LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਹੀਂ ਰਹੇ ਏਸ਼ੀਆਈ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੇ ਮੁੱਕੇਬਾਜ਼ ਡਿੰਗਕੋ ਸਿੰਘ

digco

ਨਵੀਂ ਦਿੱਲੀ - ਭਾਰਤ ਦੇ ਸਾਬਕਾ ਮੁੱਕੇਬਾਜ਼ (Dingko Singh) ਡਿੰਗਕੋ ਸਿੰਘ ਦਾ 42 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਦੇ ਮੁਤਾਬਿਕ ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਦਿਹਾਂਤ 'ਤੇ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਤੇ ਪ੍ਰਸਿੱਧ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਦੱਸ ਦੇਈਏ ਕਿ (Dingko Singh) ਡਿੰਗਕੋ ਸਿੰਘ ਨੇ 1998 ਵਿਚ ਬੈਂਕਾਕ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜਿੱਤਿਆ ਸੀ। ਉਹ ਭਾਰਤ ਦੇ ਬਿਹਤਰੀਨ ਮੁੱਕੇਬਾਜ਼ਾਂ ਵਿਚੋਂ ਇਕ ਸਨ।

ਇਹ ਵੀ ਪੜੋ: ਪੰਜਾਬ ਵਿਚ ਲਗਾਤਾਰ ਡਿੱਗ ਰਿਹਾ ਕੋਰੋਨਾ ਗ੍ਰਾਫ਼, ਜਾਣੋ ਅੱਜ ਦੇ ਤਾਜਾ ਆਂਕੜੇ

ਖੇਡ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕੀਤਾ, “ਡਿੰਗਕੋ ਸਿੰਘ ਦੇ ਦੇਹਾਂਤ ਤੋਂ ਮੈਨੂੰ ਬਹੁਤ ਦੁੱਖ ਹੈ। ਭਾਰਤ ਨੇ ਹੁਣ ਤੱਕ ਦਾ ਸਰਵ ਉੱਤਮ ਮੁੱਕੇਬਾਜ਼ ਪੈਦਾ ਕੀਤਾ ਹੈ, 1998 ਵਿੱਚ ਬੈਂਕਾਕ ਏਸ਼ੀਅਨ ਖੇਡਾਂ ਵਿੱਚ ਡਿੰਗਕੋ ਦਾ ਸੋਨ ਤਗਮਾ ਭਾਰਤ ਵਿੱਚ ਮੁੱਕੇਬਾਜ਼ੀ ਚੇਨ ਪ੍ਰਤੀਕਰਮ ਦਾ ਕਾਰਨ ਰਿਹਾ ਹੈ। ਡਿੰਕੋ, ਤੁਹਾਡੀ ਰੂਹ ਨੂੰ ਸ਼ਾਂਤੀ ਨਾਲ ਆਰਾਮ ਦੇਵੇ। ”

ਪ੍ਰਸਿੱਧ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਕਿ "ਇਸ ਘਾਟੇ 'ਤੇ ਮੈਂ ਤਹਿ ਦਿਲੋਂ ਸ਼ੋਕ ਪ੍ਰਗਟ ਕਰਦਾ ਹਾਂ। ਉਸਦੀ ਜ਼ਿੰਦਗੀ ਦਾ ਸਫ਼ਰ ਅਤੇ ਸੰਘਰਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾਂ ਪ੍ਰੇਰਣਾ ਸਰੋਤ ਰਹੇ। ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਉਸ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿਚ ਬਲ ਬਖਸ਼ਣ ਦੀ ਤਾਕਤ ਦੇਵੇ।"

In The Market