ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ: ਮੋਗਾ ‘ਚ ‘ਆਪ’ ਨੂੰ ਵੱਡਾ ਝਟਕਾ, ਅਕਾਲੀ ਦਲ ਨੇ ਮਾਰੀ ਬਾਜ਼ੀ; ਜਾਣੋ ਪਲ-ਪਲ ਦੀ ਅਪਡੇਟ

ਚੰਡੀਗੜ੍ਹ : ਪੰਜਾਬ ਵਿੱਚ ਸਥਾਨਕ ਸਰਕਾਰਾਂ ਦੀ ਸਿਆਸਤ ਦਾ ਅਹਿਮ ਪੜਾਅ ਅੱਜ ਆਪਣੇ ਨਤੀਜਿਆਂ ਵੱਲ ਵਧ ਰਿਹਾ ਹੈ। ਸੂਬੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ…

ਚੰਡੀਗੜ੍ਹ : ਪੰਜਾਬ ਵਿੱਚ ਸਥਾਨਕ ਸਰਕਾਰਾਂ ਦੀ ਸਿਆਸਤ ਦਾ ਅਹਿਮ ਪੜਾਅ ਅੱਜ ਆਪਣੇ ਨਤੀਜਿਆਂ ਵੱਲ ਵਧ ਰਿਹਾ ਹੈ। ਸੂਬੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਲਗਾਤਾਰ ਜਾਰੀ ਹੈ। ਇਨ੍ਹਾਂ ਚੋਣਾਂ ਨੂੰ ਪੰਜਾਬ ਦੀ ਪੇਂਡੂ ਸਿਆਸਤ ਦੀ ਦਿਸ਼ਾ ਤੈਅ ਕਰਨ ਵਾਲਾ ‘ਸੈਮੀਫਾਈਨਲ’ ਮੰਨਿਆ ਜਾ ਰਿਹਾ ਹੈ।

ਮੋਗਾ: ਅਕਾਲੀ ਦਲ ਦੀ ਜ਼ੋਰਦਾਰ ਵਾਪਸੀ

ਮੋਗਾ ਜ਼ਿਲ੍ਹੇ ਤੋਂ ਸੱਤਾਧਾਰੀ ਆਮ ਆਦਮੀ ਪਾਰਟੀ (AAP) ਲਈ ਅੰਕੜੇ ਨਿਰਾਸ਼ਾਜਨਕ ਰਹੇ ਹਨ। ਇੱਥੇ ਬਲਾਕ ਸੰਮਤੀ ਦੇ ਜ਼ੋਨ ਨੰਬਰ 2 (ਦੌਲਤਪੁਰਾ) ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਫਸਵੇਂ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ ਹੈ। ਦੱਸ ਦੇਈਏ ਕਿ ਉਮੀਦਵਾਰ ਗੁਰਦਰਸ਼ਨ ਸਿੰਘ ਢਿਲੋਂ ਨੇ ਜੀਤ ਪ੍ਰਾਪਤ ਕੀਤੀ ਹੈ। ਸ਼ੋਮਣੀ ਅਕਾਲੀ ਦਲ ਨੇ ਮਹਿਲ ਆਪ ਤੋਂ 9 ਵੋਟਾਂ ਦੇ ਅੰਤਰ ਨਾਲ ਜੀਤ ਹਾਸਲ ਕੀਤੀ ਹੈ। ਇਸ ਜਿੱਤ ਤੋਂ ਬਾਅਦ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਜਸ਼ਨ ਦਾ ਮਾਹੌਲ ਹੈ।

ਗੁਰਦਾਸਪੁਰ: ‘ਆਪ’ ਨੇ ਖੋਲ੍ਹਿਆ ਖਾਤਾ

ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਭੁੰਬਲੀ ਬਲਾਕ ਸੰਮਤੀ ਸੀਟ ਤੋਂ ‘ਆਪ’ ਉਮੀਦਵਾਰ ਹਰਜਿੰਦਰ ਕੌਰ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਜ਼ਿਲ੍ਹੇ ਦੀਆਂ ਬਾਕੀ 5 ਬਲਾਕ ਸੰਮਤੀ ਅਤੇ 3 ਜ਼ਿਲ੍ਹਾ ਪ੍ਰੀਸ਼ਦ ਸੀਟਾਂ ‘ਤੇ ਗਿਣਤੀ ਫਿਲਹਾਲ ਜਾਰੀ ਹੈ।

