LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫ੍ਰੈਂਚ ਓਪਨ : ਸੈਮੀਫਾਈਨਲ ਵਿਚ ਭਿੜਣਗੇ ਨਡਾਲ ਤੇ ਜੋਕੇਵਿਚ

jokovick

ਨਵੀਂ ਦਿੱਲੀ (ਇੰਟ.)- ਫ੍ਰੈਂਚ ਓਪਨ 2021 ਬੇਹੱਦ ਹੀ ਰੋਮਾਂਚਕ ਦੌਰ ਵਿਚ ਪਹੁੰਚ ਗਿਆ ਹੈ। ਫ੍ਰੈਂਚ ਓਪਨ (French Open) ਦੇ ਸੈਮੀਫਾਈਨਲ (Semifinals) ਮੁਕਾਬਲੇ ਵਿਚ ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ (Novak Djokovic) ਅਤੇ ਲਾਲ ਬਜਰੀ ਦੇ ਬਾਦਸ਼ਾਹ ਰਾਫੇਲ ਨਡਾਲ (Rafael Nadal) ਵਿਚਾਲੇ ਟੱਕਰ ਦੇਖਣ ਨੂੰ ਮਿਲੇਗੀ। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਨੋਵਾਕ ਜੋਕੋਵਿਚ ਨੇ ਚਾਰ ਸੈੱਟਾਂ ਵਿੱਚ ਜਿੱਤ ਦਰਜ ਕਰ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ (French Open Tennis Tournament) ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਜਿੱਥੇ ਉਸ ਦਾ ਸਾਹਮਣਾ 13 ਵਾਰ ਦੇ ਚੈਂਪੀਅਨ ਰਾਫੇਲ ਨਡਾਲ ਨਾਲ ਹੋਵੇਗਾ।

Rafa Nadal, Novak Djokovic Advance At French Open, Remain On Track For  Potential Semifinal Collision

ਨਹੀਂ ਰਹੇ ਏਸ਼ੀਆਈ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੇ ਮੁੱਕੇਬਾਜ਼ ਡਿੰਗਕੋ ਸਿੰਘ

ਜੋਕੋਵਿਚ ਨੇ ਬੁੱਧਵਾਰ ਰਾਤ ਨੂੰ ਕੁਆਰਟਰ ਫਾਈਨਲ ਵਿੱਚ ਨੌਵੇਂ ਨੰਬਰ ਦੇ ਖਿਡਾਰੀ ਮੈਟੀਓ ਬਰੈਟਿਨੀ ਨੂੰ 6-3 6-2 6-7 (5) 7-5 ਨਾਲ ਹਰਾਇਆ। ਜੋਕੋਵਿਚ ਨੇ ਕਿਹਾ, 'ਇਹ ਬਹੁਤ ਹੀ ਮੁਸ਼ਕਲ ਮੈਚ ਸੀ। ਮੈਂ ਸਾਰਾ ਸਮਾਂ ਤਣਾਅ ਮਹਿਸੂਸ ਕਰ ਰਿਹਾ ਸੀ।' ਹੁਣ ਉਸ ਨੂੰ ਆਪਣੇ ਵਿਰੋਧੀ ਨਡਾਲ ਦਾ ਸਾਹਮਣਾ ਕਰਨਾ ਹੈ, ਜਿਸ ਦਾ ਕਲੇਅ ਕੋਰਟ ਦੇ ਇਸ ਟੂਰਨਾਮੈਂਟ ਵਿੱਚ 105-2 ਦਾ ਰਿਕਾਰਡ ਹੈ। ਜੋਕੋਵਿਚ ਖ਼ਿਲਾਫ਼ ਮੁਕਾਬਲੇ ਬਾਰੇ ਨਡਾਲ ਨੇ ਕਿਹਾ, 'ਅਸੀਂ ਦੋਵੇਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਹਰ ਕੋਈ ਜਾਣਦਾ ਹੈ ਕਿ ਅਜਿਹੇ ਮੈਚਾਂ 'ਚ ਕੁਝ ਵੀ ਹੋ ਸਕਦਾ ਹੈ।

Rafael Nadal, Novak Djokovic set French Open semifinal

ਦਿੱਲੀ ਸਰਕਾਰ ਨੇ ਸਪੀਡ ਲਿਮਿਟ ਵਿਚ ਕੀਤਾ ਬਦਲਾਅ, ਜੇ ਕੀਤੀ ਉਲੰਘਣਾ ਤਾਂ ਕੱਟੇਗਾ ਚਾਲਾਨ

ਰਫੇਲ ਨਡਾਲ ਨੇ ਇਸ ਸਾਲ ਦੇ ਫ੍ਰੈਂਚ ਓਪਨ ਵਿਚ ਪਹਿਲਾ ਸੈੱਟ ਗਵਾਇਆ ਪਰ ਰਿਕਾਰਡ 14ਵੀਂ ਵਾਰ ਸੈਮੀਫਾਈਨਲ ਵਿਚ ਪਹੁੰਚਣ ਵਿਚ ਕਾਮਯਾਬ ਰਹੇ। 13 ਵਾਰ ਦੇ ਫ੍ਰੈਂਚ ਓਪਨ ਚੈਂਪੀਅਨ ਨਡਾਲ ਨੇ 10ਵਾਂ ਦਰਜਾ ਪ੍ਰਾਪਤ ਅਰਜਨਟੀਨਾ ਦੇ ਡਿਏਗੋ ਸ਼ਵਾਤਜ਼ਰਮੈਨ ਨੂੰ 6.3, 4.6, 6.4, 6.0 ਨਾਲ ਹਰਾਇਆ। ਨਡਾਲ ਤੀਜੇ ਸੈੱਟ ਵਿਚ 4.3 ਨਾਲ ਪਿੱਛੇ ਸਨ ਪਰ ਲਗਾਤਾਰ 9 ਗੇਮ ਜਿੱਤ ਕੇ ਮੈਚ ਆਪਣੇ ਨਾਂ ਕੀਤਾ।

In The Market