ਨਵੀਂ ਦਿੱਲੀ (ਇੰਟ.)-ਐਲੋਪੈਥੀ ਡਾਕਟਰਾਂ ਅਤੇ ਯੋਗ ਗੁਰੂ ਸਵਾਮੀ ਰਾਮਦੇਵ ਵਿਚਾਲੇ ਜਾਰੀ ਵਿਵਾਦ ਅਜੇ ਠੰਡਾ ਪੈਣ ਦਾ ਨਾਂ ਨਹੀਂ ਲੈ ਰਿਹਾ ਹੈ। ਦਿੱਲੀ ਸਣੇ ਪੂਰੇ ਮੁਲਕ ਦੇ ਡਾਕਟਰ ਰਾਮਦੇਵ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਹਨ। ਯੋਗ ਗੁਰੂ ਵਲੋਂ ਐਲੋਪੈਥੀ ਦੇ ਸਬੰਧ ਵਿਚ ਦਿੱਤੇ ਗਏ ਬਿਆਨ ਤੋਂ ਨਾਰਾਜ਼ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ (FORDA)ਨੇ ਮੰਗਲਵਾਰ ਨੂੰ ਰਾਸ਼ਟਰ ਵਿਆਪੀ ਅੰਦੋਲਨ ਤਹਿਤ ਦਿੱਲੀ ਵਿਚ ਪ੍ਰਦਰਸ਼ਨ ਕਰ ਕੇ ਰਾਮਦੇਵ ਤੋਂ ਜਨਤਕ ਤੌਰ ‘ਤੇ ਮੁਆਫੀ ਦੀ ਮੰਗ ਕੀਤੀ ਨਹੀਂ ਤਾਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਨੇ ਬੱਚੇ ਤੇ ਪਤਨੀ ਕੁੱਟਕੇ ਕੱਢੇ ਘਰੋਂ ਬਾਹਰ
ਰਾਮਦੇਵ ਵੱਲੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ‘ਚ ਵਰਤੀਆਂ ਜਾ ਰਹੀਆਂ ਕੁਝ ਦਵਾਈਆਂ ਬਾਰੇ ਸਵਾਲ ਖੜ੍ਹੇ ਕੀਤੇ ਜਾਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਰਾਮਦੇਵ ਨੇ ਕਿਹਾ ਸੀ, “ਕੋਵਿਡ-19 ਦੇ ਇਲਾਜ ‘ਚ ਐਲੋਪੈਥੀ ਦਵਾਈਆਂ ਦੀ ਵਰਤੋਂ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ ਹੈ।” ਰਾਮਦੇਵ ਦੀਆਂ ਟਿੱਪਣੀਆਂ ਦਾ ਸਖਤ ਵਿਰੋਧ ਕੀਤਾ ਗਿਆ, ਜਿਸ ਪਿੱਛੋਂ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਉਨ੍ਹਾਂ ਨੂੰ ‘ਬਹੁਤ ਮੰਦਭਾਗਾ’ ਬਿਆਨ ਵਾਪਸ ਲੈਣ ਲਈ ਕਿਹਾ ਹੈ।
ਇਹ ਵੀ ਪੜ੍ਹੋ- ਪੀ.ਐੱਮ. ਮੋਦੀ ਨੂੰ ਛੋਟੀ ਜਿਹੀ ਬੱਚੀ ਨੇ ਕੀਤੀ ਸ਼ਿਕਾਇਤ, ਵੀਡੀਓ ਵਾਇਰਲ
ਰਾਮਦੇਵ ਨੂੰ ਆਪਣਾ ਬਿਆਨ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ। ਅਗਲੇ ਦਿਨ ਉਸ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ 25 ਪ੍ਰਸ਼ਨ ਪੁੱਛੇ। ਉਸ ਨੇ ਪੁੱਛਿਆ ਕਿ ਕੀ ਐਲੋਪੈਥੀ ਰੋਗਾਂ ਤੋਂ ਪੱਕਾ ਰਾਹਤ ਦਿੰਦੀ ਹੈ। ਗੁਜਰਾਤ ਦੇ ਡਾਕਟਰਾਂ ਨੇ ਰਾਮਦੇਵ ਵਿਰੁੱਧ ਕਾਰਵਾਈ ਕਰਨ ਲਈ ਪੁਲਿਸ ਕੋਲ ਪਹੁੰਚ ਕੀਤੀ। ਇਸ ਦੌਰਾਨ ਗੁਜਰਾਤ ਵਿੱਚ ਡਾਕਟਰਾਂ ਦੀ ਨੁਮਾਇੰਦਗੀ ਕਰ ਰਹੀਆਂ ਮਹੱਤਵਪੂਰਨ ਸੰਸਥਾਵਾਂ ਨੇ ਯੋਗ ਗੁਰੂ ਰਾਮਦੇਵ ਖਿਲਾਫ ਦਵਾਈ ਦੀ ਆਧੁਨਿਕ ਪ੍ਰਣਾਲੀ ਤੇ ਇਸ ਦੇ ਡਾਕਟਰਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਹੇਠ FIRਦਰਜ ਕਰਨ ਦੀ ਮੰਗ ਕੀਤੀ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ ਅਹਿਮਦਾਬਾਦ ਮੈਡੀਕਲ ਐਸੋਸੀਏਸ਼ਨ ਦੀ ਗੁਜਰਾਤ ਇਕਾਈ ਦੇ ਸੀਨੀਅਰ ਡਾਕਟਰਾਂ ਤੇ ਅਹੁਦੇਦਾਰਾਂ ਨੇ ਨਵਰੰਗਪੁਰਾ ਪੁਲਿਸ ਨੂੰ ਵੱਖ-ਵੱਖ ਦਰਖਾਸਤਾਂ ਦਿੱਤੀਆਂ ਤੇ ਰਾਮਦੇਵ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਐਲੋਪੈਥੀ ਤੇ ਟੀਕਿਆਂ ਵਿਰੁੱਧ ਟਿੱਪਣੀਆਂ ਕਰਦਿਆਂ ਰਾਮਦੇਵ ਵਿਵਾਦਾਂ ‘ਚ ਘਿਰ ਗਏ ਹਨ। ਦੋਵਾਂ ਸੰਗਠਨਾਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਮਹਾਂਮਾਰੀ ਬਿਮਾਰੀ ਐਕਟ ਤੇ ਆਪਦਾ ਪ੍ਰਬੰਧਨ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਰਾਮਦੇਵ ਖਿਲਾਫ਼ ਐਫਆਈਆਰ ਦਰਜ ਕੀਤੀ ਜਾਵੇ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਡਾਕਟਰਾਂ ਤੋਂ ਮੰਗ ਪੱਤਰ ਮਿਲਿਆ ਹੈ। ਡਿਪਟੀ ਕਮਿਸ਼ਨਰ (ਜ਼ੋਨ -1) ਰਵਿੰਦਰ ਪਟੇਲ ਨੇ ਕਿਹਾ, “ਉਨ੍ਹਾਂ ਨੇ ਜਿਹੜਾ ਮੁੱਦਾ ਚੁੱਕਿਆ ਹੈ, ਉਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ।” ਉਨ੍ਹਾਂ ਕਿਹਾ ਕਿ ਕੋਈ FIR ਦਰਜ ਨਹੀਂ ਕੀਤੀ ਗਈ ਹੈ।