ਪਟਿਆਲਾ: ਗਿਣਤੀ ਕੇਂਦਰ ਦੇ ਬਾਹਰ ਭਾਰੀ ਹੰਗਾਮਾ

ਪਟਿਆਲਾ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਆਸੀ ਪਾਰਾ ਚੜ੍ਹ ਗਿਆ। ਭਾਰਤੀ ਜਨਤਾ ਪਾਰਟੀ (BJP) ਦੇ ਵਰਕਰਾਂ ਨੇ ਪ੍ਰਸ਼ਾਸਨ ਅਤੇ ਪੁਲਿਸ ‘ਤੇ ਪੱਖਪਾਤ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਪ੍ਰਦਰਸ਼ਨ ਕੀਤਾ। ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਪੁਲਿਸ ਨੂੰ ਵਾਧੂ ਫੋਰਸ ਤਾਇਨਾਤ ਕਰਨੀ ਪਈ।

ਰੂਪਨਗਰ ਦੇ ਵਿੱਚ ਕਾਂਗਰਸ ਨੇ ਖੋਲਿਆ ਖਾਤਾ

ਰੂਪਨਗਰ ਦੇ ਵਿੱਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ, ਇਸ ਦੇ ਨਾਲ ਹੀ ਦੱਸ ਦੇਈਏ ਕਿ ਕਾਂਗਰਸ ਦੇ ਜੇਤੂ ਉਮੀਦਵਾਰ ਦਾ ਨਾਮ ਅਮਨਦੀਪ ਸਿੰਘ ਹੈ। ਰੂਪਨਗਰ ਹਲਕੇ ਦੇ ਘਨੌਲਾ ਬਲਾਕ ਸੰਮਤੀ ਜੋਨ ਨੰਬਰ ਤਿੰਨ ਤੋਂ ਮਾਰੀ ਬਾਜ਼ੀ ਹੈ।

ਚੋਣ ਮੈਦਾਨ ਦੇ ਮੁੱਖ ਅੰਕੜੇ

ਇਨ੍ਹਾਂ ਚੋਣਾਂ ਵਿੱਚ ਕੁੱਲ 9,500 ਤੋਂ ਵੱਧ ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋ ਰਿਹਾ ਹੈ: ਦੱਸ ਦੇਈਏ ਕਿ ਬਲਾਕ ਸਮੰਤੀ ਦੀਆਂ ਕੁੱਲ ਸੀਟਾਂ 2682 ਹਨ ਤੇ ਉਮੀਦਵਾਰਾਂ ਦੀ ਗਿਣਤੀ 8314 ਹੈ। ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ ਸੀਟਾਂ 342 ਹਨ ਤੇ ਉਮੀਦਵਾਰਾਂ ਦੀ ਗਿਣਤੀ 1265 ਹੈ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਹਿਲਾਂ ਹੀ ਵੱਡੀ ਪੱਧਰ ‘ਤੇ ਉਮੀਦਵਾਰ ਨਿਰਵਿਰੋਧ ਚੁਣੇ ਜਾ ਚੁੱਕੇ ਹਨ, ਜਿਸ ਵਿੱਚ ਬਲਾਕ ਸੰਮਤੀ ਦੇ 66 ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 3 ਉਮੀਦਵਾਰ ਸ਼ਾਮਲ ਹਨ।

ਸੁਰੱਖਿਆ ਪ੍ਰਬੰਧ ਅਤੇ ਵੋਟਿੰਗ ਫੀਸਦੀ

ਐਤਵਾਰ ਨੂੰ ਹੋਈ ਵੋਟਿੰਗ ਦੌਰਾਨ ਸੂਬੇ ਵਿੱਚ 48 ਫੀਸਦੀ ਮਤਦਾਨ ਦਰਜ ਕੀਤਾ ਗਿਆ ਸੀ। ਹਾਲਾਂਕਿ ਵੋਟਿੰਗ ਦੌਰਾਨ ਕੁਝ ਇਲਾਕਿਆਂ ਵਿੱਚ ਝੜਪਾਂ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਵਾਪਰੀਆਂ ਸਨ, ਪਰ ਅੱਜ ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ 

Leave a Reply

Your email address will not be published. Required fields are marked *