LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ ਕਾਂਗਰਸ ਭਵਨ ਪਹੁੰਚੇ ਸਿੱਧੂ, ਸਵਾਗਤ ਲਈ ਜੁੜਿਆ ਭਾਰੀ ਇਕੱਠ

sherry sidhu

ਜਲੰਧਰ (ਇੰਟ.)- ਪੰਜਾਬ (Punjab) ਵਿਚ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ (Navjot Singh Sidhu) ਪਹਿਲੀ ਵਾਰ ਜਲੰਧਰ (Jalandhar) ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਉਹ ਲੁਧਿਆਣਾ (Ludhiana) ਪਹੁੰਚੇ। ਜਿੱਥੇ ਉਨ੍ਹਾਂ ਨੇ ਮੰਤਰੀ ਭਾਰਤ ਭੂਸ਼ਣ ਆਸ਼ੂ (Minister Bharat Bhushan Ashu) ਦੇ ਨਾਲ ਵਿਧਾਇਕ ਰਾਕੇਸ਼ ਪਾਂਡੇ (MLA Rakesh Pandey), ਕੁਲਦੀਪ ਵੈਦ (Kuldeep Vaid), ਸੁਰਿੰਦਰ ਡਾਵਰ ਤੋਂ ਇਲਾਵਾ ਮੇਅਰ ਬਲਕਾਰ ਸੰਧੂ ਸਮੇਤ ਹੋਰ ਕਾਂਗਰਸੀ ਨੇਤਾਵਾਂ ਦੇ ਨਾਲ ਮੀਟਿੰਗ ਕੀਤੀ। ਸਿੱਧੂ ਦੇ ਨਾਲ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਵੀ ਮੌਜੂਦ ਰਹੇ।

Congress is united, I have got thick skin: Navjot Sidhu takes charge as  Punjab unit chief - India News

read this- ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਸਮੇਤ ਵਿਰੋਧੀ ਧਿਰਾਂ ਦਾ ਸੰਸਦ ਵਿਚ ਪ੍ਰਦਰਸ਼ਨ

ਇਸ ਤੋਂ ਬਾਅਦ ਦੁਪਹਿਰ ਨੂੰ ਉਹ ਜਲੰਧਰ ਪਹੁੰਚ ਗਏ ਹਨ। ਇਥੇ ਉਨ੍ਹਾਂ ਨੇ ਫਿਲਹਾਲ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਸਿੱਧੀ ਮੀਟਿੰਗ ਲਈ ਕਾਂਗਰਸ ਭਵਨ ਦੇ ਅੰਦਰ ਚਲੇ ਗਏ। ਕਾਂਗਰਸ ਪ੍ਰਧਾਨ ਬਣਨ ਤੋਂ ਪਹਿਲਾਂ ਵਿਧਾਇਕ ਪ੍ਰਗਟ ਸਿੰਘ ਉਨ੍ਹਾਂ ਦੇ ਨਾਲ ਖੁੱਲ੍ਹਕੇ ਚੱਲ ਰਹੇ ਸਨ। ਉਥੇ ਹੀ, ਸਾਬਕਾ ਮੰਤਰੀ ਅਵਤਾਰ ਹੈਨਰੀ ਅਤੇ ਵਿਧਾਇਕ ਬਾਵਾ ਹੈਨਰੀ ਵੀ ਸਿੱਧੂ ਨਾਲ ਖੜ੍ਹੇ ਹੋ ਗਏ ਸਨ। ਹੁਣ ਵਿਧਾਇਕ ਰਾਜਿੰਦਰ ਬੇਰੀ ਅਤੇ ਸੁਸ਼ੀਲ ਰਿੰਕੂ ਸਿੱਧੂ ਦੇ ਨਾਲ ਚੱਲਦੇ ਹਨ ਜਾਂ ਨਹੀਂ ਇਸ 'ਤੇ ਸਭ ਦੀ ਨਜ਼ਰ ਲੱਗੀ ਹੋਈ ਹੈ। ਉਥੇ ਹੀ ਸਿੱਧੂ ਦੇ ਦੌਰੇ ਦੀ ਵਜ੍ਹਾ ਨਾਲ ਪੁਲਿਸ ਦੇ ਸਖ਼ਤ ਸੁਰੱਖਿਆ ਇੰਤਜ਼ਾਮਾਂ ਦੇ ਚੱਲਦੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

