LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਿੱਧੀਮਾਨ ਸਾਹਾ ਦੇ ਦੋਸ਼ਾਂ 'ਤੇ ਰਾਹੁਲ ਦ੍ਰਵਿਡ ਨੇ ਤੋੜੀ ਚੁੱਪੀ, ਬੋਲੇ ਮੈਂ ਚਾਹੁੰਦਾ ਸੀ ਉਹ ਸੱਚਮੁੱਚ ਮੈਨੂੰ ਹੀ ਸੁਣੇ

21feb dravid

ਨਵੀਂ ਦਿੱਲੀ : ਸ਼੍ਰੀਲੰਕਾ (Sri Lanka) ਦੇ ਖਿਲਾਫ ਘਰੇਲੂ ਟੈਸਟ ਸੀਰੀਜ਼ (Test series) ਲਈ ਭਾਰਤੀ ਟੀਮ (Indian team) ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਿਚ ਸਟਾਰ ਵਿਕਟ ਕੀਪਰ ਰਿੱਧੀਮਾਨ ਸਾਹਾ (Star wicket keeper Wriddhiman Saha) ਨੂੰ ਸਿਲੈਕਟ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਸਾਹਾ ਨੇ ਕੋਚ ਰਾਹੁਲ ਦ੍ਰਾਵਿਡ (Coach Rahul Dravid) ਨੂੰ ਲੈ ਕੇ ਕੁਝ ਖੁਲਾਸੇ ਕੀਤੇ ਸਨ। ਸਾਹਾ ਨੇ ਕਿਹਾ ਸੀ ਕਿ ਦ੍ਰਵਿਡ ਨੇ ਉਨ੍ਹਾਂ ਨੂੰ ਸਨਿਆਸ ਲੈਣ ਦੀ ਸਲਾਹ ਦਿੱਤੀ ਹੈ।ਸਾਹਾ ਦੇ ਇਸ ਬਿਆਨ 'ਤੇ ਹੁਣ ਕੋਚ ਦ੍ਰਵਿਡ (Coach Dravid) ਦਾ ਬਿਆਨ ਸਾਹਮਣੇ ਆ ਗਿਆ ਹੈ। ਵੈਸਟਇੰਡੀਜ਼ (West Indies) ਦੇ ਖਿਲਾਫ ਤੀਜਾ ਟੀ-20 ਜਿੱਤਣ ਤੋਂ ਬਾਅਦ ਦ੍ਰਵਿਡ ਨੇ ਕੋਲਕਾਤਾ ਵਿਚ ਪ੍ਰੈੱਸ ਕਾਨਫਰੰਸ (Press conference) ਵਿਚ ਕਿਹਾ ਕਿ ਸਾਹਾ ਨੇ ਜੋ ਕ੍ਰਿਕਟ ਵਿਚ ਯੋਗਦਾਨ ਦਿੱਤਾ ਹੈ, ਉਸ ਦਾ ਮੈਂ ਸਨਮਾਨ ਕਰਦਾ ਹਾਂ। ਮੈਂ ਨਹੀਂ ਚਾਹੁੰਦਾ ਕਿ ਜੋ ਮੈਂ ਉਸ ਨੂੰ ਕਿਹਾ, ਉਹੀ ਗੱਲ ਉਸ ਨੂੰ ਦੂਜਿਆਂ ਤੋਂ ਸੁਨਣੀ ਪਵੇ। ਮੈਂ ਚਾਹੁੰਦਾ ਹਾਂ ਕਿ ਉਹ ਪੂਰਾ ਸੱਚ ਮੇਰੇ ਤੋਂ ਹੀ ਸੁਣਨ। Also Read : ਯੁਕਰੇਨ ਸੰਕਟ : ਪੁਤਿਨ ਨੂੰ ਮਿਲਣ ਨੂੰ ਤਿਆਰ ਹੋਏ ਬਾਈਡੇਨ, ਪਰ ਰੱਖ ਦਿੱਤੀ ਇਕ ਵੱਡੀ ਸ਼ਰਤ 

