LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

UT Administration ਨੇ ‘ਆਪ’ ਨੂੰ ਚੰਡੀਗੜ੍ਹ ’ਚ ਪਾਰਟੀ ਦਫ਼ਤਰ ਲਈ ਜ਼ਮੀਨ ਦੇਣ ਤੋਂ ਕੀਤਾ ਇਨਕਾਰ

c8897456

ਚੰਡੀਗੜ੍ਹ : ਯੂਟੀ ਪ੍ਰਸ਼ਾਸਨ ਨੇ ਆਮ ਆਦਮੀ ਪਾਰਟੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ’ਚ ਪਾਰਟੀ ਦਫ਼ਤਰ ਲਈ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਪਿਛਲੇ ਮਹੀਨੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਤੋਂ ਹੋਰ ਸਿਆਸੀ ਪਾਰਟੀਆਂ ਵਾਂਗ ਸ਼ਹਿਰ ’ਚ ਪਾਰਟੀ ਦਫ਼ਤਰ ਲਈ ਲੁੜੀਂਦੀ ਜ਼ਮੀਨ ਦੇਣ ਲਈ ਪੱਤਰ ਲਿਖਿਆ ਸੀ। ਇਸ ਬੇਨਤੀ ਨੂੰ ਪ੍ਰਸ਼ਾਸਨ ਨੇ ਰੱਦ ਕਰ ਦਿੱਤਾ ਹੈ।

ਯੂਟੀ ਪ੍ਰਸ਼ਾਸਨ ਦਾ ਬਿਆਨ

 ਪ੍ਰਸ਼ਾਸਨ ਅਨੁਸਾਰ ਜ਼ਮੀਨ ਵੰਡ ਦੇ ਨਿਯਮ ਦੇ ਮਾਪਦੰਡਾਂ ਨੂੰ ਆਮ ਆਦਮੀ ਪਾਰਟੀ ਪੂਰਾ ਨਹੀਂ ਕਰਦੀ ਹੈ। ਅਧਿਕਾਰੀਆਂ ਅਨੁਸਾਰ ਕਿਸੇ ਵੀ ਰਾਜਨੀਤਿਕ ਦਲ ਨੂੰ ਸ਼ਹਿਰ ’ਚ ਜ਼ਮੀਨ ਵੰਡ ਕਰਨ ਦੇ ਦੋ ਆਧਾਰ ਹਨ। ਪਹਿਲੇ ਨਿਯਮ ਅਨੁਸਾਰ ਪਾਰਟੀ ਨੂੰ ਕੌਮੀ ਦਲ ਦਾ ਦਰਜਾ ਪ੍ਰਾਪਤ ਹੋਵੇ। ਦੂਜਾ ਪਿਛਲੇ 20 ਸਾਲ ਤੋਂ ਚੰਡੀਗੜ੍ਹ ’ਚ ਪਾਰਟੀ ਦਾ ਚੁਣਿਆ ਸੰਸਦ ਮੈਂਬਰ ਹੋਣਾ ਚਾਹੀਦਾ ਹੈ। ‘ਆਪ’ ਕੌਮੀ ਪਾਰਟੀ ਦੀ ਸੂਚੀ ’ਚ ਤਾਂ ਸ਼ਾਮਲ ਹੈ ਪਰ ਦੂਜੀ ਸ਼ਰਤ ਨੂੰ ਉਹ ਪੂਰਾ ਨਹੀਂ ਕਰਦੀ ਹੈ। ਉਸ ਦਾ ਸ਼ਹਿਰ ’ਚ ਕਦੇ ਸੰਸਦ ਮੈਂਬਰ ਨਹੀਂ ਬਣਿਆ ਹੈ ਜਦਕਿ ਪਿਛਲੀਆਂ ਦੋ ਲੋਕ ਸਭਾ ਚੋਣਾਂ ਜ਼ਰੂਰ ‘ਆਪ’ ਸ਼ਹਿਰ ਤੋਂ ਲੜੀ ਹੈ। ਆਪ ਦਾ ਪੰਜਾਬ ਦਫ਼ਤਰ ਸੈਕਟਰ-39 ਅਤੇ ਚੰਡੀਗੜ੍ਹ ਇਕਾਈ ਦਾ ਦਫ਼ਤਰ ਸੈਕਟਰ-20 ’ਚ ਆਪ ਆਗੂ ਪ੍ਰੇਮ ਗਰਗ ’ਤੇ ਚੱਲ ਰਿਹਾ ਹੈ।ਪਿਛਲੀਆਂ ਨਗਰ ਨਿਗਮ ਚੋਣਾਂ ’ਚ ‘ਆਪ’ ਦੇ 14 ਕੌਂਸਲਰ ਜਿੱਤੇ ਸਨ। ਇਸ ਸਮੇਂ ਸ਼ਹਿਰ ’ਚ ਕਾਂਗਰਸ ਤੇ ਭਾਜਪਾ ਦੇ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਦਫ਼ਤਰ ਹਨ।

In The Market