ਦਿੱਲੀ ਕਮੇਟੀ ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਣ ਆਉਣੇ ਹੋਏ ਸ਼ੁਰੂ

ਨਵੀਂ ਦਿੱਲੀ (ਇੰਟ.)- ਦਿੱਲੀ ਕਮੇਟੀ ਚੋਣ ਨਤੀਜਿਆਂ (Delhi Committee Election Results) ਦੇ ਸ਼ੁਰੂਆਤੀ ਰੁਝਾਣ ਆਉਣੇ ਸ਼ੁਰੂ ਹੋ ਗਏ ਹਨ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (Shiromani…

ਨਵੀਂ ਦਿੱਲੀ (ਇੰਟ.)- ਦਿੱਲੀ ਕਮੇਟੀ ਚੋਣ ਨਤੀਜਿਆਂ (Delhi Committee Election Results) ਦੇ ਸ਼ੁਰੂਆਤੀ ਰੁਝਾਣ ਆਉਣੇ ਸ਼ੁਰੂ ਹੋ ਗਏ ਹਨ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (Shiromani Akali Dal) (ਬ) 7 ਸੀਟਾਂ ‘ਤੇ ਅੱਗੇ ਚੱਲ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ (ਦਿੱਲੀ) 2 ਅਤੇ ਜਾਗੋ ਪਾਰਟੀ (Jago Party) 1 ਸੀਟ ‘ਤੇ ਅੱਗੇ ਚੱਲ ਰਹੀ ਹੈ। ਕਾਲਕਾ ਜੀ ਹਲਕੇ ‘ਚ ਦੂਜੇ ਰਾਊਂਡ ਦੀਆਂ ਕੁਲ 782 ਵੋਟਾਂ ਵਿਚੋਂ 287 ਵੋਟਾਂ ਰੱਦ ਹੋ ਗਈਆਂ ਹਨ। ਸੰਤਗੜ੍ਹ ਹਲਕੇ ਤੋਂ ਬਾਦਲ ਦੀ ਉਮੀਦਵਾਰ ਬੀਬੀ ਰਣਜੀਤ ਕੌਰ ਅੱਗੇ ਚੱਲ ਰਹੇ ਹਨ। ਤਿਲਕ ਨਗਰ ਤੋਂ ਸਰਨਾ ਧੜੇ ਦੇ ਉਮੀਦਵਾਰ ਜਤਿੰਦਰ ਸਿੰਘ ਸੋਨੂੰ ਅੱਗੇ ਹਨ। ਕ੍ਰਿਸ਼ਨਾ ਪਾਰਕ ਤੋਂ ਸਰਨਾ ਧੜੇ ਦੇ ਉਮੀਦਵਾਰ ਮਨਜੀਤ ਸਿੰਘ ਘਈ ਅੱਗੇ ਚੱਲ ਰਹੇ ਹਨ।

How We Cover Elections at Spectrum News Texas

Read more- ਹਰੀਸ਼ ਰਾਵਤ ਨੂੰ ਮਿਲਣ ਪੁੱਜਾ ਪੰਜਾਬ ਕਾਂਗਰਸ ਦਾ ਬਾਗੀ ਧੜਾ 

ਉੱਥੇ ਹੀ ਗਰੇਟਰ ਕੈਲਾਸ਼ ਤੋਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅੱਗੇ ਹਨ। ਕਾਲਕਾ ਜੀ ਹਲਕੇ ਤੋਂ ਬਾਦਲ ਧੜੇ ਦੇ ਹਰਮੀਤ ਸਿੰਘ ਕਾਲਕਾ ਅੱਗੇ ਹਨ ਜਦਕਿ ਜਨਕ ਪੁਰੀ ਤੋਂ ਸਰਨਾ ਧੜੇ ਦੇ ਉਮੀਦਵਾਰ ਕੁਲਤਾਰਨ ਸਿੰਘ ਕੋਛੜ ਅੱਗੇ ਚੱਲ ਰਹੇ ਹਨ। ਚੰਦਰ ਵਿਹਾਰ ਹਲਕੇ ਤੋਂ ਬਾਦਲ ਧੜੇ ਦਾ ਉਮੀਦਵਾਰ ਨਿਸ਼ਾਨ ਸਿੰਘ ਮਾਨ ਸਿਰਫ 1 ਵੋਟ ਤੋਂ ਅੱਗੇ ਹੈ। ਫ਼ਤਹਿ ਨਗਰ ਤੋਂ ਬਾਦਲ ਧੜੇ ਦੇ ਉਮੀਦਵਾਰ ਅਮਰਜੀਤ ਸਿੰਘ ਫਿਲਹਾਲ ਅੱਗੇ ਚੱਲ ਰਹੇ ਹਨ।

Council elections Moira Shire

Read more- ਲੁਧਿਆਣਾ ਤੋਂ ਜਲੰਧਰ, ਅੰਮ੍ਰਿਤਸਰ ਲਈ ਬੱਸਾਂ ਦੀ ਆਵਾਜਾਈ ਸ਼ੁਰੂ, ਜੰਮੂ-ਕੱਟੜਾ ਲਈ ਅੱਜ ਤੋਂ ਚੱਲਣਗੀਆਂ ਟ੍ਰੇਨਾਂ
ਦਿੱਲੀ ਸਿੱਖ ਗੁਰਦੁਆਰਾ ਚੋਣਾਂ ਵਿਚ ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀ.ਕੇ. ਦੀ ਜਿੱਤ ਹੋਈ ਹੈ। 661 ਵੋਟਾਂ ਦੇ ਨਾਲ ਉਨ੍ਹਾਂ ਨੇ ਇਹ ਜਿੱਤ ਪ੍ਰਾਪਤ ਕੀਤੀ ਹੈ। ਗੀਤਾ ਕਾਲੋਨੀ ਤੋਂ ਬਾਦਲ ਧੜੇ ਦੇ ਸੁਖਵਿੰਦਰ ਸਿੰਘ ਬੱਬਰ ਜੇਤੁ ਰਹੇ ਹਨ। ਚੰਦਰ ਵਿਹਾਰ ਤੋਂ ਸਰਨਾ ਧੜੇ ਦੇ ਅਨੂਪ ਸਿੰਘ ਘੁੰਮਣ ਅੱਗੇ ਹਨ। ਵਿਕਾਸ ਪੁਰੀ ਤੋਂ ਸਰਨਾ ਧੜੇ ਦੇ ਅਮਰੀਕ ਸਿੰਘ ਅੱਗੇ ਹਨ ਜਦਕਿ ਪੰਜਾਬੀ ਹਲਕੇ ਤੋਂ ਹਰਵਿੰਦਰ ਸਿੰਘ ਸਰਨਾ ਮਨਜਿੰਦਰ ਸਿੰਘ ਸਿਰਸਾ ਤੋਂ 100 ਵੋਟਾਂ ਤੋਂ ਅੱਗੇ ਹਨ।

Leave a Reply

Your email address will not be published. Required fields are marked *