Rahul Dravid: 'Saha deserved clarity; I will continue to have conversations  with players' - myKhel
ਦ੍ਰਵਿਡ ਨੇ ਕਿਹਾ ਕਿ ਸਾਹਾ ਦੀਆਂ ਗੱਲਾਂ ਤੋਂ ਮੈਂ ਬਿਲਕੁਲ ਵੀ ਦੁਖੀ ਨਹੀਂ ਹਾਂ। ਮੈਂ ਦਿਲ ਤੋਂ ਰਿੱਧੀਮਾਨ ਸਾਹਾ ਦਾ ਸਨਮਾਨ ਕਰਦਾ ਹਾਂ। ਉਸ ਦੀਆਂ ਉਪਬਲਧੀਆਂ ਅਤੇ ਭਾਰਤੀ ਕ੍ਰਿਕਟ ਵਿਚ ਉਸ ਦੇ ਯੋਗਦਾਨ ਦਾ ਸਨਮਾਨ ਕਰਦਾ ਹਾਂ। ਸਾਡੀ ਗੱਲਬਾਤ ਵੀ ਸਨਮਾਨ ਦੇ ਨਾਲ ਹੀ ਹੋਈ ਸੀ। ਉਹ ਈਮਾਨਦਾਰੀ ਅਤੇ ਸਪੱਸ਼ਟਤਾ ਦੇ ਹੱਕਦਾਰ ਹੈ। ਮੈਂ ਨਹੀਂ ਚਾਹੁੰਦਾ ਕਿ ਜੋ ਮੈਂ ਉਸ ਤੋਂ ਕਿਹਾ ਉਹੀ ਗੱਲ ਉਸ ਨੂੰ ਮੀਡੀਆ ਤੋਂ ਪਤਾ ਲੱਗੇ।ਭਾਰਤੀ ਕੋਚ ਨੇ ਕਿਹਾ ਮੈਂ ਇਸ ਤਰ੍ਹਾਂ ਦੀ ਗੱਲ ਸਾਰੇ ਖਿਡਾਰੀਆਂ ਤੋਂ ਲਗਾਤਾਰ ਕਰਦਾ ਰਹਿੰਦਾ ਹੈ। ਮੈਂ ਬਿਲਕੁਲ ਵੀ ਦੁਖੀ ਨਹੀਂ ਹਾਂ ਕਿਉਂਕਿ ਮੈਂ ਇਹ ਜਾਣਦਾ ਹਾਂ ਕਿ ਕਈ ਵਾਰ ਪਲੇਅਰਸ ਇਸ ਤਰ੍ਹਾਂ ਦੇ ਮੈਸੇਜ ਨੂੰ ਪਸੰਦ ਨਹੀਂ ਕਰਦੇ ਹਨ। ਇਹ ਮੁਸ਼ਕਿਲ ਗੱਲਾਂ ਹੁੰਦੀਆਂ ਹਨ। Also Read : ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਐਵਾਰਡ : ਸਾਊਥ ਦੇ ਸੁਪਰ ਸਟਾਰ ਅੱਲੂ ਅਰਜੁਨ ਦੀ 'ਪੁਸ਼ਪਾ' ਆਫ ਦਿ ਈਅਰ

Wriddhiman Saha flags journalist's 'threat' tweets, BCCI to ask for his  name | Sports News,The Indian Express
ਦ੍ਰਵਿਡ ਨੇ ਕਿਹਾ ਪਲੇਇੰਗ-11 ਚੁਣਨ ਤੋਂ ਪਹਿਲਾਂ ਵੀ ਅਜਿਹਾ ਹੀ ਹੁੰਦਾ ਹੈ। ਸਿਰਫ ਮੈਂ ਹੀ ਨਹੀਂ, ਸਗੋਂ ਕਪਤਾਨ ਰੋਹਿਤ ਵੀ ਖਿਡਾਰੀਆਂ ਨਾਲ ਗੱਲ ਕਰਦਾ ਹੈ ਅਤੇ ਦੱਸਦਾ ਹੈ ਕਿ ਉਨ੍ਹਾਂ ਨੂੰ ਨਹੀਂ ਖਿਡਾ ਰਹੇ ਹਨ ਅਸੀਂ ਖਿਡਾਰੀਆਂ ਦੇ ਸਵਾਲ-ਜਵਾਬ ਲਈ ਵੀ ਤਿਆਰ ਰਹਿੰਦੇ ਹਨ। ਉਹ ਕਿਉਂ ਨਹੀਂ ਖੇਡ ਰਹੇ ਅਤੇ ਜੋ ਖੇਡ ਰਿਹਾ ਹੈ, ਉਸ ਨੂੰ ਕਿਉਂ ਖਿਡਾ ਰਹੇ। ਸਾਹਾ ਨੇ ਦ੍ਰਵਿਡ ਨੂੰ ਲੈ ਕੇ ਕਿਹਾ ਸੀ ਕਿ ਟੀਮ ਮੈਨੇਜਮੈਂਟ ਨੇ ਮੈਨੂੰ ਕਿਹਾ ਸੀ ਕਿ ਹੁਣ ਮੇਰੇ ਨਾਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਮੈਂ ਇਹ ਉਦੋਂ ਤੱਕ ਨਹੀਂ ਦੱਸ ਸਕਦਾ ਸੀ, ਜਦੋਂ ਤੱਕ ਮੈਂ ਭਾਰਤੀ ਟੀਮ ਦਾ ਹਿੱਸਾ ਸੀ। ਇਥੋਂ ਤੱਕ ਕਿ ਕੋਚ ਰਾਹੁਲ ਦ੍ਰਵਿਡ ਨੇ ਵੀ ਮੈਨੂੰ ਸਨਿਆਸ ਲੈਣ ਬਾਰੇ ਸੋਚਣ ਦੀ ਸਲਾਹ ਦਿੱਤੀ ਸੀ।

In The Market