LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਰਾਜ਼ੀਲ ਨੂੰ ਹਰਾ ਕੇ ਅਰਜਨਟੀਨਾ ਨੇ ਜਿੱਤਿਆ ਕੋਪਾ ਅਮਰੀਕਾ 2021

argentina win

ਰੀਓ (ਇੰਟ.)- ਬ੍ਰਾਜ਼ੀਲ (Brazil) ਦੇ ਰੀਓ ਡੇ ਜਨੇਰੀਓ (Rio de Janeiro) 'ਚ ਮੌਜੂਦ ਮਾਰਾਕਾਨਾ ਸਟੇਡੀਅਮ (Maracana Stadium) ਵਿਚ ਹੋਏ ਕੋਪਾ ਅਮਰੀਕਾ 2021 (Copa America 2021) ਦੇ ਫਾਈਨਲ ਮੈਚ ਵਿਚ ਅਰਜਨਟੀਨਾ (Argentina) ਨੇ ਬਰਾਜ਼ੀਲ ਨੂੰ 1-0 ਨਾਲ ਹਰਾ ਕੇ ਟਰਾਫ਼ੀ ਆਪਣੇ ਨਾਂਅ ਕੀਤੀ। ਸੁਪ੍ਰਸਿੱਧ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਦੀ ਅਗਵਾਈ ਹੇਠ ਅਰਜਨਟੀਨਾ ਨੇ ਇਹ ਖ਼ਿਤਾਬ ਆਪਣੇ ਨਾਂਅ ਕੀਤਾ। ਇਹ ਮੈਸੀ ਦੀ ਪਹਿਲੀ ਵੱਡੀ ਅੰਤਰਰਾਸ਼ਟਰੀ ਟਰਾਫ਼ੀ ਹੈ। ਇਸ ਦੇ ਨਾਲ ਹੀ ਅਰਜਨਟੀਨਾ ਨੇ 28 ਸਾਲਾਂ ਵਿਚ ਪਹਿਲੀ ਵਾਰ ਕੋਪਾ ਅਮਰੀਕਾ ਟਰਾਫ਼ੀ ਜਿੱਤੀ ਹੈ। ਟੀਮ ਨੇ ਸਾਲ 1993 ਤੋਂ ਬਾਅਦ ਪਹਿਲੀ ਵਾਰ ਕੋਈ ਖਿਤਾਬ ਜਿੱਤਿਆ ਹੈ। ਰੀਓ ਡੀ ਜਨੇਰੀਓ ਦੇ ਮਾਰਾਕਾਨਾ ਸਟੇਡੀਅਮ ਵਿਚ ਅਰਜਨਟੀਨਾ ਲਈ 22ਵੇਂ ਮਿੰਟ ਵਿਚ ਏਂਜਲ ਡੀ ਮਾਰੀਆ ਨੇ ਜੇਤੂ ਗੋਲ ਕੀਤਾ।

Image

Read this- ਪੰਜਾਬ ਵਿਚ ਵੱਡਾ ਬਿਜਲੀ ਸੰਕਟ, 15 ਜੁਲਾਈ ਤੱਕ ਬੰਦ ਰਹੇਗੀ ਇੰਡਸਟਰੀ 

ਲਿਓਨਲ ਮੇਸੀ ਨੇ 16 ਸਾਲ ਪਹਿਲਾਂ ਅਰਜਨਟੀਨਾ ਵਲੋਂ ਡੈਬਿਊ ਕੀਤਾ ਸੀ, ਪਰ ਹੁਣ ਤੱਕ ਕੋਈ ਮੇਜਰ ਖਿਤਾਬ ਜਿੱਤਣ ਵਿਚ ਨਾਕਾਮ ਰਹੇ ਸਨ। ਆਖਿਰਕਾਰ ਇਸ ਸਾਲ ਕੋਪਾ ਅਮਰੀਕਾ ਵਿਚ ਉਨ੍ਹਾਂ ਦਾ ਸਪਨਾ ਪੂਰਾ ਹੋ ਗਿਆ ਹੈ। ਮੇਸੀ ਨੇ ਇਸ ਤੋਂ ਪਹਿਲਾਂ ਸਾਲ 2007, 2015 ਅਤੇ 2016 ਵਿਚ ਕੋਪਾ ਦਾ ਫਾਈਨਲ ਖੇਡਿਆ ਸੀ। ਉਨ੍ਹਾਂ ਨੂੰ ਇਨ੍ਹਾੰ ਚਾਰੋ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

 

Read this-  ਈਰਾਨ ਦੇ ਨਵੇਂ ਰਾਸ਼ਟਰਪਤੀ ਨੇ ਆਪਣੀ ਤਾਜਪੋਸ਼ੀ 'ਚ ਸ਼ਮੂਲੀਅਤ ਲਈ ਭਾਰਤ ਨੂੰ ਭੇਜਿਆ ਸੱਦਾ
ਉਥੇ ਬ੍ਰਾਜ਼ੀਲ ਨੇ ਸਾਲ 2019 ਵਿਚ ਇਹ ਖਿਤਾਬ ਆਪਣੇ ਨਾਂ ਕੀਤਾ ਸੀ, ਪਰ ਉਸ ਵੇਲੇ ਨੇਮਾਰ ਜ਼ਖਮੀ ਹੋਣ ਦੇ ਚੱਲਦੇ ਟੂਰਨਾਮੈਂਟ ਨਹੀਂ ਖੇਡ ਸਕੇ ਸਨ। ਉਹ ਪਹਿਲੀ ਵਾਰ ਕੋਪਾ ਅਮਰੀਕਾ ਦਾ ਫਾਈਨਲ ਖੇਡ ਰਹੇ ਸਨ, ਜਿਸ ਵਿਚ ਹਾਰ ਤੋਂ ਬਾਅਦ ਉਹ ਆਪਣੇ ਹੰਝੂ ਨਹੀਂ ਰੋਕ ਸਕੇ। ਮੈਚ ਦਾ ਇਕੋ ਇਕ ਗੋਲ 22ਵੇਂ ਮਿੰਟ ਵਿਚ ਏਂਜਲ ਡਿ ਮਾਰੀਆ ਨੇ ਦਾਗਿਆ, ਰੋਡ੍ਰਿਗੋ ਡਿ ਪਾਲ ਨੇ ਮਾਰੀਆ ਵੱਲ ਲੰਬਾ ਪਾਸ ਦਿੱਤਾ। 33 ਸਾਲ ਦੇ ਇਸ ਤਜ਼ਰਬੇਕਾਰ ਸਟ੍ਰਾਈਕਰ ਨੇ ਲੈਫਟ ਬੈਕ ਰੇਨਾ ਲੋਡੀ ਦੀ ਖਰਾਬ ਡਿਫੈਂਡਿੰਗ ਦਾ ਫਾਇਦਾ ਚੁੱਕਦੇ ਹੋਏ ਗੇਂਦ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਗੋਲਕੀਪਰ ਐਡਰਸਨ ਨੂੰ ਛਕਾਂਦੇ ਹੋਏ ਅਰਜਨਟੀਨਾ ਨੂੰ ਬੜ੍ਹਤ ਦਿਵਾ ਦਿੱਤੀ ਜੋ ਫੈਸਲਾਕੁੰਨ ਸਾਬਿਤ ਹੋਈ। 

In The Market