LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਦੀ ਆਬੋ ਹਵਾ ਹੋਈ ਜ਼ਹਿਰੀਲੀ, 200 ਤੋਂ ਪਾਰ ਹੋਇਆ ਏ.ਕਿਊ.ਆਈ.

13j chd

ਚੰਡੀਗੜ੍ਹ : ਕੋਰੋਨਾ ਵਾਇਰਸ (Corona virus) ਤਾਂ ਤੇਜ਼ੀ ਨਾਲ ਵੱਧ ਹੀ ਰਿਹਾ ਹੈ। ਹੁਣ ਪ੍ਰਦੂਸ਼ਣ (Pollution now) ਵੀ ਓਨੀ ਹੀ ਰਫਤਾਰ ਫੜਣ ਲੱਗਾ ਹੈ। ਕਈ ਦਿਨ ਲਗਾਤਾਰ ਬਰਸਾਤ ਤੋਂ ਬਾਅਦ ਜੋ ਹਵਾ ਇਕਦਮ ਸਾਫ (air is clear) ਹੋ ਗਈ ਸੀ ਅਤੇ ਸੁਖਨਾ ਲੇਕ (Sukhna Lake) ਤੋਂ ਹਿਮਾਚਲ ਵਿਚ ਧੌਲੀਧਾਰ (Dhaulidhar in Himachal) ਦੇ ਪਹਾੜ ਵੀ ਸਾਫ ਨਜ਼ਰ ਆਉਣ ਲੱਗੇ ਸਨ। ਬਰਫ ਨਾਲ ਲੱਦੀਆਂ ਚੋਟੀਆਂ ਨਜ਼ਰ ਆਉਣ ਲੱਗੀਆਂ ਸਨ। ਹੁਣ ਫਿਰ ਤੋਂ ਹਵਾ ਵਿਚ ਪ੍ਰਦੂਸ਼ਣ (Air pollution) ਬੁਰੀ ਤਰ੍ਹਾਂ ਨਾਲ ਫੈਲ ਗਿਆ ਹੈ। ਵੀਰਵਾਰ ਨੂੰ ਸਵੇਰੇ 11 ਵਜੇ ਏਅਰ ਕੁਆਲਿਟੀ ਇੰਡੈਕਸ (Air Quality Index) ਵਧ ਕੇ 200 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ (Micrograms per cubic) ਮੀਟਰ ਦੇ ਪਾਰ ਪਹੁੰਚ ਗਿਆ। Also Read : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੁਖਬੀਰ ਬਾਦਲ ਨੇ ਵਿਰੋਧੀਆਂ 'ਤੇ ਵਿੰਨ੍ਹੇ ਨਿਸ਼ਾਨੇ

Air quality level in Chandigarh shows signs of improvement: Pollution panel  data | Cities News,The Indian Express

