ਅੰਮ੍ਰਿਤਸਰ: ਪੰਜਾਬ ਵਿਚ ਅੱਜਕਲ੍ਹ ਦਿਨ ਦਿਹਾੜੇ ਗੋਲੀ ਚਲਣ ਅਤੇ ਲੜਾਈ ਨਾਲ ਜੁੜੇ ਮਾਮਲੇ ਵੱਧ ਰਹੇ ਹਨ। ਇਸ ਦੇ ਚਲਦੇ ਅੱਜ ਤਾਜਾ ਮਾਮਲਾ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਬਾਉਲੀ ਅੰਡੇ ਦੇ ਸਥਿਤ ਸ਼ਿਵਾ ਪੈਟਰੋਲ ਪੰਪ ਤੋਂ ਸਾਹਮਣੇ ਆਈ ਹੈ ਜਿਥੇ ਬੀਤੀ ਰਾਤ ਤਿੰਨ ਅਣਪਛਾਤੇ ਬੰਦਿਆ ਵੱਲੋਂ ਪੈਟਰੋਲ ਪੰਪ ਦੇ ਸਿਕੁਅਰਟੀ ਗਾਰਡ ਦੇ ਗੋਲੀ ਮਾਰ ਉਸਦੀ ਬੰਦੂਕ ਖੋਹ ਕੇ ਫਰਾਰ ਹੋਣ ਦੀ ਖਬਰ ਮਿਲੀ ਹੈ।
ਇਹ ਵੀ ਪੜ੍ਹੋ : ਰਾਮ ਰਹੀਮ ਦੀ ਵਿਗੜੀ ਸਿਹਤ, PGI ‘ਚ ਦਾਖ਼ਲ
ਇਸ ਤੋਂ ਬਾਅਦ ਗਾਰਡ ਨੂੰ ਮੌਕੇ ਤੇ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਇਸ ਸੰਬਧੀ ਗਲਬਾਤ ਕਰਦਿਆਂ ਐਸ ਐਚ ਉ ਥਾਣਾ ਕੰਬੌ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਹਨਾ ਨੂੰ ਇਤਲਾਹ ਮਿਲੀ ਸੀ ਕਿ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਬਾਉਲੀ ਅਡੇ ਦੇ ਤਿੰਨ ਅਣਪਛਾਤੇ ਬੰਦਿਆ ਵੱਲੋਂ ਮੌਟਰ ਸਾਇਕਲ ਤੇ ਆ ਪੈਟਰੋਲ ਪੰਪ ਦੇ ਸਿਕੁਅਰਟੀ ਗਾਰਡ ਦੇ ਗੋਲੀ ਮਾਰ ਕੇ ਉਸਦੀ ਰਾਈਫਲ ਖੋਹ ਕੇ ਫਰਾਰ ਹੋ ਗਏ ਹਨ।
ਜੇਕਰ ਪੈਸਿਆਂ ਦੀ ਲੁੱਟ ਦੀ ਗੱਲ ਕਰੀਏ ਤਾਂ ਪੈਸਿਆਂ ਦੀ ਕੋਈ ਲੁੱਟ ਨਹੀ ਹੋਈ ਸਿਰਫ ਰਾਈਫਲ ਖੋਹ ਕੇ ਫਰਾਰ ਹੋਣ ਦੀ ਗੱਲ ਸਾਹਮਣੇ ਆਈ ਹੈ ਜਿਸਦੇ ਚਲਦੇ ਪੁਲਿਸ ਤਫਤੀਸ਼ ਕਰ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।






