਿਸ ਵਿੱਚੋਂ ਮੈਡਲ ਸੂਚੀ ਦੇ 10 ਵਿੱਚੋਂ 6 ਮਗਦਲ ਇਕੱਲੇ ਹਰਿਆਣਾ ਦੀਆਂ ਬੇਟੀਆਂ ਦੇ ਹਨ ਅਤੇ ਇਨ੍ਹਾਂ ਵਿੱਚੋਂ 5 ਸੋਨ ਤਗਮੇ ਸ਼ਾਮਲ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਔਰਤਾਂ ਨੂੰ ਆਰਥਿਕ ਤੌਰ ‘ਤੇ ਆਤਮਨਿਰਭਰ ਬਣਾਉਣ ਲਈ ਕਈ ਯੋਜਨਾਵਾਂ ਚਲਾ ਰਹੀ ਹੈ। ‘ਲਾਡੋ ਲਕਸ਼ਮੀ ਯੋਜਨਾ’ ਤਹਿਤ 10 ਲੱਖ ਭੈਣ-ਬੇਟੀਆਂ ਨੂੰ 2042 ਕਰੋੜ 31 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ, ਜਦੋਂ ਕਿ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਔਰਤਾਂ ਦੀ 50 ਫੀਸਦੀ ਭਾਈਵਾਲੀ ਨੇ ਪਿੰਡਾਂ ਦੀਆਂ ਪ੍ਰਾਥਮਿਕਤਾਵਾਂ ਨੂੰ ਬਦਲ ਦਿੱਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਬੇਟੀ ਨੂੰ ਸਿਰਫ਼ ਸੁਰੱਖਿਆ ਦਾ ਘੇਰਾ ਹੀ ਨਾ ਦਿਓ, ਸਗੋਂ ਉਸ ਨੂੰ ਮੌਕਿਆਂ ਦਾ ਆਕਾਸ ਵੀ ਦਿਓ। ਅੰਤ ਵਿੱਚ ਤੀਜ ਨੂੰ ਹਰਿਆਲੀ ਅਤੇ ਕੁਦਰਤ ਦਾ ਸ਼ਿੰਗਾਰ ਦੱਸਦਿਆਂ ਉਨ੍ਹਾਂ ਹਰ ਪਰਿਵਾਰ ਨੂੰ ‘ਮਾਂ ਦੇ ਨਾਮ’ ਘੱਟੋ-ਘੱਟ ਇੱਕ ਰੁੱਖ ਲਗਾਉਣ ਦਾ ਸੰਕਲਪ ਲੈਣ ਲਈ ਕਿਹਾ।

Leave a Reply

Your email address will not be published. Required fields are marked *