ਵੀਰਵਾਰ ਸਵੇਰੇ ਏ.ਕਿਊ.ਆਈ. 208 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦਰਜ ਕੀਤਾ ਗਿਆ, ਜਦੋਂ ਕਿ 2 ਦਿਨ ਪਹਿਲਾਂ ਬਰਸਾਤ ਰੁਕਣ ਤੋਂ ਅਗਲੇ ਦਿਨ ਏ.ਕਿਊ.ਆੀ. ਘੱਟ ਕੇ 50 ਤੱਕ ਆ ਗਿਆ ਸੀ। ਜੋ ਬਹੁਤ ਚੰਗਾ ਮੰਨਿਆ ਜਾਂਦਾ ਹੈ। ਜਦੋਂ ਕਿ ਇਸ ਦਾ 200 ਤੋਂ ਜ਼ਿਆਦਾ ਹੋਣਾ ਖਰਾਬ ਸਥਿਤੀ ਵਿਚ ਆ ਜਾਂਦਾ ਹੈ। ਇਸ ਦਾ ਕਾਰਣ ਇਹ ਹੈ ਕਿ 2 ਦਿਨ ਤੋਂ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ। ਪੂਰਾ ਸ਼ਹਿਰ ਧੁੰਦ ਦੀ ਚਾਦਰ ਵਿਚ ਹੈ। ਇਸ ਕਾਰਣ ਨਮੀ ਦੀ ਮਾਤਰਾ ਹਵਾ ਵਿਚ ਬਹੁਤ ਜ਼ਿਆਦਾ ਰਹਿੰਦੀ ਹੈ ਅਤੇ ਪ੍ਰਦੂਸ਼ਣ ਦੇ ਕਰਣ ਠਹਿਰ ਰਹੇ ਹਨ। ਪਾਰਟੀਕੁਲੇਟ ਮੈਟਰ 2.5 ਅਤੇ ਪਾਰਟੀਕੁਲੇਟ ਮੈਟਰ 10 ਸਭ ਤੋਂ ਜ਼ਿਆਦਾ ਵੱਧ ਰਿਹਾ ਹੈ।  Also Read : ਸ਼ਗਨਾਂ ਦੀ ਮਹਿੰਦੀ ਵੀ ਨਹੀਂ ਸੀ ਲੱਥੀ, ਪਤੀ ਤੇ ਸੱਸ ਨੇ ਕੀਤਾ ਨਵ-ਵਿਆਹੁਤਾ ਦਾ ਕਤਲ

Diwali Celebrations: Despite ban, air quality worsens in Chandigarh
ਸਿਰਫ ਚੰਡੀਗੜ ਹੀ ਨਹੀਂ ਆਸਪਾਸ ਦੇ ਸ਼ਹਿਰਾਂ ਦਾ ਹਾਲ ਵੀ ਕੁਝ ਅਜਿਹਾ ਹੀ ਹੈ। ਨਾਲ ਲੱਗਦੇ ਸ਼ਹਿਰ ਪੰਚਕੂਲਾ ਦਾ ਏ.ਕਿਊ.ਆੀ. ਵੀਰਵਾਰ ਨੂੰ 261 ਦਰਜ ਕੀਤਾ ਗਿਆ ਜੋ ਚੰਡੀਗੜ੍ਹ ਤੋਂ ਵੀ ਕਿਤੇ ਜ਼ਿਆਦਾ ਹੈ। ਹਾਲਾਂਕਿ ਪੰਚਕੂਲਾ ਦਾ ਏ.ਕਿਊ.ਆਈ. ਜ਼ਿਆਦਾਤਰ ਚੰਡੀਗੜ੍ਹ ਤੋਂ ਘੱਟ ਰਹਿੰਦਾ ਹੈ। ਇਸ ਤਰ੍ਹਾਂ ਨਾਲ ਪੰਜਾਬ ਅਤੇ ਹਰਿਆਣਾ ਦੇ ਸ਼ਹਿਰਾਂ ਦਾ ਵੀ ਏ.ਕਿਊ.ਆਈ. 100 ਤੋਂ ਜ਼ਿਆਦਾ ਹੈ। ਉਥੇ ਹੀ ਗੱਲ ਜੇਕਰ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੀ ਕਰੀਏ ਤਾਂ ਇਥੇ ਤਾਂ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੈ। ਵੀਰਵਾਰ ਸਵੇਰੇ 11 ਵਜੇ ਨਵੀਂ ਦਿੱਲੀ ਦਾ ਏ.ਕਿਊ.ਆਈ. ਤਾਂ 300 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ ਵੀ ਜ਼ਿਆਦਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਨਾਲ ਐੱਨ.ਸੀ.ਆਰ. ਵਿਚ ਵੀ ਸ਼ਹਿਰਾਂ ਦਾ ਏ.ਕਿਊ.ਆੀ. 200 ਤੋਂ ਜ਼ਿਆਦਾ ਦਰਜ ਕੀਤਾ ਗਿਆ।

In The Market