LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਸਮੇਤ ਵਿਰੋਧੀ ਧਿਰਾਂ ਦਾ ਸੰਸਦ ਵਿਚ ਪ੍ਰਦਰਸ਼ਨ

sad protest

ਨਵੀਂ ਦਿੱਲੀ (ਇੰਟ.)- ਮਾਨਸੂਨ ਸੈਸ਼ਨ (monsoon session) ਦੌਰਾਨ ਹੁਣ ਤੱਕ ਦੀ ਕਾਰਵਾਈ ਹੰਗਾਮੇ ਦੀ ਭੇਟ ਚੜ੍ਹੀ ਹੈ। ਪੈਗਾਸਸ ਜਾਸੂਸੀ ਕਾਂਡ (Pegasus spy scandal) ਦੇ ਮੁੱਦੇ 'ਤੇ ਵਿਰੋਧੀ ਦੀ ਚਰਚਾ ਦੀ ਮੰਗ ਕਰ ਰਿਹਾ ਹੈ। ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਵਾਜ਼ ਦਬਾਈ ਜਾ ਰਹੀ ਹੈ। ਪੈਗਾਸਸ ਮੁੱਦੇ 'ਤੇ ਚਰਚਾ ਹੋਵੇ ਅਤੇ ਉਨ੍ਹਾਂ ਵਿਚ ਪ੍ਰਧਾਨ ਮੰਤਰੀ (Prime Minister) ਅਤੇ ਗ੍ਰਹਿ ਮੰਤਰੀ ਮੌਜੂਦ ਰਹਿਣ। ਉਥੇ ਹੀ ਮੋਦੀ ਸਰਕਾਰ ਬੁੱਧਵਾਰ ਨੂੰ ਲੋਕ ਸਭਾ ਵਿਚ ਪੇਪਰ ਫਾੜਣ ਵਾਲੇ ਵਿਰੋਧੀ ਧਿਰ ਦੇ 10 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਰੱਖੇਗੀ।

read this- 13 ਸਾਲਾ ਕੁੜੀ ਨੇ ਰਚਿਆ ਇਤਿਹਾਸ, India Book of Records' ਚ ਦਰਜ ਹੋਇਆ ਨਾਮ

ਹੰਗਾਮੇ ਦੇ ਚੱਲਦੇ ਲੋਕਸਭਾ ਦੀ ਕਾਰਵਾਈ 12-30 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨਾਂ ਦੇ ਮੁੱਦੇ 'ਤੇ ਸੰਸਦ ਵਿਚ ਪ੍ਰਦਰਸ਼ਨ ਕੀਤਾ। ਹਰਸਿਮਰਤ ਕੌਰ ਬਾਦਲ (ਸ਼੍ਰੋਮਣੀ ਅਕਾਲੀ ਦਲ) ਨੇ ਕਿਹਾ ਕਿ 9 ਦਿਨਾਂ ਵਿਚੋਂ ਮੈਂ ਰੋਜ਼ ਕਾਨੂੰਨ ਰੱਦ ਕਰਨ ਦਾ ਪ੍ਰਸਤਾਵ ਦੇ ਰਹੀ ਹਾਂ। ਜੇਕਰ ਸਰਕਾਰ ਚਰਚਾ ਚਾਹੁੰਦੀ ਹੈ ਤਾਂ ਰੱਦ ਕਰਨ ਦਾ ਪ੍ਰਸਤਾਵ ਸਵੀਕਾਰ ਕਰ ਕੇ ਸਮਾਂ ਦਿੰਦੀ, ਇਹ ਅੰਨਦਾਤਾ ਵਿਰੋਧੀ ਸਰਕਾਰ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ ਬਸਪਾ ਦੇ ਰਿਤੇਸ਼ ਪਾਂਡੇ ਸਮੇਤ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸੰਸਦ ਦੇ ਵਿਹੜੇ ਵਿਚ ਪ੍ਰਦਰਸ਼ਨ ਕੀਤਾ।

In The Market