ਨਵੀਂ ਦਿੱਲੀ (ਇੰਟ.)- ਕੋਰੋਨਾ ਕਾਰਣ ਜਿੱਥੇ ਪੂਰੇ ਮੁਲਕ ਵਿਚ ਲਾਕਡਾਊਨ ਜਾਂ ਕਰਫਿਊ ਲੱਗਾ ਹੋਇਆ ਹੈ, ਉਥੇ ਹੀ ਇਸ ਦੌਰ ਵਿਚ ਬੱਚੇ ਵੀ ਲੰਬੇ ਸਮੇਂ ਤੋਂ ਆਪੋ-ਆਪਣੇ ਘਰਾਂ ਵਿਚ ਕੈਦ ਹਨ ਅਤੇ ਇਸ ਦੌਰਾਨ ਉਨ੍ਹਾਂ ਦੀਆਂ ਆਨਲਾਈਨ ਕਲਾਸਾਂ ਸਿਰ ਵਿਚ ਦਰਦ ਦਾ ਕਾਰਣ ਬਣ ਰਹੀਆਂ ਹਨ। ਕੁਝ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਨਿਜਾਤ ਹਾਸਲ ਕਰਨ ਲਈ ਇਕ 6 ਸਾਲ ਦੀ ਬੱਚੀ ਨੇ ਵੀਡੀਓ ਬਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਿਕਾਇਤ ਕੀਤੀ ਹੈ। ਬੱਚੀ ਦੀ ਸ਼ਿਕਾਇਤ ਦੇ ਇਸ ਅੰਦਾਜ਼ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਨੂੰ ਸ਼ੇਅਰ ਕਰ ਰਹੇ ਹਨ।
ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਨੇ ਬੱਚੇ ਤੇ ਪਤਨੀ ਕੁੱਟਕੇ ਕੱਢੇ ਘਰੋਂ ਬਾਹਰ
ਵੀਡੀਓ ਵਿਚ ਮਾਸੂਮ ਬੱਚੀ ਕਹਿ ਰਹੀ ਹੈ, 'ਅਸਲਾਮੂ ਅਲੈ ਇਕਮ ਮੋਦੀ ਸਾਹਿਬ, ਮੈਂ ਇੱਕ ਲੜਕੀ ਬੋਲ ਰਹੀ ਹਾਂ। ਮੈਂ ਜ਼ੂਮ ਕਲਾਸ ਬਾਰੇ ਗੱਲ ਕਰ ਸਕਦੀ ਹਾਂ। ਬੱਚੀ ਬੋਲ ਰਹੀ ਹੈ ਕਿ ਜੋ 6 ਸਾਲ ਦੇ ਬੱਚੇ ਹੁੰਦੇ ਹਨ ਉਨ੍ਹਾਂ ਨੂੰ ਜ਼ਿਆਦਾ ਕੰਮ ਕਿਉਂ ਦਿੰਦੇ ਹਨ। ਪਹਿਲਾਂ ਅੰਗਰੇਜ਼ੀ, ਗਣਿਤ, ਉਰਦੂ, ਈਵੀਐਸ ਤੇ ਫਿਰ ਕੰਪਿਊਟਰ ਕਲਾਸ। ਮੇਰੀਆਂ ਕਲਾਸਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਦੀਆਂ ਹਨ। ਇੰਹ ਕੰਮ ਤਾਂ ਵੱਡੇ ਬੱਚਿਆਂ ਕੋਲ ਹੁੰਦਾ ਹੈ।
ਜੰਮੂ-ਕਸ਼ਮੀਰ ਦੇ ਰਾਜਪਾਲ ਮਨੋਜ ਸਿਨਹਾ ਨੇ ਬੱਚੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਬਹੁਤ ਹੀ ਮਾਸੂਮੀਅਤ ਭਰੀ ਸ਼ਿਕਾਇਤ ਹੈ। ਸਕੂਲੀ ਬੱਚਿਆਂ 'ਤੇ ਹੋਮਵਰਕ ਦਾ ਬੋਝ ਘੱਟ ਕਰਨ ਲਈ ਸਕੂਲ ਸਿੱਖਿਆ ਵਿਭਾਗ ਨੂੰ 48 ਘੰਟਿਆਂ ਵਿਚ ਇੱਕ ਨੀਤੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ।
A six-year-old Kashmiri girl's complaint to @PMOIndia @narendramodi regarding long hours of online classes and too much of school work. pic.twitter.com/S7P64ubc9H
— Aurangzeb Naqshbandi (@naqshzeb) May 29, 2021
ਜੰਮੂ ਕਸ਼ਮੀਰ ਦੀ ਇਸ ਸਿਰਫ 6 ਸਾਲ ਦੀ ਲੜਕੀ ਨੇ ਪੀ.ਐੱਮ. ਨਰਿੰਦਰ ਮੋਦੀ ਨੂੰ ਇਕ ਵੀਡੀਓ ਸੰਦੇਸ਼ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚੇ ਕਿਵੇਂ ਤੰਗ ਆ ਰਹੇ ਹਨ। ਜਦੋਂ ਤੋਂ ਲਾਕਡਾਊਨ ਲੱਗਿਆ ਹੋਇਆ ਹੈ ਅਤੇ ਕੋਰੋਨਾ ਆਇਆ ਹੈ ਉਦੋਂ ਤੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲੱਗ ਰਹੀਆਂ ਹਨ ਇਸ ਨਾਲ ਬੱਚਿਆਂ ਦੇ ਮਨਾਂ 'ਤੇ ਬਹੁਤ ਵੱਡਾ ਪ੍ਰਭਾਵ ਪੈ ਰਿਹਾ ਹੈ। ਸਕੂਲਾਂ ਵਿਚ ਬੱਚੇ ਇੱਕ ਦੂਜੇ ਨਾਲ ਖੇਡਦੇ, ਉੱਛਲਦੇ ਤੇ ਗੱਲਾਂ ਕਰਦੇ ਸਨ, ਇਸ ਲਈ ਉਨ੍ਹਾਂ ਨੂੰ ਪੜ੍ਹਾਈ ਦਾ ਕੋਈ ਬੋਝ ਮਹਿਸੂਸ ਨਹੀਂ ਹੋਇਆ, ਪਰ ਹੁਣ ਬੱਚੇ ਇਨ੍ਹਾਂ ਆਨਲਾਈਨ ਕਲਾਸਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jasprit Bumrah: भारतीय गेंदबाज़ जसप्रित बुमरा ने टेस्ट रैंकिंग में किया शानदार प्रदर्शन, Ashwin की बराबरी कर रचा इतिहास!
Delhi Parliament : दिल्ली संसद के बाहर आत्महत्या की कोशिश; शख्स ने खुद को लगाई आग
Uttarakhand Accident News: दर्दनाक हादसा! खाई में गिरी यात्रियों से भरी बस, बचाव अभियान जारी