ਚੰਡੀਗੜ੍ਹ- ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਉਵੇਂ-ਉਵੇਂ ਸੂਬੇ ਵਿਚ ਸਿਆਸੀ ਗਤੀਵਿਧੀਆਂ ਵਧਦੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਕਾਂਗਰਸ ਵਿਚ ਘਮਾਸਾਣ ਵੀ ਵਧਦਾ ਹੀ ਜਾ ਰਿਹਾ ਹੈ। ਇਸੇ ਘਮਾਸਾਣ ਵਿਚਾਲੇ ਹੁਣ ਪਰਗਟ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ।
ਪੜੋ ਹੋਰ ਖਬਰਾਂ: ਹਰੀਸ਼ ਰਾਵਤ ਨੂੰ ਮਿਲਣ ਪੁੱਜਾ ਪੰਜਾਬ ਕਾਂਗਰਸ ਦਾ ਬਾਗੀ ਧੜਾ
ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਮੀਡੀਆ ਸਾਹਮਣੇ ਹੁੰਦਿਆਂ ਕਿਹਾ ਕਿ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੇਰੇ ਪਿਤਾ ਸਮਾਨ ਹਨ ਤੇ ਜੇ ਪਿਤਾ ਨਾ ਸੁਣਨ ਤਾਂ ਕੀ ਕਰੀਏ। ਦੱਸ ਦਈਏ ਕਿ ਬੀਤੇ ਦਿਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ (Tripat Rajinder Singh Bajwa) ਦੇ ਘਰ ਕਈ ਮੰਤਰੀਆਂ (Ministers) ਅਤੇ ਵਿਧਾਇਕਾਂ ਦੀ ਬੈਠਕ ਚੱਲੀ। ਜਾਣਕਾਰੀ ਮੁਤਾਬਕ ਇਹ ਮੀਟਿੰਗ ਪੰਜਾਬ ਮੁੱਖ ਮੰਤਰੀ ਕੈਪਟਨ (Punjab Chief Minister Capt) ਦੇ ਕੰਮ ਕਾਜ ਦੇ ਵਿਰੋਧ ਵਿਚ ਕੀਤੀ ਗਈ ਸੀ।
ਪੜੋ ਹੋਰ ਖਬਰਾਂ: ਲੁਧਿਆਣਾ ਤੋਂ ਜਲੰਧਰ, ਅੰਮ੍ਰਿਤਸਰ ਲਈ ਬੱਸਾਂ ਦੀ ਆਵਾਜਾਈ ਸ਼ੁਰੂ, ਜੰਮੂ-ਕੱਟੜਾ ਲਈ ਅੱਜ ਤੋਂ ਚੱਲਣਗੀਆਂ ਟ੍ਰੇਨਾਂ
ਇਸ ਬੈਠਕ ਵਿਚ ਕੁਲਦੀਪ ਸਿੰਘ ਵੈਦ, ਸੁਰਜੀਤ ਸਿੰਘ ਧੀਮਾਨ, ਅਮਰਿੰਦਰ ਸਿੰਘ ਰਾਜਾ ਵੜਿੰਗ, ਬਾਵਾ ਹੈਨਰੀ (ਜੂਨੀਅਰ), ਹਰਜੋਤ ਕਮਲ, ਅਮਰੀਕ ਸਿੰਘ, ਸੰਤੋਖ ਸਿੰਘ, ਪਰਮਿੰਦਰ ਸਿੰਘ ਪਿੰਕੀ, ਮਦਨ ਲਾਲ ਜਲਾਲਪੁਰ, ਗੁਰਕੀਰਤ ਸਿੰਘ ਕੋਟਲੀ, ਪਰਗਟ ਸਿੰਘ ਸਮੇਤ ਹੋਰ ਵੀ ਮੈਂਬਰ ਹਾਜ਼ਰ ਹਨ। ਬੈਠਕ ਵਿਚ 20 ਵਿਧਾਇਕ ਅਤੇ ਤਿੰਨ ਮੰਤਰੀ ਵੀ ਪਹੁੰਚੇ ਹਨ। ਇਹ ਮੀਟਿੰਗ ਅਜਿਹੇ ਸਮੇਂ ਕੀਤੀ ਜਾ ਰਹੀ ਹੈ ਜਦੋਂ 2 ਦਿਨ ਬਾਅਦ 26 ਅਗਸਤ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਵਾਲੀ ਹੈ।

