ਨਵੀਂ ਦਿੱਲੀ: ਦੇਸ਼ ਵਿਚ ਇਸ ਸਾਲ ਮਹੀਨੇ ਦੇ ਸ਼ੁਰੂ ਵਿਚ ਹੀ ਮੌਨਸੂਨ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ। ਸੂਤਰਾਂ ਦੇ ਮੁਤਾਬਿਕ ਦੱਖਣੀ-ਪੱਛਮੀ ਮੌਨਸੂਨ ਅੱਜ ਕੇਰਲਾ ਪਹੁੰਚ ਜਾਏਗੀ। ਇਸ ਦੇ ਨਾਲ ਹੀ ਬਾਰਸ਼ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ ਹੈ। ਬੇਸ਼ੱਕ ਇਸ ਵਾਰ ਚੱਕਰਵਾਤੀ ਤੂਫਾਨਾਂ ਕਰਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਾਰਸ਼ ਹੋ ਰਹੀ ਹੈ ਪਰ ਮੌਨਸੂਨ ਦਾ ਸੀਜ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੁੱਤਰ ਦੀ ਜਾਨ ਬਚਾਉਣ ਲਈ ਪਿਓ ਨੇ ਕੀਤਾ ਅਜਿਹਾ ਕੰਮ, ਜਾਣ ਕੇ ਹੋਵੋਗੇ ਹੈਰਾਨ
ਕੇਰਲਾ ਦੀ ਗੱਲ ਕਰੀਏ ਜੇਕਰ ਸਥਾਨਕ ਪੱਧਰ ਉੱਤੇ ਮੀਂਹ ਵੱਖ-ਵੱਖ ਇਲਾਕਿਆਂ ’ਚ ਪਹਿਲਾਂ ਨਾਲੋਂ ਜ਼ਿਆਦਾ ਪੈ ਰਿਹਾ ਹੈ। ਪੱਛਮ ਵੱਲੋਂ ਆਉਂਦੀਆਂ ਹਵਾਵਾਂ ਨੀਵੇਂ ਪੱਧਰ ਉਤੇ ਤੇਜ਼ ਹੋ ਗਈਆਂ ਹਨ। ਅਰਬ ਸਾਗਰ ਦੇ ਦੱਖਣ ਵਿੱਚ ਵੀ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਦਿੱਲੀ ਦੇ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ।
ਭਾਰਤ ਮੌਸਮ ਵਿਭਾਗ (ਬੁੱਧਵਾਰ) ਨੇ ਕਿਹਾ ਕਿ ਸੈਟੇਲਾਈਟ ਦੀਆਂ ਤਸਵੀਰਾਂ ਦੇ ਅਨੁਸਾਰ ਕੇਰਲਾ ਤੱਟ ਅਤੇ ਇਸ ਦੇ ਨਾਲ ਲੱਗਦੇ ਦੱਖਣ-ਪੂਰਬੀ ਅਰਬ ਸਾਗਰ ਬੱਦਲ ਛਾਏ ਹੋਏ ਹਨ। ਰਾਜ ਵਿਚ ਮੌਸਮੀ ਬਾਰਸ਼ ਦੀ ਵੰਡ ਵਿਚ ਵਾਧਾ ਹੋਇਆ ਹੈ। ਪੱਛਮੀ ਹਵਾਵਾਂ ਦੱਖਣੀ ਅਰਬ ਸਾਗਰ ਦੇ ਹੇਠਲੇ ਪੱਧਰਾਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਆਈਐਮਡੀ ਨੇ ਕਿਹਾ, ਕੇਰਲ ਵਿੱਚ ਅਗਲੇ 24 ਘੰਟਿਆਂ ਵਿੱਚ ਬਾਰਸ਼ ਵਿੱਚ ਹੋਰ ਵਾਧਾ ਹੋਣ ਨਾਲ ਮੌਨਸੂਨ ਦੇ ਅਨੁਕੂਲ ਵਾਤਾਵਰਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।





