Majitha Block Elections: ਮਾਈ ਭਾਗੋ ਕਾਲਜ ‘ਚ ਵੋਟਾਂ ਦੀ ਗਿਣਤੀ ਜਾਰੀ; 7 ਰਾਊਂਡਾਂ ਵਿੱਚ ਆਉਣਗੇ ਨਤੀਜੇ

ਅੰਮ੍ਰਿਤਸਰ : ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਨਤੀਜਿਆਂ ਦਾ ਕੰਮ ਅੱਜ ਸਵੇਰੇ ਤੋਂ ਹੀ ਸ਼ੁਰੂ ਹੋ ਚੁੱਕਾ ਹੈ। ਇਸੇ ਤਹਿਤ…

ਅੰਮ੍ਰਿਤਸਰ : ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਨਤੀਜਿਆਂ ਦਾ ਕੰਮ ਅੱਜ ਸਵੇਰੇ ਤੋਂ ਹੀ ਸ਼ੁਰੂ ਹੋ ਚੁੱਕਾ ਹੈ। ਇਸੇ ਤਹਿਤ ਮਜੀਠਾ ਬਲਾਕ ਦੀ ਕਾਊਂਟਿੰਗ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਅੰਮ੍ਰਿਤਸਰ ਦੇ ਮਾਈ ਭਾਗੋ ਕਾਲਜ ਵਿੱਚ ਬਣਾਏ ਗਏ ਕਾਊਂਟਿੰਗ ਸੈਂਟਰ ਤੋਂ ਰਿਟਰਨਿੰਗ ਅਫ਼ਸਰ ਖੁਸ਼ਪ੍ਰੀਤ ਸਿੰਘ ਨੇ ਸਾਰੀ ਪ੍ਰਕਿਰਿਆ ਬਾਰੇ ਮੀਡੀਆ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ।

ਕਾਊਂਟਿੰਗ ਸੈਂਟਰ ਦਾ ਵੇਰਵਾ ਅਤੇ ਟੇਬਲਾਂ ਦੀ ਵੰਡ

ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਪਾਰਦਰਸ਼ਤਾ ਬਣਾਈ ਰੱਖਣ ਲਈ ਮਜੀਠੀਆ-1 ਅਤੇ ਮਜੀਠੀਆ-2 ਲਈ ਇੱਕੋ ਕੈਂਪਸ ਦੇ ਅੰਦਰ ਦੋ ਵੱਖ-ਵੱਖ ਹਾਲ ਤਿਆਰ ਕੀਤੇ ਗਏ ਹਨ: ਮਜੀਠੀਆ ਵਨ (Majitha 1): ਇਸ ਹਾਲ ਵਿੱਚ ਕੁੱਲ 14 ਟੇਬਲ ਲਗਾਏ ਗਏ ਹਨ। ਮਜੀਠੀਆ ਟੂ (Majitha 2): ਇਸ ਹਾਲ ਵਿੱਚ ਕੁੱਲ 12 ਟੇਬਲ ਲਗਾਏ ਗਏ ਹਨ। ਕੁੱਲ 26 ਟੇਬਲਾਂ ‘ਤੇ ਵੋਟਾਂ ਦੀ ਗਿਣਤੀ ਦਾ ਕੰਮ ਨਿਰਵਿਘਨ ਜਾਰੀ ਹੈ।

ਨਤੀਜਿਆਂ ਦਾ ਸਮਾਂ ਅਤੇ ਰਾਊਂਡ

ਖੁਸ਼ਪ੍ਰੀਤ ਸਿੰਘ ਅਨੁਸਾਰ, ਸਮੁੱਚੀ ਕਾਊਂਟਿੰਗ ਪ੍ਰਕਿਰਿਆ 6 ਤੋਂ 7 ਰਾਊਂਡਾਂ ਵਿੱਚ ਮੁਕੰਮਲ ਹੋਣ ਦੀ ਉਮੀਦ ਹੈ। ਪਹਿਲਾ ਰਾਊਂਡ: ਇਸ ਵਿੱਚ ਲਗਭਗ 1 ਘੰਟੇ ਦਾ ਸਮਾਂ ਲੱਗ ਸਕਦਾ ਹੈ।  ਬਾਕੀ ਰਾਊਂਡ: ਅਗਲੇ ਰਾਊਂਡਾਂ ਵਿੱਚ 45 ਤੋਂ 50 ਮਿੰਟ ਪ੍ਰਤੀ ਰਾਊਂਡ ਲੱਗਣ ਦੀ ਸੰਭਾਵਨਾ ਹੈ।

ਪਾਰਦਰਸ਼ਤਾ ਅਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ

ਚੋਣਾਂ ਨੂੰ ‘ਫਰੀ, ਫੇਅਰ ਅਤੇ ਟਰਾਂਸਪਰੈਂਟ’ ਰੱਖਣ ਲਈ ਕੁਝ ਅਹਿਮ ਕਦਮ ਚੁੱਕੇ ਗਏ ਹਨ: ਸਾਰੇ ਕਾਊਂਟਿੰਗ ਹਾਲਾਂ ਵਿੱਚ CCTV ਕੈਮਰੇ ਲਗਾਏ ਗਏ ਹਨ। ਡਿਊਟੀ ‘ਤੇ ਤਾਇਨਾਤ ਸਟਾਫ ਦੀ ਰੈਂਡਮਾਈਜ਼ੇਸ਼ਨ ਪ੍ਰਕਿਰਿਆ ਪੂਰੀ ਕਰਕੇ ਉਨ੍ਹਾਂ ਨੂੰ ਟੇਬਲ ਅਲਾਟ ਕੀਤੇ ਗਏ ਹਨ। ਹਰ ਸਿਆਸੀ ਪਾਰਟੀ ਦੇ ਕਾਊਂਟਿੰਗ ਏਜੰਟਾਂ ਨੂੰ ਟੇਬਲਾਂ ‘ਤੇ ਬਿਠਾਇਆ ਗਿਆ ਹੈ ਤਾਂ ਜੋ ਉਹ ਆਪਣੀ ਨਿਗਰਾਨੀ ਹੇਠ ਗਿਣਤੀ ਕਰਵਾ ਸਕਣ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *