LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੁਖਬੀਰ ਬਾਦਲ ਨੇ ਵਿਰੋਧੀਆਂ 'ਤੇ ਵਿੰਨ੍ਹੇ ਨਿਸ਼ਾਨੇ

13j akali dal

ਮੋਹਾਲੀ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) 2022 ਸ਼੍ਰੋਮਣੀ ਅਕਾਲੀ ਦਲ (Shiromani Akali Dal) ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵੀਰਵਾਰ ਨੂੰ ਜ਼ੀਰਕਪੁਰ (Zirakpur) ਪਹੁੰਚੇ ਸਨ। ਇਥੇ ਸੁਖਬੀਰ ਬਾਦਲ (Sukhbir Badal) ਲੋਹੜੀ ਮੌਕੇ ਜ਼ੀਰਕਪੁਰ (ਜ਼ੀਰਕਪੁਰ) ਦੇ ਸਾਬਕਾ ਸਰਪੰਚ (Former Sarpanch), ਸਾਬਕਾ ਕੌਂਸਲਰ (Former councilor) ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (Punjab Pradesh Congress Committee) ਦੇ ਸਕੱਤਰ ਜਸਪਾਲ ਸਿੰਘ (Secretary Jaspal Singh) ਦੇ ਘਰ ਪਹੁੰਚੇ ਸਨ। ਇਥੇ ਹਲਕਾ ਵਿਧਾਇਕ ਐੱਨ.ਕੇ. ਸ਼ਰਮਾ (MLA NK Sharma) ਦੀਆਂ ਕੋਸ਼ਿਸ਼ਾਂ ਸਦਕਾ ਜਸਪਾਲ ਸਰਪੰਚ (Jaspal Sarpanch) ਨੇ ਖੁਦ ਆਪਣੇ ਸੈਂਕੜੇ ਹਮਾਇਤੀਆਂ ਨਾਲ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸੁਖਬੀਰ ਬਾਦਲ ਨੇ ਜਸਪਾਲ ਸਰਪੰਚ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਪਟਕਾ ਪਹਿਨਾ ਕੇ ਅਕਾਲੀ ਦਲ ਵਿਚ ਸ਼ਾਮਲ ਕੀਤਾ। Also Read : ਸ਼ਗਨਾਂ ਦੀ ਮਹਿੰਦੀ ਵੀ ਨਹੀਂ ਸੀ ਲੱਥੀ, ਪਤੀ ਤੇ ਸੱਸ ਨੇ ਕੀਤਾ ਨਵ-ਵਿਆਹੁਤਾ ਦਾ ਕਤਲ

Sukhbir Badal discharged from Gurugram hospital

ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਜਿਸ ਨੇ ਪੰਜਾਬ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਹੈ। ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਅਕਾਲੀ ਦਲ ਹੀ ਸੂਬੇ ਨੂੰ ਸਥਿਰ ਸਰਕਾਰ ਦੇ ਸਕਦਾ ਹੈ। ਉਥੇ ਹੀ ਜਸਪਾਲ ਸਰਪੰਚ ਦਾ ਅਕਾਲੀ ਦਵ ਵਿਚ ਸ਼ਾਮਲ ਹੋਣ 'ਤੇ ਸਵਾਗਤ ਕਰਦੇ ਹੋਏ ਐੱਨ.ਕੇ. ਸ਼ਰਮਾ ਨੇ ਕਿਹਾ ਕਿ ਜਸਪਾਲ ਸਰਪੰਚ ਨੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਡੇਰਾਬੱਸੀ ਵਿਧਾਨ ਸਭਾ ਖੇਤਰ ਹੀ ਨਹੀਂ ਸਗੋਂ ਮੋਹਾਲੀ, ਰਾਜਪੁਰਾ ਦੇ ਇਲਾਕਿਆਂ ਵਿਚ ਵੀ ਲਾਭ ਮਿਲੇਗਾ। ਡੇਰਾਬੱਸੀ ਹਲਕੇ ਦਾ ਵਿਕਾਸ ਅਕਾਲੀ ਦਲ ਦੀ ਸਰਕਾਰ ਵਿਚ ਹੀ ਹੋਇਆ ਹੈ।

 

In The Market