Navjot Singh Sidhu in line to be Punjab Congress chief? | Deccan Herald

read this- 13 ਸਾਲਾ ਕੁੜੀ ਨੇ ਰਚਿਆ ਇਤਿਹਾਸ, India Book of Records' ਚ ਦਰਜ ਹੋਇਆ ਨਾਮ
ਸਿੱਧੂ ਦੇ ਜਲੰਧਰ ਪਹੁੰਚਣ 'ਤੇ ਕਾਂਗਰਸੀ ਵਰਕਰਾਂ ਨੇ ਜ਼ੋਰਦਾਰ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਕਾਂਗਰਸ ਭਵਨ ਦੇ ਅੰਦਰ ਸੰਗਠਨ ਦੇ ਨੇਤਾਵਾਂ ਨਾਲ ਮੀਟਿੰਗ ਕਰ ਰਹੇ ਹਨ। ਸਿੱਧੂ ਬੁੱਧਵਾਰ ਨੂੰ ਹੀ ਦਿੱਲੀ ਵਿਚ ਕਾਂਗਰਸ ਹਾਈਕਮਾਨ ਤੋਂ ਮਿਲ ਕੇ ਆਏ ਹਨ। ਅਜਿਹੇ ਵਿਚ ਹੁਣ ਪੰਜਾਬ ਵਿਚ ਕਾਂਗਰਸ ਦਾ ਸੰਗਠਨ ਦਾ ਢਾਂਚਾ ਕਿਸ ਤਰ੍ਹਾਂ ਨਾਲ ਤਿਆਰ ਕੀਤਾ ਜਾਵੇਗਾ, ਇਸ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ। ਨਵਜੋਤ ਸਿੱਧੂ ਦੇ ਜਲੰਧਰ ਦੌਰੇ ਦੇ ਵੇਲੇ ਕਮਿਸ਼ਨਰੇਟ ਪੁਲਿਸ ਦੇ ਇੰਤਜ਼ਾਮਾਂ ਨੇ ਲੋਕਾਂ ਦੀ ਮੁਸੀਬਤ ਵਧਾ ਦਿੱਤੀ। ਪੁਲਿਸ ਨੇ ਪੂਰੀ ਕਚਿਹਰੀ ਰੋਡ ਨੂੰ ਸੀਲ ਕਰ ਦਿੱਤਾ ਹੈ। ਜਿਸ ਕਾਰਣ ਇਥੇ ਪੁੱਡਾ ਕੰਪਲੈਕਸ ਵਿਚ ਕੰਮ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਪੁਲਿਸ ਨੇ ਕਿਸੇ ਨੂੰ ਵੀ ਇਥੇ ਨਹੀਂ ਆਉਣ ਦਿੱਤਾ ਅਤੇ ਵਾਪਸ ਭੇਜ ਦਿੱਤਾ।  ਇਸ ਨੂੰ ਲੈ ਕੇ ਵਿਰੋਧ ਵੀ ਹੋਇਆ ਪਰ ਪੰਜਾਬ ਵਿਚ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਹੋਣ ਦੀ ਵਜ੍ਹਾ ਨਾਲ ਅਫਸਰਾਂ ਆਮ ਪਬਲਿਕ ਦੀ ਪ੍ਰੇਸ਼ਾਨੀ ਨੂੰ ਨਜ਼ਰਅੰਦਾਜ਼ ਕਰ ਕੇ ਪੂਰੇ ਰਸਤੇ ਬੰਦ ਕਰ ਦਿੱਤੇ ਹਨ।

In The Market